PIB Backgrounder
ਐੱਨਸੀਡਬਲਿਊ ਮਹਿਲਾ ਹੈਲਪਲਾਈਨ- 14490: ਮਹਿਲਾਵਾਂ ਦੀ ਸਹਾਇਤਾ ਲਈ ਸਮਰਪਿਤ ਇੱਕ ਪਲੈਟਫਾਰਮ
प्रविष्टि तिथि:
03 JUL 2026 11:56AM by PIB Chandigarh
ਸਹਾਇਤਾ ਨੂੰ ਮਹਿਲਾਵਾਂ ਦੇ ਨੇੜੇ ਲਿਆਉਣਾ
ਮਹਿਲਾਵਾਂ ਦੀ ਸੁਰੱਖਿਆ, ਗਰਿਮਾ ਅਤੇ ਭਲਾਈ ਯਕੀਨੀ ਬਣਾਉਣਾ ਇੱਕ ਸਮਾਵੇਸ਼ੀ ਅਤੇ ਨਿਆਂਸੰਗਤ ਸਮਾਜ ਲਈ ਜ਼ਰੂਰੀ ਹੈ। ਸੁਲਭ ਅਤੇ ਉਤਰਦਾਈ ਜਨਤਕ ਸੇਵਾ ਵਿਧੀ, ਮੁੱਦਿਆ ਦਾ ਨਿਵਾਰਣ ਕਰਨ ਅਤੇ ਸੁਵਿਧਾ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ (ਐੱਨਸੀਡਬਲਿਊ) ਮਹਿਲਾਵਾਂ ਦੇ ਅਧਿਕਾਰਾਂ ਅਤੇ ਹਿਤਾਂ ਦੀ ਰੱਖਿਆ ਅਤੇ ਵਧਾਵਾ ਦੇਣ ਲਈ ਇੱਕ ਉੱਚੀ ਕਾਨੂੰਨੀ ਸੰਸਥਾ ਹੈ।[1] ਇਹ ਮਹਿਲਾਵਾਂ ਦੇ ਹਿਤਾਂ ਦੀ ਪ੍ਰਤੀਨਿਧਤਾ ਕਰਨ ਅਤੇ ਉਨ੍ਹਾਂ ਦੀ ਭਲਾਈ ਅਤੇ ਸਸ਼ਕਤੀਕਰਣ ਦੀ ਵਕਾਲਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪਹਿਲਕਦਮੀ ਵਿੱਚ ਦਹੇਜ, ਸਮਾਨ ਰੋਜ਼ਗਾਰ ਦੇ ਮੌਕਿਆ ਅਤੇ ਸ਼੍ਰਮ ਸ਼ੋਸ਼ਣ ਆਦਿ ਵਿਸ਼ੇ ਸ਼ਾਮਲ ਹਨ।[2]

ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਮਹਿਲਾਵਾਂ ਦੇ ਪ੍ਰਤੀ ਸਾਲ ਘਰੇਲੂ ਹਿੰਸਾ ਅਤੇ ਹੋਰ ਤਰ੍ਹਾਂ ਦੇ ਦੁਰਵਿਵਹਾਰ ਸਬੰਧੀ ਹਜ਼ਾਰਾਂ ਸ਼ਿਕਾਇਤਾਂ ਮਿਲਦੀਆਂ ਹਨ। ਇਸ ਤਰ੍ਹਾਂ ਦੇ ਦੁਰਵਿਵਹਾਰ ਮਹਿਲਾਵਾਂ ਦੇ ਮਾਨਸਿਕ ਭਲਾਈ ‘ਤੇ ਬੁਰਾ ਪ੍ਰਭਾਵ ਪਾ ਸਕਦਾ ਹੈ ਇਸ ਲਈ ਇਸ ਦੇ ਲਈ ਪੇਸ਼ੇਵਰ ਮਨੋਵਿਗਿਆਨਕ ਸਹਾਇਤਾ ਦੀ ਜ਼ਰੂਰਤ ਹੁੰਦੀ ਹੈ।[3] ਸੰਕਟ ਵਿੱਚ ਮਹਿਲਾਵਾਂ ਦੀ ਸਹਾਇਤਾ ਲਈ, ਰਾਸ਼ਟਰੀ ਮਹਿਲਾ ਕਮਿਸ਼ਨ 24×7 ਮਹਿਲਾ ਹੈਲਪਲਾਈਨ- 14490 ਸੰਚਾਲਿਤ ਕਰਦਾ ਹੈ, ਜੋ ਹਿੰਸਾ ਨਾਲ ਪ੍ਰਭਾਵਿਤ ਮਹਿਲਾਵਾਂ ਲਈ ਇੱਕ ਡਿਜੀਟਲ ਸ਼ਿਕਾਇਤ ਰਜ਼ਿਸਟ੍ਰੇਸ਼ਨ ਪ੍ਰਣਾਲੀ ਪ੍ਰਦਾਨ ਕਰਦਾ ਹੈ।