ਰੇਲ ਮੰਤਰਾਲਾ
azadi ka amrit mahotsav

ਭਾਰਤੀ ਰੇਲਵੇ ਨੇ ਦੱਖਣ ਪੂਰਬੀ ਰੇਲਵੇ ਵਿੱਚ ਤਕਰੀਬਨ 1,700 ਰੂਟ ਕਿੱਲੋਮੀਟਰ ਤੱਕ ਫੈਲੇ ₹200 ਕਰੋੜ ਦੇ ਆਪਟੀਕਲ ਫਾਈਬਰ ਕੇਬਲ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ


ਰੇਲਵੇ ਸੰਚਾਰ ਨੂੰ ਤੇਜ਼ ਅਤੇ ਜ਼ਿਆਦਾ ਭਰੋਸੇਯੋਗ ਬਣਾਉਣ ਲਈ ਆਦਰਾ, ਚੱਕਰਧਰਪੁਰ, ਖੜਗਪੁਰ ਅਤੇ ਰਾਂਚੀ ਡਿਵੀਜ਼ਨ ਵਿੱਚ 48-ਫਾਈਬਰ ਓ.ਐੱਫ.ਸੀ. ਬੈਕਬੋਨ ਵਿਛਾਇਆ ਜਾਵੇਗਾ

प्रविष्टि तिथि: 30 JUN 2026 5:57PM by PIB Chandigarh

ਭਾਰਤੀ ਰੇਲਵੇ ਦੇ ਡਿਜੀਟਲ ਸੰਚਾਰ ਨੈੱਟਵਰਕ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਚੁੱਕਦੇ ਹੋਏ, ਭਾਰਤੀ ਰੇਲਵੇ ਨੇ ਦੱਖਣ ਪੂਰਬੀ ਰੇਲਵੇ ਵਿੱਚ ₹200 ਕਰੋੜ ਦੀ ਲਾਗਤ ਨਾਲ ਬਾਕੀ ਬਚੀ 48-ਫਾਈਬਰ ਆਪਟੀਕਲ ਫਾਈਬਰ ਕੇਬਲ (ਓਐੱਫਸੀ) ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਪ੍ਰਾਜੈਕਟ ਦੱਖਣ ਪੂਰਬੀ ਰੇਲਵੇ ਦੇ ਚਾਰ ਵੱਡੇ ਡਿਵੀਜ਼ਨਾਂ ਵਿੱਚ 1,696.2 ਰੂਟ ਕਿੱਲੋਮੀਟਰ (ਆਰਕੇਐੱਮ) ਤੱਕ 48-ਫਾਈਬਰ ਓ.ਐੱਫ.ਸੀ. ਕਨੈਕਟੀਵਿਟੀ ਦੇਵੇਗੀ। ਇਸ ਨਾਲ ਸੰਚਾਰ ਨੈੱਟਵਰਕ ਮਜ਼ਬੂਤ ਹੋਵੇਗਾ, ਜੋ ਸੁਰੱਖਿਅਤ, ਕੁਸ਼ਲ ਅਤੇ ਤਕਨੀਕ 'ਤੇ ਆਧਾਰਿਤ ਰੇਲਵੇ ਸੰਚਾਲਨ ਵਿੱਚ ਮਦਦ ਕਰਦਾ ਹੈ।

ਸੰਚਾਰ ਨੈੱਟਵਰਕ ਨੂੰ ਮਜ਼ਬੂਤ ਕਰਨਾ

ਮਨਜ਼ੂਰ ਕੀਤੇ ਗਏ ਕੰਮ ਵਿੱਚ ਇਹਨਾਂ ਡਿਵੀਜ਼ਨਾਂ ਵਿੱਚ ਓ.ਐੱਫ.ਸੀ.ਲਗਾਉਣਾ ਸ਼ਾਮਲ ਹੈ:

  ਆਦਰਾ ਡਿਵੀਜ਼ਨ: 545.4 ਆਰ.ਕੇ.ਐੱਮ.

  ਚੱਕਰਧਰਪੁਰ ਡਿਵੀਜ਼ਨ: 392.3 ਆਰ.ਕੇ.ਐੱਮ. 

  ਖੜਗਪੁਰ ਡਿਵੀਜ਼ਨ: 339.9 ਆਰ.ਕੇ.ਐੱਮ. 

  ਰਾਂਚੀ ਡਿਵੀਜ਼ਨ: 418.6 ਆਰ.ਕੇ.ਐੱਮ. 

