ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਆਈਪੀਸੀ ਨੇ ਗੈਸ ਕ੍ਰੋਮੈਟੋਗ੍ਰਾਫੀ ਦੀਆਂ ਤਿਆਰੀਆਂ ਵਿੱਚ ਐਥਲੀਨ ਗਲਾਈਕੋਲ (ਈਜੀ) ਅਤੇ ਡਾਈਥੀਲੀਨ ਗਲਾਈਕੋਲ (ਡੀਈਜੀ) ਦੇ ਨਿਰਧਾਰਣ ‘ਤੇ ਦੂਜੀ ਵਿਵਹਾਰਿਕ ਟ੍ਰੇਨਿੰਗ ਸਫ਼ਲਤਾਪੂਰਵਕ ਆਯੋਜਿਤ ਕੀਤੀ
ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਰੈਗੂਲੇਟਰੀ ਲੈਬਸ ਦੀ ਵਿਸ਼ਲੇਸ਼ਣਾਤਮਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ
ਹਰਿਆਣਾ, ਗੋਆ, ਓਡੀਸ਼ਾ, ਪੱਛਮੀ ਬੰਗਾਲ, ਅਸਾਮ ਅਤੇ ਮੇਘਾਲਿਆ ਦੇ ਭਾਗੀਦਾਰਾਂ ਨੇ ਦਵਾਈ ਸੁਰੱਖਿਆ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਉੱਨਤ ਵਿਸ਼ਲੇਸ਼ਣਾਤਮਕ ਤਰੀਕਿਆਂ ‘ਤੇ ਵਿਵਹਾਰਿਕ ਟ੍ਰੇਨਿੰਗ ਪ੍ਰਾਪਤ ਕੀਤੀ
ਟ੍ਰੇਨਿੰਗ ਪ੍ਰੋਗਰਾਮ ਨੇ ਭਾਰਤੀ ਫਾਰਮਾਕੋਪੀਆ ਮਿਆਰਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਲਈ ਸਟੇਟ ਡਰੱਗ ਟੈਸਟਿੰਗ ਲੈਬਸ ਦੀ ਸਮਰੱਥਾ ਨੂੰ ਮਜ਼ਬੂਤ ਕੀਤਾ
प्रविष्टि तिथि:
24 JUN 2026 5:01PM by PIB Chandigarh
ਭਾਰਤੀ ਫਾਰਮਾਕੋਪੀਆ ਕਮਿਸ਼ਨ (ਆਈਪੀਸੀ) ਨੇ 22 ਤੋਂ 23 ਜੂਨ 2026 ਤੱਕ ਗਾਜ਼ੀਆਬਾਦ ਸਥਿਤ ਆਪਣੇ ਕੈਂਪਸ ਵਿੱਚ ਗੈਸ ਕ੍ਰੋਮੈਟੋਗ੍ਰਾਫੀ (ਜੀਸੀ) ਦੁਆਰਾ ਮੌਖਿਕ ਤਰਲ ਤਿਆਰੀਆਂ ਵਿੱਚ ਐਥਲੀਨ ਗਲਾਈਕੋਲ (ਈਜੀ) ਅਤੇ ਡਾਈਥੀਲੀਨ ਗਲਾਈਕੋਲ (ਡੀਈਜੀ) ਦੇ ਨਿਰਧਾਰਣ ‘ਤੇ ਦੂਜਾ ਵਿਵਹਾਰਿਕ ਟ੍ਰੇਨਿੰਗ ਪ੍ਰੋਗਰਾਮ ਸਫ਼ਲਤਾਪੂਰਵਕ ਆਯੋਜਿਤ ਕੀਤਾ।
ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਆਈਪੀਸੀ ਦੇ ਸਕੱਤਰ-ਸਹਿ-ਵਿਗਿਆਨਿਕ ਡਾਇਰੈਕਟਰ ਡਾ. ਵੀ. ਕਲੈਸੇਲਵਨ ਨੇ ਕੀਤਾ। ਇਸ ਮੌਕੇ ‘ਤੇ ਦਿੱਲੀ ਦੇ ਡਰੱਗਸ ਕੰਟਰੋਲ ਵਿਭਾਗ ਦੇ ਡਿਪਟੀ ਡਰੱਗਜ਼ ਕੰਟਰੋਲਰ (ਡੀਡੀਸੀ) ਸ਼੍ਰੀ ਰਾਜੀਵ ਭਾਰਗਵ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਉਦਘਾਟਨੀ ਸੈਸ਼ਨ ਦੌਰਾਨ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਰੈਗੂਲੇਟਰੀ ਲੈਬਸ ਦੀਆਂ ਵਿਸ਼ਲੇਸ਼ਣਾਤਮਕ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ।
ਇਸ ਦੋ ਦਿਨਾਂ ਪ੍ਰੋਗਰਾਮ ਵਿੱਚ ਹਰਿਆਣਾ, ਗੋਆ, ਓਡੀਸ਼ਾ, ਪੱਛਮੀ ਬੰਗਾਲ, ਅਸਾਮ ਅਤੇ ਮੇਘਾਲਿਆ ਸਮੇਤ 6 ਰਾਜਾਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ ਅਤੇ ਗੈਸ ਕ੍ਰੋਮੈਟੋਗ੍ਰਾਫੀ ਦਾ ਉਪਯੋਗ ਕਰਕੇ ਮੌਖਿਕ ਤਰਲ ਫਾਰਮੂਲੇਸ਼ਨ ਵਿੱਚ ਈਜੀ ਅਤੇ ਡੀਈਜੀ ਦੇ ਨਿਰਧਾਰਣ ‘ਤੇ ਡੂੰਘੀ ਵਿਵਹਾਰਿਕ ਟ੍ਰੇਨਿੰਗ ਪ੍ਰਦਾਨ ਕੀਤੀ। ਭਾਗੀਦਾਰਾਂ ਨੂੰ ਨਮੂਨਾ ਤਿਆਰ ਕਰਨ, ਉਪਕਰਣ ਸੰਚਾਲਨ, ਕੈਲੀਬ੍ਰੇਸ਼ਨ, ਵਿਸ਼ਲੇਸ਼ਣਾਤਮਕ ਵਿਧੀ ਲਾਗੂਕਰਨ, ਕ੍ਰੋਮੈਟੋਗ੍ਰਾਫੀ ਵਿਆਖਿਆ ਅਤੇ ਡੇਟਾ ਵਿਸ਼ਲੇਸ਼ਣ ਦਾ ਵਿਵਹਾਰਿਕ ਅਨੁਭਵ ਪ੍ਰਾਪਤ ਹੋਇਆ।
