ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਰਾਸ਼ਟਰੀ ਐਂਬੂਲੈਂਸ ਸੇਵਾ NAS), 2026 ਦੇ ਸੰਚਾਲਨ ਦਿਸ਼ਾ ਨਿਰਦੇਸ਼ਾ ਦਾ ਉਦਘਾਟਨ ਕੀਤਾ
ਦੇਸ਼ ਭਰ ਵਿੱਚ ਐਮਰਜੈਂਸੀ ਮੈਡੀਕਲ ਟ੍ਰਾਂਸਪੋਰਟ ਨੂੰ ਮਿਆਰੀ ਕਰਨ ਲਈ ਨੈਸ਼ਨਲ ਫ੍ਰੇਮਵਰਕ
ਦਿਸ਼ਾ ਨਿਰਦੇਸ਼ ਤਕਨਾਲੋਜੀ-ਅਧਾਰਿਤ ਐਮਰਜੈਂਸੀ ਪ੍ਰਤੀਕਿਰਿਆ AIS-125 ਦੇ ਅਨੁਸਾਰ ਐਂਬੂਲੈਂਸ ਅਤੇ ਏਕੀਕ੍ਰਿਤ ਕਮਾਂਡ ਕੇਂਦਰਾਂ ਨੂੰ ਹੁਲਾਰਾ ਦਿੰਦੇ ਹਨ
प्रविष्टि तिथि:
29 JUN 2026 6:41PM by PIB Chandigarh
ਭਾਰਤ ਦੀ ਐਮਰਜੈਂਸੀ ਹੈਲਥਕੇਅਰ ਡਿਲੀਵਰੀ ਸਿਸਟਮ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਨੇ ਅੱਜ ਰਾਸ਼ਟਰੀ ਐਂਬੂਲੈਂਸ ਸੇਵਾ (NAS), 2026 ਦੇ ਸੰਚਾਲਨ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਵਿਕਸਿਤ ਇਹ ਦਿਸ਼ਾ ਨਿਰਦੇਸ਼ ਪਹਿਲੀ ਵਾਰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਂਬੂਲੈਂਸ ਸੇਵਾਵਾਂ ਦੀ ਯੋਜਨਾ ਬਣਾਉਣ, ਸੰਚਾਲਨ ਕਰਨ ਅਤੇ ਨਿਗਰਾਨੀ ਕਰਨ ਲਈ ਇੱਕ ਵਿਆਪਕ ਨੈਸ਼ਨਲ ਫ੍ਰੇਮਵਰਕ ਪ੍ਰਦਾਨ ਕਰਦੇ ਹਨ, ਜਿਸ ਦਾ ਉਦੇਸ਼ ਹਰੇਕ ਨਾਗਰਿਕ ਲਈ ਸਮੇਂ ਸਿਰ, ਸੁਰੱਖਿਅਤ ਅਤੇ ਗੁਣਵੱਤਾਪੂਰਨ ਐਮਰਜੈਂਸੀ ਮੈਡੀਕਲ ਟ੍ਰਾਂਸਪੋਰਟ ਨੂੰ ਯਕੀਨੀ ਬਣਾਉਣਾ ਹੈ।

ਐਮਰਜੈਂਸੀ ਮੈਡੀਕਲ ਕੇਅਰ ਦੀ ਪ੍ਰਭਾਵਸ਼ਾਲੀ ਬੁਨਿਆਦੀ ਐਂਬੂਲੈਂਸ ਸੇਵਾਵਾਂ ਹਨ, ਜੋ ਕਿ ਮੈਡੀਕਲ ਐਮਰਜੈਂਸੀ ਹਾਲਤਾਂ ਦੌਰਾਨ ਮਰੀਜ਼ਾਂ ਅਤੇ ਹੈਲਥਕੇਅਰ ਸਿਸਟਮ ਦਰਮਿਆਨ ਸੰਪਰਕ ਦਾ ਪਹਿਲਾ ਬਿੰਦੂ ਹੁੰਦੀਆਂ ਹਨ। ਹਸਪਤਾਲ ਪਹੁੰਚਣ ਤੋਂ ਪਹਿਲਾਂ ਦੇਖਭਾਲ ਪ੍ਰਦਾਨ ਕਰਨ, ਮਰੀਜ਼ਾਂ ਦੀ ਸਥਿਤੀ ਸਥਿਰ ਕਰਨ ਅਤੇ ਉਨ੍ਹਾਂ ਨੂੰ ਉਚਿਤ ਸਿਹਤ ਸਹੂਲਤਾਂ ਤੱਕ ਜਲਦੀ ਪਹੁੰਚਾਉਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਪਛਾਣਦੇ ਹੋਏ, ਇਹ ਦਿਸ਼ਾ ਨਿਰਦੇਸ਼ ਇੱਕ ਸਮਾਨ ਸੰਚਾਲਨ ਮਿਆਰ ਸਥਾਪਿਤ ਕਰਨ ਦੀ ਕੋਸ਼ਿਸ਼ ਹੈ ਜੋ ਪੂਰੇ ਦੇਸ਼ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਸਮਰੱਥਾ ਨੂੰ ਮਜ਼ਬੂਤ ਕਰਨਗੇ।
