ਬਿਜਲੀ ਮੰਤਰਾਲਾ
azadi ka amrit mahotsav

ਪੀਐੱਫ਼ਸੀ ਅਤੇ ਆਰਈਸੀ ਦੇ ਡਾਇਰੈਕਟਰ ਬੋਰਡ ਵੱਲੋਂ ਰਲੇਵੇਂ ਦੀ ਯੋਜਨਾ ਨੂੰ ਮਨਜ਼ੂਰੀ

प्रविष्टि तिथि: 30 JUN 2026 9:28AM by PIB Chandigarh

ਪਾਵਰ ਫਾਈਨਾਂਸ ਕਾਰਪੋਰੇਸ਼ਨ ਲਿਮਟਿਡ (ਪੀਐੱਫਸੀ) ਅਤੇ ਆਰ.ਈ.ਸੀ. ਲਿਮਟਿਡ (ਆਰਈਸੀ) ਦੇ ਡਾਇਰੈਕਟਰ ਬੋਰਡ ਨੇ ਕੰਪਨੀ ਐਕਟ, 2013 ਦੀਆਂ ਧਾਰਾਵਾਂ 230 ਤੋਂ 232 ਅਤੇ ਹੋਰ ਲਾਗੂ ਨਿਯਮਾਂ ਦੇ ਤਹਿਤ, ਆਰਈਸੀ (ਟਰਾਂਸਫਰਰ ਕੰਪਨੀ) ਦਾ ਪੀਐੱਫਸੀ ਵਿੱਚ ਰਲੇਵਾਂ ਕਰਨ ਦੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜਿਸ ਨਾਲ ਸਬੰਧਤ ਸ਼ੇਅਰਧਾਰਕਾਂ ਤੇ ਲੈਣਦਾਰ ਵੀ ਸ਼ਾਮਲ ਹਨ। ਆਰਈਸੀ ਦਾ ਪੀਐੱਫਸੀ ਵਿੱਚ ਰਲੇਵੇਂ ਨਾਲ 11 ਲੱਖ ਕਰੋੜ ਰੁਪਏ ਤੋਂ ਵੱਧ ਦੇ ਕੁੱਲ ਕਰਜ਼ ਭੰਡਾਰ ਵਾਲੀ ਇੱਕ ਵਿੱਤੀ ਸੰਸਥਾ ਦਾ ਨਿਰਮਾਣ ਹੋਵੇਗਾ। 

ਇਹ ਯੋਜਨਾ ਲਾਗੂ ਕਾਨੂੰਨ ਦੇ ਅਧੀਨ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਅਤੇ ਸਹਿਮਤੀਆਂ ਪ੍ਰਾਪਤ ਕਰਨ ’ਤੇ ਨਿਰਭਰ ਹੈ, ਜਿਸ ਵਿੱਚ ਦੋਵਾਂ ਕੰਪਨੀਆਂ ਦੇ ਸਬੰਧਤ ਸ਼ੇਅਰਧਾਰਕਾਂ ਅਤੇ ਲੈਣਦਾਰਾਂ ਅਤੇ ਸਾਰੇ ਸਬੰਧਤ ਰੈਗੂਲੇਟਰੀ ਅਤੇ ਸਰਕਾਰੀ ਅਧਿਕਾਰੀਆਂ ਤੋਂ ਪ੍ਰਵਾਨਗੀਆਂ ਸ਼ਾਮਲ ਹਨ, ਅਤੇ ਰਲੇਵੇਂ ਵਾਲੀ ਇਕਾਈ ਕੰਪਨੀ ਐਕਟ, 2013 ਦੇ ਤਹਿਤ ‘ਸਰਕਾਰੀ ਕੰਪਨੀ’ ਵਜੋਂ ਯੋਗਤਾ ਪ੍ਰਾਪਤ ਕਰਨਾ ਜਾਰੀ ਰੱਖਦੀ ਹੈ ਅਤੇ ਭਾਰਤ ਸਰਕਾਰ ਰਲੇਵੇਂ ਵਾਲੀ ਇਕਾਈ ਵਿੱਚ (ਸਿੱਧੇ ਜਾਂ ਅਸਿੱਧੇ ਤੌਰ ’ਤੇ) ਬਹੁਮਤ ਵੋਟਿੰਗ ਅਧਿਕਾਰ ਅਤੇ ਕੰਟਰੋਲ ਬਰਕਰਾਰ ਰੱਖਣਾ ਵੀ ਸ਼ਾਮਲ ਹੈ । 

