19ਵਾਂ ਐੱਮਆਈਐੱਫਐੱਫ 2026: ਵੇਵਸ ਡੌਕ ਬਜ਼ਾਰ ਪੁਰਸਕਾਰ ਸਮਾਰੋਹ ਦੇ ਦੂਜੇ ਐਡੀਸ਼ਨ ਦੀਆਂ ਝਲਕੀਆਂ
19ਵੇਂ ਮੁੰਬਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਵਿੱਚ ਅੱਜ ਸੁਤੰਤਰ ਫਿਲਮ ਨਿਰਮਾਤਾਵਾਂ ਨੂੰ ਇੱਕ ਇਤਿਹਾਸਕ ਪਲ ਦੇਖਣ ਨੂੰ ਮਿਲਿਆ, ਜਦੋਂ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਦਾ ਬਹੁਤ-ਉਡੀਕਿਆ ਗਿਆ ਪੁਰਸਕਾਰ ਸਮਾਰੋਹ ਸਮਾਪਤ ਹੋਇਆ। ਨੌਨ-ਫਿਕਸ਼ਨ ਅਤੇ ਲਘੂ ਫਿਲਮਾਂ ਦੇ ਫਾਰਮੈਟਾਂ ਨੂੰ ਮਹੱਤਵਪੂਰਨ ਹੁਲਾਰਾ ਦੇਣ ਦੇ ਉਦੇਸ਼ ਨਾਲ ਆਯੋਜਿਤ, ਇਸ ਡੌਕ ਬਜ਼ਾਰ ਦੇ ਤਹਿਤ ਸ਼ਾਨਦਾਰ ਸਿਨੇਮੈਟਿਕ ਪ੍ਰੋਜੈਕਟਾਂ ਨੂੰ ਪੋਸਟ-ਪ੍ਰੋਡਕਸ਼ਨ ਸਹਾਇਤਾ, ਥੀਏਟਰਲ ਰਿਲੀਜ਼ ਲਈ ਸਹਾਇਤਾ ਅਤੇ ਨਕਦ ਗ੍ਰਾਂਟ ਪ੍ਰਦਾਨ ਕੀਤੀ।
ਪ੍ਰਸਾਦ ਲੈਬਜ਼ , ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼ (IICT), ਰੀਬੋਰਨ ਇੰਡੀਆ ਫਿਲਮਜ਼ ਅਤੇ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਵਰਗੀਆਂ ਪ੍ਰਤਿਸ਼ਠਿਤ ਸੰਸਥਾਵਾਂ ਦੁਆਰਾ ਸਥਾਪਿਤ, ਇਨ੍ਹਾਂ ਪੁਰਸਕਾਰਾਂ ਦਾ ਉਦੇਸ਼ ਦੇਸ਼ ਭਰ ਦੇ ਸੁਤੰਤਰ ਫਿਲਮ ਨਿਰਮਾਤਾਵਾਂ ਦੀ ਸਸ਼ਕਤ ਅਤੇ ਪ੍ਰਭਾਵਸ਼ਾਲੀ ਕਹਾਣੀ ਸੁਣਾਉਣ ਨੂੰ ਉਤਸ਼ਾਹਿਤ ਕਰਨਾ ਹੈ।
ਜੇਬੀ ਹਾਲ ਵਿਖੇ 8 ਜੂਨ, 2026 ਨੂੰ ਆਯੋਜਿਤ ਇਸ ਸਾਲ ਦੇ ਡੌਕ ਬਜ਼ਾਰ ਪੁਰਸਕਾਰ ਸਮਾਰੋਹ ਦੀਆਂ ਪ੍ਰਮੁੱਖ ਝਲਕੀਆਂ ਪੇਸ਼ ਹਨ।
ਪ੍ਰਸਾਦ ਲੈਬਜ਼ ਐਵਾਰਡ

ਪ੍ਰਸਾਦ ਲੈਬਜ਼ ਦੇ ਜਨਰਲ ਮੈਨੇਜਰ ਸ਼੍ਰੀ ਨਿਤਿਨ ਪਿੰਗਲੇ 18 ਜੂਨ, 2026 ਨੂੰ ਜੇਬੀ ਹਾਲ ਵਿਖੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਕਰਿਸ਼ਮਾ ਰਾਓ ਨੂੰ ਉਨ੍ਹਾਂ ਦੀ ਦਸਤਾਵੇਜ਼ੀ ਫਿਲਮ 'ਔਨ ਏ ਗੁੱਡ ਨੋਟ' ਲਈ ਪ੍ਰਸਾਦ ਲੈਬਜ਼ ਪੋਸਟ ਪ੍ਰੋਡਕਸ਼ਨ ਐਵਾਰਡ (ਪ੍ਰਸਾਦ ਲੈਬਜ਼, ਚੇੱਨਈ ਵਿਖੇ 50 ਘੰਟਿਆਂ ਤੱਕ ਮੁਫ਼ਤ 4K ਡੀਆਈ ਸੇਵਾਵਾਂ ਦੀ ਪੇਸ਼ਕਸ਼) ਪ੍ਰਦਾਨ ਕੀਤੀ।

