ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਵਣਜ ਵਿਭਾਗ, ਆਯੁਸ਼ ਮੰਤਰਾਲਾ ਅਤੇ ਆਯੁਸ਼ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਨੇ ਸਰਕਾਰੀ-ਉਦਯੋਗ ’ਤੇ ਵਿਚਾਰ-ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ


ਆਯੁਸ਼ ਖੇਤਰ ਦੀ ਗਲੋਬਲ ਮੁਕਾਬਲੇਬਾਜ਼ੀ ਵਧਾਉਣ ਦੀਆਂ ਰਣਨੀਤੀਆਂ ’ਤੇ ਹਿਤਧਾਰਕਾਂ ਦਾ ਵਿਚਾਰ-ਵਟਾਂਦਰਾ

प्रविष्टि तिथि: 02 JUL 2026 11:59AM by PIB Chandigarh

ਵਣਜ ਅਤੇ ਉਦਯੋਗ ਮੰਤਰਾਲੇ ਦੇ ਵਣਜ ਵਿਭਾਗ ਨੇ ਆਯੁਸ਼ ਮੰਤਰਾਲਾ ਅਤੇ ਆਯੁਸ਼ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਦੇ ਸਹਿਯੋਗ ਨਾਲ  1 ਜੁਲਾਈ 2026 ਨੂੰ ਨਵੀਂ ਦਿੱਲੀ ਦੇ ਵਣਜ ਭਵਨ ਵਿੱਚ ਆਯੁਸ਼ ਖੇਤਰ ’ਤੇ ਇੱਕ ਸਰਕਾਰੀ-ਉਦਯੋਗ ’ਤੇ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ।

ਇਸ ਸੈਸ਼ਨ ਵਿੱਚ ਸੀਨੀਅਰ ਸਰਕਾਰੀ ਅਧਿਕਾਰੀਆਂ, ਨਿਰਯਾਤਕਾਂ, ਨਿਰਮਾਤਾਵਾਂ, ਲਘੂ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ, ਖੋਜ ਕਰਤਾਵਾਂ, ਉਦਯੋਗ ਸੰਘਾਂ ਦੇ ਪ੍ਰਤੀਨਿਧੀਆਂ, ਰਾਜ ਲਾਇਸੈਂਸਿੰਗ ਅਥਾਰਿਟੀ ਅਤੇ ਹੋਰ ਹਿਤਧਾਰਕਾਂ ਸਹਿਤ 150 ਤੋਂ ਜ਼ਿਆਦਾ ਭਾਗੀਦਾਰਾਂ ਨੇ ਆਯੁਸ਼ ਖੇਤਰ ਵਿੱਚ ਭਾਰਤ ਦੀ ਗਲੋਬਲ ਅਗਵਾਈ ਨੂੰ ਦ੍ਰਿੜ ਬਣਾਉਣ ਦੇ ਲਈ ਇੱਕ ਰੋਡਮੈਪ ’ਤੇ ਵਿਚਾਰ-ਵਟਾਂਦਰਾ ਕੀਤਾ। ਇਸ ਸੈਸ਼ਨ ਦਾ ਵਿਸ਼ਾ ਸੀ “ਰਵਾਇਤੀ ਸਿਹਤ ਸੇਵਾਵਾਂ ਵਿੱਚ ਭਾਰਤ ਦੀ ਗਲੋਬਲ ਅਗਵਾਈ ਨੂੰ ਦ੍ਰਿੜ ਬਣਾਉਣਾ: ਆਯੁਸ਼ ਖੇਤਰ ਵਿੱਚ ਨਵਾਚਾਰ, ਗੁਣਵੱਤਾ, ਨਿਰਯਾਤ ਅਤੇ ਅੰਤਰਰਾਸ਼ਟਰੀ ਸਹਿਯੋਗ”।

