ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਅਤੇ ਅਸਾਮ ਇਨੋਵੇਸ਼ਨ ਐਂਡ ਸਟਾਰਟਅੱਪ ਫਾਊਂਡੇਸ਼ਨ (ਏਆਈਐੱਸਐੱਫ) ਨੇ ਅਸਾਮ ਵਿੱਚ ਭਾਸ਼ਾ ਤਕਨਾਲੋਜੀ ਅਤੇ ਬਹੁਭਾਸ਼ੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ
ਡਿਜੀਟਲ ਸੇਵਾਵਾਂ ਤੱਕ ਬਹੁਭਾਸ਼ੀ ਪਹੁੰਚ ਨੂੰ ਸਮਰੱਥ ਬਣਾਉਣ ਅਤੇ ਅਸਾਮ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਸਾਂਝੇਦਾਰੀ
प्रविष्टि तिथि:
22 JUN 2026 3:57PM by PIB Chandigarh
ਇਲੈਕਟ੍ਰੌਨਿਕ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੇ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਅਤੇ ਅਸਾਮ ਸਰਕਾਰ ਦੇ ਇਨੋਵੇਸ਼ਨ, ਇਨਕਿਊਬੇਸ਼ਨ ਅਤੇ ਸਟਾਰਟਅੱਪ ਵਿਭਾਗ (ਡੀਆਈਆਈਐੱਸ) ਦੇ ਤਹਿਤ ਧਾਰਾ 8 ਦੀ ਕੰਪਨੀ ਅਸਾਮ ਇਨੋਵੇਸ਼ਨ ਐਂਡ ਸਟਾਰਟਅੱਪ ਫਾਊਂਡੇਸ਼ਨ (ਏਆਈਐੱਸਐੱਫ) ਨੇ ਅਸਾਮ ਵਿੱਚ ਇਨੋਵੇਸ਼ਨ ਅਤੇ ਡਿਜੀਟਲ ਸਮਾਵੇਸ਼ ਨੂੰ ਮਜ਼ਬੂਤ ਕਰਦੇ ਹੋਏ ਸਥਾਨਕ ਭਾਸ਼ਾਵਾਂ ਵਿੱਚ ਭਾਸ਼ਾ ਤਕਨਾਲੋਜੀ, ਜਨਰੇਟਿਵ ਏਆਈ ਸਮਾਧਾਨ ਅਤੇ ਸ਼ਾਸਨ ਨੂੰ ਹੁਲਾਰਾ ਦੇਣ ਲਈ ਸਹਿਯੋਗ ਲਈ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਹਨ।
ਇਸ ਸਾਂਝੇਦਾਰੀ ਦਾ ਉਦੇਸ਼ ਭਾਸ਼ਾ ਤਕਨਾਲੋਜੀ, ਬਹੁਭਾਸ਼ੀ ਡਿਜੀਟਲ ਸਮਾਧਾਨ, ਏਆਈ, ਇਨੋਵੇਸ਼ਨ, ਉੱਦਮਤਾ, ਸਟਾਰਟਅੱਪ ਈਕੋਸਿਸਟਮ ਅਤੇ ਸਮਰੱਥਾ ਵਿਕਾਸ ਨਾਲ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਨੂੰ ਹੁਲਾਰਾ ਦੇਣਾ ਹੈ। ਇਸ ਸਹਿਯੋਗ ਰਾਹੀਂ, ਦੋਵੇਂ ਸੰਗਠਨ ਭਾਰਤੀ ਭਾਸ਼ਾਵਾਂ ਦੁਆਰਾ ਡਿਜੀਟਲ ਸੇਵਾਵਾਂ ਅਤੇ ਤਕਨੀਕੀ ਇਨੋਵੇਸ਼ਨ ਤੱਕ ਵਿਆਪਕ ਪਹੁੰਚ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੇ।
