ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰ ਦਾ ਵੱਡਾ ਕਦਮ: PSS ਦੇ ਤਹਿਤ ਚਾਰ ਰਾਜਾਂ ਵਿੱਚ ਦਾਲ ਅਤੇ ਤੇਲ ਬੀਜਾਂ ਖਰੀਦ ਨਾਲ ਕਿਸਾਨਾਂ ਨੂੰ ਹੋਵੇਗਾ ਲਾਭ –ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ MSP ‘ਤੇ ਦਾਲਾਂ ਦੀ ਵੱਡੀ ਖਰੀਦ ਨੂੰ ਦਿੱਤੀ ਮਨਜ਼ੂਰੀ, 1490 ਕਰੋੜ ਰੁਪਏ ਤੋਂ ਵੱਧ ਦਾ ਯੂਪੀ ਪੈਕੇਜ

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਗੁਜਰਾਤ ਵਿੱਚ 18,250 MT ਮੂੰਗ ਦੀ ਖਰੀਦ ਨੂੰ ਪ੍ਰਵਾਨਗੀ, 160 ਕਰੋੜ ਰੁਪਏ ਤੋਂ ਵੱਧ ਦਾ ਪ੍ਰਬੰਧ

ਸ਼੍ਰੀ ਸ਼ਿਵਰਾਜ ਸਿੰਘ ਦੁਆਰਾ ਤਮਿਲ ਨਾਡੂ ਵਿੱਚ ਮੂੰਗੀ ਦੀ ਖਰੀਦ ਦਾ ਟੀਚਾ ਵਧਾ ਕੇ में 990 MT, ਕਿਸਾਨਾਂ ਨੂੰ ਸਿੱਧਾ ਫਾਇਦਾ

ਹਰਿਆਣਾ ਵਿੱਚ 2,115 MT ਮੂੰਗੀ ਦੀ ਖਰੀਦ ਦੀ ਮਨਜ਼ੂਰੀ, MSP ਨਾਲ ਮਿਲੇਗਾ ਕਿਸਾਨਾਂ ਨੂੰ ਸਹਾਰਾ

प्रविष्टि तिथि: 18 JUN 2026 9:08PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਚਾਰ ਰਾਜਾਂ ਲਈ ਘੱਟੋ ਘੱਟ ਸਮਰਥਨ ਮੁੱਲ (MSP) ‘ਤੇ ਦਾਲਾਂ ਅਤੇ ਤੇਲ ਬੀਜਾਂ ਦੀ ਵੱਡੇ ਪੱਧਰ ‘ਤੇ ਖਰੀਦ ਨੂੰ ਪ੍ਰਵਾਨਗੀ ਦਿੱਤੀ। ਪ੍ਰਾਈਸ ਸਪੋਰਟ ਸਕੀਮ (ਪੀਐੱਸਐੱਸ) ਅਦੀਨ ਤਮਿਲ ਨਾਡੂ, ਗੁਜਰਾਤ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਇਹ ਖਰੀਦ ਕੀਤੀ ਜਾਵੇਗੀ ਜਿਸ ਨਾਲ ਕਿਸਾਨਾਂ ਨੂੰ ਲਾਭਕਾਰੀ ਕੀਮਤਾਂ ਯਕੀਨੀ ਹੋਣਗੀਆਂ ਅਤੇ ਉਨ੍ਹਾਂ ਨੂੰ ਆਪਣੀ ਫਸਲ ਘੱਟ ਕੀਮਤਾਂ ‘ਤੇ ਵੇਚਣ ਤੋਂ ਰਾਹਤ ਮਿਲੇਗੀ। 