ਇਨ੍ਹਾਂ ਸਾਰੇ ਕੰਮਾਂ ਨਾਲ ਦੱਖਣ ਪੂਰਬੀ ਰੇਲਵੇ ਦੇ 1,696.2 ਰੂਟ ਕਿੱਲੋਮੀਟਰ ਇਲਾਕੇ ਵਿੱਚ ਸੰਚਾਰ ਸਬੰਧੀ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ।

ਸੁਰੱਖਿਅਤ ਅਤੇ ਆਧੁਨਿਕ ਰੇਲ ਸੰਚਾਲਨ ਨੂੰ ਉਤਸ਼ਾਹਿਤ ਕਰਨਾ

ਉੱਨਤ ਫਾਈਬਰ ਓਪਟਿਕ ਬੈਕਬੋਨ ਰੇਲ ਸੰਚਾਲਨ ਲਈ ਇੱਕ ਮਜ਼ਬੂਤ, ਉੱਚ ਸਮਰੱਥਾ ਵਾਲਾ ਸੰਚਾਰ ਨੈੱਟਵਰਕ ਪ੍ਰਦਾਨ ਕਰੇਗਾ। ਇਹ ਸੰਚਾਰ ਪ੍ਰਣਾਲੀਆਂ ਦੀ ਭਰੋਸੇਯੋਗਤਾ ਅਤੇ ਮਜ਼ਬੂਤੀ ਨੂੰ ਵਧਾਏਗਾ, ਸੰਚਾਲਨ ਸਬੰਧੀ ਡੇਟਾ ਦੇ ਤੇਜ਼ ਪ੍ਰਸਾਰਣ ਵਿੱਚ ਮਦਦ ਕਰੇਗਾ ਅਤੇ ਸਟੇਸ਼ਨਾਂ, ਕੰਟਰੋਲ ਦਫ਼ਤਰਾਂ ਅਤੇ ਫੀਲਡ ਯੂਨਿਟਾਂ ਵਿਚਕਾਰ ਤਾਲਮੇਲ ਵਿੱਚ ਸੁਧਾਰ ਕਰੇਗਾ।

ਇਹ ਪ੍ਰਾਜੈਕਟ ਆਧੁਨਿਕ ਰੇਲਵੇ ਤਕਨੀਕਾਂ ਦਾ ਸਮਰਥਨ ਕਰਨ, ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਕਰਨ ਅਤੇ ਦੱਖਣ ਪੂਰਬੀ ਰੇਲਵੇ ਨੈੱਟਵਰਕ ਵਿੱਚ ਭਵਿੱਖ ਵਿੱਚ ਸਮਰੱਥਾ ਦੇ ਵਿਸਤਾਰ ਲਈ ਡਿਜੀਟਲ ਅਧਾਰ ਨੂੰ ਮਜ਼ਬੂਤ ਕਰਨ ਹਿਤ ਲੋੜੀਂਦਾ ਸੰਚਾਰ ਬੁਨਿਆਦੀ ਢਾਂਚਾ ਵੀ ਪ੍ਰਦਾਨ ਕਰੇਗੀ।

ਇਹ ਮਨਜ਼ੂਰੀ ਭਾਰਤੀ ਰੇਲਵੇ ਦੇ ਉਨ੍ਹਾਂ ਨਿਰੰਤਰ ਯਤਨਾਂ ਦਾ ਹਿੱਸਾ ਹੈ, ਜਿਨ੍ਹਾਂ ਤਹਿਤ ਉੱਨਤ ਸੰਚਾਰ ਪ੍ਰਣਾਲੀਆਂ ਰਾਹੀਂ ਮਹੱਤਵਪੂਰਨ ਰੇਲਵੇ ਬੁਨਿਆਦੀ ਢਾਂਚੇ ਦਾ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਤਾਂ ਜੋ ਰਾਸ਼ਟਰੀ ਨੈੱਟਵਰਕ 'ਤੇ ਸੁਰੱਖਿਅਤ, ਸਮਾਰਟ ਅਤੇ ਵਧੇਰੇ ਕੁਸ਼ਲ ਟ੍ਰੇਨ ਸੰਚਾਲਨ ਯਕੀਨੀ ਬਣਾਇਆ ਜਾ ਸਕੇ।

*********

ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ


(रिलीज़ आईडी: 2279914) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Kannada