ਲੋਕ ਸਭਾ ਸਕੱਤਰੇਤ
azadi ka amrit mahotsav

ਲੋਕ ਸਭਾ ਸਪੀਕਰ ਪਛੱਮ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕਰਨਗੇ


ਪੱਛਮ ਬੰਗਾਲ ਦੇ ਮੁੱਖ ਮੰਤਰੀ, ਕੇਂਦਰੀ ਮੰਤਰੀ, ਰਾਜ ਸਭਾ ਦੇ ਡਿਪਟੀ ਚੇਅਰਮੈਨ ਅਤੇ ਹੋਰ ਪਤਵੰਤੇ ਉਦਘਾਟਨੀ ਸੈਸ਼ਨ ਵਿੱਚ ਹਿੱਸਾ ਲੈਣਗੇ

ਸੰਸਦੀ ਪਰੰਪਰਾਵਾਂ, ਸੰਮੇਲਨਾਂ, ਸ਼ਿਸ਼ਟਾਚਾਰ, ਮੈਂਬਰਾਂ ਦੇ ਵਿਸ਼ੇਸ਼ ਅਧਿਕਾਰਾਂ ਅਤੇ ਹੋਰ ਸੰਸਦੀ ਅਭਿਆਸਾਂ, ਵਿਧਾਨਕ ਪ੍ਰਕਿਰਿਆਵਾਂ ਅਤੇ ਸੁਸ਼ਾਸਨ 'ਤੇ ਤਕਨੀਕੀ ਸੈਸ਼ਨਾਂ ਦੀ ਸੀਰੀਜ਼ ਆਯੋਜਿਤ ਕੀਤੀ ਜਾਵੇਗੀ

ਦੋ ਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ਦੀ ਸਮਾਪਤੀ ਸ਼ਨੀਵਾਰ ਨੂੰ ਪੱਛਮ ਬੰਗਾਲ ਦੇ ਰਾਜਪਾਲ ਦੇ ਸਮਾਪਤੀ ਭਾਸ਼ਣ ਨਾਲ ਹੋਵੇਗੀ

प्रविष्टि तिथि: 02 JUL 2026 2:22PM by PIB Chandigarh

ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ 3 ਜੁਲਾਈ, 2026 ਨੂੰ ਕੋਲਕਾਤਾ ਵਿੱਚ ਪੱਛਮ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਲਈ ਆਯੋਜਿਤ ਦੋ-ਦਿਨਾਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਦਾ ਉਦਘਾਟਨ ਕਰਨਗੇ।

ਪੱਛਮ ਬੰਗਾਲ ਦੇ ਮੁੱਖ ਮੰਤਰੀ ਸ਼੍ਰੀ ਸੁਵੇਂਦੂ ਅਧਿਕਾਰੀ; ਸੰਸਦੀ ਮਾਮਲੇ ਅਤੇ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜਿਜੂ; ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰੀਵੰਸ਼; ਪੱਛਮ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਿਤਾਬ੍ਰਤ ਬੈਨਰਜੀ ਅਤੇ ਹੋਰ ਪਤਵੰਤੇ ਉਦਘਾਟਨੀ ਸੈਸ਼ਨ ਵਿੱਚ ਸ਼ਾਮਲ ਹੋਣਗੇ। ਪੱਛਮ ਬੰਗਾਲ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਥਿੰਦਰ ਬੋਸ ਸਵਾਗਤੀ ਭਾਸ਼ਣ ਦੇਣਗੇ ਅਤੇ ਪੱਛਮ ਬੰਗਾਲ ਸਰਕਾਰ ਦੇ ਸੰਸਦੀ ਮਾਮਲੇ ਮੰਤਰੀ ਡਾ. ਸ਼ੰਕਰ ਘੋਸ਼ ਧੰਨਵਾਦ ਮਤਾ ਪੇਸ਼ ਕਰਨਗੇ।

