ਗ੍ਰਹਿ ਮੰਤਰਾਲਾ
azadi ka amrit mahotsav

ਭਾਰਤ 6-7 ਜੁਲਾਈ, 2026 ਨੂੰ ਗੁਵਾਹਾਟੀ ਵਿੱਚ BRICS ਦੇਸ਼ਾਂ ਦੀਆਂ ਡਰੱਗ ਕੰਟਰੋਲ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ


ਉੱਚ-ਪੱਧਰੀ ਮੀਟਿੰਗ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ BRICS ਦੇਸ਼ਾਂ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਬਾਰੇ ਹੋਵੇਗੀ ਚਰਚਾ

प्रविष्टि तिथि: 05 JUL 2026 12:14PM by PIB Chandigarh

ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਦੇ ਤਹਿਤ 6-7 ਜੁਲਾਈ, 2026 ਨੂੰ ਗੁਵਾਹਾਟੀ, ਅਸਾਮ ਵਿੱਚ ਬ੍ਰਿਕਸ ਦੇਸ਼ਾਂ ਦੀਆਂ ਡਰੱਗ ਕੰਟਰੋਲ ਏਜੰਸੀਆਂ ਦੇ ਮੁਖੀਆਂ ਦੀ ਇੱਕ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਵਿੱਚ ਬ੍ਰਿਕਸ ਮੈਂਬਰ ਦੇਸ਼ਾਂ ਦੀਆਂ ਡਰੱਗ ਕੰਟਰੋਲ ਏਜੰਸੀਆਂ ਦੇ ਮੁਖੀ ਅਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਮੀਟਿੰਗ ਦਾ ਉਦੇਸ਼ ਮੈਂਬਰ ਦੇਸ਼ਾਂ ਦਰਮਿਆਨ ਸੰਸਥਾਗਤ ਨਿਰੰਤਰਤਾ ਨੂੰ ਮਜ਼ਬੂਤ ​​ਕਰਨਾ ਅਤੇ ਡਰੱਗ ਕੰਟਰੋਲ ਏਜੰਸੀਆਂ ਵਿਚਕਾਰ ਕਾਰਜਸ਼ੀਲ-ਪੱਧਰ ‘ਤੇ ਸਹਿਯੋਗ ਨੂੰ ਹੋਰ ਉਤਸ਼ਾਹਿਤ ਕਰਨਾ ਹੈ।

 

ਵਿਸ਼ਵਵਿਆਪੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਦ੍ਰਿਸ਼ ਪਿਛਲੇ ਕੁਝ ਵਰ੍ਹਿਆਂ ਵਿੱਚ ਤੇਜ਼ੀ ਨਾਲ ਬਦਲਿਆ ਹੈ। ਸਿੰਥੈਟਿਕ ਡਰੱਗਜ਼, ਨਵੇਂ ਮਨੋਵਿਗਿਆਨਕ ਪਦਾਰਥ (NPS), ਡਾਰਕਨੈੱਟ ਰਾਹੀਂ ਹੋਣ ਵਾਲੀ ਤਸਕਰੀ ਅਤੇ ਕ੍ਰਿਪਟੋਕਰੰਸੀ-ਅਧਾਰਿਤ ਵਿੱਤੀ ਲੈਣ-ਦੇਣ ਵਰਗੇ ਰੁਝਾਨਾਂ ਨੇ ਗੁੰਝਲਦਾਰ ਅੰਤਰਰਾਸ਼ਟਰੀ ਚੁਣੌਤੀਆਂ ਪੈਦਾ ਕੀਤੀਆਂ ਹਨ। ਇਸ ਦੇ ਉਲਟ, ਰੋਕ ਤਕਨਾਲੋਜੀਆਂ (Interdiction Technologies), ਡੇਟਾ ਵਿਸ਼ਲੇਸ਼ਣ ਅਤੇ ਵਿੱਤੀ ਖੁਫੀਆ ਵਿਧੀਆਂ ਵਿੱਚ ਹੋਈ ਤਰੱਕੀ ਨੇ ਅੰਤਰਰਾਸ਼ਟਰੀ ਸਹਿਯੋਗ ਅਤੇ ਤਾਲਮੇਲ ਲਾਗੂ ਕਰਨ ਦੀਆਂ ਕਾਰਵਾਈਆਂ ਲਈ ਨਵੇਂ ਮੌਕੇ ਪ੍ਰਦਾਨ ਕੀਤੇ ਹਨ।

 

ਭਾਰਤ ਬ੍ਰਿਕਸ ਦੇਸ਼ਾਂ ਦੀ ਇਸ ਮੀਟਿੰਗ ਨੂੰ ਸੰਵਾਦ –ਕੇਂਦ੍ਰਿਤ ਮੰਚ ਤੋਂ ਅੱਗੇ ਵਧਾ ਕੇ ਇੱਕ ਇੱਕ ਢਾਂਚਾਗਤ ਅਤੇ ਨਤੀਜਾਮੁਖੀ- ਸਹਿਯੋਗੀ ਵਿਵਸਥਾ ਵਿੱਚ ਬਦਲਣ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਦਾ ਹੈ। ਇਸ ਵਿੱਚ ਸੰਚਾਲਨ ਤਾਲਮੇਲ, ਖੁਫੀਆ ਜਾਣਕਾਰੀ ਦੇ ਅਦਾਨ-ਪ੍ਰਦਾਨ, ਸਮਰੱਥਾ ਨਿਰਮਾਣ ਅਤੇ ਉੱਭਰ ਰਹੇ ਡਰੱਗ-ਸਬੰਧੀ ਖਤਰਿਆਂ ਵਿਰੁੱਧ ਸਮੂਹਿਕ ਕਾਰਵਾਈ ਨੂੰ ਮਜ਼ਬੂਤ ​​ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ।

ਨਾਰਕੋਟਿਕਸ ਕੰਟਰੋਲ ਬਿਊਰੋ (NCB), ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੁਆਰਾ ਆਯੋਜਿਤ, ਇਸ ਮੀਟਿੰਗ ਵਿੱਚ ਤਿੰਨ ਮੁੱਖ ਤਰਜੀਹਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ:-

।         ਸਿੰਥੈਟਿਕ ਡਰੱਗਜ਼ ਅਤੇ ਪੂਰਵਗਾਮੀ ਰਸਾਇਣਾਂ ਦੀ ਦੁਰਵਰਤੋਂ ਅਤੇ ਡਾਇਵਰਸ਼ਨ

।।       ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸੰਚਾਲਨ ਤਾਲਮੇਲ ਨੂੰ ਮਜ਼ਬੂਤ ​​ਬਣਾਉਣਾ

।।।       ਸਮਰੱਥਾ ਨਿਰਮਾਣ ਅਤੇ ਸੰਸਥਾਗਤ ਸਹਿਯੋਗ

ਨਸ਼ਾ ਮੁਕਤ ਭਾਰਤ: ਨਸ਼ਿਆਂ ਵਿਰੁੱਧ ਭਾਰਤ ਦੀ ਲੜਾਈ

.