ਭਾਰਤ ਦੇ ਮੁਕਤ ਵਪਾਰ ਸਮਝੌਤਿਆਂ ਤੋਂ ਪੈਦਾ ਮੌਕਿਆਂ, ਆਯੁਸ਼ ਦੀ ਗਲੋਬਲ ਬ੍ਰਾਂਡਿੰਗ, ਨਿਰਯਾਤ ਸੁਗਮਤਾ ਉਪਾਵਾਂ, ਗੁਣਵੱਤਾ ਮਾਨਕਾਂ ਅਤੇ ਡਬਲਿਊਐੱਚਓ-ਜੀਐੱਮਪੀ ਅਨੁਪਾਲਣ, ਆਯੁਸ਼ ਗੁਣਵੱਤਾ ਚਿੰਨ੍ਹ, ਵਿਗਿਆਨਿਕ ਪ੍ਰਮਾਣੀਕਰਣ, ਚਿਕਤਿਸਾ ਮੁੱਲ ਯਾਤਰਾ, ਸਿਹਤ ਸੇਵਾਵਾਂ ਅਤੇ ਰੈਗੂਲੇਟਰੀ ਅਤੇ ਬਜ਼ਾਰ ਪਹੁੰਚ ਸਬੰਧੀ ਚੁਣੌਤੀਆਂ ਨਾਲ ਨਿਪਟਣ ਦੀਆਂ ਰਣਨੀਤੀਆਂ ’ਤੇ ਇਸ ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਵਿਆਪਕ ਚਰਚਾ ਹੋਈ। ਸਰਕਾਰ, ਉਦਯੋਗ, ਖੋਜ ਸੰਸਥਾਨਾਂ ਅਤੇ ਨਿੱਜੀ ਖੇਤਰ ਦੇ ਪ੍ਰਤੀਨਿਧੀਆਂ ਨੇ ਭਾਰਤੀ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀ ਗਲੋਬਲ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਦੇ ਲਈ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ ਅਤੇ ਵਿਵਹਾਰਿਕ ਸੁਝਾਅ ਸਾਂਝੇ ਕੀਤੇ। 

ਸਾਂਸਦ ਅਤੇ ਆਯੁਸ਼ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਦੇ ਮੁੱਖੀ ਡਾ. ਅਨੁਰਾਗ ਸ਼ਰਮਾ ਨੇ ਆਪਣੇ ਵਿਸ਼ੇਸ਼ ਸੰਬੋਧਨ ਵਿੱਚ ਰਵਾਇਤੀ ਚਿਕਤਿਸਾ ਦੀ ਵੱਧਦੀ ਗਲੋਬਲ ਪ੍ਰਵਾਨਗੀ ’ਤੇ ਚਾਣਨਾ ਪਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਸਮੁੱਚੀ ਸਿਹਤ ਸੇਵਾ ਦੇ ਲਈ ਇੱਕ  ਗਲੋਬਲ ਕੇਂਦਰ ਦੇ ਰੂਪ ਵਿੱਚ ਉਭਰਨ ਲਈ ਚੰਗੀ ਸਥਿਤੀ ਵਿੱਚ ਹੈ। ਉਨ੍ਹਾਂ ਨੇ ਵਿਗਿਆਨਿਕ ਪ੍ਰਮਾਣੀਕਰਣ, ਗੁਣਵੱਤਾ, ਭਰੋਸਾ, ਇਨੋਵੇਸ਼ਨ ਅਤੇ ਗਲੋਬਲ ਬ੍ਰਾਂਡਿੰਗ ਨੂੰ ਮਜ਼ਬੂਤ ਕਰਨ ਦੇ ਲਈ ਸਰਕਾਰ, ਉਦਯੋਗ ਅਤੇ ਖੋਜ ਸੰਸਥਾਨਾਂ ਦੇ ਵਿੱਚ ਨਿੱਘੇ ਸਹਿਯੋਗ ਦੀ ਮੰਗ ਕੀਤੀ, ਨਾਲ ਹੀ ਬਜ਼ਾਰ ਵਿਕਾਸ, ਯੋਗਤਾ ਨਿਰਮਾਣ ਅਤੇ ਅੰਤਰਰਾਸ਼ਟਰੀ ਸੰਪਰਕ ਸਮਾਗਮਾਂ ਦੇ ਮਾਧਿਅਮ ਨਾਲ ਨਿਰਯਾਤਕਾਂ ਨੂੰ ਸਹਿਯੋਗ ਦੇਣ ਵਿੱਚ ਆਯੁਸ਼ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਦੀ ਭੂਮਿਕਾ ’ਤੇ ਵੀ ਚਾਣਨਾ ਪਾਇਆ।

ਵਣਜ ਵਿਭਾਗ ਦੇ ਸਕੱਤਰ ਸ਼੍ਰੀ ਰਾਜੇਸ਼ ਅਗਰਵਾਲ ਨੇ ਆਪਣੇ ਮੁੱਖ ਭਾਸ਼ਣ ਵਿੱਚ ਆਯੁਸ਼ ਖੇਤਰ ਨੂੰ ਉੱਚ ਯੋਗਤਾ ਵਾਲੇ ਉਭਰਦੇ ਨਿਰਯਾਤ ਖੇਤਰ ਦੇ ਰੂਪ ਵਿੱਚ ਸਮਰਥਨ ਦੇਣ ਦੇ ਲਈ ਵਿਭਾਗ ਦੀ ਪ੍ਰਤੀਬੱਧਤਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਉਦੇਸ਼ ਕੇਵਲ ਨਿਰਯਾਤ ਵਧਾਉਣਾ ਨਹੀਂ ਹੈ, ਸਗੋਂ ਗਲੋਬਲ ਪੱਧਰ ’ਤੇ ਮੁਕਾਬਲੇਬਾਜ਼ੀ ਭਾਰਤੀ ਆਯੁਸ਼ ਬ੍ਰਾਂਡਾਂ ਦਾ ਨਿਰਮਾਣ ਕਰਨਾ ਹੈ। ਭਾਰਤ ਦੇ ਵੱਧਦੇ ਮੁਕਤ ਵਪਾਰ ਸਮਝੌਤਿਆਂ ਦੇ ਨੈੱਟਵਰਕ ਤੋਂ ਪੈਦਾ  ਮੌਕਿਆਂ ’ਤੇ ਚਾਣਨਾ ਪਾਉਂਦੇ ਹੋਏ ਉਨ੍ਹਾਂ ਨੇ ਉਦਯੋਗ ਜਗਤ ਨੂੰ ਇਨੋਵੇਸ਼ਨ, ਬ੍ਰਾਂਡਿੰਗ, ਵੈਲਿਊ ਐਡੀਸ਼ਨ ਅਤੇ ਗੁਣਵੱਤਾ ’ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ। ਉਨ੍ਹਾਂ ਨੇ ਭਾਰਤੀ ਆਯੁਸ਼ ਉਤਪਾਦਾਂ ਨੂੰ ਗਲੋਬਲ ਬਜ਼ਾਰਾਂ ਨਾਲ ਜੋੜਣ ਵਿੱਚ ਵਿਚੋਲਗੀ, ਵਪਾਰ ਸੁਵਿਧਾ ਕਰਤਾਵਾਂ ਅਤੇ ਹੋਰ ਈਕੋਸਿਸਟਮ ਵਿੱਚ ਭਾਗੀਦਾਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ ਅਤੇ ਉੱਦਮੀਆਂ ਅਤੇ ਨਿਰਯਾਤਕਾਂ ਨੂੰ ਆਪਣੀ ਸਫਲਤਾ ਦੀ ਕਹਾਣੀਆਂ ਨੂੰ ਵਿਆਪਕ ਰੂਪ ਨਾਲ ਸਾਂਝਾ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਜਿਸ ਨਾਲ ਹੋਰ ਭਾਗੀਦਾਰੀ ਨੂੰ ਪ੍ਰੇਰਿਤ ਕੀਤਾ ਜਾ ਸਕੇ ਅਤੇ ਖੇਤਰ ਦੇ ਵਿਕਾਸ ਵਿੱਚ ਤੇਜ਼ੀ ਲਿਆਈ ਜਾ ਸਕੇ। ਉਨ੍ਹਾਂ ਨੇ ਦੁਹਰਾਇਆ ਕਿ ਵਿਭਾਗ, ਆਯੁਸ਼ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਦੇ ਸਹਿਯੋਗ ਨਾਲ ਖੇਤਰ ਦੇ ਗਲੋਬਲ ਵਿਸਤਾਰ ਨੂੰ ਸਮਰਥਨ ਦੇਣ ਦੇ ਲਈ ਹਿਤਧਾਰਕਾਂ ਤੱਕ ਪਹੁੰਚ, ਜਾਗਰੂਕਤਾ ਸਮਾਗਮ ਅਤੇ ਯੋਗਤਾ ਨਿਰਮਾਣ ਪਹਿਲ ਜਾਰੀ ਰਖੇਗਾ।

