ਵਣਜ ਤੇ ਉਦਯੋਗ ਮੰਤਰਾਲਾ
ਏਸ਼ੀਅਨ ਪ੍ਰੋਡਕਟੀਵਿਟੀ ਆਰਗੇਨਾਈਜ਼ੇਸ਼ਨ ਦੀ ਗਵਰਨਿੰਗ ਬਾਡੀ ਮੀਟਿੰਗ ਦਾ 68ਵਾਂ ਸੈਸ਼ਨ ਨਵੀਂ ਦਿੱਲੀ ਵਿੱਚ ਸਮਾਪਤ ਹੋਇਆ
ਏਸ਼ੀਅਨ ਪ੍ਰੋਡਕਟੀਵਿਟੀ ਆਰਗੇਨਾਈਜ਼ੇਸ਼ਨ ਗਵਰਨਿੰਗ ਬਾਡੀ ਨੇ ਵਿਜ਼ਨ 2030 ਦੇ ਰੋਡਮੈਪ ਅਤੇ ਸੰਸਥਾਗਤ ਪ੍ਰਦਰਸ਼ਨ ਉਪਾਵਾਂ ਦੀ ਸਮੀਖਿਆ ਕੀਤੀ
प्रविष्टि तिथि:
23 MAY 2026 12:02PM by PIB Chandigarh
ਏਸ਼ੀਅਨ ਪ੍ਰੋਡਕਟੀਵਿਟੀ ਆਰਗੇਨਾਈਜੇਸ਼ਨ ਗਵਰਨਿੰਗ ਬਾਡੀ ਦੀ ਮੀਟਿੰਗ ਦਾ 68ਵਾਂ ਸੈਸ਼ਨ 20-22 ਮਈ ਤੱਕ ਭਾਰਤ ਮੰਡਪਮ ਵਿੱਚ ਆਯੋਜਿਤ ਤਿੰਨ ਦਿਨਾਂ ਦੇ ਵਿਚਾਰ-ਵਟਾਂਦਰੇ, ਰਣਨੀਤਕ ਚਰਚਾਵਾਂ ਅਤੇ ਉੱਚ ਪੱਧਰੀ ਮੀਟਿੰਗਾਂ ਦੇ ਬਾਅਦ ਨਵੀਂ ਦਿੱਲੀ ਵਿੱਚ ਸਫ਼ਲਤਾਪੂਰਵਕ ਸੰਪੰਨ ਹੋਇਆ।
ਰਾਸ਼ਟਰੀ ਉਤਪਾਦਕਤਾ ਕੌਂਸਲ (ਐੱਨਪੀਸੀ) ਨੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ), ਵਣਜ ਅਤੇ ਉਦਯੋਗ ਮੰਤਰਾਲਾ, ਭਾਰਤ ਸਰਕਾਰ ਦੀ ਅਗਵਾਈ ਹੇਠ ਇਸ ਮੀਟਿੰਗ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਵਿੱਚ ਰਾਸ਼ਟਰੀ ਉਤਪਾਦਕਤਾ ਸੰਗਠਨਾਂ (ਐੱਨਪੀਓ) ਦੇ ਪ੍ਰਮੁੱਖਾਂ, ਸੀਨੀਅਰ ਸਰਕਾਰੀ ਅਧਿਕਾਰੀਆਂ, ਨੀਤੀ ਨਿਰਮਾਤਾਵਾਂ, ਉਤਪਾਦਕਤਾ ਮਾਹਿਰਾਂ ਅਤੇ ਏਪੀਓ ਮੈਂਬਰ ਅਰਥਵਿਵਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।