ਇਹ ਮੀਟਿੰਗ ਭਾਰਤ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਨਿਪਟਣ ਲਈ ਕੀਤੇ ਜਾ ਰਹੇ ਆਪਣੇ ਠੋਸ ਅਤੇ ਪ੍ਰਭਾਵਸ਼ਾਲੀ ਯਤਨਾਂ ਨੂੰ ਆਲਮੀ ਪੱਧਰ ‘ਤੇ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰੇਗੀ। ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਜਨਤਕ ਸੁਰੱਖਿਆ, ਜਨਤਕ ਸਿਹਤ ਅਤੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਲਈ ਇੱਕ ਗੰਭੀਰ ਚੁਣੌਤੀ ਹੈ। ਪਿਛਲੇ ਕੁਝ ਸਾਲਾਂ ਵਿੱਚ, ਭਾਰਤ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਆਪਣੀ ਮੁਹਿੰਮ ਨੂੰ ਕਾਫ਼ੀ ਮਜ਼ਬੂਤ ​​ਕੀਤਾ ਹੈ। ਸਰਕਾਰ ਜਿੱਥੇ ਇੱਕ ਪਾਸੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਸੰਗਠਿਤ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜਨਤਕ ਜਾਗਰੂਕਤਾ, ਭਾਈਚਾਰਕ ਭਾਗੀਦਾਰੀ, ਅਤੇ ਨਸ਼ਾਖੋਰੀ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਅਤੇ ਪੁਨਰਵਾਸ 'ਤੇ ਬਰਾਬਰ ਜ਼ੋਰ ਦਿੱਤਾ ਜਾ ਰਿਹਾ ਹੈ। Whole-of-Government ਅਤੇ ਨੈੱਟਵਰਕ-ਕੇਂਦ੍ਰਿਤ ਪਹੁੰਚ ਅਪਣਾਉਂਦੇ ਹੋਏ, ਭਾਰਤ ਨੇ ਹਾਲ ਹੀ ਵਿੱਚ "ਨਸ਼ਾ ਨਿਯੰਤਰਣ 'ਤੇ ਵਿਜ਼ਨ ਦਸਤਾਵੇਜ਼ (2026-2029)" ਜਾਰੀ ਕੀਤਾ ਹੈ, ਜਿਸ ਦਾ ਉਦੇਸ਼ ਨਸ਼ੀਲੇ ਪਦਾਰਥਾਂ ਵਿਰੁੱਧ ਲੜਾਈ ਵਿੱਚ ਸੰਸਥਾਗਤ ਸਮਰੱਥਾ ਨੂੰ ਹੋਰ ਮਜ਼ਬੂਤ ​​ਕਰਨਾ ਹੈ।

 

ਬ੍ਰਿਕਸ ਦੇ ਚੇਅਰਮੈਨ ਵਜੋਂ, ਭਾਰਤ ਗੁਪਤ ਪ੍ਰਯੋਗਸ਼ਾਲਾਵਾਂ ਅਤੇ ਉੱਭਰ ਰਹੀਆਂ ਸਿੰਥੈਟਿਕ ਡਰੱਗਸ ਬਾਰੇ ਸੂਚਨਾਵਾਂ ਦੇ ਅਦਾਨ-ਪ੍ਰਦਾਨ, ਪੂਰਵਗਾਮੀ ਰਸਾਇਣਾਂ ਅਤੇ ਫਾਰਮਾਸਿਊਟੀਕਲਾਂ ਦੀ ਬਿਹਤਰ ਨਿਗਰਾਨੀ, ਖੁਫੀਆ ਜਾਣਕਾਰੀ ਸਾਂਝੀ ਕਰਨ, ਵਧੀਆ ਅਭਿਆਸਾਂ ਦੇ ਅਦਾਨ-ਪ੍ਰਦਾਨ, ਸਾਂਝੇ ਸਿਖਲਾਈ ਪ੍ਰੋਗਰਾਮਾਂ ਅਤੇ ਮਾਹਿਰਾਂ ਦੇ ਅਦਾਨ-ਪ੍ਰਦਾਨ ਰਾਹੀਂ ਸਹਿਯੋਗ ਨੂੰ ਹੋਰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰੇਗਾ।

 

ਉੱਭਰ ਰਹੀਆਂ ਚੁਣੌਤੀਆਂ 'ਤੇ ਥੀਮੈਟਿਕ ਸੈਸ਼ਨ

ਦੋ-ਦਿਨਾਂ ਮੀਟਿੰਗ ਦੌਰਾਨ, ਮੈਂਬਰ ਦੇਸ਼ ਆਪਣੇ-ਆਪਣੇ ਦੇਸ਼ਾਂ ਵਿੱਚ ਮੌਜੂਦਾ ਨਸ਼ੀਲੇ ਪਦਾਰਥਾਂ ਦੀ ਸਥਿਤੀ 'ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਉੱਭਰ ਰਹੀਆਂ ਗਲੋਬਲ ਚੁਣੌਤੀਆਂ 'ਤੇ ਕੇਂਦ੍ਰਿਤ ਛੇ ਥੀਮੈਟਿਕ ਸੈਸ਼ਨਾਂ ਵਿੱਚ ਹਿੱਸਾ ਲੈਣਗੇ। ਇਨ੍ਹਾਂ ਸੈਸ਼ਨਾਂ ਦੇ ਮੁੱਖ ਵਿਸ਼ੇ ਹੋਣਗੇ—