ਪ੍ਰਸਾਦ ਲੈਬਜ਼ ਦੇ ਜਨਰਲ ਮੈਨੇਜਰ ਸ਼੍ਰੀ ਨਿਤਿਨ ਪਿੰਗਲੇ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਇੰਦਰਜੀਤ ਮੋਰੇ ਨੂੰ ਉਨ੍ਹਾਂ ਦੀ ਫੀਚਰ ਦਸਤਾਵੇਜ਼ੀ ਫਿਲਮ 'ਇਟ ਟੇਕਸ ਏ ਵਿਲੇਜ' ਲਈ ਪ੍ਰਸਾਦ ਲੈਬਜ਼ ਪੋਸਟ-ਪ੍ਰੋਡਕਸ਼ਨ ਅਵਾਰਡ ਪ੍ਰਦਾਨ ਕੀਤਾ। ਇਸ ਪੁਰਸਕਾਰ ਦੇ ਤਹਿਤ, ਪ੍ਰਸਾਦ ਲੈਬਜ਼ ਦੁਆਰਾ ਵੱਧ ਤੋਂ ਵੱਧ 50 ਘੰਟਿਆਂ ਤੱਕ ਡਿਜੀਟਲ ਇੰਟਰਮੀਡੀਏਟ (ਡੀਆਈ) ਸੇਵਾਵਾਂ 'ਤੇ 50 ਪ੍ਰਤੀਸ਼ਤ ਦੀ ਛੋਟ ਪ੍ਰਦਾਨ ਕੀਤੀ ਜਾਵੇਗੀ। ਇਹ ਸਮਾਰੋਹ 18 ਜੂਨ 2026 ਨੂੰ ਜੇਬੀ ਹਾਲ ਵਿਖੇ ਆਯੋਜਿਤ ਕੀਤਾ ਗਿਆ ਸੀ।
ਆਈਆਈਸੀਟੀ ਪੋਸਟ-ਪ੍ਰੋਡਕਸ਼ਨ ਐਵਾਰਡ

ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼ (ਆਈਆਈਸੀਟੀ ) ਦੇ ਡਾਇਰੈਕਟਰ-ਅਕਾਦਮਿਕ ਸ਼੍ਰੀ ਸਤੀਸ਼ ਨਾਰਾਇਣਨ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਨੰਦਨ ਸਕਸੈਨਾ ਅਤੇ ਕਵਿਤਾ ਬਹਿਲ ਨੂੰ ਉਨ੍ਹਾਂ ਦੀ ਦਸਤਾਵੇਜ਼ੀ ਫਿਲਮ 'ਐਡੀਯੂ ਦਿੱਲੀ' ਲਈ ਆਈਆਈਸੀਟੀ ਪੋਸਟ-ਪ੍ਰੋਡਕਸ਼ਨ ਐਵਾਰਡ ਪ੍ਰਦਾਨ ਕੀਤਾ।

ਇੰਡੀਅਨ ਇੰਸਟੀਟਿਊਟ ਆਫ਼ ਕ੍ਰਿਏਟਿਵ ਟੈਕਨਾਲੋਜੀਜ਼ (ਆਈਆਈਸੀਟੀ) ਦੇ ਡਾਇਰੈਕਟਰ-ਅਕਾਦਮਿਕ ਸ਼੍ਰੀ ਸਤੀਸ਼ ਨਾਰਾਇਣਨ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਸਾਨਿਆ ਆਨੰਦ ਨੂੰ ਉਨ੍ਹਾਂ ਦੀ ਦਸਤਾਵੇਜ਼ੀ ਫਿਲਮ 'ਦੋ ਚਾਰ ਦਿਨ' ਲਈ ਆਈਆਈਸੀਟੀ ਪੋਸਟ-ਪ੍ਰੋਡਕਸ਼ਨ ਪੁਰਸਕਾਰ ਪ੍ਰਦਾਨ ਕੀਤਾ। ਇਸ ਪੁਰਸਕਾਰ ਦੇ ਤਹਿਤ, 4K ਡਿਜੀਟਲ ਇੰਟਰਮੀਡੀਏਟ (ਡੀਆਈ) ਦੀ 50 ਘੰਟਿਆਂ ਦੀਆਂ ਸੇਵਾਵਾਂ 'ਤੇ 50 ਪ੍ਰਤੀਸ਼ਤ ਛੋਟ ਪ੍ਰਦਾਨ ਕੀਤੀ ਜਾਵੇਗੀ। ਇਹ ਪੁਰਸਕਾਰ ਸਮਾਰੋਹ 18 ਜੂਨ 2026 ਨੂੰ ਜੇਬੀ ਹਾਲ ਵਿਖੇ ਆਯੋਜਿਤ ਕੀਤਾ ਗਿਆ ਸੀ।
ਰੀਬੋਰਨ ਇੰਡੀਆ ਫਿਲਮਜ਼ ਡਿਸਟ੍ਰੀਬਿਊਸ਼ਨ ਐਵਾਰਡ

