ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਸੈਂਟਰ ਫਾਰ ਡਿਵੈਲਪਮੈਂਟ ਆਫ਼ ਟੈਲੀਮੈਟਿਕਸ (ਸੀ-ਡੌਟ) ਨੇ ਐਡਵਾਂਸਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਵਿੱਚ ਸੈਂਟਰ ਆਫ ਐਕਸੀਲੈਂਸ (ਸੀਓਈ) ਦੀ ਸਥਾਪਨਾ ਲਈ ਆਈਆਈਟੀ ਹੈਦਰਾਬਾਦ ਦੇ ਨਾਲ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਇਸ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦਾ ਉਦੇਸ਼ ਉੱਨਤ ਸੰਚਾਰ ਖੇਤਰਾਂ ਵਿੱਚ ਸਵਦੇਸ਼ੀ ਖੋਜ, ਨਵੀਨਤਾ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣਾ ਹੈ
ਇਹ ਕੇਂਦਰ ਉੱਚ-ਪ੍ਰਭਾਵ ਵਾਲੇ ਖੋਜ ਅਤੇ ਵਿਕਾਸ ਲਈ ਇੱਕ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ ਅਤੇ ਆਈਆਈਟੀ ਹੈਦਰਾਬਾਦ ਦੀ ਅਕਾਦਮਿਕ ਉੱਤਮਤਾ ਅਤੇ ਸੀ-ਡੌਟ ਦੀ ਮੁਹਾਰਤ ਦਾ ਲਾਭ ਚੁੱਕ ਕੇ ਸਿੱਖਿਆ ਜਗਤ ਅਤੇ ਉਦਯੋਗ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰੇਗਾ
ਇਹ ਪਹਿਲ ਆਈਆਈਟੀ ਕਾਨਪੁਰ, ਆਈਆਈਟੀ ਗਾਂਧੀਨਗਰ ਅਤੇ ਆਈਆਈਟੀ ਰੁੜਕੀ ਵਿੱਚ ਸਥਾਪਿਤ ਸੈਂਟਰ ਆਫ਼ ਐਕਸੀਲੈਂਸ ਤੋਂ ਬਾਅਦ ਸੀ-ਡੌਟ ਦੁਆਰਾ ਸਥਾਪਿਤ ਚੌਥਾ ਸੈਂਟਰ ਹੈ
ਸੈਂਟਰ ਆਫ਼ ਐਕਸੀਲੈਂਸ ਐਡਵਾਂਸਡ ਕਮਿਊਨੀਕੇਸ਼ਨ ਟੈਕਨਾਲੋਜੀਜ਼ ਵਿੱਚ ਉੱਚ-ਪ੍ਰਭਾਵ ਵਾਲੇ ਖੋਜ ਅਤੇ ਵਿਕਾਸ ਲਈ ਇੱਕ ਨੋਡਲ ਹੱਬ ਵਜੋਂ ਕੰਮ ਕਰੇਗਾ
प्रविष्टि तिथि:
24 JUN 2026 7:59PM by PIB Chandigarh
