ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਪਾਵਨ-ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੀ ਸ਼ੁਰੂਆਤ 'ਤੇ ਭਗਵਾਨ ਸ਼ਿਵ ਦੇ ਸਾਰੇ ਭਗਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 03 JUL 2026 3:56PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤੋਂ ਸ਼ੁਰੂ ਹੋਈ ਪਾਵਨ-ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੇ ਮੌਕੇ 'ਤੇ ਭਗਵਾਨ ਸ਼ਿਵ ਦੇ ਸਾਰੇ ਭਗਤਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ:

 “वाग्बुद्धिचित्तकरणैश्च तपोभिरुग्रैः
शक्यं समाकलयितुं न यदीयरूपम्।

तं भक्तिभावसुलभं शरणं नतानां
नित्यं भजाम्यऽमरनाथमहं दयालुम्॥"

ਇਸਦਾ ਭਾਵ ਹੈ, "ਜਿਨ੍ਹਾਂ ਦੇ ਸਰੂਪ ਨੂੰ ਬਾਣੀ, ਬੁੱਧੀ, ਚਿੱਤ ਅਤੇ ਇੰਦਰੀਆਂ ਰਾਹੀਂ ਇੱਥੋਂ ਤੱਕ ਕਿ ਕਠੋਰ ਤਪੱਸਿਆਵਾਂ ਨਾਲ ਵੀ ਨਹੀਂ ਜਾਣਿਆ ਜਾ ਸਕਦਾ ਅਤੇ ਜੋ ਭਗਤੀ ਭਾਵ ਨਾਲ ਸਹਿਜੇ ਹੀ ਪ੍ਰਾਪਤ ਹੋ ਜਾਂਦੇ ਹਨ ਅਤੇ ਨਤਮਸਤਕ ਹੋਣ ਵਾਲੇ ਭਗਤਾਂ ਦਾ ਆਸਰਾ ਹਨ, ਉਨ੍ਹਾਂ ਦਿਆਲੂ ਭਗਵਾਨ ਅਮਰਨਾਥ ਦੀ ਮੈਂ ਨਿੱਤ ਪੂਜਾ ਕਰਦਾ ਹਾਂ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ;

ਸਮੁੱਚੇ ਸ਼ਿਵ ਭਗਤਾਂ ਨੂੰ ਪਾਵਨ-ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਦੀ ਸ਼ੁਰੂਆਤ ਦੀਆਂ ਬੇਅੰਤ ਸ਼ੁਭਕਾਮਨਾਵਾਂ! ਬਾਬਾ ਬਰਫ਼ਾਨੀ ਦੇ ਦੈਵੀ ਦਰਸ਼ਨਾਂ ਦੀ ਇਹ ਯਾਤਰਾ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਸੁਖ-ਸਮ੍ਰਿੱਧੀ, ਸੁਭਾਗ ਅਤੇ ਤੰਦਰੁਸਤੀ ਲੈ ਕੇ ਆਵੇ।

 ਜੈ ਬਾਬਾ ਬਰਫ਼ਾਨੀ!

वाग्बुद्धिचित्तकरणैश्च तपोभिरुग्रैः
शक्यं समाकलयितुं न यदीयरूपम्।

तं भक्तिभावसुलभं शरणं नतानां
नित्यं भजाम्यऽमरनाथमहं दयालुम्॥

*********

ਐੱਮਜੇਪੀਐੱਸ/ਐੱਸਐੱਸ/ਵੀਜੇ


(Release ID: 2281398) ਵਿਜ਼ੀਟਰ ਕਾਊਂਟਰ : 43