ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਵਿਭਾਗ ਨੇ ਭਾਰਤ-ਈਐੱਫਟੀਏ ਟੀਈਪੀਏ ਦੇ ਤਹਿਤ ਸੀਫੂਡ ਸੈਕਟਰ ਲਈ ਮੌਕਿਆਂ ਬਾਰੇ ‘ਚਿੰਤਨ ਸ਼ਿਵਿਰ’ ਦਾ ਆਯੋਜਨ ਕੀਤਾ


ਹਿਤਧਾਰਕਾਂ ਨੇ ਟੀਈਪੀਏ ਦੇ ਤਹਿਤ ਨਿਵੇਸ਼ ਦੇ ਮੌਕਿਆਂ, ਨਿਰਯਾਤ ਸੁਗਮਤਾ ਅਤੇ ਸੀਫੂਡ ਐਕਸਪੋਰਟਸ ਲਈ ਬਜ਼ਾਰ ਪਹੁੰਚ ਬਾਰੇ ਚਰਚਾ ਕੀਤੀ

प्रविष्टि तिथि: 06 JUL 2026 6:47PM by PIB Chandigarh

ਵਣਜ ਵਿਭਾਗ, ਭਾਰਤ ਸਰਕਾਰ ਨੇ 3 ਜੁਲਾਈ 2026 ਨੂੰ ਚੇੱਨਈ ਵਪਾਰ ਕੇਂਦਰ, ਚੇੱਨਈ ਵਿਖੇ ‘ਭਾਰਤ-ਯੂਰੋਪੀਅਨ ਮੁਕਤ ਵਪਾਰ ਸੰਘ (ਈਐੱਫਟੀਏ) ਵਪਾਰ ਅਤੇ ਆਰਥਿਕ ਸਾਂਝੇਦਾਰੀ ਸਮਝੌਤੇ (ਟੀਈਪੀਏ ਦੇ ਤਹਿਤ ਸੀਫੂਡ ਸੈਕਟਰ ਲਈ ਮੌਕੇ’ ਵਿਸ਼ੇ ‘ਕੇ ਇੱਕ ਚਿੰਤਨ ਸ਼ਿਵਿਰ ਦਾ ਆਯੋਜਨ ਕੀਤਾ। ਇਸ ਉੱਚ ਪੱਧਰੀ ਵਿਚਾਰ ਮੰਥਨ ਸੈਸ਼ਨ ਦਾ ਆਯੋਜਨ ‘ਸੀਫੂਡ ਐਕਸਪੋ ਭਾਰਤ 2026 ਦੌਰਾਨ ਕੀਤਾ ਗਿਆ ਸੀ।