ਡੀਆਈਬੀਡੀ ਅਤੇ ਏਆਈਐੱਸਐੱਫ ਸਮਝੌਤੇ ਦੇ ਤਹਿਤ ਭਾਸ਼ਿਣੀ ਰਾਜਯਮ ਪਹਿਲ ਦੇ ਤਹਿਤ ਸਹਿਯੋਗ ਕਰਨਗੇ ਤਾਂ ਜੋ ਭਾਸ਼ਿਣੀ ਤਕਨਾਲੋਜੀਆਂ ਰਾਹੀਂ ਏਆਈਐੱਸਐੱਫ ਦੇ ਪ੍ਰੋਗਰਾਮਾਂ, ਪਹਿਲਕਦਮੀਆਂ, ਡਿਜੀਟਲ ਪਲੈਟਫਾਰਮਾਂ ਅਤੇ ਸੇਵਾਵਾਂ ਤੱਕ ਬਹੁਭਾਸ਼ੀ ਪਹੁੰਚ ਨੂੰ ਸੁਗਮ ਬਣਾਇਆ ਜਾ ਸਕੇ। ਇਹ ਸਹਿਯੋਗ ਡੀਆਈਬੀਡੀ ਦੇ ਭਾਸ਼ਾ ਅਨੁਵਾਦ ਏਪੀਆਈ ਨੂੰ ਅਧਿਕਾਰਕ ਮੰਚਾਂ ਅਤੇ ਸੇਵਾਵਾਂ ਵਿੱਚ ਏਕੀਕ੍ਰਿਤ ਕਰਨ, ਅਸਾਮੀ ਅਤੇ ਹੋਰ ਸਥਾਨਕ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਨੂੰ ਬਿਹਤਰ ਬਣਾਉਣ, ਸੰਦਰਭ ਐਪਲੀਕੇਸ਼ਨਾਂ ਅਤੇ ਵੌਇਸ-ਅਧਾਰਿਤ ਸਮਾਧਾਨਾਂ ਨੂੰ ਵਿਕਸਿਤ ਕਰਨ ਅਤੇ ਭਾਸ਼ਾਦਾਨ ਰਾਹੀਂ ਭਾਸ਼ਾਈ ਡੇਟਾ ਦੇ ਸੰਗ੍ਰਹਿ, ਕਿਊਰੇਸ਼ਨ ਅਤੇ ਪ੍ਰਸਾਰ ਨੂੰ ਸਮਰੱਥ ਬਣਾਉਣ ‘ਤੇ ਕੇਂਦ੍ਰਿਤ ਹੋਵੇਗਾ।
ਇਸ ਸਾਂਝੇਦਾਰੀ ਦਾ ਪ੍ਰਮੁੱਖ ਉਦੇਸ਼ ਅਸਾਮ ਦੇ ਸਟਾਰਟਅੱਪ ਅਤੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਬਣਾਉਣਾ ਹੈ। ਇਸ ਦੇ ਤਹਿਤ ਸਟਾਰਟਅੱਪਸ, ਉੱਦਮੀ, ਇਨੋਵੇਟਰਸ, ਖੋਜਕਰਤਾਵਾਂ ਅਤੇ ਵਿਦਿਅਕ ਸੰਸਥਾਨ ਭਾਸ਼ਿਣੀ ਦੀ ਭਾਸ਼ਾ ਤਕਨਾਲੋਜੀ ਦੀ ਵਰਤੋਂ ਕਰਕੇ ਨਵੀਂ ਬਹੁਭਾਸ਼ੀ ਏਆਈ ਦੀ ਵਰਤੋਂ ਦੀ ਉਦਾਹਰਣ ਵਿਕਸਿਤ ਕਰ ਸਕਣਗੇ। ਸਹਿਯੋਗ ਦਾ ਟੀਚਾ ਵੱਖ-ਵੱਖ ਖੇਤਰਾਂ ਵਿੱਚ ਭਾਸ਼ਾ ਤਕਨਾਲੋਜੀਆਂ ਦੀ ਅਸਲ ਵਰਤੋਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਇਨੋਵੇਟਰਸ ਨੂੰ ਸਥਾਨਕ ਭਾਸ਼ਾਈ ਅਤੇ ਖੇਤਰੀ ਜ਼ਰੂਰਤਾਂ ਦੇ ਅਨੁਸਾਰ ਸਮਾਧਾਨ ਵਿਕਸਿਤ ਕਰਨ ਦੇ ਮੌਕੇ ਪ੍ਰਦਾਨ ਕਰਨਾ ਹੈ।
