ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਬ੍ਰਿਟੇਨ ਵਿੱਚ ਹੋਈਆਂ ਸਫ਼ਲ ਮੀਟਿੰਗਾਂ ਤੋਂ ਬਾਅਦ, ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਉੱਚ ਪੱਧਰੀ ਵਪਾਰ ਵਫ਼ਦ ਦੀ ਅਗਵਾਈ ਕਰਨ ਗ੍ਰੀਸ ਪਹੁੰਚੇ


ਭਾਰਤ-ਗ੍ਰੀਸ ਸਟਾਰਟਅੱਪ ਗੱਲਬਾਤ ਨਾਲ ਸਰਹੱਦ ਪਾਰ ਨਵੀਨਤਾ ਸਬੰਧੀ ਸਾਂਝੇਦਾਰੀ ਨੂੰ ਪ੍ਰੋਤਸਾਹਨ ਮਿਲੇਗਾ

ਉੱਚ ਪੱਧਰੀ ਵਪਾਰ ਗੱਲਬਾਤ ਨਾਲ ਭਾਰਤ-ਗ੍ਰੀਸ ਦੇ ਵਿੱਚ ਨਿਵੇਸ਼ ਅਤੇ ਉਦਯੋਗਿਕ ਸਹਿਯੋਗ ਨੂੰ ਵਿਸ਼ੇਸ਼ ਪ੍ਰੋਤਸਾਹਨ ਮਿਲੇਗਾ

प्रविष्टि तिथि: 28 JUN 2026 7:35PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਯੂਨਾਈਟਿਡ ਕਿੰਗਡਮ ਵਿੱਚ ਆਪਣੀਆਂ ਸਫ਼ਲਾਂ ਮੀਟਿੰਗਾਂ ਤੋਂ ਬਾਅਦ ਹੁਣ ਇੱਕ ਉੱਚ ਪੱਧਰੀ ਭਾਰਤੀ ਵਪਾਰ ਵਫ਼ਦ ਦੀ ਅਗਵਾਈ ਕਰਦੇ ਹੋਏ ਗ੍ਰੀਸ ਦੇ ਏਥੇਨਜ਼ ਜਾ ਰਹੇ ਹਨ, ਜਿਸ ਦਾ ਮੁੱਖ ਉਦੇਸ਼ ਦੁਵੱਲੇ ਵਪਾਰ, ਨਿਵੇਸ਼ ਪ੍ਰਵਾਹ ਅਤੇ ਰਣਨੀਤਿਕ ਆਰਥਿਕ ਸਹਿਯੋਗ ਦਾ ਵਿਸਤਾਰ ਕਰਨਾ ਹੈ।

ਸ਼੍ਰੀ ਗੋਇਲ ਨੇ ਲੰਦਨ ਵਿੱਚ ਆਯੋਜਿਤ ਭਾਰਤ-ਬ੍ਰਿਟੇਨ, ਪ੍ਰਗਤੀ ਵਿੱਚ ਭਾਗੀਦਾਰ ਵਪਾਰ ਸੰਮੇਲਨ ਦੇ ਨਾਲ ਬ੍ਰਿਟੇਨ ਦੀ ਆਪਣੀ ਯਾਤਰਾ ਦੀ ਸਮਾਪਤੀ ਕੀਤੀ। ਇਸ ਸੰਮੇਲਨ ਵਿੱਚ ਦੁਵੱਲੇ ਆਰਥਿਕ ਸਬੰਧਾਂ ਵਿੱਚ ਮਜ਼ਬੂਤ ਪ੍ਰਗਤੀ ਦੀ ਪੁਸ਼ਟੀ ਕੀਤੀ,ਜਿਸ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਉਦਯੋਗ ਹਿਤਧਾਰਕਾਂ ਨੇ ਪ੍ਰਸਤਾਵਿਤ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀਈਟੀਏ) ਲਈ ਮਜ਼ਬੂਤ ਸਹਿਯੋਗ ਜਤਾਇਆ, ਜਿਸ ਨੂੰ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਡੂੰਘਾ ਕਰਨ ਲਈ ਇੱਕ ਪਰਿਵਰਤਨਸ਼ੀਲ ਫ੍ਰੇਮਵਰਕ ਦੱਸਿਆ ਗਿਆ।

ਯੂਨਾਈਟਿਡ ਕਿੰਗਡਮ ਵਿੱਚ ਹੋਈਆਂ ਮੀਟਿੰਗਾਂ ਤੋਂ ਬਾਅਦ ਗ੍ਰੀਸ ਦੀ ਇਹ ਯਾਤਰਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਦੀ ਗਲੋਬਲ ਆਰਥਿਕ ਸਾਂਝੇਦਾਰੀਆਂ ਨੂੰ ਮਜ਼ਬੂਤ ਕਰਨ, ਨਵੀਨਤਾ-ਅਧਾਰਿਤ ਵਿਕਾਸ ਨੂੰ ਪ੍ਰੋਤਸਾਹਨ ਦੇਣ ਅਤੇ ਪ੍ਰਮੁੱਖ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤ ਦੀ ਵਪਾਰ ਅਤੇ ਨਿਵੇਸ਼ ਕੂਟਨੀਤੀ ਨੂੰ ਅੱਗੇ ਵਧਾਉਣ ਦੀ ਨਿਰੰਤਰ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ।

