ਆਯੂਸ਼
azadi ka amrit mahotsav

CCRAS ਦੀ ਪੰਜਵੀਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਆਯੋਜਿਤ; ਤਿੰਨ ਪ੍ਰਮੁੱਖ ਖੋਜ ਪਹਿਲਕਦਮੀਆਂ ਦੀ ਸ਼ੁਰੂਆਤ


"CCRAS ਸਬੂਤ-ਅਧਾਰਿਤ ਆਯੁਰਵੇਦ ਖੋਜ ਦੇ ਇੱਕ ਮਜ਼ਬੂਤ ​​ਥੰਮ੍ਹ ਬਣ ਕੇ ਉਭਰਿਆ ਹੈ": ਵੈਦਯ ਰਾਜੇਸ਼ ਕੋਟੇਚਾ

प्रविष्टि तिथि: 03 JUL 2026 8:34PM by PIB Chandigarh

ਆਯੁਸ਼ ਮੰਤਰਾਲੇ ਦੇ ਅਧੀਨ ਸਰਵਉੱਚ ਖੋਜ ਸੰਸਥਾ, ਸੈਂਟਰਲ ਕੌਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸੁਜ਼ (CCRAS) ਨੇ ਅੱਜ ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਦੀ ਪ੍ਰਧਾਨਗੀ ਵਿੱਚ ਆਪਣੀ ਪੰਜਵੀਂ ਕਾਰਜਕਾਰੀ ਕਮੇਟੀ (EC) ਦੀ ਮੀਟਿੰਗ ਆਯੋਜਿਤ ਕੀਤੀ। ਇਸ ਮੀਟਿੰਗ ਨੇ ਖੋਜ, ਸਿੱਖਿਆ, ਵਿਗਿਆਨਕ ਲਿਖਤ ਅਤੇ ਡਿਜੀਟਲ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਤਿੰਨ ਪ੍ਰਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕਰਕੇ ਦੇਸ਼ ਦੇ ਸਬੂਤ-ਅਧਾਰਿਤ ਆਯੁਰਵੇਦ ਖੋਜ ਈਕੋਸਿਸਟਮ ਨੂੰ ਹੋਰ ਮਜ਼ਬੂਤ ​​ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਿਆ।

ਕਾਰਜਕਾਰੀ ਕਮੇਟੀ ਨੂੰ ਸੰਬੋਧਨ ਕਰਦੇ ਹੋਏ, ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਸਬੂਤ-ਅਧਾਰਿਤ ਆਯੁਰਵੇਦ ਖੋਜ, ਸਿੱਖਿਆ ਅਤੇ ਜਨਤਕ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ CCRAS ਦੇ ਮਹੱਤਵਪੂਰਨ ਯੋਗਦਾਨ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਰਾਸ਼ਟਰੀ ਖੋਜ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵਿੱਚ ਕੌਂਸਲ ਦੇ ਨਿਰੰਤਰ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਸੰਗਠਨ ਨੂੰ ਨਵੀਨਤਾ ਅਤੇ ਉੱਤਮਤਾ ਦੀ ਦਿਸ਼ਾ ਵਿੱਚ ਨਿਰੰਤਰ ਯਤਨ ਜਾਰੀ ਰੱਖਣ ਲਈ ਉਤਸ਼ਾਹਿਤ ਕੀਤਾ।

ਸਕੱਤਰ ਨੇ CCRAS ਨੂੰ ਕਈ ਮਹੱਤਵਪੂਰਨ ਪ੍ਰਾਪਤੀਆਂ ਲਈ ਵਧਾਈ ਦਿੱਤੀ, ਜਿਸ ਵਿੱਚ ਇਸਦੇ ਸੰਸਥਾਨਾਂ ਵਿੱਚ 21 NABH ਅਤੇ NABL ਮਾਨਤਾ ਪ੍ਰਾਪਤ ਕਰਨਾ, ਆਯੁਸ਼ ਦੀਕਸ਼ਾ ਪਲੈਟਫਾਰਮ ਦੀ ਸਥਾਪਨਾ, ਸਫਲ ਅੰਤਰਰਾਸ਼ਟਰੀ ਸਹਿਯੋਗੀ ਖੋਜ ਪਹਿਲਕਦਮੀਆਂ, ਅਤੇ ਕਿਸ਼ੋਰ ਲੜਕੀਆਂ ਵਿੱਚ ਅਨੀਮੀਆ 'ਤੇ ਵੱਡੇ ਪੱਧਰ 'ਤੇ ਅਧਿਐਨ ਸ਼ਾਮਲ ਹਨ।