ਐਥਲੀਨ ਗਲਾਈਕੋਲ (ਈਜੀ) ਅਤੇ ਡਾਈਥੀਲੀਨ ਗਲਾਈਕੋਲ (ਡੀਈਜੀ) ਬਹੁਤ ਜ਼ਿਆਦਾ ਜ਼ਹਿਰੀਲੇ ਪਦਾਰਥ ਹਨ ਅਤੇ ਇਨ੍ਹਾਂ ਨੂੰ ਦਵਾਈਆਂ ਵਿੱਚ ਇਸਤੇਮਾਲ ਕਰਨ ਦੀ ਇਜ਼ਾਜਤ ਨਹੀਂ ਹੈ। ਇਹ ਕਨਟੈਮੀਨੇਸ਼ਨ ਗਲਿਸਰੀਨ, ਪ੍ਰੋਪੀਲੀਨ ਗਲਾਈਕੋਲ, ਸੋਰਬਿਟੋਲ ਅਤੇ ਪੋਲੀਥੀਲੀਨ ਗਲਾਈਕੋਲ ਜਿਹੇ ਮਿਲਾਵਟੀ ਜਾਂ ਘਟੀਆ ਗੁਣਵੱਤਾ ਵਾਲੇ ਸਹਾਇਕ ਪਦਾਰਥਾਂ ਰਾਹੀਂ ਆ ਸਕਦੇ ਹਨ। ਇਨ੍ਹਾਂ ਦੀ ਥੋੜ੍ਹੀ ਜਿਹੀ ਮਾਤਰਾ ਵੀ ਗੰਭੀਰ ਸਿਹਤ ਜੋਖਮ ਪੈਦਾ ਕਰ ਸਕਦੀ ਹੈ, ਜਿਨ੍ਹਾਂ ਵਿੱਚ ਗੁਰਦੇ ਦੀ ਖਰਾਬੀ, ਕੇਂਦਰੀ ਨਸ ਪ੍ਰਣਾਲੀ ਦਾ ਅਵਸਾਦ ਅਤੇ ਮੌਤ ਸ਼ਾਮਲ ਹਨ। ਇਸ ਲਈ ਜਨਤਕ ਸਿਹਤ ਦੀ ਸੁਰੱਖਿਆ ਅਤੇ ਦਵਾਈਆਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਦਾ ਪਤਾ ਲਗਾਉਣਾ, ਮਾਤਰਾ ਨਿਰਧਾਰਿਤ ਕਰਨਾ ਅਤੇ ਕੰਟਰੋਲ ਕਰਨਾ ਜ਼ਰੂਰੀ ਹੈ।
ਇਹ ਟ੍ਰੇਨਿੰਗ ਪ੍ਰੋਗਰਾਮ ਆਈਪੀ-2022 ਦੇ ਸੰਸ਼ੋਧਨ ਸੂਚੀ 09 ਦੇ ਸੰਦਰਭ ਵਿੱਚ ਆਯੋਜਿਤ ਕੀਤਾ ਗਿਆ ਸੀ, ਜੋ 10 ਅਕਤੂਬਰ 2025 ਤੋਂ ਪ੍ਰਭਾਵੀ ਹੈ ਅਤੇ ਜਿਸ ਦੇ ਅਨੁਸਾਰ ਸਾਰੀਆਂ ਮੌਖਿਕ ਤਰਲ ਦਵਾਈਆਂ ਵਿੱਚ ਐਥਲੀਨ ਗਲਾਈਕੋਲ (ਈਜੀ) ਅਤੇ ਡਾਈਥੀਲੀਨ ਗਲਾਈਕੋਲ (ਡੀਈਜੀ) ਦੀ ਜਾਂਚ ਲਾਜ਼ਮੀ ਹੈ। ਇਸ ਪਹਿਲ ਰਾਹੀਂ ਆਈਪੀਸੀ ਭਾਰਤੀ ਫਾਰਮਾਕੋਪੀਆ ਮਿਆਰਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਵਿੱਚ ਸਹਿਯੋਗ ਜਾਰੀ ਰੱਖੇ ਹੋਏ ਹਨ ਅਤੇ ਦੇਸ਼ ਭਰ ਵਿੱਚ ਸਟੇਟ ਡਰੱਗ ਟੈਸਟਿੰਗ ਲੈਬਸ ਦੀ ਵਿਸ਼ਲੇਸ਼ਣਾਤਮਕ ਤਿਆਰੀਆਂ ਨੂੰ ਮਜ਼ਬੂਤ ਕਰ ਰਿਹਾ ਹੈ।
