ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਇੰਡੀਅਨ ਫਾਰਮਾਕੋਪੀਆ ਕਮਿਸ਼ਨ ਨੇ ਬ੍ਰਾਜ਼ੀਲ ਵਿੱਚ ਆਯੋਜਿਤ ਵਿਸ਼ਵ ਫਾਰਮਾਕੋਪੀਆ ਦੀ 16ਵੀਂ ਅੰਤਰਰਾਸ਼ਟਰੀ ਮੀਟਿੰਗ ਵਿੱਚ ਦੇਸ਼ ਦੀ ਨੁਮਾਇੰਦਗੀ ਕੀਤੀ


ਇੰਡੀਅਨ ਫਾਰਮਾਕੋਪੀਆ ਨੇ ਫਾਰਮਾਕੋਪੀਅਲ ਮਿਆਰਾਂ ਵਿੱਚ ਹੋਈ ਤਰੱਕੀ ਅਤੇ ਵਿਸ਼ਵਵਿਆਪੀ ਤਾਲਮੇਲ ਦੇ ਯਤਨਾਂ ਨੂੰ ਉਜਾਗਰ ਕੀਤਾ; ਇਨ੍ਹਾਂ ਮਿਆਰਾਂ ਨੂੰ ਪ੍ਰਮੁੱਖ ਅੰਤਰਰਾਸ਼ਟਰੀ ਫਾਰਮਾਕੋਪੀਆ ਦੇ ਬਰਾਬਰ ਮੰਨਿਆ ਗਿਆ

ਭਾਰਤ ਨੂੰ ਟੀਬੀ-ਰੋਧੀ, ਕੈਂਸਰ-ਰੋਧੀ ਅਤੇ ਅਨੀਮੀਆ ਦੀਆਂ ਦਵਾਈਆਂ, ਖੂਨ ਦੇ ਉਤਪਾਦਾਂ ਅਤੇ ਹੋਰ ਗੁੰਝਲਦਾਰ ਫਾਰਮਾਸਿਊਟੀਕਲ ਉਤਪਾਦਾਂ ਲਈ ਗੁਣਵੱਤਾ ਵਾਲੇ ਮਿਆਰੀ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਸ਼ਲਾਘਾ ਕੀਤੀ ਗਈ

ਵਿਸ਼ਵਵਿਆਪੀ ਫਾਰਮਾਕੋਪੀਆ ਦੇ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਕੀਤਾ ਗਿਆ; ਜਿਸ ਨਾਲ ਗਲੋਬਲ ਫਾਰਮਾਸਿਊਟੀਕਲ ਗੁਣਵੱਤਾ ਵਾਲੇ ਮਿਆਰਾਂ ਨੂੰ ਹੁਲਾਰਾ ਦੇਣ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਮਾਨਤਾ ਮਿਲੀ