ਈਐੱਫਟੀਏ ਟੀਈਪੀਏ ਦੇ ਮੈਂਬਰ ਦੇਸ਼ਾਂ-ਆਈਸਲੈਂਡ, ਲੀਕਟੈਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ ਦੇ ਨਾਲ ਭਾਰਤ ਦਾ ਇਹ ਪਹਿਲਾ ਵਪਾਰ ਸਮਝੌਤਾ ਹੈ। ਈਐੱਫਟੀਏ ਦੇਸ਼ਾਂ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਲਗਭਗ 1.79 ਟ੍ਰਿਲੀਅਨ ਅਮਰੀਕੀ ਡਾਲਰ ਹੈ ਅਤੇ ਉਹ ਸਮਾਨ ਅਤੇ ਸੇਵਾਵਾਂ ਦੇ ਵਪਾਰ ਵਿੱਚ ਦੁਨੀਆ ਦੇ ਮੋਹਰੀ ਦੇਸ਼ਾਂ ਵਿੱਚ ਸ਼ਾਮਲ ਹਨ। ਟੀਈਪੀਏ ਕਿਸੇ ਯੂਰੋਪੀਅਨ ਆਰਥਿਕ ਸਮੂਹ ਦੇ ਨਾਲ ਭਾਰਤ ਦਾ ਪਹਿਲਾ ਚੱਲ ਰਿਹਾ ਵਪਾਰ ਸਮਝੌਤਾ ਵੀ ਹੈ, ਜੋ ਕਿ ਯੂਰੋਪੀਅਨ ਯੂਨੀਅਨ ਅਤੇ ਯੂਨਾਈਟਿਡ ਕਿੰਗਡਮ ਨਾਲ ਭਾਰਤ ਦੇ ਮੌਜੂਦਾ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਸ ਸਮਝੌਤੇ ਦਾ ਮਕਸਦ ਭਾਰਤ ਵਿੱਚ 100 ਅਰਬ ਅਮਰੀਕੀ ਡਾਲਰ ਦਾ ਨਿਵੇਸ਼ ਲਿਆਉਣਾ ਅਤੇ ਦਸ ਲੱਖ ਪ੍ਰਤੱਖ ਨੌਕਰੀਆਂ ਦੇ ਪੈਦਾ ਹੋਣ ਵਿੱਚ ਮਦਦ ਕਰਨਾ ਹੈ। ਇਹ ਈਐੱਫਟੀਏ ਦੇਸ਼ਾਂ ਦੀਆਂ ਵਿਸ਼ੇਸ਼ ਤਕਨਾਲੋਜੀ ਫਰਮਾਂ ਦੇ ਨਾਲ ਹੀ ਤਕਨਾਲੋਜੀ ਟ੍ਰਾਂਸਫਰ, ਸੰਯੁਕਤ ਉੱਦਮਾਂ ਅਤੇ ਸਹਿਯੋਗ ਦੇ ਰਾਹ ਵੀ ਖੋਲ੍ਹਦਾ ਹੈ। ਇਸ ਦੇ ਨਾਲ ਹੀ, ਇਹ ਮਛੇਰਿਆਂ ਅਤੇ ਸੀਫੂਡ ਦੇ ਖੇਤਰ ਵਿੱਚ ਹਿਤਧਾਰਕਾਂ ਲਈ ਵਿਸ਼ੇਸ਼ ਤੌਰ ‘ਤੇ ਤਮਿਲ ਨਾਡੂ ਵਰਗੇ ਤਟਵਰਤੀ ਰਾਜ ਵਿੱਚ ਨਿਰਯਾਤ ਦੇ ਮੌਕਿਆਂ ਨੂੰ ਵੀ ਵਧਾਏਗਾ। 

ਟੀਈਪੀਏ ਇੰਡੀਅਨ ਸੀਫੂਡ ਐਕਸਪੋਰਟਰਸ ਨੂੰ ਟੈਰਿਫ ਵਿੱਚ ਵੱਡੀ ਛੋਟ ਦੇ ਕੇ ਅਹਿਮ ਰਣਨੀਤਕ ਲਾਭ ਪ੍ਰਦਾਨ ਕਰਦਾ ਹੈ। ਇਸ ਸਮਝੌਤੇ ਦੇ ਤਹਿਤ, ਆਈਸਲੈਂਡ ਨੇ ਫੀਡ (ਪਸ਼ੂ ਆਹਾਰ) ਜਿਸ ਵਿੱਚ ਮੱਛੀ ਦਾ ਭੋਜਣ ਵੀ ਸ਼ਾਮਲ ਹੈ, ‘ਤੇ ਲੱਗਣ ਵਾਲੇ 55 ਪ੍ਰਤੀਸ਼ਤ ਇਮਪੋਰਟ ਡਿਊਟੀ ਨੂੰ ਖਤਮ ਕਰ ਦਿੱਤਾ ਹੈ। ਸਵਿਟਜ਼ਰਲੈਂਡ ਨੇ ਮੱਛੀ ਦੀ ਚਰਬੀ ਅਤੇ ਤੇਲ (ਲੀਵਰ ਆਇਲ ਨੂੰ ਛੱਡ ਕੇ) 'ਤੇ ਇਮਪੋਰਟ ਡਿਊਟੀ ਨੂੰ 18.05 ਪ੍ਰਤੀਸ਼ਤ ਤੋਂ ਘਟਾ ਕੇ ਜ਼ੀਰੋ ਕਰ ਦਿੱਤਾ ਹੈ। ਇਸੇ ਤਰ੍ਹਾਂ, ਨਾਰਵੇ ਨੇ ਵੀ ਪਸ਼ੂ ਆਹਾਰ ‘ਤੇ ਆਪਣੇ 13.16 ਪ੍ਰਤੀਸ਼ਤ ਦੀ ਇਮਪੋਰਟ ਡਿਊਟੀ ਨੂੰ ਖਤਮ ਕਰ ਦਿੱਤਾ ਹੈ, ਜਿਸ ਵਿੱਚ ਮੱਛੀ ਅਤੇ ਝੀਂਗਾ ਦਾ ਭੋਜਨ (fish and shrimp feed) ਸ਼ਾਮਲ ਹੈ, ਇਸ ਤਰ੍ਹਾਂ ਟੈਰਿਫ ਨੂੰ ਜ਼ੀਰੋ ਕਰਕੇ ਭਾਰਤੀ ਨਿਰਯਾਤਕਾਂ ਲਈ ਬਜ਼ਾਰ ਪਹੁੰਚ ਨੂੰ ਵਧਾਇਆ ਗਿਆ ਹੈ।