ਨਵੀਂ ਗਠਿਤ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦਾ ਸਵਾਗਤ ਕਰਦੇ ਹੋਏ, CCRAS ਦੇ ਡਾਇਰੈਕਟਰ ਜਨਰਲ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰ ਸਕੱਤਰ, ਪ੍ਰੋਫੈਸਰ (ਵੈਦਯ) ਰਬੀਨਾਰਾਇਣ ਅਚਾਰਿਆ ਨੇ ਮੀਟਿੰਗ ਦਾ ਏਜੰਡਾ ਪੇਸ਼ ਕੀਤਾ ਅਤੇ ਕੌਂਸਲ ਦੀਆਂ ਮੁੱਖ ਪ੍ਰਾਪਤੀਆਂ 'ਤੇ ਚਾਨਣਾ ਪਾਇਆ।

ਇਸ ਮੌਕੇ 'ਤੇ ਬੋਲਦੇ ਹੋਏ, ਪ੍ਰੋਫੈਸਰ ਅਚਾਰਿਆ ਨੇ ਕਿਹਾ, " CCRAS ਵਿਸ਼ਵ ਪੱਧਰ 'ਤੇ ਸਨਮਾਨਿਤ, ਸਬੂਤ-ਅਧਾਰਿਤ ਆਯੁਰਵੇਦ ਖੋਜ ਈਕੋਸਿਸਟਮ ਬਣਾਉਣ ਲਈ ਵਚਨਬੱਧ ਹੈ। ਵਿਗਿਆਨਕ ਖੋਜ, ਸੰਸਥਾਗਤ ਉੱਤਮਤਾ, ਡਿਜੀਟਲ ਪਰਿਵਰਤਨ, ਅੰਤਰਰਾਸ਼ਟਰੀ ਸਹਿਯੋਗ ਅਤੇ ਸਮਰੱਥਾ ਨਿਰਮਾਣ ਵਿੱਚ ਕੌਂਸਲ ਦੀਆਂ ਪ੍ਰਾਪਤੀਆਂ ਨਵੀਨਤਾ, ਗੁਣਵੱਤਾ ਅਤੇ ਵਿਗਿਆਨਕ ਪ੍ਰਮਾਣਿਕਤਾ ਰਾਹੀਂ ਆਯੁਰਵੇਦ ਨੂੰ ਅੱਗੇ ਵਧਾਉਣ ਦੇ ਪ੍ਰਤੀ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।"

ਤਿੰਨ ਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ

ਕਾਰਜਕਾਰੀ ਕਮੇਟੀ ਨੇ ਆਯੁਰਵੇਦ ਸਿੱਖਿਆ, ਖੋਜ, ਵਿਗਿਆਨਕ ਸੰਚਾਰ ਅਤੇ ਡਿਜੀਟਲ ਪ੍ਰਸ਼ਾਸਨ ਨੂੰ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਤਿੰਨ ਪ੍ਰਮੁੱਖ ਪਹਿਲਕਦਮੀਆਂ ਦੀ ਸ਼ੁਰੂਆਤ ਕੀਤੀ।