ਇਹ ਤਿੰਨ ਦਿਨਾਂ ਪ੍ਰੋਗਰਾਮ 20 ਮਈ 2026 ਨੂੰ ਤਿਆਰੀ ਅਤੇ ਬੰਦ ਕਮਰੇ ਵਿੱਚ ਹੋਈਆਂ ਮੀਟਿੰਗਾਂ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ ਮੈਂਬਰ ਅਰਥਵਿਵਸਥਾਵਾਂ ਦਰਮਿਆਨ ਖੇਤਰੀ ਸਹਿਯੋਗ ਅਤੇ ਤਾਲਮੇਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨੈੱਟਵਰਕਿੰਗ ਅਤੇ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
21 ਅਤੇ 22 ਮਈ 2026 ਨੂੰ ਆਯੋਜਿਤ ਪੂਰਨ ਸੈਸ਼ਨਾਂ ਵਿੱਚ ਏਪੀਓ ਦੀ ਭਵਿੱਖ ਦੀ ਦਿਸ਼ਾ, ਸ਼ਾਸਨ ਅਤੇ ਰਣਨੀਤਕ ਤਰਜੀਹਾਂ ਨਾਲ ਸਬੰਧੀ ਕਈ ਮਹੱਤਵਪੂਰਨ ਏਜੰਡੇ ਆਈਟਮਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਸੈਸ਼ਨਾਂ ਵਿੱਚ ਸਕੱਤਰ-ਜਨਰਲ ਦੀ ਸਲਾਨਾ ਰਿਪੋਰਟ ਵਰ੍ਹੇ 2025 ਦੀ ਵਿੱਤੀ ਰਿਪੋਰਟ, 2026 ਲਈ ਆਡੀਟਰਾਂ ਦੀ ਨਿਯੁਕਤੀ, ਏਪੀਓ ਵਿਜ਼ਨ 2030 ਸਟੀਅਰਿੰਗ ਕਮੇਟੀ ਦੀਆਂ ਸਿਫ਼ਾਰਸ਼ਾਂ, 2027-28 ਦੋ-ਵਰ੍ਹਿਆਂ ਦੀ ਮਿਆਦ ਲਈ ਏਪੀਓ ਦਾ ਸ਼ੁਰੂਆਤੀ ਬਜਟ ਅਤੇ ਸ਼ਾਸਨ ਸੁਧਾਰ, ਖੇਤਰੀ ਉਤਪਾਦਕਤਾ ਪਹਿਲਕਦਮੀਆਂ 'ਤੇ ਪ੍ਰਗਤੀ ਰਿਪੋਰਟਾਂ ਨੂੰ ਸਵੀਕਾਰ ਕੀਤਾ ਗਿਆ ਅਤੇ ਸੰਸਥਾਗਤ ਪ੍ਰਦਰਸ਼ਨ ਅਤੇ ਪਾਲਣਾ ਨੂੰ ਮਜ਼ਬੂਤ ਕਰਨ ਦੇ ਉਪਾਵਾਂ ‘ਤੇ ਚਰਚਾ ਕੀਤੀ ਗਈ।
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ 21 ਮਈ 2026 ਨੂੰ ਆਯੋਜਿਤ ਉਦਘਾਟਨੀ ਸੈਸ਼ਨ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲਿਆ ਅਤੇ ਉਦਘਾਟਨੀ ਭਾਸ਼ਣ ਦਿੱਤਾ। ਸ਼੍ਰੀ ਗੋਇਲ ਨੇ ਭਾਰਤ ਦੇ ਉਤਪਾਦਕਤਾ-ਅਧਾਰਿਤ ਵਿਕਾਸ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਮੈਨੂਫੈਕਚਰਿੰਗ ਅਤੇ ਲੌਜਿਸਟਿਕਸ ਸੁਧਾਰਾਂ, ਐੱਮਐੱਸਐੱਮਈ ਦੇ ਸਸ਼ਕਤੀਕਰਣ, ਸਥਿਰਤਾ ਪਹਿਲਕਦਮੀਆਂ ਅਤੇ ਖੇਤਰੀ ਸਹਿਯੋਗ ਬਾਰੇ ਦੱਸਿਆ।