ਇਸ ਚਿੰਤਨ ਸ਼ਿਵਿਰ ਵਿੱਚ ਵਣਜ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਮੋਹਿਤ ਯਾਦਵ ਦੇ ਨਾਲ-ਨਾਲ ‘ਇਨਵੈਸਟ ਇੰਡੀਆ’, ਵਿਦੇਸ਼ ਵਪਾਰ ਡਾਇਰੈਕਟੋਰੇਟ ਜਨਰਲ (DGFT) ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ, ਸੀਫੂਡ ਖੇਤਰ ਦੇ ਪ੍ਰਮੁੱਖ ਨਿਰਯਾਤਕਾਂ ਅਤੇ ਈਐੱਫਟੀਏ ਬਜ਼ਾਰਾਂ ਨੂੰ ਟੀਚਾਬੱਧ ਕਰਨ ਵਾਲੇ ਕਾਰੋਬਾਰਾਂ ਨੇ ਵੀ ਇਸ ਚਰਚਾ ਵਿੱਚ ਹਿੱਸਾ ਲਿਆ।

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਮੋਹਿਤ ਯਾਦਵ ਨੇ ਭਾਰਤ-ਈਐੱਫਟੀਏ ਟੀਈਪੀਏ ਦਾ ਵਿਸਤ੍ਰਿਤ ਵੇਰਵਾ ਦਿੱਤਾ ਅਤੇ ਇਸ ਸਮਝੌਤੇ ਦੇ ਤਹਿਤ ਭਾਰਤੀ ਕਾਰੋਬਾਰਾਂ ਲਈ ਉਪਲਬਧ ਵਿਆਪਕ ਵਪਾਰ ਅਤੇ ਨਿਵੇਸ਼ ਦੇ ਮੌਕਿਆਂ ‘ਤੇ ਚਾਨਣਾ ਪਾਇਆ।

 ‘ਇਨਵੈਸਟ ਇੰਡੀਆ’ ਦੇ ਪ੍ਰਤੀਨਿਧੀ ਨੇ ਇੰਡੀਅਨ ਸੀਫੂਡ ਵੈਲਿਊ ਚੇਨ ਵਿੱਚ ਉੱਭਰ ਰਹੇ ਨਿਵੇਸ਼ ਦੇ ਮੌਕਿਆਂ ‘ਤੇ ਇੱਕ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਇਸ ਤੋਂ ਬਾਅਦ DGFT ਦੇ ਇੱਕ ਪ੍ਰਤੀਨਿਧੀ ਦੁਆਰਾ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਈਜ਼ ਆਫ ਡੂਇੰਗ ਬਿਜ਼ਨਸ ਨੂੰ ਹੁਲਾਰਾ ਦੇਣ ਅਤੇ ਭਾਰਤੀ ਨਿਰਯਾਤਕਾਂ ਦੀ ਮੁਕਾਬਲੇਬਾਜ਼ੀ ਵਿੱਚ ਸੁਧਾਰ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਨਿਰਯਾਤ ਪ੍ਰੋਤਸਾਹਨ ਅਤੇ ਸੁਵਿਧਾ ਯੋਜਨਾਵਾਂ ਦੀ ਰੂਪ-ਰੇਖਾ ਦੱਸੀ ਗਈ। ਈਆਈਸੀ ਅਤੇ ਐੱਫਆਈਈਓ ਦੇ ਭਾਗੀਦਾਰਾਂ ਨੇ ਵੀ ਰੈਗੂਲੇਟਰੀ ਜ਼ਰੂਰਤਾਂ, ਗੁਣਵੱਤਾ ਮਿਆਰਾਂ ਅਤੇ ਟੀਈਪੀਏ ਦੇ ਤਹਿਤ ਮਿਲਣ ਵਾਲੇ ਲਾਭ ਦਾ ਅਸਰਦਾਰ ਢੰਗ ਨਾਲ ਇਸਤੇਮਾਲ ਕਰਨ ਦੀਆਂ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ।