ਦੋ ਦਿਨਾਂ ਦੇ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਧਾਨਕ ਕਾਰਜ ਦੇ ਪ੍ਰਮੁੱਖ ਪਹਿਲੂਆਂ ‘ਤੇ ਕੇਂਦ੍ਰਿਤ ਤਕਨੀਕੀ ਸੈਸ਼ਨਾਂ ਦੀ ਇੱਕ ਲੜੀ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ‘ਇੱਕ ਪ੍ਰਭਾਵੀ ਵਿਧਾਇਕ ਕਿਵੇਂ ਬਣੇ’; ਮੈਂਬਰਾਂ ਲਈ ਸੰਸਦੀ ਪਰੰਪਰਾਵਾਂ, ਸੰਮੇਲਨ ਅਤੇ ਸ਼ਿਸ਼ਟਾਚਾਰ, ‘ਵਿਧਾਨ ਮੰਡਲਾਂ ਵਿੱਚ ਸਵਾਲਾਂ ਅਤੇ ਹੋਰ ਪ੍ਰਕਿਰਿਆਤਮਕ ਸਾਧਨਾਂ ਰਾਹੀਂ ਕਾਰਜ ਪਾਲਿਕਾ ਦੀ ਜਵਾਬਦੇਹੀ ਨੂੰ ਯਕੀਨੀ ਬਣਾਉਣਾ’, 'ਭਾਰਤੀ ਸੰਸਦ ਦੀ ਕਮੇਟੀ ਪ੍ਰਣਾਲੀ', 'ਨਿਜੀ ਮੈਂਬਰਾਂ ਦੇ ਬਿਲਾਂ ਸਮੇਤ ਵਿਧਾਨਕ ਪ੍ਰਕਿਰਿਆਵਾਂ', 'ਸੰਸਦ ਵਿੱਚ ਵਿੱਤੀ ਕਾਰਜ ਅਤੇ ਬਜਟ ਪ੍ਰਕਿਰਿਆ', 'ਸੰਸਦੀ ਵਿਸ਼ੇਸ਼ ਅਧਿਕਾਰ ਅਤੇ ਆਚਾਰ ਸੰਹਿਤਾ' ਅਤੇ 'ਰਾਸ਼ਟਰੀ ਈ-ਵਿਧਾਨ ਐਪਲੀਕੇਸ਼ਨ (NeVA)' ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਸੈਸ਼ਨਾਂ ਦੀ ਪ੍ਰਧਾਨਗੀ ਅਤੇ ਸੰਬੋਧਨ ਵੱਖ-ਵੱਖ ਰਾਜਾਂ ਦੇ ਵਿਧਾਨ ਸਭਾਵਾਂ ਦੇ ਪ੍ਰੀਜ਼ਾਈਡਿੰਗ ਅਫਸਰਾਂ, ਸੰਸਦ ਮੈਂਬਰਾਂ, ਸੰਵਿਧਾਨਕ ਮਾਹਰਾਂ ਅਤੇ ਦੇਸ਼ ਭਰ ਦੇ ਸੀਨੀਅਰ ਸੰਸਦੀ ਮਾਹਰਾਂ ਦੁਆਰਾ ਕੀਤਾ ਜਾਵੇਗਾ। ਇਸ ਪ੍ਰੋਗਰਾਮ ਨਾਲ ਵਿਚਾਰਾਂ ਅਤੇ ਸਭ ਤੋਂ ਉੱਤਮ ਕਾਰਜ ਅਭਿਆਸਾਂ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਭਾਗੀਦਾਰਾਂ ਦੀ ਵਿਧਾਨਕ ਪ੍ਰਕਿਰਿਆਵਾਂ, ਸੰਸਦੀ ਸੰਸਥਾਵਾਂ ਅਤੇ ਲੋਕਤੰਤਰੀ ਸ਼ਾਸਨ ਦੇ ਸਬੰਧ ਵਿੱਚ ਸਮਝ ਨੂੰ ਹੋਰ ਮਜ਼ਬੂਤ ਕੀਤੇ ਜਾਣ ਦੀ ਉਮੀਦ ਹੈ। 