प्रविष्टि तिथि: 18 JUN 2026 2:00PM by PIB Chandigarh

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਕੰਮ ਕਰ ਰਹੇ ਭਾਰਤੀ ਫਾਰਮਾਕੋਪੀਆ ਕਮਿਸ਼ਨ (IPC) ਦੇ ਇੱਕ ਵਫ਼ਦ ਨੇ ਸਕੱਤਰ-ਕਮ-ਵਿਗਿਆਨਕ ਨਿਰਦੇਸ਼ਕ, ਡਾ.ਵੀ. ਕਲਾਈਸੇਲਵਨ ਦੀ ਅਗਵਾਈ ਵਿੱਚ, ਡਾ. ਪਵਨ ਸੈਣੀ ਅਤੇ ਡਾ. ਸ਼ਰੂਤੀ ਰਸਤੋਗੀ ਦੇ ਨਾਲ 15 ਤੋਂ 17 ਜੂਨ 2026 ਦੇ ਦੌਰਾਨ ਬ੍ਰਾਜ਼ੀਲ ਦੇ ਬ੍ਰਾਸੀਲੀਆ ਵਿੱਚ ਆਯੋਜਿਤ ਵਰਲਡ ਫਾਰਮਾਕੋਪੀਆ ਦੀ 16ਵੀਂ ਅੰਤਰਰਾਸ਼ਟਰੀ ਮੀਟਿੰਗ  (IMWP) ਅਤੇ ਇਸ ਨਾਲ ਸਬੰਧਿਤ ਹਿਤਧਾਰਕਾਂ ਦੀਆਂ ਮੀਟਿੰਗਾਂ ਵਿੱਚ ਹਿੱਸਾ ਲਿਆ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸਹਿਯੋਗ ਨਾਲ ਆਯੋਜਿਤ ਇਸ ਮੀਟਿੰਗ ਵਿੱਚ ਬ੍ਰਾਜ਼ੀਲੀਅਨ ਫਾਰਮਾਕੋਪੀਆ (ਬ੍ਰਾਜ਼ੀਲ), ਯੂਰੋਪੀਅਨ ਫਾਰਮਾਕੋਪੀਆ (ਯੂਰੋਪ), ਭਾਰਤੀ ਫਾਰਮਾਕੋਪੀਆ (ਭਾਰਤ), ਜਾਪਾਨੀ ਫਾਰਮਾਕੋਪੀਆ (ਜਾਪਾਨ), ਕੋਰੀਆਈ ਫਾਰਮਾਕੋਪੀਆ (ਦੱਖਣ ਕੋਰੀਆ), ਮੈਕਸੀਕਨ ਫਾਰਮਾਕੋਪੀਆ (ਮੈਕਸੀਕੋ), ਰੂਸੀ ਫਾਰਮਾਕੋਪੀਆ (ਰੂਸ), ਬ੍ਰਿਟਿਸ਼ ਫਾਰਮਾਕੋਪੀਆ (ਯੂਨਾਈਟਿਡ ਕਿੰਗਡਮ), ਸੰਯੁਕਤ ਰਾਜ ਫਾਰਮਾਕੋਪੀਆ (ਸੰਯੁਕਤ ਰਾਜ ਅਮਰੀਕਾ), ਉਜ਼ਬੇਕਿਸਤਾਨ ਗਣਰਾਜ ਦਾ ਫਾਰਮਾਕੋਪੀਆ (ਉਜ਼ਬੇਕਿਸਤਾਨ), ਵੀਅਤਨਾਮੀ ਫਾਰਮਾਕੋਪੀਆ (ਵੀਅਤਨਾਮ) ਅਤੇ ਡਬਲਿਊਐੱਚਓ ਦੀ ਅੰਤਰਰਾਸ਼ਟਰੀ ਫਾਰਮਾਕੋਪੀਆ ਸਮੇਤ ਦੁਨੀਆ ਭਰ ਦੇ ਪ੍ਰਮੁੱਖ ਫਾਰਮਾਕੋਪੀਅਲ ਕਮਿਸ਼ਨਾਂ ਦੇ ਪ੍ਰਤੀਨਿਧੀ ਇੱਕ ਪਲੈਟਫਾਰਮ ‘ਤੇ ਇਕੱਠੇ ਹੋਏ। 

ਮੀਟਿੰਗ ਦੌਰਾਨ, ਡਾ. ਕੈਲਾਈਸੇਲਵਨ ਨੇ ਭਾਰਤੀ ਫਾਰਮਾਕੋਪੀਆ ਬਾਰੇ ਮਹੱਤਵਪੂਰਨ ਜਾਣਕਾਰੀ ਪੇਸ਼ ਕੀਤੀ। ਉਨ੍ਹਾਂ ਨੇ ਫਾਰਮਾਕੋਪੀਆ  ਵਿਸ਼ਵਵਿਆਪੀ ਤਾਲਮੇਲ ਵਿੱਚ ਭਾਰਤ ਦੇ ਯੋਗਦਾਨ ਨੂੰ ਉਜਾਗਰ ਕੀਤਾ। ਮੀਟਿੰਗ ਦੌਰਾਨ ਹੋਏ ਵਿਚਾਰ-ਵਟਾਂਦਰੇ ਨਾਲ ਇਹ ਮੁੜ ਸਾਬਤ ਹੋਇਆ ਕਿ ਭਾਰਤੀ ਫਾਰਮਾਕੋਪੀਆ ਦੇ ਮਿਆਰ ਮੋਹਰੀ ਅੰਤਰਰਾਸ਼ਟਰੀ ਫਾਰਮਾਕੋਪੀਆ ਦੇ ਬਰਾਬਰ ਹਨ। ਟੀਬੀ-ਰੋਧੀ 

