ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਹਰਿਆਣਾ ਦਾ ਦੌਰਾ ਕਰਨਗੇ


"ਖੇਤ ਬਚਾਓ ਅਭਿਆਨ" ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ, ਕਿਸਾਨਾਂ ਨਾਲ ਕਰਨਗੇ ਸਿੱਧੀ ਗੱਲਬਾਤ
ਇੱਕ ਮਹੀਨੇ ਦੀ ਰਾਸ਼ਟਰ ਵਿਆਪੀ ਮੁਹਿੰਮ ਦੀ ਸਮਾਪਤੀ ‘ਤੇ ਹਰਿਆਣਾ ਦੇ ਬਾਵਲ ਰੇਵਾੜੀ ਵਿਖੇ ਹੋਵੇਗਾ ਸਮਾਰੋਹ

प्रविष्टि तिथि: 29 JUN 2026 9:35PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਨ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ 30 ਜੂਨ ਨੂੰ ਹਰਿਆਣਾ ਦੇ ਬਾਵਲ, ਰੇਵਾੜੀ ਵਿੱਚ ਆਯੋਜਿਤ “ਖੇਤ ਬਚਾਓ ਅਭਿਆਨ” ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਤੌਰ ‘ਤੇ ਸ਼ਾਮਲ ਹੋਣਗੇ, ਜਿੱਥੇ ਉਹ ਸਿੱਧੇ ਕਿਸਾਨਾਂ, ਵਿਗਿਆਨੀਆਂ ਅਤੇ ਖੇਤੀਬਾੜੀ ਮਾਹਰਾਂ ਨਾਲ ਗੱਲਬਾਤ ਕਰਨਗੇ। 

"ਖੇਤ ਬਚਾਓ ਅਭਿਆਨ" ਦੇ ਸਮਾਪਤੀ ਮੌਕੇ ‘ਤੇ ਇਹ ਮੁੱਖ ਸਮਾਗਮ 30 ਜੂਨ ਨੂੰ ਸਵੇਰ ਬਾਵਲ, ਰੇਵਾੜੀ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। 30 ਜੂਨ ਨੂੰ ਸਵੇਰੇ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਬਾਵਲ ਪਹੁੰਚਣਗੇ ਅਤੇ ਉੱਥੇ ਸਭ ਤੋਂ ਪਹਿਲਾਂ ਖੇਤੀਬਾੜੀ ਨਾਲ ਸਬੰਧਿਤ ਪ੍ਰਦਰਸ਼ਨੀ ਅਤੇ ਸਟਾਲਾਂ ਦਾ ਦੌਰਾ ਕਰਨਗੇ, ਜਿਸ ਵਿੱਚ ਆਧੁਨਿਕ ਖੇਤੀ, ਮਿੱਟੀ ਦੀ ਸਿਹਤ, ਫਸਲ ਸੁਰੱਖਿਆ, ਪਸ਼ੂ ਪਾਲਣ ਅਤੇ ਪੇਂਡੂ ਰੋਜ਼ੀ-ਰੋਟੀ ਨਾਲ ਜੁੜੇ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ।