ਤਕਨੀਕੀ ਸੈਸ਼ਨਾਂ ਵਿੱਚ ਡੀਈਜੀ ਅਤੇ ਈਜੀ ਕਨਟੈਮੀਨੇਸ਼ਨ ਦੇ ਵਿਗਿਆਨਿਕ ਅਧਾਰ, ਰੈਗੂਲੇਟਰੀ ਜ਼ਰੂਰਤਾਂ, ਵਿਸ਼ਲੇਸ਼ਣਾਤਮਕ ਵਿਧੀ ਅਤੇ ਨਿਯਮਿਤ ਜਾਂਚ ਲਈ ਗੈਸ ਕ੍ਰੋਮੈਟੋਗ੍ਰਾਫੀ ਦੀ ਵਿਵਹਾਰਿਕ ਐਪਲੀਕੇਸ਼ਨ ਨੂੰ ਸ਼ਾਮਲ ਕੀਤਾ ਗਿਆ। ਭਾਗੀਦਾਰਾਂ ਨੂੰ ਕਨਟੈਮੀਨੇਸ਼ਨ ਦੇ ਸੰਭਾਵਿਤ ਸਰੋਤਾਂ ਅਤੇ ਔਸ਼ਧੀ ਉਤਪਾਦਾਂ ਵਿੱਚ ਕਨਟੈਮੀਨੇਸ਼ਨ ਦੇ ਪ੍ਰਵੇਸ਼ ਨੂੰ ਰੋਕਣ ਵਿੱਚ ਗੁਣਵੱਤਾ ਕੰਟਰੋਲ ਉਪਾਵਾਂ ਦੀ ਮਹੱਤਵਪੂਰਨ ਭੂਮਿਕਾ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ।
ਇਸ ਪ੍ਰੋਗਰਾਮ ਨੇ ਸਰਕਾਰੀ ਦਵਾਈ ਵਿਸ਼ਲੇਸ਼ਕਾਂ ਦੀ ਤਕਨੀਕੀ ਕੁਸ਼ਲਤਾ ਵਿੱਚ ਜ਼ਿਕਰਯੋਗ ਵਾਧਾ ਕੀਤਾ ਅਤੇ ਰੈਗੂਲੇਟਰੀ ਲੈਬਸ ਦਰਮਿਆਨ ਗਿਆਨ ਸਾਂਝਾ ਕਰਨ ਨੂੰ ਸੁਗਮ ਬਣਾਇਆ। ਵਿਵਹਾਰਿਕ ਦ੍ਰਿਸ਼ਟੀਕੋਣ ਨੇ ਭਾਗੀਦਾਰਾਂ ਨੂੰ ਸਟੀਕ ਵਿਸ਼ਲੇਸ਼ਣ ਅਤੇ ਫਾਰਮਾਕੋਪੀਅਲ ਜ਼ਰੂਰਤਾਂ ਦੀ ਪਾਲਣਾ ਲਈ ਜ਼ਰੂਰੀ ਵਿਵਹਾਰਿਕ ਕੌਸ਼ਲ ਵਿਕਾਸ ਕਰਨ ਵਿੱਚ ਸਮਰੱਥ ਬਣਾਇਆ।
ਭਾਰਤੀ ਫਾਰਮਾਕੋਪੀਆ ਕਮਿਸ਼ਨ, ਭਾਰਤੀ ਫਾਰਮਾਕੋਪੀਆ ਮਿਆਰਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਸੁਗਮ ਬਣਾਉਣ ਅਤੇ ਜਨਤਾ ਨੂੰ ਸੁਰੱਖਿਅਤ, ਪ੍ਰਭਾਵਸ਼ਾਲੀ ਅਤੇ ਗੁਣਵੱਤਾਪੂਰਨ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਰੈਗੂਲੇਟਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਡਰੱਗ ਟੈਸਟਿੰਗ ਲੈਬਸ ਨੂੰ ਤਕਨੀਕੀ ਸਹਾਇਤਾ, ਸਮਰੱਥਾ ਨਿਰਮਾਣ ਅਤੇ ਵਿਸ਼ੇਸ਼ ਟ੍ਰੇਨਿੰਗ ਪ੍ਰਦਾਨ ਕਰਨ ਲਈ ਵਚਨਬੱਧ ਹੈ।
*****
ਐੱਸਆਰ/ਸਪਨਾ
(रिलीज़ आईडी: 2277736)
आगंतुक पटल : 5