ਰੱਖਿਆ ਮੰਤਰਾਲਾ
azadi ka amrit mahotsav

ਜਨਰਲ ਉਪੇਂਦਰ ਦ੍ਵਿਵੇਦੀ ਫੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਏ

प्रविष्टि तिथि: 30 JUN 2026 12:51PM by PIB Chandigarh

ਜਨਰਲ ਉਪੇਂਦਰ ਦ੍ਵਿਵੇਦੀ, ਪੀਵੀਐੱਸਐੱਮ, ਏਵੀਐੱਸਐੱਮ ਚਾਰ ਦਹਾਕਿਆਂ ਤੋਂ ਵੱਧ ਦੀ ਵਿਸ਼ੇਸ਼ ਸੇਵਾ ਤੋਂ ਬਾਅਦ ਅੱਜ ਫੌਜ ਮੁਖੀ (ਸੀਓਏਐੱਸ) ਦੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ। ਉਨ੍ਹਾਂ ਦੇ ਕਾਰਜਕਾਲ ਨੂੰ ਉੱਚ ਪੱਧਰ ਦੀ ਫੌਜ ਸੰਚਾਲਨ ਤਿਆਰੀ ਜਾਰੀ ਰੱਖਣ, ਫੌਜ ਦੇ ਤਿੰਨਾਂ ਅੰਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ​​ਕਰਨ, ਪਰਿਵਰਤਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਅਤੇ ਤਕਨਾਲੋਜੀ ਦੇ ਸਮਾਵੇਸ਼, ਫੋਰਸ ਪੁਨਰਗਠਨ ਅਤੇ ਸਿਪਾਹੀ-ਕੇਂਦ੍ਰਿਤ ਪਹਿਲਕਦਮੀਆਂ ਨੂੰ ਹੁਲਾਰਾ ਦੇ ਸਬੰਧ ਵਿੱਚ ਵਿਸ਼ੇਸ਼ ਧਿਆਨ ਦੇਣ ਲਈ ਯਾਦ ਕੀਤਾ ਜਾਵੇਗਾ।

ਫੌਜ ਮੁਖੀ ਵਜੋਂ ਜਨਰਲ ਉਪੇਂਦਰ ਦ੍ਵਿਵੇਦੀ ਨੇ ਸਾਰੇ ਮੋਰਚਿਆਂ 'ਤੇ ਸੰਚਾਲਨ ਤਿਆਰੀ ਨੂੰ ਉੱਚ ਤਰਜੀਹ ਦਿੱਤੀ। ਭਾਰਤੀ ਫੌਜ ਨੇ ਉਨ੍ਹਾਂ ਦੀ ਅਗਵਾਈ ਵਿੱਚ 'ਆਪ੍ਰੇਸ਼ਨ ਸਨੋ ਲੈਪਰਡ' ਦੇ ਤਹਿਤ ਉੱਤਰੀ ਸਰਹੱਦਾਂ 'ਤੇ ਦ੍ਰਿੜ ਅਤੇ ਚੌਕਸ ਰੁਖ਼ ਬਣਾਈ ਰੱਖਿਆ ਅਤੇ ਪੱਛਮੀ ਮੋਰਚੇ 'ਤੇ ਦ੍ਰਿੜ ਸੰਕਲਪ, ਸੰਜਮ ਅਤੇ ਪੇਸ਼ੇਵਰਤਾ ਨਾਲ ਆਪਣੀ ਜ਼ਿੰਮੇਵਾਰੀਆਂ ਨੂੰ ਨਿਭਾਇਆ। 'ਆਪ੍ਰੇਸ਼ਨ ਸਿੰਦੂਰ' ਉਨ੍ਹਾਂ ਦੇ ਕਾਰਜਕਾਲ ਦਾ ਇੱਕ ਮਹੱਤਵਪੂਰਨ ਪਲ ਸੀ, ਜੋ ਉਭਰਦੇ ਸੁਰੱਖਿਆ ਦ੍ਰਿਸ਼ ਵਿੱਚ ਫੌਜ ਦੀ ਤਿਆਰੀ, ਸ਼ੁੱਧਤਾ ਅਤੇ ਯੋਜਨਾਬੱਧ ਪ੍ਰਤੀਕ੍ਰਿਆ ਨੂੰ ਦਰਸਾਉਂਦਾ ਹੈ।

ਜਨਰਲ ਦ੍ਵਿਵੇਦੀ ਨੇ ਭਾਰਤੀ ਫੌਜ ਦੇ 'ਤਬਦੀਲੀ ਦੇ ਦਹਾਕੇ' ਨੂੰ ਸਸ਼ਕਤ ​​ਦਿਸ਼ਾ ਪ੍ਰਦਾਨ ਕੀਤੀ। ਉਨ੍ਹਾਂ ਦੇ ਮਾਰਗ ਦਰਸ਼ਨ ਵਿੱਚ ਭਾਰਤੀ ਫੌਜ ਨੇ ਫੋਰਸ ਪੁਨਰਗਠਨ, ਆਧੁਨਿਕੀਕਰਣ, ਤਕਨਾਲੋਜੀ ਦੇ ਸਮਾਵੇਸ਼, ਫੌਜ ਦੇ ਤਿੰਨਾਂ ਅੰਗਾਂ ਵਿੱਚ ਤਾਲਮੇਲ, ਵਿਵਸਥਾ ਅਤੇ ਮਨੁੱਖੀ ਸੰਸਾਥਨ ਪ੍ਰਬੰਧਨ ਵਿੱਚ ਮਹੱਤਵਪੂਰਨ ਸੁਧਾਰ ਕੀਤੇ। ਨਾਲ ਹੀ, ਰੁਦਰ ਬ੍ਰਿਗੇਡ, ਭੈਰਵ ਬਟਾਲੀਅਨ, ਅਸ਼ਨੀ ਡਰੋਨ ਪਲਟੂਨ, ਸ਼ਕਤੀਬਾਨ ਰੈਜੀਮੈਂਟ, ਦਿਵਯਾਸਤਰ ਬੈਟਰੀ, ਇਲੈਕਟ੍ਰੌਨਿਕ ਯੁੱਧ ਬ੍ਰਿਗੇਡ ਅਤੇ ਏਕੀਕ੍ਰਿਤ ਯੁੱਧ ਸਮੂਹਾਂ ਵਰਗੀਆਂ ਪਹਿਲਕਦਮੀਆਂ ਨੂੰ ਆਧੁਨਿਕ, ਚੁਸਤ ਅਤੇ ਭਵਿੱਖ ਲਈ ਤਿਆਰ ਫੋਰਸ ਦੇ ਨਿਰਮਾਣ ਦੇ ਵਿਆਪਕ ਯਤਨਾਂ ਦੇ ਅਧੀਨ ਅੱਗੇ ਵਧਾਇਆ ਗਿਆ।