 

  1. ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਅਸਲ-ਸਮੇਂ ਦੀ ਰੋਕਥਾਮ ਲਈ ਡਿਜੀਟਲ ਤਕਨਾਲੋਜੀ ਦੀ ਵਰਤੋਂ
  2. ਡਾਰਕਨੈੱਟ ਰਾਹੀਂ ਹੋਣ ਵਾਲੀ ਡਰੱਗ ਤਸਕਰੀ ਦਾ ਪ੍ਰਭਾਵਸ਼ਾਲੀ ਨਿਯੰਤਰਣ
  3. ਉਭਰ ਰਹੇ ਨਵੇਂ ਮਨੋਰੋਗ ਪਦਾਰਥਾਂ (NPS) ਨਾਲ ਨਜਿੱਠਣ ਦੀਆਂ ਰਣਨੀਤੀਆਂ
  • IV. ਪੂਰਵ ਰਸਾਇਣਾਂ ਦੇ ਡਾਇਵਰਸ਼ਨ ਅਤੇ ਰਸਾਇਣਿਕ ਲੀਕੇਜ ਨੂੰ ਰੋਕਣ ਲਈ ਗਲੋਬਲ ਸਪਲਾਈ ਚੇਨਾਂ ਨੂੰ ਮਜ਼ਬੂਤ ​​ਕਰਨਾ
  1. ਨਸ਼ੀਲੇ ਪਦਾਰਥਾਂ ਦੀ ਮੰਗ ਘਟਾਉਣ ਅਤੇ ਸਬੰਧਿਤ ਉਪਾਵਾਂ ਲਈ ਵਿਸ਼ੇਸ਼ ਪਹਿਲਕਦਮੀਆਂ
  • VI. ਸੰਸਥਾਗਤ ਵਿਧੀਆਂ ਨੂੰ ਹੋਰ ਮਜ਼ਬੂਤ ​​ਕਰਨਾ

 

ਮੀਟਿੰਗ ਦੀ ਸਮਾਪਤੀ ਇੱਕ ਸਾਂਝੇ ਐਲਾਨ-ਪੱਤਰ ਨਾਲ ਹੋਵੇਗੀ। 2026 ਵਿੱਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ "ਲਚਕੀਲੇਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ" ਥੀਮ 'ਤੇ ਅਧਾਰਿਤ ਹੈ। ਬ੍ਰਿਕਸ ਵਿਸ਼ਵ ਦੀਆਂ 11 ਪ੍ਰਮੁੱਖ ਉੱਭਰ ਰਹੀਆਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ —ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਈਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਦਾ ਸਮੂਹ ਹੈਇਹ ਵਿਸ਼ਵਵਿਆਪੀ ਅਤੇ ਖੇਤਰੀ ਮਹੱਤਵ ਦੇ ਸਮਕਾਲੀ ਮੁੱਦਿਆਂ ਦੇ ਨਾਲ-ਨਾਲ ਵਿਸ਼ਵਵਿਆਪੀ ਰਾਜਨੀਤਿਕ ਅਤੇ ਆਰਥਿਕ ਸ਼ਾਸਨ ਨਾਲ ਸਬੰਧਿਤ ਵਿਸ਼ਿਆਂ 'ਤੇ ਸਲਾਹ-ਮਸ਼ਵਰੇ ਅਤੇ ਸਹਿਯੋਗ ਦਾ ਇੱਕ ਮਹੱਤਵਪੂਰਨ ਮੰਚ ਹੈ।

***

ਆਰਕੇ/ਆਰਆਰ/ਪੀਆਰ/ਪੀਐੱਸ/ਬਲਜੀਤ ਸਿੰਘ


(रिलीज़ आईडी: 2281536) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Assamese , Gujarati , Tamil , Telugu , Malayalam