ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਪੂਰਬੀ ਰੇਲਵੇ ਦੇ ਜ਼ਿਆਦਾ ਟ੍ਰੈਫਿਕ ਅਤੇ ਜ਼ਿਆਦਾ ਵਰਤੋਂ ਵਾਲੇ ਰੂਟ 'ਤੇ ₹432 ਕਰੋੜ ਦੇ ਇਲੈਕਟ੍ਰਾਨਿਕ ਇੰਟਰਲਾਕਿੰਗ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ
ਇਸ ਪ੍ਰਾਜੈਕਟ ਤਹਿਤ ਆਸਨਸੋਲ ਡਿਵੀਜ਼ਨ ਵਿੱਚ 27 ਥਾਵਾਂ 'ਤੇ ਰਿਲੇਅ-ਬੇਸਡ ਇੰਟਰਲਾਕਿੰਗ ਦੀ ਥਾਂ ਮਾਡਰਨ ਇਲੈਕਟ੍ਰਾਨਿਕ ਇੰਟਰਲਾਕਿੰਗ ਲਗਾਈ ਜਾਵੇਗੀ
प्रविष्टि तिथि:
30 JUN 2026 5:58PM by PIB Chandigarh
ਭਾਰਤੀ ਰੇਲਵੇ ਨੇ ਪੂਰਬੀ ਰੇਲਵੇ ਦੇ ਆਸਨਸੋਲ ਡਿਵੀਜ਼ਨ ਦੇ ਹਾਈ ਡੈਂਸਿਟੀ ਨੈੱਟਵਰਕ (ਐੱਚਡੀਐੱਨ) ਅਤੇ ਹਾਈਲੀ ਯੂਟੀਲਾਈਜ਼ਡ ਨੈੱਟਵਰਕ (ਐੱਚਯੂਐੱਨ) ਰੂਟ 'ਤੇ 27 ਸਟੇਸ਼ਨਾਂ/ਕੇਬਿਨਾਂ (ਜਿਸ ਵਿੱਚ 1 IBS ਲੋਕੇਸ਼ਨ ਵੀ ਸ਼ਾਮਲ ਹੈ) 'ਤੇ ਰਿਲੇਅ-ਬੇਸਡ ਇੰਟਰਲਾਕਿੰਗ ਨੂੰ ਇਲੈਕਟ੍ਰਾਨਿਕ ਇੰਟਰਲਾਕਿੰਗ (ਈਆਈ) ਨਾਲ ਬਦਲਣ ਲਈ ₹432 ਕਰੋੜ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਹੈ।
ਮਨਜ਼ੂਰ ਕੀਤੇ ਗਏ ਕੰਮ ਵਿੱਚ 28 ਰਿਲੇਅ-ਬੇਸਡ ਇੰਟਰਲਾਕਿੰਗ ਇੰਸਟਾਲੇਸ਼ਨਾਂ (27 ਪੀਆਈ/ਆਰਆਰਆਈ ਅਤੇ 1 ਆਈਬੀਐੱਸ) ਨੂੰ ਅਤਿ-ਆਧੁਨਿਕ ਇਲੈਕਟ੍ਰਾਨਿਕ ਇੰਟਰਲਾਕਿੰਗ ਸਿਸਟਮ ਨਾਲ ਬਦਲਣਾ ਸ਼ਾਮਲ ਹੈ, ਜਿਸ ਨਾਲ ਟ੍ਰੇਨ ਸੰਚਾਲਨ ਦੀ ਸੁਰੱਖਿਆ, ਭਰੋਸੇਯੋਗਤਾ ਅਤੇ ਆਪ੍ਰੇਸ਼ਨਲ (ਸੰਚਾਲਨ) ਸਮਰੱਥਾ ਵਿੱਚ ਕਾਫ਼ੀ ਸੁਧਾਰ ਹੋਵੇਗਾ।
ਇਹ ਪ੍ਰਾਜੈਕਟ ਐੱਚ.ਡੀ.ਐੱਨ./ਐੱਚ.ਯੂ.ਐੱਨ. ਰੂਟ 'ਤੇ ਇਲੈਕਟ੍ਰਾਨਿਕ ਇੰਟਰਲਾਕਿੰਗ ਲਗਾਉਣ ਦੇ ਭਾਰਤੀ ਰੇਲਵੇ ਦੇ ਚੱਲ ਰਹੇ ਪ੍ਰੋਗਰਾਮ ਦਾ ਹਿੱਸਾ ਹੈ, ਜਿੱਥੇ 'ਕਵਚ', ਆਟੋਮੈਟਿਕ ਬਲਾਕ ਸਿਗਨਲਿੰਗ (ਏਬੀਐੱਸ) ਅਤੇ ਸੈਂਟਰਲਾਈਜ਼ਡ ਟ੍ਰੈਫਿਕ ਕੰਟਰੋਲ (ਸੀਟੀਸੀ) ਵਰਗੇ ਉੱਨਤ ਸਿਗਨਲਿੰਗ ਸਿਸਟਮ ਲਾਗੂ ਕੀਤੇ ਜਾ ਰਹੇ ਹਨ।
ਇਲੈਕਟ੍ਰਾਨਿਕ ਇੰਟਰਲਾਕਿੰਗ ਇੱਕ ਆਧੁਨਿਕ ਸਿਗਨਲਿੰਗ ਤਕਨੀਕ ਹੈ, ਜੋ ਪੁਰਾਣੇ ਰਿਲੇਅ-ਬੇਸਡ ਸਿਸਟਮ ਦੀ ਥਾਂ ਕੰਪਿਊਟਰ-ਬੇਸਡ ਇੰਟਰਲਾਕਿੰਗ ਲਗਾਉਂਦੀ ਹੈ, ਜਿਸ ਨਾਲ ਜ਼ਿਆਦਾ ਭਰੋਸੇਯੋਗਤਾ, ਖਰਾਬੀ ਦਾ ਤੇਜ਼ੀ ਨਾਲ ਪਤਾ ਲੱਗਣਾ, ਆਸਾਨ ਰੱਖ-ਰਖਾਅ ਅਤੇ ਬਿਹਤਰ ਆਪ੍ਰੇਸ਼ਨਲ ਸਹੂਲਤਾਂ ਯਕੀਨੀ ਹੁੰਦੀਆਂ ਹਨ। ਇਹ ਯੋਜਨਾ ਰੇਲਵੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਨੈੱਟਵਰਕ ਦੇ ਸਭ ਤੋਂ ਵਿਅਸਤ ਸੈਕਸ਼ਨਾਂ ਵਿੱਚੋਂ ਇੱਕ 'ਤੇ ਜ਼ਿਆਦਾ ਲਾਈਨ ਸਮਰੱਥਾ ਅਤੇ ਵਧੇਰੇ ਕੁਸ਼ਲ ਟ੍ਰੇਨ ਸੰਚਾਲਨ ਵਿੱਚ ਮਦਦ ਕਰੇਗੀ।
*********
ਧਰਮਿੰਦਰ ਤਿਵਾੜੀ/ਡਾ. ਨਯਨ ਸੋਲੰਕੀ/ਰਿਤੂ ਰਾਜ/ਮਾਨਿਕ ਸ਼ਰਮਾ
(रिलीज़ आईडी: 2279912)
आगंतुक पटल : 2