ਦਵਾਈਆਂ, ਕੈਂਸਰ-ਰੋਧੀ ਦਵਾਈਆਂ, ਖੂਨ ਅਤੇ ਖੂਨ ਦੇ ਉਤਪਾਦਾਂ, ਅਨੀਮੀਆ ਲਈ ਵਰਤੀਆਂ ਜਾਂਦੀਆਂ ਦਵਾਈਆਂ ਅਤੇ ਹੋਰ ਗੁੰਝਲਦਾਰ ਫਾਰਮਾਸਿਊਟੀਕਲ ਅਣੂਆਂ ਲਈ ਗੁਣਵੱਤਾ ਦੇ ਮਿਆਰਾਂ ਦੇ ਵਿਕਾਸ ਅਤੇ ਸਥਾਪਨਾ ਵਿੱਚ ਭਾਰਤ ਦੀ ਅਗਵਾਈ ਦੀ ਵੀ ਸ਼ਲਾਘਾ ਕੀਤੀ ਗਈ। ਇਹ ਦੇਸ਼ ਦੀਆਂ ਵਧਦੀਆਂ ਵਿਗਿਆਨਕ, ਰੈਗੂਲੇਟਰੀ ਅਤੇ ਫਾਰਮਾਕੋਪੀਆ ਸਬੰਧੀ ਸਮਰੱਥਾਵਾਂ ਨੂੰ ਦਰਸਾਉਂਦਾ ਹੈ।

ਭਾਰਤੀ ਵਫ਼ਦ ਨੇ ਆਧੁਨਿਕ ਸੂਖਮ ਜੀਵ ਵਿਗਿਆਨ ਤਕਨੀਕਾਂ, ਫਾਰਮਾਕੋਪੀਅਲ ਸੁਮੇਲਤਾ ਅਤੇ ਫਾਰਮਾਸਿਊਟੀਕਲ ਮਿਆਰਾਂ ਵਿੱਚ ਵਾਤਾਵਰਣ ਸਥਿਰਤਾ ਵਰਗੇ ਵਿਸ਼ਿਆਂ 'ਤੇ ਮਹੱਤਵਪੂਰਨ ਚਰਚਾਵਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਹਿਤਧਾਰਕਾਂ ਦੀ ਮੀਟਿੰਗ ਦੌਰਾਨ, ਡਾ. ਕੈਲਾਈਸੇਲਵਨ ਨੇ ਵਿਗਿਆਨ-ਅਧਾਰਿਤ ਮਿਆਰਾਂ ਅਤੇ ਰੈਗੂਲੇਟਰੀ ਸਹਿਯੋਗ ਰਾਹੀਂ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਭਾਰਤ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਦਵਾਈਆਂ ਦੀ ਗੁਣਵੱਤਾ, ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਨੂੰ ਯਕੀਨੀ ਬਣਾਉਣ ਵਿੱਚ ਅੰਤਰਰਾਸ਼ਟਰੀ ਸਹਿਯੋਗ ਦੀ ਮਹੱਤਤਾ 'ਤੇ ਵੀ ਚਰਚਾ ਕੀਤੀ। 16ਵੇਂ IMWP ਵਿੱਚ ਭਾਰਤ ਦੀ ਭਾਗੀਦਾਰੀ ਨੇ ਗਲੋਬਲ ਫਾਰਮਾਕੋਪੀਆ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ​​ਕੀਤਾ। ਇਹ ਵੀ ਦਰਸ਼ਾਇਆ ਕਿ ਭਾਰਤ ਹੁਣ ਦਵਾਈਆਂ ਲਈ ਗਲੋਬਲ ਫਾਰਮਾਸਿਊਟੀਕਲ ਗੁਣਵੱਤਾ ਮਿਆਰਾਂ ਨੂੰ ਤੈਅ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ, ਜਿਸ ਨਾਲ ਦੁਨੀਆ ਭਰ ਦੇ ਮਰੀਜ਼ਾਂ ਨੂੰ ਲਾਭ ਮਿਲ ਰਿਹਾ ਹੈ।

*****

ਐੱਸਆਰ/ਬਲਜੀਤ ਸਿੰਘ


(रिलीज़ आईडी: 2275526) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी