ਸਹਿਕਾਰਤਾ ਮੰਤਰਾਲਾ
azadi ka amrit mahotsav

ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਦੇ ਪੰਜ ਵਰ੍ਹੇ ਪੂਰੇ ਹੋਣ ਦੇ ਮੌਕੇ 'ਤੇ ਹਫ਼ਤਾ ਭਰ ਚੱਲਣ ਵਾਲੇ ਸਮਾਰੋਹਾਂ ਦੀ ਸ਼ੁਰੂਆਤ


"ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਤਹਿਤ 29 ਜੂਨ ਤੋਂ 6 ਜੁਲਾਈ, 2026 ਤੱਕ ਦੇਸ਼ ਭਰ ਵਿੱਚ ਵਿਸ਼ੇ (ਥੀਮ)-ਅਧਾਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ, ਰਾਸ਼ਟਰੀ ਫੈੱਡਰੇਸ਼ਨਾਂ, ਸਹਿਕਾਰੀ ਬੈਂਕਾਂ, ਡੀਸੀਸੀਬੀ, ਯੂਸੀਬੀ, ਪੀਏਸੀਐੱਸ ਅਤੇ ਸਥਾਨਕ ਸਹਿਕਾਰੀ ਸਭਾਵਾਂ ਦੀ ਦੇਸ਼ ਵਿਆਪੀ ਸਮਾਰੋਹਾਂ ਵਿੱਚ ਭਾਗੀਦਾਰੀ ਹੋਵੇਗੀ

ਇਸ ਹਫ਼ਤੇ ਦੀ ਸਮਾਪਤੀ 6 ਜੁਲਾਈ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੱਕ ਰਾਸ਼ਟਰੀ ਪੱਧਰ ਦੇ ਸਮਾਗਮ ਨਾਲ ਹੋਵੇਗੀ

प्रविष्टि तिथि: 30 JUN 2026 5:37PM by PIB Chandigarh

ਸਹਿਕਾਰਤਾ ਮੰਤਰਾਲੇ ਨੇ ਆਪਣੀ ਸਥਾਪਨਾ ਦੇ ਪੰਜ ਵਰ੍ਹੇ ਪੂਰੇ ਹੋਣ 'ਤੇ ਇੱਕ ਹਫ਼ਤੇ ਚੱਲਣ ਵਾਲੇ ਸਮਾਰੋਹਾਂ ਦੀ ਸ਼ੁਰੂਆਤ ਕੀਤੀ ਹੈ। ਇਹ ਸਮਾਰੋਹ 29 ਜੂਨ ਤੋਂ 6 ਜੁਲਾਈ, 2026 ਤੱਕ ਇੱਕ ਦੇਸ਼ ਵਿਆਪੀ ਮੁਹਿੰਮ ਦੇ ਰੂਪ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਉਦੇਸ਼ ਮੰਤਰਾਲੇ ਦੀਆਂ ਪ੍ਰਾਪਤੀਆਂ, ਪਹਿਲਕਦਮੀਆਂ ਅਤੇ ਭਵਿੱਖ ਦੇ ਦ੍ਰਿਸ਼ਟੀਕੋਣ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣਾ ਹੈ। 

 

ਇਹ ਹਫ਼ਤਾ ਭਰ ਚੱਲਣ ਵਾਲੇ ਸਮਾਰੋਹ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਅਤੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਆਯੋਜਿਤ ਕੀਤੇ ਜਾ ਰਹੇ ਹਨ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸਾਂ, ਰਾਸ਼ਟਰੀ ਫੈਡਰੇਸ਼ਨਾਂ, ਰਾਜ ਸਹਿਕਾਰੀ ਵਿਭਾਗ, ਸਹਿਕਾਰੀ ਬੈਂਕ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕ, ਸ਼ਹਿਰੀ ਸਹਿਕਾਰੀ ਬੈਂਕ, ਪੀਏਸੀਐੱਸ ਅਤੇ ਸਥਾਨਕ ਸਹਿਕਾਰੀ ਸੰਸਥਾਵਾਂ ਵੱਲੋਂ ਰਾਸ਼ਟਰੀ, ਰਾਜ, ਜ਼ਿਲ੍ਹਾ, ਸ਼ਹਿਰੀ ਅਤੇ ਪਿੰਡ ਪੱਧਰ 'ਤੇ ਵਿਸ਼ੇ (ਥੀਮ)-ਅਧਾਰਿਤ ਗਤੀਵਿਧੀਆਂ ਰਾਹੀਂ ਭਾਗੀਦਾਰੀ ਕੀਤੀ ਜਾਵੇਗੀ। 

 