ਇਹ ਫ੍ਰੇਮਵਰਕ ਐਂਬੂਲੈਂਸ ਸਰਵਿਸ ਡਿਲੀਵਰੀ ਦੇ ਹਰ ਪਹਿਲੂ ਨੂੰ ਵਿਆਪਕ ਤੌਰ ‘ਤੇ ਸੰਬੋਧਨ ਕਰਦਾ ਹੈ, ਜਿਸ ਵਿੱਚ ਐਂਬੂਲੈਂਸ ਦਾ ਵਰਗੀਕਰਹਣ, ਜਨਸੰਖਿਆ ਅਧਾਰਿਤ ਬੇੜੇ ਦੀ ਤੈਨਾਤੀ (fleet deployment), ਮਨੁੱਖੀ ਸੰਸਾਧਨ, ਉਪਕਰਣ ਵਿਸ਼ੇਸ਼ਤਾਵਾਂ, ਦਵਾਈਆਂ ਅਤੇ ਉਪਭੋਗਤਾ ਵਸਤਾਂ, ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨਜ਼ (EMTs) ਲਈ ਯੋਗਤਾ ਅਧਾਰਿਤ ਟ੍ਰੇਨਿੰਗ, ਸੰਕ੍ਰਮਣ ਰੋਕਥਾਮ ਅਤੇ ਕੰਟਰੋਲ ਪ੍ਰੈਕਟਿਸਿਜ਼, ਗੁਣਵੱਤਾ ਭਰੋਸਾ, ਪ੍ਰਦਰਸ਼ਨ, ਨਿਗਰਾਨੀ ਅਤੇ ਸ਼ਿਕਾਇਤ ਨਿਵਾਰਣ ਪ੍ਰਣਾਲੀ ਸ਼ਾਮਲ ਹਨ। ਦਿਸ਼ਾ ਨਿਰਦੇਸ਼ਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਐਂਬੂਲੈਂਸਾਂ AIS-125 ਮਾਪਦੰਡਾਂ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਐਮਰਜੈਂਸੀ ਮੈਡੀਕਲ ਟ੍ਰਾਂਸਪੋਰਟ ਵਿੱਚ ਇਕਸਾਰਤਾ, ਸੁਰੱਖਿਆ ਅਤੇ ਗੁਣਵੱਤਾ ਯਕੀਨੀ ਬਣਾਈ ਜਾ ਸਕੇ।
ਤਾਲਮੇਲ ਅਤੇ ਪ੍ਰਤੀਕਿਰਿਆ ਕੁਸ਼ਲਤਾ ਵਧਾਉਣ ਲਈ, ਦਿਸ਼ਾ ਨਿਰਦੇਸ਼ਾਂ ਵਿੱਚ ਜੀਪੀਐੱਸ-ਸਮਰੱਥ ਐਂਬੂਲੈਂਸ ਟ੍ਰੈਕਿੰਗ, ਡਿਜੀਟਲ ਕਾਲ ਮੈਨੇਜਮੈਂਟ ਸਿਸਟਮ, ਢਾਂਚਾਗਤ ਟ੍ਰਾਇਏਜ ਪ੍ਰੋਟੋਕੋਲ, ਇੰਟੈਲੀਜੈਂਟ ਡਿਸਪੈਚ ਸਿਸਟਮ ਅਤੇ ਰੀਅਲ ਟਾਈਮ ਨਿਗਰਾਨੀ ਡੈਸ਼ਬੋਰਡ ਦੁਆਰਾ ਸਮਰੱਥ ਏਕੀਕ੍ਰਿਤ ਅਤੇ ਡਿਸਪੈਚ ਕੇਂਦਰਾਂ (ICDCs) ਦੀ ਸਥਾਪਨਾ ਦੀ ਪਹਿਲ ਕੀਤੀ ਗਈ ਹੈ। ਇਨ੍ਹਾਂ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਐਮਰਜੈਂਸੀ ਦੇਖਭਾਲ ਦੀ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਐਂਬੂਲੈਂਸ ਸੇਵਾਵਾਂ ਨੂੰ ਏਕੀਕ੍ਰਿਤ ਐਮਰਜੈਂਸੀ ਪ੍ਰਤੀਕਿਰਿਆ ਨੰਬਰ '112' ਦੇ ਨਾਲ ਹੌਲੀ-ਹੌਲੀ ਏਕੀਕ੍ਰਿਤ ਕਰਨ ਦੀ ਵੀ ਕਲਪਨਾ ਕੀਤੀ ਗਈ ਹੈ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਯੋਜਨਾ ਲਈ ਐਡਵਾਂਸਡ ਡਿਜੀਟਲ ਟੈਕਨੋਲੋਜੀਜ਼ ਨੂੰ ਅਪਣਾਉਣ ਨੂੰ ਉਤਸ਼ਾਹਿਤ ਕੀਤਾ ਗਿਆ ਹੈ। ਭੂਗੌਲਿਕ ਸੂਚਨਾ ਪ੍ਰਣਾਲੀ (GIS) ‘ਤੇ ਅਧਾਰਿਤ ਸਿਹਤ ਸਹੂਲਤਾਂ, ਰੈਫਰਲ ਕੇਂਦਰਾਂ, ਐਂਬੂਲੈਂਸ ਸਟੇਸ਼ਨਾਂ, ਦੁਰਘਟਨਾ ਸੰਭਾਵੀ ਖੇਤਰਾਂ, ਉਚ ਜੋਖਮ ਵਾਲੇ ਸਥਾਨਾਂ, ਬਿਸਤਰਿਆਂ ਦੀ ਉਪਲਬਧਤਾ ਅਤੇ ਗਹਿਨ ਦੇਖਭਾਲ ਦੀਆਂ ਤਿਆਰੀਆਂ ਦੀ ਮੈਪਿੰਗ ਰਾਹੀਂ, ਸਹਾਇਤਾ ਟੀਮਾਂ ਨੇੜਲੇ ਅਤੇ ਸਭ ਤੋਂ ਉਚਿਤ ਸਿਹਤ ਸੁਵਿਧਾ ਦੀ ਪਛਾਣ ਕਰ ਸਕਣਗੀਆਂ, ਜਿਸ ਨਾਲ ਪ੍ਰਤੀਕਿਰਿਆ ਸਮਾਂ ਘੱਟ ਹੋਵੇਗਾ ਅਤੇ ਮਰੀਜ਼ਾਂ ਦੇ ਇਲਾਜ ਵਿੱਚ ਸੁਧਾਰ ਹੋਵੇਗਾ।
ਡੇਟਾ-ਅਧਾਰਿਤ ਯੋਜਨਾ ‘ਤੇ ਜ਼ੋਰ ਦਿੰਦੇ ਹੋਏ, ਇਹ ਫ੍ਰੇਮਵਰਕ ਐਮਰਜੈਂਸੀ ਕਾਲ ਦੇ ਰੁਝਾਨ, ਰੈਫਰਲ ਪੈਟਰਨ, ਆਵਾਜਾਈ ਘਣਤਾ, ਦੁਰਘਟਨਾ ਦੇ ਮੁੱਖ ਖੇਤਰਾਂ, ਭੂਗੌਲਿਕ ਰੁਕਾਵਟਾਂ ਅਤੇ ਜਨਸੰਖਿਆ ਵੰਡ ਦਾ ਵਿਸ਼ਲੇਸ਼ਣ ਕਰਕੇ ਸਬੂਤ-ਅਧਾਰਿਤ ਐਂਬੂਲੈਂਸ ਤੈਨਾਤੀ ਦੀ ਸਿਫਾਰਸ਼ ਕਰਦਾ ਹੈ। ਇਸ ਤਰ੍ਹਾਂ ਦੀ ਵਿਗਿਆਨਕ ਤੈਨਾਤੀ ਨਾਲ ਸੰਸਾਧਨਾਂ ਦੀ ਵਧੇਰੇ ਵਰਤੋਂ ਹੋਣ, ਸੇਵਾਵਾਂ ਦੀ ਪਹੁੰਚ ਵਿੱਚ ਸੁਧਾਰ ਹੋਣ ਅਤੇ ਵਿਸ਼ੇਸ਼ ਤੌਰ ‘ਤੇ ਪੇਂਡੂ, ਦੂਰ-ਦੁਰਾਡੇ ਅਤੇ ਰੁਕਾਵਟਾਂ ਵਾਲੇ ਖੇਤਰਾਂ ਵਿੱਚ ਸਮਾਨ ਐਮਰਜੈਂਸੀ ਮੈਡੀਕਲ ਕਵਰੇਜ ਨੂੰ ਯਕੀਨੀ ਬਣਾਉਣ ਦੀ ਉਮੀਦ ਹੈ।
ਨੈਸ਼ਨਲ ਐਂਬੂਲੈਂਸ ਸਰਵਿਸਿਜ਼ (NAS) ‘ਤੇ ਸੰਚਾਲਨ ਦਿਸ਼ਾ ਨਿਰਦੇਸ਼ 2026 ਐਮਰਜੈਂਸੀ ਸਿਹਤ ਸੇਵਾ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਣ ਅਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਦੇਖਭਾਲ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
*****
ਐੱਸਆਰ/ਬਲਜੀਤ ਸਿੰਘ
HFW/ HFM launches NAS 2026 Guidelines /29 June 2026/13
(रिलीज़ आईडी: 2279959)
आगंतुक पटल : 5