ਰੱਖਿਆ ਮੰਤਰਾਲਾ
azadi ka amrit mahotsav

ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ-2026 ਦੇ 7ਵੇਂ ਐਡੀਸ਼ਨ ਦਾ ਉਦਘਾਟਨ ਸਮਾਰੋਹ 23 ਜੂਨ 2026 ਨੂੰ ਆਯੋਜਿਤ

Posted On: 23 JUN 2026 2:44PM by PIB Chandigarh

ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਡੀਐੱਫਸੀ ਦੀ 107ਵੀਂ  ਜਯੰਤੀ ਦੇ ਮੌਕੇ ‘ਤੇ  ਏਅਰ ਫਰੋਸ ਸਪੋਰਟਸ ਕੰਟਰੋਲ ਬੋਰਡ ਵੱਲੋਂ ਏਅਰ ਫੋਰਸ ਸਟੇਸ਼ਨ ਜਾਲਹੱਲੀ (Jalahalli) ਵਿਖੇ 23 ਜੂਨ ਤੋਂ 3 ਜੁਲਾਈ 2026 ਤੱਕ ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ - 2026 ਦਾ 7ਵਾਂ ਐਡੀਸ਼ਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿੱਚ ਕੁੱਲ 16 ਟੀਮਾਂ ਹਿੱਸਾ ਲੈਣਗੀਆਂ।

ਮੁਕਾਬਲੇ ਦਾ ਉਦਘਾਟਨੀ ਸਮਾਰੋਹ 23 ਜੂਨ 2026 ਨੂੰ ਏਅਰ ਫੋਰਸ ਸਟੇਸ਼ਨ ਜਾਲਹੱਲੀ (Jalahalli) ਦੇ ਹਾਕੀ ਗਰਾਊਂਡ ਵਿਖੇ ਆਯੋਜਿਤ ਕੀਤਾ ਗਿਆ ਸੀ । ਏਅਰ ਮਾਰਸ਼ਲ ਐੱਸ. ਸ਼ਿਵਕੁਮਾਰ, ਵੀਐੱਸਐੱਮ, ਏਅਰ ਅਫਸਰ-ਇਨ-ਚਾਰਜ ਐਡਮਿਨਿਸਟ੍ਰੇਸ਼ਨ (ਏਓਏ), ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਮੁਕਾਬਲੇ ਦੀ ਸ਼ੁਰੂਆਤ ਦਾ ਐਲਾਨ ਕੀਤਾ।

ਇਸ ਟੂਰਨਾਮੈਂਟ ਦਾ ਉਦਘਾਟਨੀ ਮੈਚ ਭਾਰਤੀ ਹਵਾਈ ਸੈਨਾ ਅਤੇ ਭਾਰਤੀ ਸੈਨਾ ਦੀ ਦੱਖਣੀ ਕਮਾਂਡ, ਬੰਗਲੁਰੂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ । ਭਾਰਤੀ ਹਵਾਈ ਸੈਨਾ ਨੇ ਇਹ ਮੈਚ 2-0 ਨਾਲ ਜਿੱਤਿਆ। ਅਗਨੀਵੀਰ ਵਿਨਾਇਕ ਸੰਤੋਸ਼ ਹਾਂਡੇ ਨੂੰ ਮੈਨ ਆਫ਼ ਦ ਮੈਚ ਐਲਾਨ ਕੀਤਾ ਗਿਆ। ਮੁੱਖ ਮਹਿਮਾਨ ਨੇ ਮੈਨ ਆਫ਼ ਦ ਮੈਚ ਐਲਾਨੇ ਖਿਡਾਰੀ ਨੂੰ 25,000 ਰੁਪਏ  ਦਾ ਚੈੱਕ ਪ੍ਰਦਾਨ ਕੀਤਾ । ਟੂਰਨਾਮੈਂਟ ਦੇ ਉਦਘਾਟਨ ਦੇ ਮੌਕੇ ‘ਤੇ ਵੱਖ-ਵੱਖ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ।

ਮੁੱਖ ਮਹਿਮਾਨ ਨੇ ਇਸ ਮੌਕੇ ‘ਤੇ ਕਿਹਾ, " ਸਾਨੂੰ ਇੱਕ ਵਾਰ ਫਿਰ ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਮੈਮੋਰੀਅਲ ਹਾਕੀ ਟੂਰਨਾਮੈਂਟ ਦੇ ਆਯੋਜਨ ਨਾਲ ਬਹੁਤ ਖੁਸ਼ੀ ਹੋ ਰਹੀ ਹੈ, ਜੋ ਦੇਸ਼ ਦਾ ਸਭ ਤੋਂ ਪ੍ਰਤਿਸ਼ਠਿਤ ਟੂਰਨਾਮੈਂਟ ਹੈ। ਇਹ ਟੂਰਨਾਮੈਂਟ ਦੇਸ਼ ਦੀਆਂ ਸਭ ਤੋਂ ਵਧੀਆ ਹਾਕੀ ਟੀਮਾਂ ਨੂੰ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਭਾਰਤੀ ਹਵਾਈ ਸੈਨਾ ਟੂਰਨਾਮੈਂਟ ਦੇ ਸੁਚਾਰੂ ਤੌਰ ‘ਤੇ ਆਯੋਜਨ ਵਿੱਚ ਕੋਈ ਕਸਰ ਨਹੀਂ ਛੱਡੇਗੀ।

ਇਹ ਹਾਕੀ ਟੂਰਨਾਮੈਂਟ ਹਵਾਈ ਸੈਨਾ ਦੇ ਦਿੱਗਜ ਮਾਰਸ਼ਲ ਆਫ਼ ਦ ਏਅਰ ਫੋਰਸ ਅਰਜਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੀਤਾ ਗਿਆ ਢੁਕਵਾਂ ਆਯੋਜਨ ਹੈ ਅਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕਰਨ ਦਾ ਇੱਕ ਸ਼ਲਾਘਾਯੋਗ ਤਰੀਕਾ ਹੈ।

 

************

 

ਜੇਐੱਸ/ਵੀਕੇ/ਐੱਸਐੱਮ/ਏਕੇ


(Release ID: 2277059) ਵਿਜ਼ੀਟਰ ਕਾਊਂਟਰ : 44