ਗਵਰਨਿੰਗ ਬਾਡੀ ਦੀ ਮੀਟਿੰਗ ਵਿੱਚ ਅਗਵਾਈ ਵਿੱਚ ਮਹੱਤਵਪੂਰਨ ਪਰਿਵਰਤਨ ਵੀ ਹੋਏ, ਜਿਸ ਵਿੱਚ ਇੰਡੋਨੇਸ਼ੀਆ ਦੇ ਏਪੀਓ ਡਾਇਰੈਕਟਰ, ਪ੍ਰੋਫੈਸਰ ਅਨਵਰ ਸਾਨੂਸੀ ਨੇ 2026-27 ਲਈ ਏਪੀਓ ਚੇਅਰ ਵਜੋਂ ਅਹੁਦਾ ਸੰਭਾਲਿਆ। ਉਨ੍ਹਾਂ ਨੇ ਭਾਰਤ ਦੇ ਏਪੀਓ ਡਾਇਰੈਕਟਰ ਅਤੇ ਵਣਜ ਅਤੇ ਉਦਯੋਗ ਮੰਤਰਾਲੇ ਭਾਰਤ ਸਰਕਾਰ ਦੇ ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀਪੀਆਈਆਈਟੀ) ਦੇ ਸਕੱਤਰ, ਸ਼੍ਰੀ ਅਮਰਦੀਪ ਸਿੰਘ ਭਾਟੀਆ ਦੀ ਥਾਂ ਲਈ। ਈਰਾਨ ਅਤੇ ਜਾਪਾਨ ਦੇ ਕਾਰਜਕਾਰੀ ਏਪੀਓ ਡਾਇਰੈਕਟਰਾਂ ਨੇ ਕ੍ਰਮਵਾਰ ਪਹਿਲੇ ਅਤੇ ਦੂਜੇ ਉਪ-ਚੇਅਰਾਂ ਦਾ ਅਹੁਦਾ ਸੰਭਾਲਿਆ।
ਇਸ ਪ੍ਰੋਗਰਾਮ ਦਾ ਇੱਕ ਪ੍ਰਮੁੱਖ ਆਕਰਸ਼ਣ ਉਤਪਾਦਕਤਾ ਵਧਾਉਣ ਅਤੇ ਸੰਗਠਨਾਤਮਕ ਉੱਤਮਤਾ ਵਿੱਚ ਸ਼ਾਨਦਾਰ ਯੋਗਦਾਨ ਲਈ ਉਤਪਾਦਕਤਾ ਸਮਰਥਕਾਂ, ਤਕਨੀਕੀ ਮਾਹਿਰਾਂ ਅਤੇ ਐੱਨਪੀਸੀ ਵਿਸ਼ੇਸ਼ ਮਾਨਤਾ ਪੁਰਸਕਾਰਾਂ ਲਈ ਏਪੀਓ ਪੁਰਸਕਾਰ ਸਨ।
ਏਸ਼ੀਅਨ ਪ੍ਰੋਡਕਟੀਵਿਟੀ ਆਰਗੇਨਾਈਜ਼ੇਸ਼ਨ (ਏਪੀਓ) ਨੇ ਏਪੀਓ ਮੈਂਬਰ ਦੇਸ਼ਾਂ ਵਿੱਚ ਉਤਪਾਦਕਤਾ ਮਾਹਿਰਾਂ ਲਈ ਪ੍ਰਮਾਣੀਕਰਣ ਸੰਸਥਾਵਾਂ ਦਾ ਮੁਲਾਂਕਣ ਅਤੇ ਮਾਨਤਾ ਪ੍ਰਦਾਨ ਕਰਨ ਲਈ ਏਪੀਓ ਮਾਨਤਾ ਸੰਸਥਾ (ਏਪੀਓ-ਏਬੀ) ਦੀ ਸਥਾਪਨਾ ਕੀਤੀ। ਹੁਣ ਤੱਕ, ਭਾਰਤ ਸਮੇਤ 13 ਏਪੀਓ ਮੈਂਬਰ ਦੇਸ਼ਾਂ ਨੂੰ ਪ੍ਰਮਾਣੀਕਰਣ ਪ੍ਰਾਪਤ ਹੋ ਚੁੱਕਿਆ ਹੈ। ਇਸ ਪ੍ਰੋਗਰਾਮ ਦੌਰਾਨ, ਕੰਬੋਡੀਆ ਦੇ ਰਾਸ਼ਟਰੀ ਉਤਪਾਦਕਤਾ ਸੰਗਠਨ ਪ੍ਰਮਾਣੀਕਰਣ ਸੰਸਥਾ ਨੂੰ ਏਪੀਓ-ਏਬੀ ਮਾਨਤਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ।
ਮੈਂਬਰ ਅਰਥਵਿਵਸਥਾਵਾਂ ਨੇ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ ਏਪੀਓ ਵਿਜ਼ਨ 2030 ਦੇ ਉਦੇਸ਼ਾਂ ਨੂੰ ਅੱਗੇ ਵਧਾਉਣ ਅਤੇ ਡਿਜੀਟਲ ਪਰਿਵਰਤਨ, ਟਿਕਾਊ ਵਿਕਾਸ, ਨਵੀਨਤਾ, ਸਮਰੱਥਾ ਨਿਰਮਾਣ ਅਤੇ ਉਤਪਾਦਕਤਾ-ਅਧਾਰਿਤ ਵਿਕਾਸ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਪ੍ਰਤੀ ਆਪਣੀ ਸਮੂਹਿਕ ਵਚਨਬੱਧਤਾ ਦੁਹਰਾਈ।
22 ਮਈ 2026 ਨੂੰ ਆਯੋਜਿਤ ਸਮਾਪਤੀ ਸੈਸ਼ਨ ਦੀ ਸ਼ੁਰੂਆਤ ਏਪੀਓ ਚੇਅਰ ਦੇ ਸੰਬੋਧਨ ਨਾਲ ਹੋਈ, ਜਿਸ ਤੋਂ ਬਾਅਦ ਭਾਰਤ ਦੀ ਅਲਟਰਨੇਟ ਡਾਇਰੈਕਟਰ, ਸ਼੍ਰੀਮਤੀ ਨੀਰਜਾ ਸ਼ੇਖਰ ਨੇ ਆਪਣੇ ਵਿਚਾਰ ਰੱਖੇ। ਇਸ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ 2027 ਵਿੱਚ 69ਵਾਂ ਜੀਬੀਐੱਮ ਦੀ ਮੇਜ਼ਬਾਨੀ ਲਾਓ ਪੀਡੀਆਰ ਕਰੇਗਾ ਅਤੇ ਏਪੀਓ ਅਰਥਵਿਵਸਥਾਵਾਂ ਦੇ ਪ੍ਰਮੁੱਖਾਂ ਦੀ 67ਵੀਂ ਵਰਕਸ਼ਾਪ ਸੰਮੇਲਨ ਮੀਟਿੰਗ (ਐੱਸਐੱਮ) 2027 ਵਿੱਚ ਸ੍ਰੀਲੰਕਾ ਵਿੱਚ ਆਯੋਜਿਤ ਕੀਤੀ ਜਾਵੇਗੀ।
ਏਪੀਓ ਨੇ " ਹੋਰ ਕਾਰੋਬਾਰ" ਦੇ ਤਹਿਤ, ਮੈਂਬਰ ਦੇਸ਼ਾਂ ਨੂੰ ਵਿਜ਼ਨ 2030 ਦੇ ਤਹਿਤ ਜੀਏਆਈਏ ( ਜੇਨੁਇਨ ਏਆਈ ਐਕਸ਼ਨ) ਪਹਿਲਕਦਮੀ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਏਆਈ-ਸੰਚਾਲਿਤ ਉਤਪਾਦਕਤਾ ਵਿਕਾਸ ਅਤੇ ਸਿਖਲਾਈ ਪ੍ਰਣਾਲੀਆਂ ਦੇ ਆਧੁਨਿਕੀਕਰਣ 'ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਬਾਅਦ, ਦੂਜੇ ਉਪ-ਚੇਅਰਪਰਸਨ ਜਾਪਾਨ ਦੁਆਰਾ ਪੇਸ਼ ਕੀਤੇ ਗਏ ਕਾਰਜਾਂ ਦੇ ਸੰਖੇਪ ਰਿਕਾਰਡ (ਦਿਨ 1 ਅਤੇ 2) ਨੂੰ ਅਪਣਾਇਆ ਗਿਆ ਅਤੇ ਏਪੀਓ ਚੇਅਰ ਦੇ ਸਮਾਪਤੀ ਭਾਸ਼ਣ ਨਾਲ ਸੈਸ਼ਨ ਸਮਾਪਤ ਹੋਇਆ।
ਬਾਅਦ ਵਿੱਚ, ਡੈਲੀਗੇਟਾਂ ਨੇ ਦਿੱਲੀ ਦੇ ਪ੍ਰਮੁੱਖ ਵਿਰਾਸਤੀ ਸਥਾਨਾਂ - ਰਾਸ਼ਟਰੀ ਸੰਗ੍ਰਹਾਲਿਆ, ਹੁਮਾਯੂੰ ਦਾ ਮਕਬਰਾ, ਇੰਡੀਆ ਗੇਟ-ਸੈਂਟਰਲ ਵਿਸਟਾ ਸੈਰੀਮੋਨੀਅਲ ਐਵੇਨਿਊ ਅਤੇ ਦ ਲਾਈਟ ਐਂਡ ਦ ਲੋਟਸ: ਰੈਲਿਕਸ ਆਫ਼ ਅਵੇਕੈਂਡ ਵਨ ਦਾ ਸੱਭਿਆਚਾਰਕ ਦੌਰਾ ਕੀਤਾ।ਇਸ ਪ੍ਰਦਰਸ਼ਨੀ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਨਾਲ-ਨਾਲ ਮੂਰਤੀਆਂ, ਹੱਥ-ਲਿਖਤਾਂ ਅਤੇ ਕਲਾਕ੍ਰਿਤੀਆਂ ਪ੍ਰਦਰਸਿਤ ਕੀਤੀਆਂ, ਜੋ ਭਾਰਤ ਦੀ ਬੋਧੀ ਵਿਰਾਸਤ ਨੂੰ ਦਰਸਾਉਂਦੀਆਂ ਹਨ। ਇਸ ਪ੍ਰਦਰਸ਼ਨੀ ਵਿੱਚ ਨਵੀਂ ਦਿੱਲੀ ਦੇ ਰਾਏ ਪਿਥੋਰਾ ਸੱਭਿਆਚਾਰਕ ਕੰਪਲੈਕਸ, ਵਿਖੇ ਆਯੋਜਿਤ ਭਾਰਤ ਦੀ ਅਧਿਆਤਮਿਕ ਅਤੇ ਸੱਭਿਅਤਾ ਦੀ ਵਿਰਾਸਤ ਨੂੰ ਦਰਸਾਇਆ ਗਿਆ। ਡੈਲੀਗੇਟਾਂ ਨੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਦਾ ਅਨੁਭਵ ਕਰਨ ਦੇ ਇਸ ਮੌਕੇ ਦੀ ਸ਼ਲਾਘਾ ਕੀਤੀ।
ਏਸ਼ੀਅਨ ਉਤਪਾਦਕਤਾ ਸੰਗਠਨ ਦੀ ਗਵਰਨਿੰਗ ਬਾਡੀ ਦੀ 68ਵੀਂ ਮੀਟਿੰਗ ਦੀ ਸਫਲ ਮੇਜ਼ਬਾਨੀ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਉਤਪਾਦਕਤਾ ਨੂੰ ਵਧਾਉਣ, ਖੇਤਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਸਮਾਜਿਕ-ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
************
ਅਭਿਸ਼ੇਕ ਦਿਆਲ/ਗਰਿਮਾ ਸਿੰਘ/ਅਨੁਸ਼ਕਾ ਪਾਂਡੇ/ਏਕੇ
(रिलीज़ आईडी: 2276605)
आगंतुक पटल : 10