ਓਰੀਐਂਟੇਸ਼ਨ ਪ੍ਰੋਗਰਾਮ ਦੀ ਸਮਾਪਤੀ 4 ਜੁਲਾਈ, 2026 ਨੂੰ ਪੱਛਮ ਬੰਗਾਲ ਵਿਧਾਨ ਸਭਾ ਦੇ ਇਤਿਹਾਸਕ ਚੈਂਬਰ ਵਿੱਚ ਪੱਛਮ ਬੰਗਾਲ ਦੇ ਰਾਜਪਾਲ ਸ਼੍ਰੀ ਆਰ. ਐੱਨ. ਰਵੀ ਦੇ ਸਮਾਪਤੀ ਸੰਬੋਧਨ ਨਾਲ ਹੋਵੇਗਾ। ਇਸ ਸੈਸ਼ਨ ਨੂੰ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ; ਹਰਿਆਣਾ ਦੇ ਰਾਜਪਾਲ ਪ੍ਰੋ. ਆਸ਼ੀਮ ਕੁਮਾਰ ਘੋਸ਼; ਰਾਜ ਸਭਾ ਦੇ ਡਿਪਟੀ ਚੇਅਰਮੈਨ ਸ਼੍ਰੀ ਹਰਿਵੰਸ਼; ਪੱਛਮ ਬੰਗਾਲ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਰਵਿੰਦਰ ਬੋਸ ਅਤੇ ਹੋਰ ਪਤਵੰਤੇ ਸੰਬੋਧਨ ਕਰਨਗੇ। 

ਇਹ ਪ੍ਰੋਗਰਾਮ ਦਾ ਆਯੋਜਨ ਲੋਕ ਸਭਾ ਸਕੱਤਰੇਤ ਦੇ ਪਾਰਲੀਆਮੈਂਟਰੀ ਰਿਸਰਚ ਐਂਡ ਟ੍ਰੇਨਿੰਗ ਇੰਸਟੀਟਿਊਟ ਫਾਰ ਡੈਮੋਕਰੇਸੀਜ਼ (ਪ੍ਰਾਈਡ- PRIDE) ਦੁਆਰਾ ਪੱਛਮ ਬੰਗਾਲ ਵਿਧਾਨ ਸਭਾ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਦਾ ਉਦੇਸ਼ ਨਵੇਂ ਚੁਣੇ ਗਏ ਮੈਂਬਰਾਂ ਨੂੰ ਸੰਸਦੀ ਅਤੇ ਵਿਧਾਨਕ ਕਾਰਜ ਪ੍ਰਣਾਲੀ ਦੇ ਵੱਖ-ਵੱਖ ਪਹਿਲੂਆਂ, ਜਿਨ੍ਹਾਂ ਵਿੱਚ ਕਮੇਟੀ ਸਿਸਟਮਜ਼, ਵਿੱਤੀ ਨਿਗਰਾਨੀ, ਸੰਸਦੀ ਵਿਸ਼ੇਸ਼ ਅਧਿਕਾਰ ਅਤੇ ਵਿਧਾਨ ਸਭਾਵਾਂ ਵਿੱਚ ਡਿਜੀਟਲ ਪਹਿਲਕਦਮੀਆਂ ਦਾ ਸਮਾਵੇਸ਼ ਹੈ, ਨਾਲ ਜਾਣੂ ਕਰਵਾਇਆ ਗਿਆ ਹੈ। ਇਹ ਪ੍ਰੋਗਰਾਮ ਵਿਧਾਇਕਾਂ, ਪ੍ਰੀਜ਼ਾਈਡਿੰਗ ਅਫਸਰਾਂ ਅਤੇ ਸੰਸਦੀ ਮਾਹਰਾਂ ਵਿਚਕਾਰ ਗੱਲਬਾਤ, ਵਿਚਾਰ-ਵਟਾਂਦਰੇ ਅਤੇ ਅਨੁਭਵਾਂ ਦੇ ਅਦਾਨ-ਪ੍ਰਦਾਨ ਲਈ ਵੀ ਇੱਕ ਪ੍ਰਭਾਵਸ਼ਾਲੀ ਪਲੈਟਫਾਰਮ ਵੀ ਪ੍ਰਦਾਨ ਕਰਵਾਏਗਾ।

*********

ਏਐੱਮ/ਏਕੇ


(रिलीज़ आईडी: 2280751) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu , Kannada