ਰੱਖਿਆ ਮੰਤਰਾਲਾ
azadi ka amrit mahotsav

ਰਕਸ਼ਾ ਰਾਜ ਮੰਤਰੀ ਨੇ ਨਵੀਂ ਦਿੱਲੀ ਵਿੱਚ ਰੱਖਿਆ ਸੂਚਨਾ ਤਕਨਾਲੋਜੀ ਸਲਾਹਕਾਰ ਕਮੇਟੀ ਦੀ 15ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ


प्रविष्टि तिथि: 23 JUN 2026 3:50PM by PIB Chandigarh

ਰਕਸ਼ਾ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ 23 ਜੂਨ, 2026 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਸੂਚਨਾ ਤਕਨਾਲੋਜੀ ਸਲਾਹਕਾਰ ਕਮੇਟੀ (ਡੀਆਈਟੀਸੀਸੀ) ਦੀ 15ਵੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ (ਐੱਚਕਿਊ ਆਈਡੀਐੱਸ) ਦੁਆਰਾ ਆਯੋਜਿਤ ਇਸ ਮੀਟਿੰਗ ਵਿੱਚ ਸੂਚਨਾ ਤਕਨਾਲੋਜੀ ਵਿੱਚ ਆਤਮਨਿਰਭਰਤਾ ਅਤੇ ਅਤਿਆਧੁਨਿਕ ਉਪਕਰਣਾਂ ਨੂੰ ਸਮਾਂਬੱਧ ਤਰੀਕੇ ਨਾਲ ਅਪਣਾਉਣ ‘ਤੇ ਜ਼ੋਰ ਦਿੱਤਾ ਗਿਆ।

ਮੀਟਿੰਗ ਵਿੱਚ ਯੁੱਧ ਦੇ ਬਦਲਦੇ ਸਰੂਪ ਵਿੱਚ ਰੱਖਿਆ ਸੇਵਾਵਾਂ ਵਿੱਚ ਵਿਘਨਕਾਰੀ ਤਕਨਾਲੋਜੀਆਂ ਦੀ ਵਰਤੋਂ ‘ਤੇ ਵਿਸ਼ਾ ਮਾਹਿਰਾਂ ਦੁਆਰਾ ਮਹੱਤਵਪੂਰਨ ਨੀਤੀਗਤ ਫੈਸਲਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।  ਸਲਾਹਕਾਰ ਕਮੇਟੀ ਦੇ ਮੈਂਬਰਾਂ ਨੇ ਉੱਨਤ ਚਿੱਪ ਨਿਰਮਾਣ ਦੇ ਸਵਦੇਸ਼ੀਕਰਣ, ਸੰਪ੍ਰਭੂ ਓਪ੍ਰੇਟਿੰਗ ਸਿਸਟਮ ਅਤੇ ਡੇਟਾਬੇਸ ਦੇ ਵਿਕਾਸ ਅਤੇ ਰੱਖਿਆ ਜ਼ਰੂਰਤਾਂ ਲਈ ਡੇਟਾ ਕੇਂਦਰਾਂ ਦੇ ਰਣਨੀਤਕ ਸਥਾਨ ਨਿਰਧਾਰਣ ਜਿਹੇ ਕਈ ਪ੍ਰਾਸੰਗਿਕ ਮੁੱਦਿਆਂ ‘ਤੇ ਚਰਚਾ ਕੀਤੀ। ਕਮੇਟੀ ਨੇ ਉਨ੍ਹਾਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜਿਨ੍ਹਾਂ ਨਾਲ ਨਾ ਸਿਰਫ਼ ਰੱਖਿਆ ਬਲਾਂ ਨੂੰ ਸਗੋਂ ਸਰਕਾਰ ਦੇ “ਵਿਕਸਿਤ ਭਾਰਤ” ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਰਾਸ਼ਟਰੀ ਤਕਨੀਕੀ ਵਿਕਾਸ ਪ੍ਰਕਿਰਿਆਵਾਂ ਨੂੰ ਵੀ ਵਿਆਪਕ ਲਾਭ ਪ੍ਰਾਪਤ ਹੋਵੇਗਾ।

ਇਸ ਮੀਟਿੰਗ ਵਿੱਚ ਆਈਡੀਐੱਸ ਹੈੱਡਕੁਆਰਟਰ, ਸੈਨਾ, ਜਲ ਸੈਨਾ, ਹਵਾਈ ਸੈਨਾ, ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਅਧਿਕਾਰੀਆਂ ਅਤੇ ਸਿੱਖਿਆ ਜਗਤ ਅਤੇ ਉਦਯੋਗ ਜਗਤ ਦੇ ਪ੍ਰਤਿਸ਼ਠਿਤ ਮੈਂਬਰਾਂ ਨੇ ਹਿੱਸਾ ਲਿਆ।

************

ਵੀਕੇ/ਐੱਸਆਰ/ਰੂਚੀ/ਸਪਨਾ


(रिलीज़ आईडी: 2277387) आगंतुक पटल : 3
इस विज्ञप्ति को इन भाषाओं में पढ़ें: Tamil , English , Urdu , हिन्दी , Marathi