ਕੇਂਦਰ ਸਰਕਾਰ ਦੇ ਸੰਚਾਰ ਮੰਤਰਾਲੇ ਦੇ ਦੂਰਸੰਚਾਰ ਵਿਭਾਗ ਦੇ ਤਹਿਤ ਆਉਣ ਵਾਲੇ ਪ੍ਰਮੁੱਖ ਦੂਰਸੰਚਾਰ ਖੋਜ ਅਤੇ ਵਿਕਾਸ ਕੇਂਦਰ, ਸੈਂਟਰ ਫਾਰ ਡਿਵੈਲਪਮੈਂਟ ਆਫ਼ ਟੈਲੀਮੈਟਿਕਸ (ਸੀ-ਡੌਟ) ਨੇ ਅਗਲੀ ਪੀੜ੍ਹੀ ਦੀਆਂ ਕਮਿਊਨੀਕੇਸ਼ਨ ਟੈਕਨਾਲੋਜੀਜ਼ ਵਿੱਚ ਰਿਸਰਚ ਅਤੇ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਰਾਸ਼ਟਰੀ ਮਹੱਤਵ ਦੇ ਮੋਹਰੀ ਸੰਸਥਾਨ, ਭਾਰਤੀ ਤਕਨਾਲੋਜੀ ਸੰਸਥਾਨ ਹੈਦਰਾਬਾਦ (ਆਈਆਈਟੀਐੱਚ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕੀਤੇ ਹਨ।
ਇਸ ਰਣਨੀਤਕ ਸਹਿਯੋਗ ਦੇ ਤਹਿਤ ਸੀ-ਡੌਟ ਆਈਆਈਟੀ ਹੈਦਰਾਬਾਦ ਵਿਖੇ ਇੱਕ ਸੈਂਟਰ ਆਫ਼ ਐਕਸੀਲੈਂਸ (ਸੀਓਈ) ਸਥਾਪਿਤ ਕਰ ਰਿਹਾ ਹੈ। ਇਸ ਸੀਓਈ ਦਾ ਉਦੇਸ਼ ਉੱਨਤ ਸੰਚਾਰ ਖੇਤਰਾਂ ਵਿੱਚ ਸਵਦੇਸ਼ੀ ਖੋਜ, ਨਵੀਨਤਾ ਅਤੇ ਸਮਰੱਥਾ ਨਿਰਮਾਣ ਨੂੰ ਹੁਲਾਰਾ ਦੇਣਾ ਹੈ। ਇਸ ਵਿੱਚ ਵਾਇਰਲੈੱਸ ਸੰਚਾਰ, ਕੁਆਂਟਮ ਤਕਨਾਲੋਜੀ, ਸਾਈਬਰ ਸੁਰੱਖਿਆ ਅਤੇ ਏਆਈ-ਅਧਾਰਿਤ ਐਪਲੀਕੇਸ਼ਨਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਪਹਿਲ ਸੀ-ਡੌਟ ਦੁਆਰਾ ਸਥਾਪਿਤ ਚੌਥਾ ਅਜਿਹਾ ਸੀਓਈ ਹੈ। ਇਸ ਤੋਂ ਪਹਿਲਾਂ ਆਈਆਈਟੀ ਕਾਨਪੁਰ, ਆਈਆਈਟੀ ਗਾਂਧੀਨਗਰ ਅਤ ਆਈਆਈਟੀ ਰੁੜਕੀ ਵਿੱਚ ਇਸੇ ਤਰ੍ਹਾਂ ਦੇ ਸੀਓਈ ਸਥਾਪਿਤ ਕੀਤੇ ਜਾ ਚੁੱਕੇ ਹਨ। ਇਸ ਨਾਲ ਨੈਸ਼ਨਲ ਇਨੋਵੇਸ਼ਨ ਈਕੋਸਿਸਟਮ ਨੂੰ ਹੋਰ ਮਜ਼ਬੂਤੀ ਮਿਲੇਗੀ।
ਇਹ ਕੇਂਦਰ ਉੱਚ-ਪ੍ਰਭਾਵੀਸ਼ਾਲੀ ਖੋਜ ਅਤੇ ਵਿਕਾਸ ਲਈ ਇੱਕ ਸਮਰਪਿਤ ਕੇਂਦਰ ਵਜੋਂ ਕੰਮ ਕਰੇਗਾ ਅਤੇ ਆਈਆਈਟੀ ਹੈਦਰਾਬਾਦ ਦੀ ਅਕਾਦਮਿਕ ਉੱਤਮਤਾ ਅਤੇ ਸਵਦੇਸ਼ੀ ਦੂਰਸੰਚਾਰ ਸਮਾਧਾਨਾਂ ਵਿੱਚ ਸੀ-ਡੌਟ ਦੀ ਮੁਹਾਰਤ ਦਾ ਲਾਭ ਉਠਾ ਕੇ ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰੇਗਾ। ਇਹ ਵਿਦਿਆਰਥੀਆਂ , ਖੋਜਕਰਤਾਵਾਂ ਅਤੇ ਸਟਾਰਟਅੱਪਸ ਨੂੰ ਭਾਰਤ ਦੀ ਤਕਨੀਕੀ ਆਤਮ-ਨਿਰਭਰਤਾ ਅਤੇ ਨਵੀਨਤਾ ਯਾਤਰਾ ਵਿੱਚ ਯੋਗਦਾਨ ਪਾਉਣ ਦੇ ਯੋਗ ਬਣਾਏਗਾ। ਕੇਂਦਰ 5G ਐਡਵਾਂਸਡ/ 6G ਤਕਨਾਲੋਜੀਆਂ , ਵੈਰੀ ਲਾਰਜ਼-ਸਕੇਲ ਐੱਮ ਆਈ ਐੱਮ ਓ ਸਿਸਟਮ , ਏਕੀਕ੍ਰਿਤ ਸੈਂਸਿੰਗ ਅਤੇ ਕਮਿਊਨੀਕੇਸ਼ਨ ਸਿਸਟਮ , ਏਆਈ-ਸਮਰੱਥ ਸੰਚਾਰ ਨੈੱਟਵਰਕ ਅਤੇ ਉਪਕਰਣਾਂ, ਅਤੇ ਕੁਆਂਟਮ ਅਤੇ ਪੋਸਟ-ਕੁਆਂਟਮ ਸੰਚਾਰ ਵਰਗੇ ਉਭਰ ਰਹੇ ਖੇਤਰਾਂ ਵਿੱਚ ਸੰਯੁਕਤ ਖੋਜ ਅਤੇ ਪ੍ਰੋਟੋਟਾਈਪ ਵਿਕਾਸ ਕੰਮ ਕਰੇਗਾ।
ਸਹਿਮਤੀ ਪੱਤਰ ‘ਤੇ ਆਈਆਈਟੀ ਹੈਦਰਾਬਾਦ ਦੇ ਡਾਇਰੈਕਟਰ ਪ੍ਰੋਫੈਸਰ ਬੀ.ਐੱਸ. ਮੂਰਤੀ ਅਤੇ ਸੀ-ਡੌਟ ਦੇ ਸੀਈਓ ਡਾ. ਰਾਜਕੁਮਾਰ ਉਪਾਧਿਆਏ ਨੇ ਸੰਸਥਾ ਦੇ ਫੈਕਲਟੀ ਮੈਂਬਰਾਂ ਅਤੇ ਸੀ-ਡੌਟ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਦਸਤਖਤ ਕੀਤੇ । ਦਸਤਖਤ ਸਮਾਰੋਹ ਤੋਂ ਬਾਅਦ ਸੈਂਟਰ ਆਫ਼ ਐਕਸੀਲੈਂਸ ਦਾ ਉਦਘਾਟਨ ਕੀਤਾ ਗਿਆ। ਇਹ ਸਹਿਯੋਗਾਤਮਕ ਖੋਜ ਗਤੀਵਿਧੀਆਂ ਦੀ ਰਸਮੀ ਸ਼ੁਰੂਆਤ ਦਾ ਪ੍ਰਤੀਕ ਹੈ।
ਸੀ-ਡੌਟ ਨੇ ਆਈਆਈਟੀ ਹੈਦਰਾਬਾਦ ਵਿੱਚ ਸਥਾਪਿਤ ਇੱਕ ਸਟਾਰਟਅੱਪ, ਡਬਲਿਊਏ ਆਈ ਐੱਸ ਆਈ ਜੀ (WAISIG) ਨਾਲ ਮਿਲੇ ਕੇ 5G -RAN ਸਮਾਧਾਨਾਂ ਦੇ ਵਿਕਾਸ ਅਤੇ ਤੈਨਾਤੀ ਲਈ ਪਹਿਲਾਂ ਹੀ ਇਕਰਾਰਨਾਮਾ ਕੀਤਾ ਹੈ। ਇਸੇ ਅਧਾਰ ‘ਤੇ, ਇਹ ਸੀਈਓ ਸਟਾਰਟਅੱਪਸ ਨੂੰ ਹੋਰ ਜ਼ਿਆਦਾ ਸਹਿਯੋਗ ਪ੍ਰਦਾਨ ਕਰੇਗਾ , ਬੌਧਿਕ ਸੰਪਦਾ ਸਿਰਜਣਾ ਨੂੰ ਪਹੁੰਯਯੋਗ ਬਣਾਏਗੀ ਅਤੇ ਵਰਕਸ਼ੌਪਸ , ਸਿਖਲਾਈ ਪ੍ਰੋਗਰਾਮਾਂ ਅਤੇ ਅਕਾਦਮਿਕ-ਉਦਯੋਗ ਸਹਿਯੋਗੀ ਗਤੀਵਿਧੀਆਂ ਰਾਹੀਂ ਨਿਰੰਤਰ ਗਿਆਨ ਦੇ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰੇਗਾ । ਇਸ ਪਹਿਲਕਦਮੀ ਨਾਲ ਗਲੋਬਲ ਟੈਲੀਕੌਮ ਇਨੋਵੇਸ਼ਨ ਵਿੱਚ ਭਾਰਤ ਦੀ ਸਥਿਤੀ ਵਿੱਚ ਮਹੱਤਵਪੂਰਨ ਵਾਧਾ ਹੋਣ ਅਤੇ ਇੱਕ ਮਜ਼ਬੂਤ ,ਆਤਮ-ਨਿਰਭਰ ਡਿਜੀਟਲ ਈਕੋਸਿਸਟਮ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਉਮੀਦ ਹੈ ।
ਇਸ ਮੌਕੇ ‘ਤੇ ਡਾ. ਰਾਜਕੁਮਾਰ ਉਪਾਧਿਆਏ ਨੇ “ਵਿਕਸਿਤ ਭਾਰਤ ਲਈ ਸਵਦੇਸ਼ੀ ਸੰਚਾਰ ਤਕਨਾਲੋਜੀਆਂ ਦਾ ਨਿਰਮਾਣ” ਵਿਸ਼ੇ ‘ਤੇ ਭਾਸ਼ਣ ਦਿੱਤਾ। ਇਸ ਵਿੱਚ ਉਨ੍ਹਾਂ ਨੇ ਭਾਰਤ ਦੇ ਦੂਰਸੰਚਾਰ ਦ੍ਰਿਸ਼, ਭਾਰਤ 6ਜੀ ਵਿਜ਼ਨ, ਵਿਕਸਿਤ ਹੋ ਰਹੀ ਦੂਰਸੰਚਾਰ ਮੁਲ ਲੜੀਆਂ, ਗਲੋਬਲ ਮਿਆਰਾਂ ਅਤੇ ਉਭਰਦੇ ਮੌਕਿਆਂ ਦਾ ਜ਼ਿਕਰ ਕੀਤਾ। ਇਸ ਭਾਸ਼ਣ ਵਿੱਚ ਆਈਆਈਟੀ ਹੈਦਰਾਬਾਦ ਦੇ ਵਿਦਿਆਰਥੀ, ਖੋਜ ਕਰਤਾ ਅਤੇ ਫੈਕਲਟੀ ਮੈਂਬਰ ਮੌਜੂਦ ਸਨ। ਉਨ੍ਹਾਂ ਨੇ ਸੀ-ਡੌਟ ਦੇ ਸਵਦੇਸ਼ੀ ਸਮਾਧਾਨਾਂ ਦਾ ਵੀ ਜ਼ਿਕਰ ਕੀਤਾ। ਇਨ੍ਹਾਂ ਵਿੱਚ 4 ਜੀ/5ਜੀ ਤਕਨਾਲੋਜੀਆਂ, ਟ੍ਰਾਈਨੇਟ੍ਰਾ ਸਾਈਬਰ ਸੁਰੱਖਿਆ ਸੂਟ, ਸੁਰੱਖਿਅਤ ਕੁਆਂਟਮ ਸੰਚਾਰ (ਕਿਊਕੇਡੀ ਅਤੇ ਪੀਕਿਊਸੀ), ਆਫ਼ਤ ਪ੍ਰਬੰਧਨ ਪਲੈਟਫਾਰਮ, ਸੰਚਾਰ ਸਾਥੀ ਜਿਹੇ ਏਆਈ-ਸਮਰੱਥ ਐਪਲੀਕੇਸ਼ਨ ਅਤੇ ਧੋਖਾਧੜੀ ਦਾ ਪਤਾ ਲਗਾਉਣ ਵਾਲੀਆਂ ਪ੍ਰਣਾਲੀਆਂ, ਨਾਲ ਹੀ ਮਿਸ਼ਨ ਕ੍ਰਿਟੀਕਲ ਕਮਿਊਨੀਕੇਸ਼ਨ (ਐੱਮਸੀਐਕਸ) ਸ਼ਾਮਲ ਹਨ।ਮ