ਆਯੁਰਵੇਦ ਪ੍ਰਬੋਧਿਨੀ ਗ੍ਰੰਥਮਾਲਾ ਤਹਿਤ ਖੋਜ ਵਿਧੀ ਪਾਠ ਪੁਸਤਕ

ਮੀਟਿੰਗ ਦੌਰਾਨ, ਆਯੁਰਵੇਦ ਪ੍ਰਬੋਧਿਨੀ ਗ੍ਰੰਥਮਾਲਾ ਲੜੀ ਤਹਿਤ ਵਿਕਸਿਤ ਖੋਜ ਵਿਧੀ 'ਤੇ ਇੱਕ ਪਾਠ ਪੁਸਤਕ ਦਾ ਉਦਘਾਟਨ ਕੀਤਾ ਗਿਆ। 50 ਖੋਜ ਵਿਗਿਆਨੀਆਂ ਅਤੇ ਫੈਕਲਟੀ ਮੈਂਬਰਾਂ ਦੁਆਰਾ ਲਿਖੀ ਗਈ, ਇਹ ਪਾਠ ਪੁਸਤਕ ਨੈਸ਼ਨਲ ਕਮਿਸ਼ਨ ਫਾਰ ਇੰਡੀਅਨ ਸਿਸਟਮਜ਼ ਆਫ਼ ਮੈਡੀਸਨ (NCISM) ਦੁਆਰਾ ਪੋਸਟ ਗ੍ਰੈਜੂਏਟ ਅਤੇ ਡਾਕਟਰੇਟ ਆਯੁਸ਼ ਸਿੱਖਿਆ ਲਈ ਨਿਰਧਾਰਤ ਨਤੀਜਾ-ਅਧਾਰਿਤ ਗਤੀਸ਼ੀਲ ਪਾਠਕ੍ਰਮ ਦੇ ਅਨੁਸਾਰ ਤਿਆਰ ਖੀਤੀ ਗਈ ਹੈ। ਉਮੀਦ ਹੈ ਕਿ ਇਹ ਪ੍ਰਕਾਸ਼ਨ  ਐਮਡੀ,ਐਮਐੱਸ ਅਤੇ ਪੀਐੱਚਡੀ ਦੇ ਵਿਦਿਆਰਥੀਆਂ ਵਿੱਚ ਖੋਜ ਵਿਧੀ, ਵਿਗਿਆਨਕ ਸੁਭਾਅ ਅਤੇ ਸਬੂਤ-ਅਧਾਰਿਤ ਖੋਜ ਸਮਰੱਥਾਵਾਂ ਨੂੰ ਮਜ਼ਬੂਤ ਕਰੇਗਾ।

CCRAS ਪ੍ਰਯਾਤਨ 2026–27 ਲਈ ਦਿਲਚਸਪੀ ਪ੍ਰਗਟਾਵੇ ਦੀ ਸ਼ੁਰੂਆਤ

ਕੌਂਸਲ ਨੇ ਆਯੁਰਵੇਦ ਵਿੱਚ ਪੋਸਟ ਗ੍ਰੈਜੂਏਟ ਅਤੇ ਪੀਐਚਡੀ ਵਿਦਿਆਰਥੀਆਂ ਵਿੱਚ ਵਿਗਿਆਨਕ ਲਿਖਤ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਪ੍ਰਮੁੱਖ ਪਹਿਲ, CCRAS ਪ੍ਰਯਤਨ 2026-27 ਲਈ ਦਿਲਚਸਪੀ ਪ੍ਰਗਟਾਵੇ (EoI) ਵੀ ਸ਼ੁਰੂ ਕੀਤੀ । ਇਸ ਮੌਕੇ 'ਤੇ, CCRAS ਪ੍ਰਯਤਨ ਦਾ ਅਧਿਕਾਰਤ ਪੋਸਟਰ ਵੀ ਜਾਰੀ ਕੀਤਾ ਗਿਆ।

ਇਸ ਪਹਿਲਕਦਮੀ ਦਾ ਉਦੇਸ਼ ਢਾਂਚਾਗਤ, ਸੰਸਥਾ-ਅਧਾਰਿਤ ਵਰਕਸ਼ਾਪਾਂ ਰਾਹੀਂ ਵਿਗਿਆਨਕ ਲਿਖਤ ਅਤੇ ਪ੍ਰਕਾਸ਼ਨ ਹੁਨਰਾਂ ਨੂੰ ਵਧਾਉਣਾ ਹੈ, ਜਿਸ ਨਾਲ ਇੱਕ ਮਜ਼ਬੂਤ ​​ਖੋਜ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਨੌਜਵਾਨ ਆਯੁਰਵੇਦ ਖੋਜਕਰਤਾਵਾਂ ਨੂੰ ਜ਼ਰੂਰੀ ਵਿਗਿਆਨਕ ਸੰਚਾਰ ਹੁਨਰਾਂ ਨਾਲ ਲੈਸ ਕੀਤਾ ਜਾ ਸਕੇ।