ਆਯੁਸ਼ ਮੰਤਰਾਲੇ ਦੇ ਸਕੱਤਰ ਵੈਦਯ ਰਾਜੇਸ਼ ਕੋਟੇਚਾ ਨੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਆਯੁਸ਼ ਉਤਪਾਦਾਂ ਅਤੇ ਸੇਵਾਵਾਂ ਦੀ ਗੁਣਵੱਤਾ ਸੁਨਿਸ਼ਚਿਤ ਕਰਨ, ਬ੍ਰਾਂਡਿੰਗ ਅਤੇ ਗਲੋਬਲ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਕਰਨ ਦੇ ਲਈ ਆਯੁਸ਼ ਚਿੰਨ੍ਹ ਅਤੇ ਆਯੁਰਵੇਦ ਭੋਜਨ ਜਿਹੇ ਪਹਿਲੂਆਂ ਦੇ ਅਮਲ ਵਿੱਚ ਤੇਜੀ ਲਿਆਉਣ ਦੀ ਜਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉਦਯੋਗ ਜਗਤ ਦੇ ਹਿਤਧਾਰਕਾਂ ਤੋਂ ਆਯੁਰਵੇਦ ਅਤੇ ਹੋਰ ਰਵਾਇਤੀ ਚਿਕਿਤਸਾ ਪ੍ਰਣਾਲੀਆਂ ਵਿੱਚ ਵੱਧਦੀ ਗਲੋਬਲ ਰੁਚੀ ਦਾ ਲਾਭ ਉਠਾਉਣ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕਿਹਾ ਕਿ ਉਤਪਾਦ ਦੀ ਗੁਣਵੱਤਾ, ਪੈਕੇਜਿੰਗ, ਬ੍ਰਾਂਡਿੰਗ ਅਤੇ ਅੰਤਰਰਾਸ਼ਟਰੀ ਬਜ਼ਾਰ ਵਿੱਚ ਆਪਣੀ ਮੌਜੂਦਗੀ ਨੂੰ ਬਿਹਤਰ ਬਣਾਉਣਾ ਹੋਵੇਗਾ। ਸਰਕਾਰ ਅਤੇ ਉਦਯੋਗ ਦੇ ਵਿੱਚ ਨਿਰੰਤਰ ਸੰਵਾਦ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਹਿਤਧਾਰਕਾਂ ਤੋਂ ਸਰਕਾਰੀ ਪਹਿਲੂਆਂ ਦਾ ਸਰਗਰਮ ਰੂਪ ਨਾਲ ਲਾਭ ਉਠਾਉਣ ਦੀ ਬੇਨਤੀ ਕੀਤੀ ਅਤੇ ਵਿਸ਼ੇਸ਼ ਰੂਪ ਨਾਲ ਨਿਰਯਾਤਕਾਂ ਅਤੇ ਲਘੂ ਅਤੇ ਦਰਮਿਆਨੇ ਉੱਦਮਾਂ ਦੇ ਲਈ ਯੋਗਤਾ ਨਿਰਮਾਣ ਦੀ ਜ਼ਰੂਰਤ ’ਤੇ ਚਾਣਨਾ ਪਾਇਆ। ਉਨ੍ਹਾਂ ਨੇ ਆਯੁਸ਼ ਉਤਪਾਦਾਂ ਦੀ ਵਿਆਪਕ ਗਲੋਬਲ ਪ੍ਰਵਾਨਗੀ ਨੂੰ ਸੁਗਮ ਬਣਾਉਣ ਦੇ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਿਆਰ-ਨਿਰਧਾਰਣ ਸੰਸਥਾਵਾਂ ਦੇ ਸਹਿਯੋਗ ਨਾਲ ਭਾਰਤੀ ਮਿਆਰਾਂ ਨੂੰ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਰੂਪ ਬਣਾਉਣ ਦੇ ਲਈ ਚੱਲ ਰਹੇ ਯਤਨਾਂ ’ਤੇ ਵੀ ਚਾਣਨਾ ਪਾਇਆ।