[4] ਇਹ ਟੋਲ-ਫ੍ਰੀ ਨੰਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੌਜੂਦਾ ਹੈਲਪਲਾਈਨ- 7827170170 ਨਾਲ ਜੁੜੇ ਇੱਕ ਅਸਾਨੀ ਨਾਲ ਯਾਦ ਰੱਖਣ ਵਾਲੇ ਸ਼ਾਰਟ ਕੋਡ ਵਜੋਂ ਕੰਮ ਕਰਦਾ ਹੈ। [5] 18 ਸਾਲ ਤੋਂ ਵੱਧ ਉਮਰ ਦੀ ਕੋਈ ਵੀ ਮਹਿਲਾ ਜਾਂ ਲੜਕੀ ਹੈਲਪਲਾਈਨ ‘ਤੇ ਸੰਪਰਕ ਕਰ ਸਕਦੀ ਹੈ। ਇਹ ਮਹਿਲਾਵਾਂ ਨੂੰ ਸ਼ਿਕਾਇਤਾਂ ਦਰਜ ਕਰਨ ਅਤੇ ਤਤਕਾਲ ਸਹਾਇਤਾ ਪ੍ਰਾਪਤ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਹ ਸਿਖਲਾਈ ਪ੍ਰਾਪਤ ਮਨੋਵਿਗਿਆਨਕ ਸਲਾਹਕਾਰਾਂ, ਪ੍ਰਮੁੱਖ ਮਾਨਸਿਕ ਸਿਹਤ ਅਤੇ ਮਸ਼ਵਰਾਂ ਸੰਸਥਾਨਾਂ ਦੁਆਰਾ ਸੰਚਾਲਿਤ ਹੈ। ਇਹ ਜ਼ਰੂਰਤਮੰਦ ਲੋਕਾਂ ਲਈ ਪੇਸ਼ੇਵਰ ਅਤੇ ਪਹੁੰਚਯੋਗ ਦਖਲਅੰਦਾਜ਼ੀ ਨੂੰ ਯਕੀਨੀ ਬਣਾਉਂਦਾ ਹੈ।[6]

ਡਿਜੀਟਲ ਪਹੁੰਚ ਰਾਹੀਂ ਦੂਰੀਆਂ ਘੱਟ ਕਰਨਾ
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮਹਿਲਾ ਹੈਲਪਲਾਈਨ ਜਨਤਕ ਸੇਵਾਵਾਂ ਤੱਕ ਪਹੁੰਚ ਅਤੇ ਸ਼ਿਕਾਇਤ ਨਿਵਾਰਣ ਵਿੱਚ ਸੁਧਾਰ ਲਈ ਤਕਨਾਲੋਜੀ ਦਾ ਲਾਭ ਚੁੱਕ ਕੇ ਡਿਜੀਟਲ ਇੰਡੀਆ ਦੇ ਸਿਧਾਂਤਾਂ ਦਾ ਉਦਾਹਰਣ ਹੈ।
- ਹੈਲਪਲਾਈਨ ਕਿਸੇ ਵੀ ਸਮੇਂ ਸਹਾਇਤਾ ਪ੍ਰਾਪਤ ਕਰਨ ਲਈ 24 ਘੰਟੇ ਡਿਜੀਟਲ ਸ਼ਿਕਾਇਤ ਰਜਿਸਟ੍ਰੇਸ਼ਨ ਪ੍ਰਣਾਲੀ ਪ੍ਰਦਾਨ ਕਰਦਾ ਹੈ।
- ਹੈਲਪਲਾਈਨ ਸ਼ਿਕਾਇਤ ਰਜਿਸਟ੍ਰੇਸ਼ਨ, ਮਨੋਵਿਗਿਆਨਕ ਮਸ਼ਵਰਾਂ, ਰੈਫਰਲ ਸਹਾਇਤਾ ਅਤੇ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਲਈ ਇੱਤ ਡਿਜੀਟਲ ਐਕਸੈੱਸ ਪੁਵਾਇੰਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਇਹ ਸਹਾਇਤਾ ਸੇਵਾਵਾਂ ਨੂੰ ਵਧੇਰੇ ਅਸਾਨ ਅਤੇ ਨਾਗਰਿਕ-ਕੇਂਦ੍ਰਿਤ ਬਣਾਉਂਦਾ ਹੈ।
- ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੌਜੂਦਾ ਹੈਲਪਲਾਈਨ ਨਾਲ ਜੁੜਿਆਂ ਇੱਕ ਰਾਸ਼ਟਰਵਿਆਪੀ ਨੰਬਰ ਪ੍ਰਦਾਨ ਕਰਕੇ, ਇਹ ਪਹਿਲ ਵਿਸ਼ੇਸ਼ ਤੌਰ ‘ਤੇ ਐਮਰਜੈਂਸੀ ਦੌਰਾਨ ਸਹਾਇਤਾ ਤੱਕ ਤੁਰੰਤ ਪਹੁੰਚ ਨੂੰ ਸਮਰੱਥ ਬਣਾਉਂਦੀ ਹੈ।
ਸ਼ਿਕਾਇਤ ਵਿਸ਼ਲੇਸ਼ਣ ਰਾਹੀਂ ਸੁਧਾਰ
ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਪ੍ਰਾਪਤ ਸ਼ਿਕਾਇਤਾਂ ਮਹਿਲਾਵਾਂ ਪ੍ਰਤੀ ਅਪਰਾਧਾਂ ਦੀਆਂ ਕੁਦਰਤੀ ਅਤੇ ਪ੍ਰਵਿਰਤੀਆਂ ਬਾਰੇ ਕੀਮਤੀ ਅੰਤਰਦ੍ਰਿਸ਼ਟੀ ਪ੍ਰਦਾਨ ਕਰਦੀ ਹੈ।
- ਇਹ ਵਿਸ਼ਲੇਸ਼ਣ ਮਹਿਲਾਵਾਂ ਦੇ ਵਿਰੁੱਧ ਹਿੰਸਾ ਨੂੰ ਸੰਬੋਧਨ ਕਰਨ ਲਈ ਜ਼ਿੰਮੇਵਾਰ ਸੰਸਥਾਵਾਂ ਦੇ ਕੰਮਕਾਜ ਵਿੱਚ ਅੰਤਰਾਲ ਦੀ ਪਛਾਣ ਕਰਨ ਵਿੱਚ ਮਦਦ ਕਰਦਾ ਹੈ।
- ਇਸ ਦਾ ਸਿੱਟਾ ਅਜਿਹੇ ਮਾਮਲਿਆਂ ਦੀ ਫੀਡਬੈਕ ਵਿੱਚ ਸੁਧਾਰ ਲਈ ਸੁਧਾਰਾਤਮਕ ਉਪਾਵਾਂ ਲਈ ਸਿਫਾਰਿਸ਼ਾਂ ਦਾ ਸਮਰਥਨ ਕਰਦੇ ਹਨ।
- ਪੁਲਿਸ ਕਰਮਚਾਰੀਆਂ, ਨਿਆਂਇਕ ਅਧਿਕਾਰੀਆਂ, ਸਰਕਾਰੀ ਵਕੀਲਾਂ, ਫੋਰੈਂਸਿਕ ਵਿਗਿਆਨੀਆਂ, ਬਚਾਅ ਪੱਖ ਦੇ ਵਕੀਲਾਂ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਸੰਵੇਦਨਸ਼ੀਲਤਾ ਪ੍ਰੋਗਰਾਮਾਂ ਦੌਰਾਨ ਸ਼ਿਕਾਇਤਾਂ ਦੀ ਵਰਤੋਂ ਕੇਸ ਸਟੱਡੀ ਵਜੋਂ ਵੀ ਕੀਤਾ ਜਾਂਦਾ ਹੈ।
ਸ਼ਿਕਾਇਤ ਪ੍ਰਕਿਰਿਆ ਅਤੇ ਨਿਵਾਰਣ ਵਿਧੀ
ਰਾਸ਼ਟਰੀ ਮਹਿਲਾ ਕਮਿਸ਼ਨ ਸ਼ਿਕਾਇਤਾਂ ਦੀ ਜਾਂਚ ਕਰਨ ਅਤੇ ਉਚਿਤ ਕਾਰਵਾਈ ਯਕੀਨੀ ਬਣਾਉਣ ਲਈ ਇੱਕ ਯੋਜਨਾਬੱਧ ਪ੍ਰਕਿਰਿਆ ਦਾ ਪਾਲਨ ਕਰਦਾ ਹੈ। ਅੱਗੇ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ, ਕਮਿਸ਼ਨ ਦੇ ਅਧਿਕਾਰ-ਖੇਤਰ ਦੇ ਅਨੁਸਾਰ ਸ਼ਿਕਾਇਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ।