CCRAS Digital Ecosystem Dashboard

CCRAS ਡਿਜੀਟਲ ਈਕੋਸਿਸਟਮ ਡੈਸ਼ਬੋਰਡ

ਕਾਰਜਕਾਰੀ ਕਮੇਟੀ ਨੇ CCRAS ਡਿਜੀਟਲ ਈਕੋਸਿਸਟਮ ਡੈਸ਼ਬੋਰਡ ਵੀ ਲਾਂਚ ਕੀਤਾ, ਜੋ ਕਿ ਕੌਂਸਲ ਦੇ ਵੈੱਬ-ਅਧਾਰਿਤ ਅਤੇ ਡਿਜੀਟਲ ਸਰੋਤਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਏਕੀਕ੍ਰਿਤ ਪਲੇਟਫਾਰਮ ਹੈ। ਇਸ ਡੈਸ਼ਬੋਰਡ ਨੂੰ ਪਹੁੰਚਯੋਗਤਾ, ਪਾਰਦਰਸ਼ਿਤਾ ਅਤੇ ਜਨਸੰਪਰਕ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਖੋਜ ਨਤੀਜਿਆਂ ਅਤੇ ਸੰਸਥਾਗਤ ਸਰੋਤਾਂ ਦੇ ਪ੍ਰਸਾਰ ਨੂੰ ਸੁਵਿਧਾਜਨਕ ਬਣਾਉਣ ਲਈ ਵਿਕਸਿਤ ਕੀਤਾ ਗਿਆ ਹੈ। ਇਹ ਡੈਸ਼ਬੋਰਡ dashboard.ccras.org.in 'ਤੇ ਉਪਲਬਧ ਹੈ।

ਇਸ ਮੀਟਿੰਗ ਵਿੱਚ ਆਯੁਸ਼ ਮੰਤਰਾਲੇ ਦੇ ਏਐਸ ਐਂਡ ਐਫਏ ਸ਼੍ਰੀ ਹੋਵੇਯਦਾ ਅੱਬਾਸ; ਆਯੁਸ਼ ਮੰਤਰਾਲੇ ਦੇ ਸੀਨੀਅਰ ਅੰਕੜਾ ਸਲਾਹਕਾਰ ਸ਼੍ਰੀ ਸੱਤਿਆਜੀਤ ਪਾਲ; ਆਯੁਸ਼ ਮੰਤਰਾਲੇ ਦੇ ਸੀਨੀਅਰ ਅੰਕੜਾ ਸਲਾਹਕਾਰ (ਆਯੁਰਵੇਦ) ਡਾ. ਏ. ਰਘੂ; NCISM ਦੇ ਸਾਬਕਾ ਚੇਅਰਮੈਨ ਵੈਦਯ ਜਯੰਤ ਦੇਵਪੁਜਾਰੀ; ਨੈਸ਼ਨਲ ਇੰਸਟੀਟਿਊਟ ਆਫ ਆਯੁਰਵੇਦ ਦੇ ਵਾਈਸ ਚਾਂਸਲਰ ਪ੍ਰੋਫੈਸਰ (ਡਾ.) ਸੰਜੀਵ ਸ਼ਰਮਾ; CCRAS ਦੇ ਡਿਪਟੀ ਡਾਇਰੈਕਟਰ ਜਨਰਲ ਡਾ. ਐਨ. ਸ਼੍ਰੀਕਾਂਤ; ਡਿਪਟੀ ਡਾਇਰੈਕਟਰ (ਪ੍ਰਸ਼ਾਸਨ) ਸ਼੍ਰੀ ਦੀਪਕ ਕੋਚਰ ਅਤੇ ਕਾਰਜਕਾਰੀ ਕਮੇਟੀ ਦੇ ਹੋਰ ਮੈਂਬਰ ਸ਼ਾਮਲ ਸਨ।

ਇਸ ਮੀਟਿੰਗ ਵਿੱਚ ਉੱਚ-ਪੱਧਰੀ, ਸਬੂਤ-ਅਧਾਰਿਤ ਆਯੁਰਵੇਦ ਖੋਜ ਨੂੰ ਅੱਗੇ ਵਧਾਉਣ ਅਤੇ ਸਮਾਜ ਦੇ ਲਾਭ ਲਈ ਵਿਗਿਆਨਕ ਉੱਤਮਤਾ, ਅਕਾਦਮਿਕ ਸਮਰੱਥਾ ਨਿਰਮਾਣ ਅਤੇ ਡਿਜੀਟਲ ਨਵੀਨਤਾ ਨੂੰ ਏਕੀਕ੍ਰਿਤ ਕਰਨ ਵਾਲੇ ਇੱਕ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਦੇ ਲਈ CCRAS ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ ।

************

ਡਾ: ਸੰਜੇ ਰਾਏ/ਸਮੀਰ ਵਰਮਾ/ਸੁਗੰਧ ਗਰਗ /ਏਕੇ


(रिलीज़ आईडी: 2281871) आगंतुक पटल : 9
इस विज्ञप्ति को इन भाषाओं में पढ़ें: English , हिन्दी , Urdu , Tamil