ਪ੍ਰਦਰਸ਼ਨੀ ਦਾ ਦੌਰਾ ਕਰਨ ਤੋਂ ਬਾਅਦ, ਕੇਂਦਰੀ ਮੰਤਰੀ ਸ਼੍ਰੀ ਚੌਹਾਨ "ਖੇਤ ਬਚਾਓ ਅਭਿਆਨ" ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਹਿੱਸਾ ਲੈਣਗੇ, ਜਿੱਥੇ ਪ੍ਰੋਗਰਾਮ ਦੌਰਾਨ ਅਭਿਆਨ ਦੇ ਤਜ਼ਰਬਿਆਂ, ਸਫਲ ਪਹਿਲਕਦਮੀਆਂ ਅਤੇ ਅੱਗੇ ਦੀਆਂ ਰਣਨੀਤੀਆਂ 'ਤੇ ਵਿਸਥਾਰ ਨਾਲ ਚਰਚਾ ਹੋਵੇਗੀ। ਮੰਚ ਤੋਂ ਕਿਸਾਨਾਂ ਦੀਆਂ ਸਮੱਸਿਆਵਾਂ, ਖੇਤੀ ਦੀ ਸੁਰੱਖਿਆ, ਫਸਲਾਂ ਦੇ ਨੁਕਸਾਨ ਨੂੰ ਘਟਾਉਣ, ਜੈਵਿਕ ਅਤੇ ਵਿਗਿਆਨਕ ਤਰੀਕਿਆਂ ਨੂੰ ਅਪਣਾਉਣ ਅਤੇ ਪੇਂਡੂ ਵਿਕਾਸ ਨਾਲ ਸਬੰਧਿਤ ਯੋਜਨਾਵਾਂ ਬਾਰੇ ਕੇਂਦਰੀ ਖੇਤੀਬਾੜੀ ਮੰਤਰੀ ਦੁਆਰਾ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲਾਭ ਸਿੱਧੇ ਕਿਸਾਨਾਂ ਤੱਕ ਪਹੁੰਚੇ।

ਸਮਾਰੋਹ ਵਿੱਚ ਹਰਿਆਣਾ ਦੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਸਮੇਤ ਵੱਖ-ਵੱਖ ਖੇਤੀਬਾੜੀ ਸੰਸਥਾਵਾਂ ਦੇ ਵਿਗਿਆਨੀ, ਅਧਿਕਾਰੀ ਅਤੇ ਮਾਹਰ ਬੁਲਾਰੇ ਸ਼ਾਮਲ ਰਹਿਣਗੇ, ਜੋ "ਖੇਤ ਬਚਾਓ ਅਭਿਆਨ" ਦੌਰਾਨ ਕੀਤੇ ਗਏ ਯਤਨਾਂ ਅਤੇ ਮਾਡਲ ਗਤੀਵਿਧੀਆਂ ਦੀ ਜਾਣਕਾਰੀ ਦੇਣਗੇ। ਪ੍ਰੋਗਰਾਮ ਵਿੱਚ ਮਿੱਟੀ ਪਰੀਖਣ, ਫਸਲ ਦੀ ਵਿਭਿੰਨਤਾ, ਉੱਨਤ ਬੀਜ, ਸਿੰਚਾਈ ਪ੍ਰਬੰਧਨ, ਪਸ਼ੂਆਂ ਦੀ ਸੁਰੱਖਿਆ ਅਤੇ ਕਿਸਾਨਾਂ ਲਈ ਉਪਲਬਧ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ 'ਤੇ ਪ੍ਰੇਜ਼ੈਂਟੇਸ਼ਨ ਅਤੇ ਵਿਚਾਰ-ਵਟਾਂਦਰੇ ਕੀਤੇ ਜਾਣਗੇ। ਇਸ ਤੋਂ ਇਲਾਵਾ, ਸਥਾਨਕ ਕਿਸਾਨਾਂ ਦੁਆਰਾ ਆਪਣੇ ਤਜਰਬੇ ਸਾਂਝੇ ਕੀਤੇ ਜਾਣਗੇ ਤਾਂ ਜੋ ਖੇਤਰ ਵਿੱਚ ਅਪਣਾਏ ਗਏ ਸਫਲ ਅਭਿਆਸਾਂ ਨੂੰ ਦੂਜਿਆਂ ਜ਼ਿਲ੍ਹਿਆਂ ਵਿੱਚ ਵੀ ਦੁਹਰਾਇਆ ਜਾ ਸਕੇ।

 ****

ਆਰਸੀ/ਐੱਮਐੱਸ/ ਐੱਸਜੇ


(रिलीज़ आईडी: 2279270) आगंतुक पटल : 17
इस विज्ञप्ति को इन भाषाओं में पढ़ें: English , Urdu , Gujarati , Tamil