- ਸ਼ਿਕਾਇਤਾਂ ਦੀ ਜਾਂਚ-ਪੜਤਾਲ ਕੀਤੀ ਜਾਂਦੀ ਹੈ ਤਾਂ ਜੋ ਇਹ ਤੈਅ ਕੀਤਾ ਜਾ ਸਕੇ ਕਿ ਉਹ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਜਾਂ ਨਹੀਂ।
- ਰਾਸ਼ਟਰੀ ਮਹਿਲਾ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇੱਕ ਯੂਨਿਕ ਕੇਸ ਨੰਬਰ ਦਿੱਤਾ ਜਾਂਦਾ ਹੈ।
- ਜੋ ਸ਼ਿਕਾਇਤਾਂ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ, ਉਨ੍ਹਾਂ ਨੂੰ ਸ਼ਿਕਾਇਤਕਰਤਾ ਨੂੰ ਸੂਚਿਤ ਕਰਨ ਤੋਂ ਬਾਅਦ ਬੰਦ ਕਰ ਦਿੱਤਾ ਜਾਂਦਾ ਹੈ।
- ਮਾਮਲਿਆਂ ਦੀ ਕੁਦਰਤੀ ਅਧਾਰ ‘ਤੇ ਰਜਿਸਟ੍ਰੇਸ਼ਨ ਸ਼ਿਕਾਇਤਾਂ ਨੂੰ ਸਬੰਧਿਤ ਅਥਾਰਿਟੀਆਂ ਨਾਲ ਉਠਾਇਆ ਜਾਂਦਾ ਹੈ। ਸ਼ਿਕਾਇਤਕਰਤਾਵਾਂ ਦੀਆਂ ਸ਼ਿਕਾਇਤਾਂ ਦੇ ਨਿਵਾਰਣ ਲਈ ਮੁੱਖ ਤੌਰ ‘ਤੇ ਹੇਠ ਲਿਖਿਆ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ-
- ਪੁਲਿਸ ਜਾਂਚ ਵਿੱਚ ਤੇਜ਼ੀ ਲਿਆਉਣਾ/ਨਿਗਰਾਨੀ ਕਰਨਾ
- ਕਾਨੂੰਨੀ ਪ੍ਰਬੰਧਾਂ ਦੇ ਸਹੀ ਲਾਗੂਕਰਨ ਦੀ ਨਿਗਰਾਨੀ ਕਰਨਾ
- ਵਿਚੋਲਗੀ/ਸਲਾਹ-ਮਸ਼ਵਰੇ ਰਾਹੀਂ ਮੁੱਦਿਆਂ ਦਾ ਹੱਲ ਕਰਨਾ
- ਰਾਸ਼ਟਰੀ ਮਹਿਲਾ ਕਮਿਸ਼ਨ ਗੰਭੀਰ ਅਪਰਾਧਾਂ ਲਈ ਇੱਕ ਜਾਂਚ ਕਮੇਟੀ ਦਾ ਗਠਨ ਕਰਦਾ ਹੈ, ਜੋ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦਾ ਹੈ।
ਅਧਿਕਤਮ ਜਵਾਬਦੇਹੀ
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮਹਿਲਾ ਹੈਲਪਲਾਈਨ ਮਹਿਲਾਵਾਂ ਦੀ ਭਲਾਈ ਲਈ ਵਿਕਸਿਤ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ। ਇਹ ਸਮੇਂ-ਸਮੇਂ ‘ਤੇ ਉਭਰਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਵਾਬਦੇਹੀ ਸੰਸਥਾਨਾਂ ਅਤੇ ਸਰਲੀਕਰਨ ਜਨਤਕ ਸੇਵਾਵਾਂ ਨੂੰ ਇਕੱਠੇ ਲਿਆਉਂਦੀ ਹੈ। ਜੁੜਾਅ ਲਈ ਇੱਕ ਸਮਰਪਿਤ ਚੈਨਲ ਬਣਾ ਕੇ, ਇਹ ਪਹਿਲ ਮਹਿਲਾਵਾਂ ਅਤੇ ਸਥਾਪਿਤ ਰਸਮੀ ਪ੍ਰਣਾਲੀਆਂ ਵਿੱਚ ਸਬੰਧ ਨੂੰ ਮਜ਼ਬੂਤ ਕਰਦੀ ਹੈ। ਇਹ ਵਧੇਰੇ ਜਾਗਰੂਕਤਾ ਨੂੰ ਵੀ ਹੁਲਾਰਾ ਦਿੰਦੀ ਹੈ ਅਤੇ ਸੰਸਥਾਗਤ ਪ੍ਰਕਿਰਿਆਵਾਂ ਵਿੱਚ ਭਰੋਸਾ ਪੈਦਾ ਕਰਦੀ ਹੈ। ਜਿਵੇਂ-ਜਿਵੇਂ ਇਸ ਦੀ ਪਹੁੰਚ ਦਾ ਵਿਸਥਾਰ ਜਾਰੀ ਹੈ, ਹੈਲਪਲਾਈਨ ਦੇਸ਼ ਭਰ ਵਿੱਚ ਮਹਿਲਾਵਾਂ ਲਈ ਸੁਰੱਖਿਅਤ ਉਪਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
ਸੰਦਰਭ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ
https://ncwwomenhelpline.ncw.gov.in/
https://www.ncw.gov.in/ncw-cells/ncw-women-helpline/
https://uatncwwomen.digitalindiacorporation.in/ncw-cells/c-ni-cell/
https://www.ncw.gov.in/ncw-cells/c-ni-cell/
https://www.pib.gov.in/PressReleasePage.aspx?PRID=2239605®=48&lang=2
https://www.pib.gov.in/newsite/erelcontent.aspx?relid=279529®=3&lang=2
ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲਾ
https://www.digitalindia.gov.in/initiative/ncw-womens-helpline/
ਪ੍ਰੈੱਸ ਇਨਫੋਰਮੇਸ਼ਨ ਬਿਊਰੋ
https://www.pib.gov.in/PressNoteDetails.aspx?NoteId=156174&ModuleId=3®=3&lang=1
NCW Women Helpline – 14490: A Dedicated Platform for Women's Support
*****
ਪੀਆਈਬੀ ਰਿਸਰਚ
ਬਲਜੀਤ ਸਿੰਘ
(रिलीज़ आईडी: 2280753)
आगंतुक पटल : 4