ਇਸ ਸਹਿਯੋਗ ਦੇ ਪਿੱਛੇ ਦੀ ਸੋਚ ਨੂੰ ਸਪਸ਼ਟ ਕਰਦੇ ਹੋਏ ਸੀ-ਡੌਟ ਦੇ ਸੀਈਓ ਡਾ. ਰਾਜਕੁਮਾਰ ਉਪਾਧਿਆਏ ਨੇ ਕਿਹਾ, ׅ“ਇਸ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਭਾਰਤ ਵਿੱਚ ਅਗਲੀ ਪੀੜ੍ਹੀ ਦੀਆਂ ਸੰਚਾਰ ਤਕਨਾਲੋਜੀਆਂ ਦੇ ਲਈ ਇੱਕ ਮਜ਼ਬੂਤ ਨਵੀਨਤਾ ਪ੍ਰਣਾਲੀ ਬਣਾਉਣ ਦੀ ਦਿਸ਼ਾ ਵਿੱਚ ਇੱਕ ਰਣਨੀਤਕ ਕਦਮ ਹੈ। ਅਤਿਆਧੁਨਿਕ ਅਕਾਦਮਿਕ ਖੋਜ ਨੂੰ ਅਸਲ ਦੁਨੀਆ ਵਿੱਚ ਤੈਨਾਤੀ ਦੀਆਂ ਸਮਰੱਥਾਵਾਂ ਦੇ ਨਾਲ ਏਕੀਕ੍ਰਿਤ ਕਰਕੇ, ਸਾਡਾ ਟੀਚਾ ਗਲੋਬਲ ਪੱਧਰ ‘ਤੇ ਪ੍ਰਤੀਯੋਗੀ, ਸੁਰੱਖਿਅਤ ਅਤੇ ਵਿਸਤਾਰ ਯੋਗ ਦੂਰਸੰਚਾਰ ਸਮਾਧਾਨ ਤਿਆਰ ਕਰਨਾ ਹੈ ਜੋ ਭਾਰਤ ਨੂੰ ਗਲੋਬਲ ਪੱਧਰ ‘ਤੇ ਮੋਹਰੀ ਬਣਾਏਗਾ।”
ਆਈਆਈਟੀ ਹੈਦਰਾਬਾਦ ਦੇ ਡਾਇਰੈਕਟਰ, ਪ੍ਰੋਫੈਸਰ ਬੀ.ਐੱਸ. ਮੂਰਤੀ ਇਸ ਸਾਂਝੇਦਾਰੀ ਦੇ ਮਹੱਤਵ ‘ਤੇ ਕਿਹਾ ਕਿ, " ਇਹ ਸਹਿਯੋਗ ਆਈਆਈਟੀ ਹੈਦਰਾਬਾਦ ਲਈ ਇੱਕ ਮਹੱਤਵਪੂਰਨ ਹੈ , ਕਿਉਂਕਿ ਅਸੀਂ ਭਾਰਤ ਦੀਆਂ ਅਗਲੀ ਪੀੜ੍ਹੀ ਦੀਆਂ ਦੂਰਸੰਚਾਰ ਸਮਰੱਥਾਵਾਂ ਨੂੰ ਅੱਗੇ ਵਧਾਉਣ ਲਈ ਸੀ-ਡੌਟ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਸੰਚਾਰ ਇੰਜੀਨੀਅਰਿੰਗ , ਸੈਮੀਕੰਡਕਟਰ ਤਕਨਾਲੋਜੀਆਂ, ਅਤੇ ਉੱਭਰ ਰਹੇ ਵਾਇਰਲੈੱਸ ਸਿਸਟਮ ਵਿੱਚ ਆਈਆਈਟੀ ਹੈਦਰਾਬਾਦ ਦੀ ਮੁਹਾਰਤ, ਸੁਰੱਖਿਅਤ ਅਤੇ ਸਵਦੇਸ਼ੀ ਦੂਰਸੰਚਾਰ ਸਮਾਧਾਨਾਂ ਲਈ ਸੀ-ਡੌਟ ਦੇ ਰਾਸ਼ਟਰੀ ਮਿਸ਼ਨ ਨੂੰ ਪੂਰਾ ਕਰੇਗੀ। ਇਹ ਸੀਓਈ ਸਾਡੇ ਫੈਕਲਟੀ , ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਰਣਨੀਤਕ ਮਹੱਤਵ ਦੀਆਂ ਤਕਨਾਲੋਜੀਆਂ ਨੂੰ ਸਹਿ-ਵਿਕਸਿਤ ਕਰਨ ਅਤੇ ਤਕਨੀਕੀ ਲੀਡਰਸ਼ਿਪ ਦੇ ਭਾਰਤ ਦੇ ਲੰਬੇ ਸਮੇਂ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਪਾਉਣ ਲਈ ਇੱਕ ਪਰਿਵਰਤਨਸ਼ੀਲ ਪਲੈਟਫਾਰਮ ਪ੍ਰਦਾਨ ਕਰੇਗਾ।"
ਇਹ ਸਹਿਯੋਗ ਮੋਹਰੀ ਵਿਦਿਅਕ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਰਾਹੀਂ ਸਵਦੇਸ਼ੀ ਦੂਰਸੰਚਾਰ ਨਵੀਨਤਾ ਨੂੰ ਹੁਲਾਰਾ ਦੇਣ ਲਈ ਸੀ-ਡੌਟ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ। ਖੋਜ ਨੂੰ ਸਮਰਥਨ ਦੇ ਕੇ, ਕੁਸ਼ਲ ਪ੍ਰਤਿਭਾਵਾਂ ਦਾ ਵਿਕਾਸ ਕਰਕੇ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਨੂੰ ਸਮਰੱਥ ਬਣਾ ਕੇ, ਇਹ ਪਹਿਲ ਭਾਰਤ ਦੇ ਤਕਨੀਕੀ ਆਤਮ-ਨਿਰਭਰਤਾ ਦੇ ਟੀਚੇ ਵਿੱਚ ਯੋਗਦਾਨ ਦੇਵੇਗੀ ਅਤੇ ਵਿਸ਼ਵਵਿਆਪੀ ਦੂਰਸੰਚਾਰ ਦ੍ਰਿਸ਼ ਵਿੱਚ ਇਸ ਦੀ ਸਥਿਤੀ ਨੂੰ ਮਜ਼ਬੂਤ ਕਰੇਗੀ।


ਆਈਆਈਟੀ ਹੈਦਰਾਬਾਦ ਵਿੱਚ ਸੈਂਟਰ ਆਫ਼ ਐਕਸੀਲੈਂਸ (ਸੀਓਈ) ਦੀ ਸਥਾਪਨਾ ਲਈ ਪ੍ਰੋਫੈਸਰ ਬੀ.ਐੱਸ. ਮੂਰਤੀ (ਡਾਇਰੈਕਟਰ, ਆਈਆਈਟੀ ਹੈਦਰਾਬਾਦ) ਅਤੇ ਡਾ. ਰਾਜਕੁਮਾਰ ਉਪਾਧਿਆਏ (ਮੁੱਖ ਕਾਰਜਕਾਰੀ ਅਧਿਕਾਰੀ , ਸੀ-ਡੌਟ) ਦਰਮਿਆਨ ਇੱਕ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ ਗਏ ।
************
ਐੱਨਜੇ/ਟੀਬੀ/ਸਪਨਾ
(रिलीज़ आईडी: 2277806)
आगंतुक पटल : 3