ਇਸ ਹਫ਼ਤੇ ਦੌਰਾਨ, ਸਹਿਕਾਰੀ ਖੇਤਰ ਦੇ ਮੁੱਖ ਮੁੱਦਿਆਂ 'ਤੇ ਕੇਂਦ੍ਰਿਤ ਕਰਨ ਲਈ ਦਿਨ-ਵਾਰ ਵਿਸ਼ੇ (ਥੀਮ) ਨਿਰਧਾਰਤ ਕੀਤੇ ਗਏ ਹਨ। ਇਨ੍ਹਾਂ ਵਿੱਚ ਪੀਏਸੀਐੱਸ ਦਾ ਪਰਿਵਰਤਨ, ਡਿਜੀਟਲ ਸਹਿਕਾਰਿਤਾ, ਵਿੱਤੀ ਸਾਖਰਤਾ, ਕਿਸਾਨ ਭਲਾਈ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ, ਅਨਾਜ ਭੰਡਾਰ, ਏਆਈ ਅਤੇ ਟੈਕਨੋਲੋਜੀ ਅਧਾਰਿਤ ਸੇਵਾਵਾਂ, ਸਹਿਕਾਰੀ ਸੰਵਾਦ ਅਤੇ ਜਨ ਜਾਗਰੂਕਤਾ, ਹਰਿਤ ਵਿਕਾਸ, ਯੁਵਾ ਅਤੇ ਮਹਿਲਾਵਾਂ ਦੀ ਭਾਗੀਦਾਰੀ ਅਤੇ ਸਹਿਕਾਰੀ ਸਫਲਤਾ ਦੀਆਂ ਕਹਾਣੀਆਂ ਦਾ ਪ੍ਰਸਾਰ ਸ਼ਾਮਲ ਹਨ।

 

ਇਨ੍ਹਾਂ ਥੀਮਾਂ ਦੇ ਤਹਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਰਾਸ਼ਟਰੀ ਫੈਡਰੇਸ਼ਨਾਂ, ਰਾਜ ਸਹਿਕਾਰੀ ਵਿਭਾਗਾਂ, ਸਹਿਕਾਰੀ ਬੈਂਕਾਂ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ, ਸ਼ਹਿਰੀ ਸਹਿਕਾਰੀ ਬੈਂਕਾਂ, ਪੀਏਸੀਐੱਸ ਅਤੇ ਸਥਾਨਕ ਸਹਿਕਾਰੀ ਸਭਾਵਾਂ ਦੁਆਰਾ ਵਿਸਤ੍ਰਿਤ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਸਹਿਕਾਰੀ ਸੰਕਲਪ(ਸ਼ਪਥ) ਸਮਾਰੋਹ, ਜਾਗਰੂਕਤਾ ਕੈਂਪ, ਸਹਿਕਾਰੀ ਚੌਪਾਲ, ਜਨਰਲ ਬਾਡੀ ਮੀਟਿੰਗਾਂ, ਪੀਏਸੀਐੱਸ ਮੈਂਬਰਸ਼ਿਪ ਮੁਹਿੰਮਾਂ, ਸਹਿਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਪ੍ਰਸਾਰ, ਈਆਰਪੀ ਅਤੇ ਈ-ਪੀਏਸੀਐੱਸ ਪ੍ਰਦਰਸ਼ਨ, ਡਿਜੀਟਲ ਭੁਗਤਾਨ ਜਾਗਰੂਕਤਾ, ਕੇਸੀਸੀ ਅਤੇ ਡੀਬੀਟੀ ਕੈਂਪ, ਕਿਸਾਨਾਂ ਅਤੇ ਡੇਅਰੀ/ਮੱਛੀ ਪਾਲਣ ਖੇਤਰ ਲਈ ਆਊਟਰੀਚ ਪ੍ਰੋਗਰਾਮ, ਸਹਿਕਾਰੀ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ, ਯੁਵਾ ਮੁਕਾਬਲੇ, ਸੈਮੀਨਾਰ, ਪੈਨਲ ਚਰਚਾਵਾਂ, ਸਿਹਤ ਕੈਂਪ, ਖੂਨਦਾਨ ਕੈਂਪ, ਸਵੱਛਤਾ ਅਭਿਆਨ, ਰੁੱਖ ਲਗਾਉਣ ਦੀਆਂ ਮੁਹਿੰਮਾਂ, ਲਾਭਪਾਤਰੀਆਂ ਦੇ ਤਜਰਬੇ, ਅਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਸਹਿਕਾਰੀ ਸੰਸਥਾਵਾਂ ਅਤੇ ਮੈਂਬਰਾਂ ਦਾ ਸਨਮਾਨ ਸ਼ਾਮਲ ਹੋਵੇਗਾ।

 

ਇਹ ਗਤੀਵਿਧੀਆਂ 29 ਜੂਨ, 2026 ਨੂੰ ਸਹਿਕਾਰੀ ਸੰਸਥਾਵਾਂ ਵਿੱਚ "ਸਹਿਕਾਰੀ ਸੰਕਲਪ" ਨਾਲ ਸ਼ੁਰੂ ਹੋਈਆਂ। ਇਸ ਤੋਂ ਬਾਅਦ ਪੀਏਸੀਐੱਸ (ਪੈਕਸ) ਕੰਪਿਊਟਰੀਕਰਨ, ਈਆਰਪੀ ਪ੍ਰਦਰਸ਼ਨਾਂ, ਡਿਜੀਟਲ ਸੇਵਾਵਾਂ, ਵਿੱਤੀ ਸਾਖਰਤਾ, ਡਿਜੀਟਲ ਭੁਗਤਾਨਾਂ ਅਤੇ ਜ਼ਮੀਨੀ ਪੱਧਰ 'ਤੇ ਸਹਿਕਾਰੀ ਸੰਸਥਾਵਾਂ ਨੂੰ ਮਜ਼ਬੂਤ ​​ਕਰਨ ਦੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। 

 

ਕਿਸਾਨ-ਕੇਂਦ੍ਰਿਤ ਗਤੀਵਿਧੀਆਂ ਕੇਸੀਸੀ, ਡੀਬੀਟੀ, ਫਸਲ ਕਰਜ਼ੇ, ਐੱਮਐੱਸਪੀ ਖਰੀਦ, ਬੀਜ ਵੰਡ, ਅਨਾਜ ਭੰਡਾਰਨ ਯੋਜਨਾਵਾਂ, ਖੇਤੀਬਾੜੀ ਦੇ ਸਭ ਤੋਂ ਵਧੀਆ ਅਭਿਆਸਾਂ, ਡੇਅਰੀ ਅਤੇ ਮੱਛੀ ਪਾਲਣ ਸਹਿਕਾਰੀ ਸਭਾਵਾਂ, ਅਤੇ ਕਿਸਾਨਾਂ ਅਤੇ ਸਹਿਕਾਰੀ ਮੈਂਬਰਾਂ ਨਾਲ ਗੱਲਬਾਤ 'ਤੇ ਕੇਂਦ੍ਰਿਤ ਹੋਣਗੀਆਂ। ਤਕਨਾਲੋਜੀ, ਏਆਈ ਟੂਲ, ਡਰੋਨ, ਫਿਨਟੈਕ, ਔਨਲਾਈਨ ਸੇਵਾਵਾਂ, ਮਾਈਕ੍ਰੋ-ਏਟੀਐੱਮ, ਰੂਪੇ ਕੇਸੀਸੀ ਕਾਰਡ ਅਤੇ ਹੋਰ ਡਿਜੀਟਲ ਹੱਲਾਂ ਨਾਲ ਸਬੰਧਤ ਪ੍ਰਦਰਸ਼ਨ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

 

ਸਮਾਰੋਹਾਂ ਦੌਰਾਨ ਸਹਿਕਾਰੀ ਚੌਪਾਲ, ਸੈਮੀਨਾਰ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਊਟਰੀਚ ਪ੍ਰੋਗਰਾਮ, ਯੁਵਾ ਮੁਕਾਬਲੇ, ਔਰਤਾਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਅਤੇ ਲਾਭਪਾਤਰੀਆਂ ਦੁਆਰਾ ਅਨੁਭਵ ਸਾਂਝੇ ਕਰਨ ਵਰਗੇ ਸਮਾਗਮ ਵੀ ਆਯੋਜਿਤ ਕੀਤੇ ਜਾਣਗੇ। ਹਰਿਤ ਸਹਿਕਾਰੀ ਗਤੀਵਿਧੀਆਂ ਵਿੱਚ ਰੁੱਖ ਲਗਾਉਣ ਦੀਆਂ ਮੁਹਿੰਮਾਂ, ਸਫਾਈ ਮੁਹਿੰਮਾਂ, ਜਲਵਾਯੂ-ਲਚਕੀਲੇ ਖੇਤੀਬਾੜੀ ਬਾਰੇ ਜਾਗਰੂਕਤਾ ਮੁਹਿੰਮਾਂ ਅਤੇ ਵੱਖ-ਵੱਖ ਪੱਧਰਾਂ 'ਤੇ ਵਾਤਾਵਰਣ ਪੱਖੋਂ ਕੇਂਦ੍ਰਿਤ ਆਊਟਰੀਚ ਪ੍ਰੋਗਰਾਮ ਸ਼ਾਮਲ ਕੀਤੇ ਜਾ ਰਹੇ ਹਨ।

 

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਸਹਿਕਾਰੀ ਸੰਗਠਨ ਸਥਾਨਕ ਸਮਾਗਮਾਂ, ਪ੍ਰਦਰਸ਼ਨੀਆਂ, ਉਤਪਾਦ ਪ੍ਰਦਰਸ਼ਨੀਆਂ, ਮਾਹਿਰਾਂ ਨਾਲ ਚਰਚਾਵਾਂ, ਜਾਗਰੂਕਤਾ ਗਤੀਵਿਧੀਆਂ ਅਤੇ ਸਨਮਾਨ ਸਮਾਰੋਹਾਂ ਦਾ ਆਯੋਜਨ ਵੀ ਕਰਨਗੇ। ਵੱਖ-ਵੱਖ ਰਾਸ਼ਟਰੀ ਫੈਡਰੇਸ਼ਨਾਂ ਅਤੇ ਸਹਿਭਾਗੀ ਸੰਗਠਨ ਵਿਸ਼ੇ -ਅਧਾਰਿਤ ਪ੍ਰੋਗਰਾਮਾਂ, ਪ੍ਰਦਰਸ਼ਨ ਗਤੀਵਿਧੀਆਂ, ਮਾਹਿਰਾਂ ਦੀ ਸ਼ਮੂਲੀਅਤ ਆਦਿ ਰਾਹੀਂ ਇਨ੍ਹਾਂ ਸਮਾਗਮਾਂ ਦਾ ਸਮਰਥਨ ਕਰਨਗੇ। 

ਹਫ਼ਤਾ ਭਰ ਚੱਲਣ ਵਾਲੇ ਇਨ੍ਹਾਂ ਸਮਾਰੋਹਾਂ ਦਾ ਸਮਾਪਨ 6 ਜੁਲਾਈ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਇੱਕ ਰਾਸ਼ਟਰੀ ਪੱਧਰ ਦੇ ਸਮਾਗਮ ਨਾਲ ਹੋਵੇਗਾ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਅਤੇ ਹੋਰ ਕੇਂਦਰੀ ਮੰਤਰੀ ਸਮਾਪਤੀ ਸਮਾਰੋਹ ਵਿੱਚ ਮੌਜੂਦ ਰਹਿਣਗੇ। ਇਸ ਸਮਾਗਮ ਵਿੱਚ ਨੀਤੀਗਤ ਸੰਵਾਦ, ਪੋਰਟਲ ਲਾਂਚ ਅਤੇ ਉਦਘਾਟਨ, ਇੱਕ ਸਹਿਕਾਰੀ ਪ੍ਰਦਰਸ਼ਨੀ, ਸਹਿਕਾਰੀ ਉਤਪਾਦਾਂ ਦਾ ਪ੍ਰਦਰਸ਼ਨ ਅਤੇ ਪੂਰੇ ਸਹਿਕਾਰੀ ਵਾਤਾਵਰਣ ਪ੍ਰਣਾਲੀ ਦੀ ਭਾਗੀਦਾਰੀ ਸ਼ਾਮਲ ਹੋਵੇਗੀ। 

ਇਹ ਸਮਾਗਮ ਮੰਤਰਾਲੇ ਦੀਆਂ ਪਹਿਲਕਦਮੀਆਂ ਪ੍ਰਤੀ ਜਨਤਕ ਜਾਗਰੂਕਤਾ ਨੂੰ ਮਜ਼ਬੂਤ ​​ਕਰਨਗੇ ਅਤੇ ਸਹਿਕਾਰੀ ਲਹਿਰ ਨੂੰ ਇੱਕ ਆਧੁਨਿਕ, ਪਾਰਦਰਸ਼ੀ, ਤਕਨਾਲੋਜੀ-ਅਧਾਰਿਤ, ਅਤੇ ਲੋਕ-ਕੇਂਦ੍ਰਿਤ ਵਿਕਾਸ ਮਾਡਲ ਵਜੋਂ ਮੁੜ ਸੁਰਜੀਤ ਕਰਨਗੇ। ਜਨਤਕ ਭਾਗੀਦਾਰੀ ਰਾਹੀਂ, ਇਹ ਸਮਾਗਮ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ  ਮੋਦੀ ਜੀ ਦੇ "ਸਹਕਾਰ ਸੇ ਸਮ੍ਰਿੱਧੀ" ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੇ ਰਾਸ਼ਟਰੀ ਸੰਕਲਪ ਨੂੰ ਵੀ ਮਜ਼ਬੂਤ ​​ਕਰਨਗੇ।

*********

ਏਕੇ/ਬਲਜੀਤ ਸਿੰਘ


(रिलीज़ आईडी: 2280358) आगंतुक पटल : 34
इस विज्ञप्ति को इन भाषाओं में पढ़ें: English , Urdu , हिन्दी , Tamil , Kannada