ਰੀਬੋਰਨ ਇੰਡੀਆ ਫਿਲਮਜ਼ ਦੇ ਸ਼੍ਰੀ ਰਾਹੁਲ ਅਗਰਵਾਲ ਅਤੇ ਸ਼੍ਰੀ ਰੋਹਿਤ ਅਗਰਵਾਲ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਕਰਿਸ਼ਮਾ ਰਾਓ ਨੂੰ ਉਨ੍ਹਾਂ ਦੀ ਦਸਤਾਵੇਜ਼ੀ ਫਿਲਮ 'ਔਨ ਏ ਗੁੱਡ ਨੋਟ' ਲਈ ਰੀਬੋਰਨ ਇੰਡੀਆ ਫਿਲਮਜ਼ ਡਿਸਟ੍ਰੀਬਿਊਸ਼ਨ ਐਵਾਰਡ ਪ੍ਰਦਾਨ ਕੀਤਾ। ਇਸ ਪੁਰਸਕਾਰ ਦੇ ਤਹਿਤ, ਫਿਲਮ ਨੂੰ 10 ਸਿਨੇਮਾ ਸਕ੍ਰੀਨਾਂ 'ਤੇ ਥੀਏਟਰਾਂ ਵਿੱਚ ਪ੍ਰਦਰਸ਼ਿਤ ਕਰਨ ਦੀ ਸੁਵਿਧਾ ਅਤੇ 7 ਲੱਖ ਰੁਪਏ ਦੀ ਵੰਡ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਹ ਪੁਰਸਕਾਰ ਸਮਾਰੋਹ 18 ਜੂਨ 2026 ਨੂੰ ਜੇਬੀ ਹਾਲ ਵਿਖੇ ਆਯੋਜਿਤ ਕੀਤਾ ਗਿਆ ਸੀ।
ਐੱਨਐੱਫਡੀਸੀ ਨਕਦ ਗ੍ਰਾਂਟ ਪੁਰਸਕਾਰ

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੂਮ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਅਸ਼ੋਕ ਮੀਣਾ ਨੂੰ ਉਨ੍ਹਾਂ ਦੇ ਪ੍ਰੋਜੈਕਟ 'ਕੁੰਚੋਕ ਐਂਡ ਹਿਜ਼ ਮੈਨੀ ਮੂਨਜ਼' ਲਈ 1 ਲੱਖ ਰੁਪਏ ਦਾ ਐੱਨਐੱਫਡੀਸੀ ਨਕਦ ਗ੍ਰਾਂਟ ਪ੍ਰਦਾਨ ਕੀਤੀ। ਇਹ ਪੁਰਸਕਾਰ ਸਮਾਰੋਹ 18 ਜੂਨ 2026 ਨੂੰ ਜੇਬੀ ਹਾਲ, ਮੁੰਬਈ ਵਿਖੇ ਆਯੋਜਿਤ ਕੀਤਾ ਗਿਆ ਸੀ।

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੂਮ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਮਧੁਰਿਮਾ ਮੈਤੀ ਨੂੰ ਉਨ੍ਹਾਂ ਦੇ ਪ੍ਰੋਜੈਕਟ 'ਦ ਗਰਲ ਬਿਨੀਥ ਦ ਸਨ' ਲਈ 1 ਲੱਖ ਰੁਪਏ ਦੀ ਐੱਨਐੱਫਡੀਸੀ ਨਕਦ ਗ੍ਰਾਂਟ ਪ੍ਰਦਾਨ ਕੀਤੀ। ਇਹ ਸਮਾਰੋਹ 18 ਜੂਨ 2026 ਨੂੰ ਜੇਬੀ ਹਾਲ, ਮੁੰਬਈ ਵਿਖੇ ਆਯੋਜਿਤ ਕੀਤਾ ਗਿਆ ਸੀ।

ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ ) ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੂਮ ਨੇ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ 2026) ਦੌਰਾਨ ਆਯੋਜਿਤ ਵੇਵਸ ਡੌਕ ਬਜ਼ਾਰ ਦੇ ਦੂਜੇ ਐਡੀਸ਼ਨ ਵਿੱਚ ਫਿਲਮ ਨਿਰਮਾਤਾ ਅਸਮਿਤਾ ਪਾਲ ਨੂੰ ਉਨ੍ਹਾਂ ਦੇ ਪ੍ਰੋਜੈਕਟ 'ਟੁਕਰੋ ਟੁਕਰੋ ਪ੍ਰਿਥਬੀ' ਲਈ 1 ਲੱਖ ਰੁਪਏ ਦੀ ਐੱਨਐੱਫਡੀਸੀ ਨਕਦ ਗ੍ਰਾਂਟ ਪ੍ਰਦਾਨ ਕੀਤੀ। ਇਹ ਸਮਾਰੋਹ 18 ਜੂਨ 2026 ਨੂੰ ਜੇਬੀ ਹਾਲ, ਮੁੰਬਈ ਵਿਖੇ ਆਯੋਜਿਤ ਕੀਤਾ ਗਿਆ ਸੀ।

ਸ਼੍ਰੀ ਪ੍ਰਕਾਸ਼ ਮਗਦੂਮ (ਮੈਨੇਜਿੰਗ ਡਾਇਰੈਕਟਰ , ਐੱਨਐੱਫਡੀਸੀ), ਸ਼੍ਰੀ ਨਿਤਿਨ ਪਿੰਗਲੇ (ਜਨਰਲ ਮੈਨੇਜਰ, ਪ੍ਰਸਾਦ ਲੈਬਜ਼), ਸ਼੍ਰੀ ਸਤੀਸ਼ ਨਾਰਾਇਣਨ (ਆਈਆਈਸੀਟੀ) ਅਤੇ ਰਾਹੁਲ ਅਤੇ ਰੋਹਿਤ ਅਗਰਵਾਲ (ਰੀਬੋਰਨ ਇੰਡੀਆ ਫਿਲਮਜ਼) ਨੇ ਹੋਰ ਪਤਵੰਤਿਆਂ ਦੇ ਨੇ ਜੇਬੀ ਹਾਲ ਵਿਖੇ 19ਵੇਂ ਐੱਮਆਈਐੱਫਐੱਫ 2026 ਦੇ ਤਹਿਤ ਦੂਜੇ ਵੇਵਸ ਡੌਕ ਬਜ਼ਾਰ ਵਿੱਚ ਪੁਰਸਕਾਰ ਜੇਤੂ ਫਿਲਮ ਨਿਰਮਾਤਾਵਾਂ ਨਾਲ ਤਸਵੀਰਾਂ ਖਿਚਵਾਈਆਂ।
ਐੱਮਆਈਐੱਫਐੱਫ ਬਾਰੇ:
ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (ਐੱਮਆਈਐੱਫਐੱਫ ) ਇੱਕ ਪ੍ਰਮੁੱਖ ਮੰਚ ਹੈ ਜੋ ਦੁਨੀਆ ਭਰ ਦੀਆਂ ਦਸਤਾਵੇਜ਼ੀ, ਲਘੂ ਕਹਾਣੀ ਅਤੇ ਐਨੀਮੇਸ਼ਨ ਫਿਲਮਾਂ ਵਿੱਚ ਸਭ ਤੋਂ ਵਧੀਆ ਕੰਮਾਂ ਦਾ ਉਤਸਵ ਮਨਾਉਂਦਾ ਹੈ। ਇਹ ਫੈਸਟੀਵਲ ਵਿਸ਼ੇਸ਼ ਮਾਸਟਰ ਕਲਾਸਾਂ ਅਤੇ ਵਰਕਸ਼ੌਪਸ ਰਾਹੀਂ ਆਪਸੀ ਤਾਲਮੇਲ ਅਤੇ ਸਿੱਖਣ ਨੂੰ ਵੀ ਉਤਸ਼ਾਹਿਤ ਕਰਦਾ ਹੈ।
* * *
ਪੀਆਈਬੀ ਟੀਮ ਐੱਮਆਈਐੱਫਐੱਫ: ਮਹੇਸ਼ ਕੁਮਾਰ/ਰੀਆਸ ਬਾਬੂ/ਮੋਹਮੰਦ ਅਕੀਬ ਖਾਨ/ਦਰਸ਼ਨਾ ਰਾਣੇ
Release ID:
2275521
| Visitor Counter:
3