ਗ੍ਰੀਸ ਦੀ ਯਾਤਰਾ ਦੌਰਾਨ, ਵਫ਼ਦ ਐਥਨਜ਼ ਸਟਾਰਟਅੱਪ ਬਿਜ਼ਨਸ ਇਨਕਿਊਬੇਟਰ (ਟੀਐੱਚਈਏ) ਵਿੱਚ ਪੇਸ਼ਕਾਰੀਆਂ ਅਤੇ ਸਟਾਰਟਅੱਪ ਪਿਚ ਵਿੱਚ ਹਿੱਸਾ ਲਵੇਗਾ, ਜੋ ਅਗਲੀ ਪੀੜ੍ਹੀ ਦੇ ਉੱਦਮਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸੀਮਾ ਪਾਰ ਨਵੀਨਤਾ ਸਾਂਝੇਦਾਰੀ ਨੂੰ ਪ੍ਰੋਤਸਾਹਨ ਦੇਣ ਲਈ ਇੱਕ ਮੰਚ ਪ੍ਰਦਾਨ ਕਰਦਾ ਹੈ।

ਵਫ਼ਦ ਏਥੇਨਜ਼ ਚੈਂਬਰ ਆਫ਼ ਕਾਮਰਸ ਐਂਡ ਇੰਡਸਟ੍ਰੀ (ਏਸੀਸੀਆਈ) ਵਿੱਚ ਭਾਰਤੀ ਅਤੇ ਗ੍ਰੀਕ ਉਦਯੋਗਪਤੀਆਂ ਦੇ ਨਾਲ ਕੇਂਦ੍ਰਿਤ ਗੋਲਮੇਜ਼ ਚਰਚਾ ਵੀ ਕਰੇਗਾ। ਇਨ੍ਹਾਂ ਚਰਚਾਵਾਂ ਵਿੱਚ ਬੁਨਿਆਦੀ ਢਾਂਚਾ, ਡਿਜੀਟਾਈਜੇਸ਼ਨ ਅਤੇ ਰੱਖਿਆ, ਖੁਰਾਕ ਅਤੇ ਖੇਤੀਬਾੜੀ ਜਿਹੇ ਪ੍ਰਮੁੱਖ ਖੇਤਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ ਸਹਿਯੋਗ ਦੇ ਨਵੇਂ ਰਸਤੇ ਲੱਭੇ ਜਾ ਸਕਣ ਅਤੇ ਨਿਜੀ ਖੇਤਰ ਦੀਆਂ ਸਾਂਝੇਦਾਰੀਆਂ ਨੂੰ ਮਜ਼ਬੂਤ ਕੀਤਾ ਜਾ ਸਕੇ।

ਇਸ ਪ੍ਰੋਗਰਾਮ ਵਿੱਚ ਦੋਹਾਂ ਦੇਸ਼ਾਂ ਦੇ ਪ੍ਰਮੁੱਖ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਲਈ ਉੱਚ ਪੱਧਰੀ ਵਪਾਰਕ ਗੱਲਬਾਤ ਸ਼ਾਮਲ ਹੋਵੇਗੀ, ਜਿਸ ਦਾ ਉਦੇਸ਼ ਤਰਜੀਹ ਵਾਲੇ ਖੇਤਰਾਂ ਵਿੱਚ ਨਿਵੇਸ਼ ਅਤੇ ਵਪਾਰਕ ਸਾਂਝੇਦਾਰੀ ਵਧਾਉਣ ਦੇ ਨਵੇਂ ਮੌਕਿਆਂ ਦਾ ਪਤਾ ਲਗਾਉਣਾ ਹੈ। ਵਫ਼ਦ ਐਡਵਾਂਸਡ ਮੈਨੂਫੈਕਚਰਿੰਗ ਅਤੇ ਤਕਨਾਲੋਜੀ-ਅਧਾਰਿਤ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਨੂੰ ਲੱਭਣ ਲਈ ਗ੍ਰੀਸ ਦੀਆਂ ਪ੍ਰਮੁੱਖ ਕੰਪਨੀਆਂ ਦਾ ਦੌਰਾ ਵੀ ਕਰੇਗਾ, ਜਿਸ ਨਾਲ ਦੋਹਾਂ ਦੇਸ਼ਾਂ ਦਰਮਿਆਨ ਉਦਯੋਗਿਕ ਤਾਲਮੇਲ ਬਿਹਤਰ ਹੋਵੇਗਾ।

ਇਹ ਦੌਰਾ ਪ੍ਰਮੁੱਖ ਵਪਾਰਕ ਅਤੇ ਸੰਸਥਾਗਤ ਹਿਤਧਾਰਕਾਂ ਦੇ ਨਾਲ ਗੱਲਬਾਤ ਦੇ ਨਾਲ ਪੂਰਾ ਹੋਵੇਗਾ, ਜਿਸ ਦਾ ਉਦੇਸ਼ ਉਦਯੋਗ ਸਾਂਝੇਦਾਰੀ ਨੂੰ ਡੂੰਗਾ ਕਰਨਾ ਅਤੇ ਦੁਵੱਲੇ ਵਪਾਰ ਸਬੰਧਾਂ ਦਾ ਵਿਸਤਾਰ ਕਰਨਾ ਹੈ।

***************

ਅਭਿਜੀਤ ਨਾਰਾਇਣਨ/ਗਰਿਮਾ ਸਿੰਘ/ਇਸ਼ਿਤਾ ਬਿਸਵਾਸ/ਏਕੇ


(रिलीज़ आईडी: 2278929) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Marathi , Gujarati , Malayalam