‘ਚਿੰਤਨ ਸ਼ਿਵਿਰ’ ਦਾ ਇੱਕ ਮੁੱਖ ਆਕਰਸ਼ਣ ਇੱਕ ਸਮਰਪਿਤ ਖੁੱਲਾ ਸੰਵਾਦਾਤਮਕ ਸੈਸ਼ਨ ਰਿਹਾ, ਜਿਸ ਨੇ ਸੀਫੂਡ ਐਕਸਪੋਰਟਰਸ ਨੂੰ ਸਰਕਾਰੀ ਅਧਿਕਾਰੀਆਂ ਅਤੇ ਨੀਤੀ ਨਿਰਮਾਤਾਵਾਂ ਦੇ ਨਾਲ ਸਿੱਧੇ ਸੰਵਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਦੌਰਾਨ ਚਰਚਾ ਮੁੱਖ ਤੌਰ ‘ਤੇ ਬਜ਼ਾਰ ਪਹੁੰਚ, ਅੰਤਰਰਾਸ਼ਟਰੀ ਰੈਗੂਲੇਟਰੀ ਜ਼ਰੂਰਤਾਂ ਦੇ ਅਨੁਪਾਲਣ ਅਤੇ ਈਐੱਫਟੀਏ ਦੇਸ਼ਾਂ ਨੂੰ ਭਾਰਤ ਦੇ ਸੀਫੂਡ ਐਕਸਪੋਰਟ ਨੂੰ ਮਜ਼ਬੂਤ ਕਰਨ ਦੀਆਂ ਰਣਨੀਤੀਆਂ ‘ਤੇ ਕੇਂਦ੍ਰਿਤ ਰਹੀ।

ਇਸ ਚਿੰਤਨ ਸ਼ਿਵਿਰ ਦੀ ਸਮਾਪਤੀ ਸਰਕਾਰ ਅਤੇ ਉਦਯੋਗ ਜਗਤ ਦੇ ਹਿਤਧਾਰਕਾਂ ਦੀ ਇੱਕ ਸਾਂਝੀ ਵਚਨਬੱਧਤਾ ਨਾਲ ਹੋਇਆ, ਜਿਸ ਦੇ ਤਹਿਤ ਟੀਈਪੀਏ ਦੇ ਲਾਭਾਂ ਨੂੰ ਜ਼ਿਆਦਾ ਕਰਨ, ਟੈਰਿਫ ਰਿਆਇਤਾਂ ਦਾ ਲਾਭ ਲੈਣ ਅਤੇ ਏਐੱਫਟੀਏ ਬਜ਼ਾਰਾਂ ਵਿੱਚ ਭਾਰਤ ਦੇ ਸੀਫੂਡ ਐਕਸਪੋਰਟਸ ਦਾ ਵਿਸਥਾਰ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਗਿਆ। 

 

************

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ /ਏਕੇ 


(रिलीज़ आईडी: 2282060) आगंतुक पटल : 8
इस विज्ञप्ति को इन भाषाओं में पढ़ें: English , Urdu , हिन्दी , Tamil