ਇਨ੍ਹਾਂ ਪ੍ਰੋਜੈਕਟਾਂ ਰਾਹੀਂ, ਸਾਂਝੇਦਾਰੀ ਭਾਸ਼ਾ ਏਆਈ ਮਾਡਲ ਦੇ ਨਿਰੰਤਰ ਸੁਧਾਰ ਵਿੱਚ ਯੋਗਦਾਨ ਦੇਣ ਵਾਲੇ ਮਹੱਤਵਪੂਰਨ ਫੀਡਬੈਕ ਲੂਪ ਸਥਾਪਿਤ ਕਰਨ ਵਿੱਚ ਮਦਦ ਕਰੇਗੀ। ਇਹ ਸਹਿਯੋਗ ਭਾਸ਼ਾਈ ਡੇਟਾਸੈੱਟ ਦੇ ਨਿਰਮਾਣ ਅਤੇ ਪ੍ਰਮੋਸ਼ਨ ਵਿੱਚ ਵੀ ਸਹਾਇਤਾ ਕਰੇਗਾ, ਜਿਸ ਨਾਲ ਭਾਸ਼ਾ ਤਕਨਾਲੋਜੀਆਂ ਦੀ ਗੁਣਵੱਤਾ, ਸਟੀਕਤਾ ਅਤੇ ਸਮਾਵੇਸ਼ਿਤਾ ਮਜ਼ਬੂਤ ਹੋਵੇਗੀ ਅਤੇ ਨਾਲ ਹੀ ਰਾਜ ਭਰ ਵਿੱਚ ਇਨੋਵੇਸ਼ਨ ਨੂੰ ਹੁਲਾਰਾ ਮਿਲੇਗਾ।
ਡੀਆਈਬੀਡੀ ਸਰਕਾਰੀ ਪਲੈਟਫਾਰਮਾਂ ‘ਤੇ ਏਆਈ-ਅਧਾਰਿਤ ਅਨੁਵਾਦ ਸੇਵਾਵਾਂ ਪ੍ਰਦਾਨ ਕਰੇਗਾ, ਖੇਤਰੀ ਬੋਲੀਆਂ ਅਤੇ ਭਾਸ਼ਾਈ ਬਾਰੀਕੀਆਂ ਨੂੰ ਸਮਝਣ ਲਈ ਮਾਡਲ ਨੂੰ ਅਨੁਕੂਲ ਕਰੇਗਾ, ਮਸ਼ੀਨ ਲਰਨਿੰਗ ਅਤੇ ਉਪਯੋਗਕਰਤਾ ਪ੍ਰਤੀਕਿਰਿਆ ਰਾਹੀਂ ਅਨੁਵਾਦ ਮਾਡਲ ਵਿੱਚ ਨਿਰੰਤਰ ਸੁਧਾਰ ਕਰੇਗਾ ਅਤੇ ਭਾਸ਼ਿਣੀ ਏਪੀਆਈ ਅਤੇ ਤਕਨਾਲੋਜੀਆਂ ਦੇ ਏਕੀਕਰਣ ਲਈ ਤਕਨੀਕੀ ਸਹਾਇਤਾ, ਟ੍ਰੇਨਿੰਗ, ਡੈਸ਼ਬੋਰਡ ਸਹਾਇਤਾ ਪ੍ਰਦਾਨ ਕਰੇਗਾ। ਏਆਈਐੱਸਐੱਫ ਜ਼ਰੂਰਤਾਂ ਦੀ ਪਛਾਣ ਕਰਨ, ਅਨੁਵਾਦ ਸੇਵਾਵਾਂ ਲਈ ਭਾਸ਼ਾਵਾਂ ਨੂੰ ਤਰਜੀਹ ਦੇਣ, ਈਕੋਸਿਸਟਮ ਦੀ ਭਾਗੀਦਾਰੀ ਦਾ ਸਮਰਥਨ ਕਰਨ ਅਤੇ ਸਟਾਰਟਅੱਪ, ਇਨੋਵੇਟਰਸ, ਖੋਜਕਰਤਾਵਾਂ ਅਤੇ ਸੰਸਥਾਨਾਂ ਦਰਮਿਆਨ ਸਹਿਯੋਗ ਨੂੰ ਪ੍ਰੋਤਸਾਹਿਤ ਕਰਨ ਵਿੱਚ ਸਹਾਇਤਾ ਕਰੇਗਾ।
ਇਸ ਸਹਿਯੋਗ ਦਾ ਉਦੇਸ਼ ਅਸਾਮ ਦੇ ਇਨੋਵੇਸ਼ਨ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ, ਜਿਸ ਦੇ ਲਈ ਪਹੁੰਚਯੋਗ, ਸਮਾਵੇਸ਼ੀ ਅਤੇ ਖੇਤਰ ਦੀ ਭਾਸ਼ਾਈ ਵਿਭਿੰਨਤਾ ਦੇ ਅਨੁਸਾਰ ਤਕਨੀਕੀ ਸਮਾਧਾਨਾਂ ਦੇ ਵਿਕਾਸ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। ਇਹ ਸਹਿਯੋਗ ਨਾਗਰਿਕਾਂ, ਉੱਦਮੀਆਂ ਅਤੇ ਸੰਸਥਾਨਾਂ ਲਈ ਡਿਜੀਟਲ ਸਮਾਵੇਸ਼ ਨੂੰ ਵਧਾਉਣ ਅਤੇ ਉਭਰਦੀਆਂ ਤਕਨਾਲੋਜੀਆਂ ਤੱਕ ਪਹੁੰਚ ਦਾ ਵਿਸਤਾਰ ਕਰਨ ਦੇ ਯਤਨਾਂ ਨੂੰ ਵੀ ਸਮਰਥਨ ਦੇਵੇਗਾ।