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੇ ਇਸ ਫੈਸਲੇ ਅਧੀਨ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਡਾ ਲਾਭ ਮਿਲਿਆ ਹੈ, ਜਿੱਥੇ ਗਰਮੀ ਦੇ 2026 ਸੀਜ਼ਨ ਲਈ 48,298 ਮੀਟ੍ਰਿਕ ਟਨ ਮੂੰਗੀ, 97,970 ਮੀਟ੍ਰਿਕ ਟਨ ਉੜਦ ਅਤੇ 41,718 ਮੀਟ੍ਰਿਕ ਟਨ ਮੂੰਗਫਲੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਪ੍ਰਵਾਨਗੀਆਂ ਦਾ ਕੁੱਲ MSP ਮੁੱਲ 1,490 ਕਰੋੜ ਰੁਪਏ ਤੋਂ ਵੱਧ ਹੈ। ਇਸ ਨਾਲ ਰਾਜ ਦੇ ਦਾਲ ਅਤੇ ਤੇਲ ਬੀਜ ਉਤਪਾਦਕ ਕਿਸਾਨਾਂ ਨੂੰ ਬਹੁਤ ਮਦਦ ਮਿਲੇਗੀ। 

 

ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਦੁਆਰਾ ਗੁਜਰਾਤ ਵਿੱਚ ਗਰਮੀ ਦੇ 2026 ਦੇ ਸੀਜ਼ਨ ਲਈ 18,250 ਮੀਟ੍ਰਿਕ ਟਨ ਮੂੰਗੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਖਰੀਦ ਵੀ ਪੀਐੱਸਐੱਸ ਅਧੀਨ ਕੀਤੀ ਜਾਵੇਗੀ ਅਤੇ ਇਸ ਦਾ ਕੁੱਲ MSP ਮੁੱਲ 160 ਕਰੋੜ ਰੁਪਏ ਤੋਂ ਜ਼ਿਆਦਾ ਹੋਵੇਗਾ। ਇਸ ਫੈਸਲੇ ਨਾਲ ਰਾਜ ਦੇ ਮੂੰਗੀ ਉਤਪਾਦਕ ਕਿਸਾਨਾਂ ਨੂੰ ਬਜ਼ਾਰ ਵਿੱਚ ਬਿਹਤਰ ਕੀਮਤ ਮਿਲ ਸਕੇਗੀ।

ਤਮਿਲ ਨਾਡੂ ਦੇ ਮਾਮਲੇ ਵਿੱਚ ਕੇਂਦਰੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਨੇ ਰਬੀ ਮਾਰਕੀਟਿੰਗ ਸੀਜ਼ਨ 2025-26  ਲਈ ਮੂੰਗੀ ਦੀ ਖਰੀਦ ਸੀਮਾ ਨੂੰ 885 ਮੀਟ੍ਰਿਕ ਟਨ ਤੋਂ ਵਧਾ ਕੇ 990 ਮੀਟ੍ਰਿਕ ਟਨ ਕਰ ਦਿੱਤਾ ਹੈ। ਭਾਵ ਵਾਧੂ 105 ਮੀਟ੍ਰਿਕ ਟਨ ਮੂੰਗੀ ਦੀ ਖਰੀਦ ਕੀਤੀ ਜਾਵੇਗੀ। ਇਸ ਪ੍ਰਵਾਨਗੀ ਦਾ ਕੁੱਲ MSP ਮੁੱਲ 8.68 ਕਰੋੜ ਰੁਪਏ ਹੋਵੇਗਾ ਜਿਸ ਨਾਲ ਰਾਜ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਨਾਲ ਹੀ, ਹਰਿਆਣਾ ਵਿੱਚ ਗਰਮੀ ਦੇ 2026 ਦੇ ਸੀਜ਼ਨ ਲਈ 2115 ਮੀਟ੍ਰਿਕ ਟਨ ਮੂੰਗੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਦਾ ਕੁੱਲ MSP ਮੁੱਲ 18 ਕਰੋੜ ਰੁਪਏ ਤੋਂ ਵੱਧ ਹੋਵੇਗਾ। ਇਹ ਫੈਸਲਾ ਰਾਜ ਦੇ ਕਿਸਾਨਾਂ ਨੂੰ ਮੁੱਲ ਸਮਰਥਨ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

 

*****

 

ਆਰਸੀ/ ਐੱਮਐੱਸ/ਬਲਜੀਤ ਸਿੰਘ/ਬਲਜੀਤ ਸਿੰਘ

 


(रिलीज़ आईडी: 2275517) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी , Gujarati