ਯੋਜਨਾ ਅਤੇ ਮੁੱਲਾਂਕਣ ਰਿਪੋਰਟ ਦੇ ਅਨੁਸਾਰ ਆਰਈਸੀ ਦੇ ਪੀਐੱਫਸੀ ਵਿੱਚ ਪ੍ਰਸਤਾਵਿਤ ਰਲੇਵੇਂ ਲਈ ਸ਼ੇਅਰ ਐਕਸਚੇਂਜ ਅਨੁਪਾਤ ਆਰਈਸੀ ਦੇ ਹਰੇਕ 100 ਇਕੁਇਟੀ ਸ਼ੇਅਰਾਂ (ਹਰੇਕ 10 ਰੁਪਏ ਦੇ) ਲਈ ਪੀਐੱਫਸੀ ਦੇ 88 ਇਕੁਇਟੀ ਸ਼ੇਅਰ (ਹਰੇਕ 10 ਰੁਪਏ ਦੇ)  ਜਾਰੀ ਕੀਤੇ ਜਾਣਗੇ , ਜੋ ਕਿ ਪੀਐੱਫਸੀ ਅਤੇ ਆਰਈਸੀ (ਜਿਵੇਂ ਲਾਗੂ ਹੋਵੇ) ਦੇ ਬੋਰਡਾਂ ਵੱਲੋਂ  ਭਵਿੱਖ ਵਿੱਚ ਨਿਰਧਾਰਤ ਕੀਤੀ ਰਿਕਾਰਡ ਮਿਤੀ ’ਤੇ ਸ਼ੇਅਰਧਾਰਕਾਂ ਨੂੰ ਜਾਰੀ ਕੀਤੇ ਜਾਣਗੇ ।

ਸਲਾਹਕਾਰ 

ਡੇਲਾਇਟ ਟੱਚ ਤੋਹਮਾਤਸੁ ਇੰਡੀਆ ਐੱਲਐੱਲਪੀ ਨੇ ਲੈਣ-ਦੇਣ ਅਤੇ ਟੈਕਸ ਸਲਾਹਕਾਰ ਵਜੋਂ ਅਤੇ ਸਿਰਿਲ ਅਮਰਚੰਦ ਮੰਗਲਦਾਸ ਪੀਐੱਫ਼ਸੀ ਅਤੇ ਆਰਈਸੀ ਦੋਵਾਂ ਲਈ ਕਾਨੂੰਨੀ ਸਲਾਹਕਾਰ ਵਜੋਂ ਕੰਮ ਕੀਤਾ। ਇਸ ਤੋਂ ਇਲਾਵਾ, ਪੀਐੱਫ਼ਸੀ ਵੱਲੋਂ ਆਰਬੀਐਸਏ ਵੈਲਯੂਏਸ਼ਨ ਐਡਵਾਈਜ਼ਰਜ਼ ਐੱਲਐੱਲਪੀ ਅਤੇ ਆਰਈਸੀ ਵੱਲੋਂ ਅਰਨਸਟ ਐਂਡ ਯੰਗ ਮਰਚੈਂਟ ਬੈਂਕਿੰਗ ਸਰਵਿਸਿਜ਼ ਐੱਲਐੱਲਪੀ ਨੂੰ ਇੱਕ ਸੰਯੁਕਤ ਮੁਲਾਂਕਣ ਰਿਪੋਰਟ ਪ੍ਰਦਾਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਪੀਐੱਫ਼ਸੀ ਵੱਲੋਂ ਐੱਸ.ਬੀ.ਆਈ. ਕੈਪੀਟਲ ਮਾਰਕਿਟਸ ਅਤੇ ਆਰਈਸੀ ਵੱਲੋਂ ਨੁਵਾਮਾ ਵੈਲਥ ਮੈਨੇਜਮੈਂਟ ਨੂੰ ਸਾਂਝੀ ਮੁਲਾਂਕਣ ਰਿਪੋਰਟਾਂ ’ਤੇ ਆਪਣੀ-ਆਪਣੀ ਨਿਰਪੱਖ ਰਾਏ ਪ੍ਰਦਾਨ ਕਰਨ ਲਈ ਨਿਯੁਕਤ ਕੀਤਾ ਗਿਆ ਸੀ।

*****

ਐਸ.ਕੇ./ ਐਮ.ਡੀ.


(रिलीज़ आईडी: 2279591) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Gujarati , Tamil