ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਬ੍ਰਿਕਸ ਮਹਿਲਾ ਵਰਕਿੰਗ ਗਰੁੱਪ ਦੀ ਤੀਜੀ ਤਿਆਰੀ ਮੀਟਿੰਗ ਆਯੋਜਿਤ
ਬ੍ਰਿਕਸ ਮੈਂਬਰ ਦੇਸ਼ਾਂ ਨੇ 6-9 ਜੁਲਾਈ, 2026 ਤੱਕ ਕੋਚੀ, ਕੇਰਲ ਵਿਖੇ ਹੋਣ ਵਾਲੀਆਂ ਬ੍ਰਿਕਸ ਮਹਿਲਾ ਟ੍ਰੈਕ ਮੀਟਿੰਗਾਂ ਤੋਂ ਪਹਿਲਾਂ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਪਸੀ ਸਹਿਮਤੀ ਬਣਾਉਣ 'ਤੇ ਚਰਚਾ ਕੀਤੀ
प्रविष्टि तिथि:
29 JUN 2026 9:53PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਭਾਰਤ ਦੀ ਬ੍ਰਿਕਸ (BRICS) ਪ੍ਰਧਾਨਗੀ ਹੇਠ 29 ਜੂਨ, 2026 ਨੂੰ "ਲਚਕੀਲੇਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ" ਦੇ ਵਿਸ਼ੇ 'ਤੇ ਵਰਚੂਅਲ ਮਾਧਿਅਮ ਰਾਹੀਂ ਬ੍ਰਿਕਸ ਮਹਿਲਾ ਟ੍ਰੈਕ ਦੀ ਤੀਜੀ ਤਿਆਰੀ ਮੀਟਿੰਗ ਦਾ ਆਯੋਜਨ ਕੀਤਾ।
ਇਸ ਮੀਟਿੰਗ ਦੀ ਪ੍ਰਧਾਨਗੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਅਨਿਲ ਮਲਿਕ ਨੇ ਕੀਤੀ। ਉਨ੍ਹਾਂ ਨੇ 6-9 ਜੁਲਾਈ, 2026 ਤੱਕ ਕੋਚੀ, ਕੇਰਲ ਵਿਖੇ ਹੋਣ ਵਾਲੀ 'ਬ੍ਰਿਕਸ ਮਹਿਲਾ ਵਰਕਿੰਗ ਗਰੁੱਪ ਮੀਟਿੰਗ' ਅਤੇ 'ਬ੍ਰਿਕਸ ਮਹਿਲਾ ਮੰਤਰੀ ਪੱਧਰੀ ਮੀਟਿੰਗ' ਦੀਆਂ ਤਿਆਰੀਆਂ ਦੇ ਲਿਹਾਜ਼ ਨਾਲ ਇਸ ਬੈਠਕ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ।

ਮੀਟਿੰਗ ਵਿੱਚ ਤਰਜੀਹ ਵਾਲੇ ਖੇਤਰਾਂ ਅਤੇ ਮੁੱਖ ਨਤੀਜਿਆਂ ’ਤੇ ਚਰਚਾ ਨੂੰ ਅੱਗੇ ਵਧਾਉਣ ’ਤੇ ਧਿਆਨ ਕੇਂਦਰਿਤ ਕੀਤਾ ਗਿਆ, ਜਿਸ ਵਿੱਚ ਵਧੀਆ ਕਾਰਜ-ਪ੍ਰਣਾਲੀ ਦਾ ਡਿਜੀਟਲ ਭੰਡਾਰ ਅਤੇ ਬ੍ਰਿਕਸ ਮਹਿਲਾ ਸਮਰੱਥਾ ਨਿਰਮਾਣ ਦਿਸ਼ਾ-ਨਿਰਦੇਸ਼ ਸ਼ਾਮਲ ਹਨ। ਇਸ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਨੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ ਅਤੇ ਸਹਿਯੋਗ ਤੇ ਆਮ ਸਹਿਮਤੀ ਅਧਾਰਿਤ ਨਤੀਜਿਆਂ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ। ਬ੍ਰਿਕਸ ਦੀ ਪ੍ਰਧਾਨਗੀ ਲਈ ਭਾਰਤ ਨੂੰ ਵਧਾਈ ਦਿੰਦੇ ਹੋਏ ਮੈਂਬਰ ਦੇਸ਼ਾਂ ਨੇ ਵੂਮੈਨ ਟ੍ਰੈਕ ਤਹਿਤ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਮਹਿਲਾ ਸਸ਼ਕਤੀਕਰਨ ’ਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਚੇਅਰਮੈਨ ਨੇ ਸਾਰੇ ਭਾਗੀਦਾਰ ਵਫ਼ਦਾਂ ਦਾ ਉਹਨਾਂ ਦੇ ਉਸਾਰੂ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਬ੍ਰਿਕਸ ਦੇਸ਼ਾਂ ਵਿੱਚ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਹੁਲਾਰਾ ਦੇਣ ਵਾਲੀ ਵਿਹਾਰਕ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਪ੍ਰਗਟ ਕੀਤੀ।
*****
ਐੱਸ.ਐੱਸ.
(रिलीज़ आईडी: 2279603)
आगंतुक पटल : 3