ਜਨਰਲ ਉਪੇਂਦਰ ਦ੍ਵਿਵੇਦੀ ਨੇ ਤਿੰਨਾਂ ਸੈਨਾਵਾਂ ਵਿਚਕਾਰ ਬਿਹਤਰ ਤਾਲਮੇਲ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਵਿੱਖ ਦੇ ਸਾਂਝੇ, ਏਕੀਕ੍ਰਿਤ ਅਤੇ ਯੁੱਧ ਖੇਤਰ- ਮੁਖੀ ਕਾਰਜ ਅਭਿਆਨਾਂ ਦੀ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਫੌਜੀ, ਨੇਵੀ ਅਤੇ ਏਅਰ ਫੋਰਸ ਵਿਚਕਾਰ ਵਧੇਰੇ ਏਕੀਕਰਣ, ਸਮਾਨ ਸੰਚਾਲਨ ਸੋਚ ਅਤੇ ਬਿਹਤਰ ਤਾਲਮੇਲ ਨੂੰ ਲਗਾਤਾਰ ਹੁਲਾਰਾ ਦਿੱਤਾ।  

ਉਨ੍ਹਾਂ ਦੇ ਕਾਰਜਕਾਲ ਦੌਰਾਨ ਸੇਵਾ ਨਿਭਾ ਰਹੇ ਕਰਮਚਾਰੀਆਂ, ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪ੍ਰਮੁੱਖ ਤਰਜੀਹ ਬਣੀ ਰਹੀ। ਉਨ੍ਹਾਂ ਨੇ ਫੌਜ ਦੇ ਆਪਣੇ ਸੈਨਿਕਾਂ ਅਤੇ ਸਾਬਕਾ ਸੈਨਿਕਾਂ ਨਾਲ ਨੇੜਤਾ ਮਜ਼ਬੂਤ ​​ਕਰਨ ਦੇ ਉਦੇਸ਼ ਨਾਲ ਕਈ ਪਹਿਲਕਦਮੀਆਂ ਸ਼ੁਰੂ ਕੀਤੀਆਂ ਜਿਸ ਵਿੱਚ 'ਵੈਟਰਨਜ਼ ਅਚੀਵਰਜ਼ ਐਵਾਰਡ' ਵਰਗੇ ਪਹਿਲਕਦਮੀਆਂ ਰਾਹੀਂ ਉਨ੍ਹਾਂ ਦੇ ਯੋਗਦਾਨ ਨੂੰ ਸਾਰਥਕ ਮਾਨਤਾ ਦੇਣਾ ਸ਼ਾਮਲ ਹੈ। ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਰਗਰਮ ਸੇਵਾ ਤੋਂ ਬਾਅਦ ਵੀ ਸੈਨਾ ਦਾ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਜ਼ਿੰਮੇਵਾਰੀ ਬਰਕਰਾਰ ਰੱਖਦੀ ਹੈ।

ਜਨਰਲ ਦ੍ਵਿਵੇਦੀ ਨੇ ਭਾਰਤੀ ਫੌਜ ਦੀ ਭਵਿੱਖ ਦੀਆਂ ਤਿਆਰੀਆਂ ਲਈ ਵਿਕਸਿਤ ਭਾਰਤ ਵਿਜ਼ਨ @2047 ਅਤੇ ਹਥਿਆਰਬੰਦ ਬਲ ਵਿਜ਼ਨ @2047  ਤੋਂ ਪ੍ਰੇਰਿਤ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰਣਨੀਤਕ ਸੁਰੱਖਿਆ ਦਿਸ਼ਾ-ਨਿਰਦੇਸ਼ @ 2047 ਦੇ ਨਿਰਮਾਣ ਦਾ ਵੀ ਮਾਰਗਦਰਸ਼ਨ ਕੀਤਾ। 

ਜਨਰਲ ਉਪੇਂਦਰ ਦ੍ਵਿਵੇਦੀ ਨੂੰ ਆਪਣੀ ਉੱਤਮ ਸੇਵਾਵਾਂ ਲਈ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਵਰਗੇ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

*********

ਨਿਸ਼ਾਂਤ ਅਰਵਿੰਦ/ਪ੍ਰਦੀਪ ਕੁਮਾਰ/ਬਲਜੀਤ ਸਿੰਘ 


(रिलीज़ आईडी: 2279859) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Telugu