ਇਸ ਸਹਿਯੋਗ ਦੇ ਤਹਿਤ, ਦੋਵੇਂ ਸੰਗਠਨ ਸੰਯੁਕਤ ਤੌਰ ‘ਤੇ ਖੋਜ, ਇਨੋਵੇਸ਼ਨ, ਸਮਰੱਥਾ ਵਿਕਾਸ, ਈਕੋਸਿਸਟਮ, ਸ਼ਮੂਲੀਅਤ ਅਤੇ ਭਾਸ਼ਾ ਤਕਨਾਲੋਜੀ ਪਹਿਲਕਦਮੀਆਂ ਨੂੰ ਹੁਲਾਰਾ ਦੇਣ ਨਾਲ ਸਬੰਧਿਤ ਗਤੀਵਿਧੀਆਂ ਨੂੰ ਪੂਰਾ ਕਰ ਸਕਦੇ ਹਨ, ਜੋ ਅਸਾਮ ਦੇ ਡਿਜੀਟਲ ਅਤੇ ਇਨੋਵੇਸ਼ਨ ਲੈਂਡਸਕੇਪ ਦੇ ਵਿਕਾਸ ਵਿੱਚ ਯੋਗਦਾਨ ਦਿੰਦੀ ਹੈ।
ਇਹ ਸਾਂਝੇਦਾਰੀ ਨਾਗਰਿਕਾਂ ਅਤੇ ਸੰਸਥਾਨਾਂ ਲਈ ਵਧੇਰੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਰਾਜ ਭਰ ਵਿੱਚ ਬਹੁ ਭਾਸ਼ੀ ਡਿਜੀਟਲ ਸਮਾਧਾਨਾਂ ਨੂੰ ਅਪਣਾਉਣ ਨੂੰ ਹੁਲਾਰਾ ਦੇਣ ਲਈ ਤਕਨਾਲੋਜੀ ਅਤੇ ਨਵੀਨਤਾ ਦਾ ਲਾਭ ਉਠਾਉਣ ਦੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਨਾਗ ਨੇ ਕਿਹਾ, “ਭਾਸ਼ਿਣੀ ਵਿੱਚ, ਸਾਡਾ ਟੀਚਾ ਇਹ ਯਕੀਨੀ ਬਣਾਉਂਣਾ ਹੈ ਕਿ ਦੇਸ਼ ਦੇ ਡਿਜੀਟਲ ਪਰਿਵਰਤਨ ਦੀ ਯਾਤਰਾ ਵਿੱਚ ਭਾਸ਼ਾ ਕਦੇ ਰੁਕਾਵਟ ਨਾ ਬਣੇ। ਅਸਾਮ ਇਨੋਵੇਸ਼ਨ ਐਂਡ ਸਟਾਰਟਅੱਪ ਫਾਊਂਡੇਸ਼ਨ ਦੇ ਨਾਲ ਇਸ ਸਾਂਝੇਦਾਰੀ ਰਾਹੀਂ, ਸਾਡਾ ਉਦੇਸ਼ ਸਟਾਰਟਅੱਪਸ, ਇਨੋਵੇਟਰਸ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣਾ ਹੈ ਤਾਂ ਜੋ ਉਹ ਪ੍ਰਭਾਵਸ਼ਾਲੀ ਬਹੁਭਾਸ਼ੀ ਏਆਈ
ਸਮਾਧਾਨ ਵਿਕਸਿਤ ਕਰ ਸਕਣ ਜੋ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਅਸਲ ਦੁਨੀਆ ਵਿੱਚ ਮੁੱਲ ਪੈਦਾ ਕਰਨ। ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਕੇ, ਈਕੋਸਿਸਟਮ ਦੀ ਭਾਗੀਦਾਰੀ ਨੂੰ ਹੁਲਾਰਾ ਦੇ ਕੇ ਅਤੇ ਨਿਰੰਤਰ ਫੀਡਬੈਕ ਰਾਹੀਂ ਭਾਸ਼ਾਈ ਡੇਟਾਸੈੱਟ ਨੂੰ ਮਜ਼ਬੂਤ ਕਰਕੇ, ਅਸੀਂ ਸਮੂਹਿਕ ਤੌਰ ‘ਤੇ ਭਾਸ਼ਾ ਤਕਨਾਲੋਜੀਆਂ ਨੂੰ ਅੱਗੇ ਵਧਾ ਸਕਦੇ ਹਾਂ ਅਤੇ ਨਾਲ ਹੀ ਇੱਕ ਵਧੇਰੇ ਸਮਾਵੇਸ਼ੀ ਅਤੇ ਜੁੜੇ ਹੋਏ ਡਿਜੀਟਲ ਭਵਿੱਖ ਦਾ ਨਿਰਮਾਣ ਕਰ ਸਕਦੇ ਹਾਂ।”
ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ) ਬਾਰੇ:
ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਤਹਿਤ ਡਿਜੀਟਲ ਇੰਡੀਆ ਕਾਰਪੋਰੇਸ਼ਨ (ਡੀਆਈਸੀ) ਦੁਆਰਾ ਸੰਚਾਲਿਤ ਡਿਜੀਟਲ ਇੰਡੀਆ ਭਾਸ਼ਿਣੀ ਡਿਵੀਜ਼ਨ (ਡੀਆਈਬੀਡੀ), ਏਆਈ-ਸੰਚਾਲਿਤ ਬਹੁਭਾਸ਼ੀ ਡਿਜੀਟਲ ਸਮਾਵੇਸ਼ ਅਤੇ ਭਾਸ਼ਾ ਤਕਨਾਲੋਜੀ ਲਈ ਰਾਸ਼ਟਰੀ ਪਹਿਲ ਹੈ। ਨੈਸ਼ਨਲ ਹੱਬ ਫਾਰ ਲੈਂਗਵੇਜ ਟੈਕਨੋਲੋਜੀ (ਐੱਨਐੱਚਐੱਲਟੀ) ਰਾਹੀਂ, ਭਾਸ਼ਿਣੀ ਸ਼ਾਸਨ, ਜਨਤਕ ਮੰਚਾਂ ਅਤੇ ਸੰਸਥਾਨਾਂ ਲਈ ਭਾਰਤੀ ਭਾਸ਼ਾਵਾਂ ਵਿੱਚ ਸਕੇਲੇਬਲ ਸਪੀਚ ਅਤੇ ਟੈਕਸਟ-ਅਧਾਰਿਤ ਏਆਈ ਸੇਵਾਵਾਂ ਪ੍ਰਦਾਨ ਕਰਦਾ ਹੈ। ਇਹ ਪਲੈਟਫਾਰਮ 800 ਤੋਂ ਵੱਧ ਸਰਕਾਰੀ ਵੈੱਬਸਾਈਟਾਂ ਦਾ ਸੰਚਾਲਨ ਕਰਦਾ ਹੈ, ਹਰ ਦਿਨ 1.5 ਕਰੋੜ ਤੋਂ ਵੱਧ ਅਨੁਮਾਨਾਂ ਨੂੰ ਸੰਸਾਧਿਤ ਕਰਦਾ ਹੈ ਅਤੇ 36 ਭਾਰਤੀ ਪਾਠ ਭਾਸ਼ਾਵਾਂ, 23 ਭਾਰਤੀ ਵੌਇਸ ਭਾਸ਼ਾਵਾਂ ਅਤੇ 35 ਅੰਤਰਰਾਸ਼ਟਰੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ। ਡੀਆਈਬੀਡੀ ਓਪਨ-ਸੋਰਸ ਦੇਸ਼ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਈਕੋਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਇਨੋਵੇਸ਼ਨ, ਬਹੁਭਾਸ਼ੀ ਏਆਈ ਖੋਜ, ਡੇਟਾਬੇਸ ਨਿਰਮਾਣ, ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਦੇ ਨਾਲ ਵਿਦਿਅਕ ਸਹਿਯੋਗ ਨੂੰ ਵੀ ਪ੍ਰੋਤਸਾਹਿਤ ਕਰਦਾ ਹੈ।
****
ਧਰਮੇਂਦਰ ਤਿਵਾਰੀ/ਡਾ.ਨਯਨ ਸੋਲੰਕੀ/ਕਨਸ਼ਿਕ ਸ਼ਰਮਾ/ਏਕੇ
(रिलीज़ आईडी: 2277012)
आगंतुक पटल : 8