ਸੈਸ਼ਨ ਦੀ ਸਮਾਪਤੀ ਇੱਕ ਸੰਵਾਦਾਤਮਕ ਖੁੱਲ੍ਹੀ ਚਰਚਾ ਦੇ ਨਾਲ ਹੋਈ, ਜਿਸ ਵਿੱਚ ਨਿਰਯਾਤਕਾਂ, ਨਿਰਮਾਤਾਵਾਂ, ਲਘੂ ਅਤੇ ਦਰਮਿਆਨੇ ਉੱਦਮਾਂ, ਸਟਾਰਟਅੱਪਸ ਅਤੇ ਹੋਰ ਹਿਤਧਾਰਕਾਂ ਨੇ ਬਜ਼ਾਰ ਪਹੁੰਚ ਵਿੱਚ ਸੁਧਾਰ, ਰੈਗੂਲੇਟਰੀ ਸੁਗਮਤਾ, ਵਪਾਰ ਕਰਨ ਵਿੱਚ ਅਸਾਨੀ, ਇਨੋਵੇਸ਼ਨ, ਬ੍ਰਾਂਡਿੰਗ ਅਤੇ ਅੰਤਰਰਾਸ਼ਟਰੀ ਸਹਿਯੋਗ ’ਤੇ ਸੁਝਾਅ ਸਾਂਝੇ ਕੀਤੇ।

ਇਸ ਵਿਚਾਰ-ਵਟਾਂਦਰਾ ਸੈਸ਼ਨ ਤੋਂ ਪ੍ਰਾਪਤ ਸਿਫਾਰਿਸ਼ਾਂ ਭਵਿੱਖ ਦੇ  ਨੀਤੀਗਤ ਪਹਿਲੂਆਂ, ਨਿਰਯਾਤ ਪ੍ਰੋਤਸਾਹਨ ਯਤਨਾਂ ਅਤੇ ਵਣਜ ਵਿਭਾਗ, ਆਯੁਸ਼ ਮੰਤਰਾਲੇ ਅਤੇ ਆਯੁਸ਼ ਨਿਰਯਾਤ ਪ੍ਰਮੋਸ਼ਨ ਪਰਿਸ਼ਦ ਦੇ ਸਾਂਝੇ ਯਤਨਾਂ ਦੇ ਲਈ ਬਹੁਮੁੱਲੇ ਮਾਰਗ-ਦਰਸ਼ਨ ਪ੍ਰਦਾਨ ਕਰੇਗੀ, ਤਾਂ ਜੋ ਬ੍ਰਾਂਡ ਇੰਡੀਆ ਆਯੁਸ਼ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਗਲੋਬਲ ਰਵਾਇਤੀ ਸਿਹਤ ਈਕੋਸਿਸਟਮ ਵਿੱਚ ਭਾਰਤ ਦੀ ਅਗਵਾਈ ਨੂੰ ਹੋਰ ਵਧਾਇਆ ਜਾ ਸਕੇ। 

************

ਅਭਿਸ਼ੇਕ ਦਿਆਲ/ ਗਰਿਮਾ ਸਿੰਘ/ ਇਸ਼ਿਤਾ ਬਿਸਵਾਸ/ਏਕੇ


(रिलीज़ आईडी: 2280821) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Gujarati , Tamil