ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਅਨਾਜ ਭੰਡਾਰਨ ਲਈ ਸਮਾਰਟ ਵੇਅਰਹਾਊਸਿੰਗ ਸਿਸਟਮ ਲਾਂਚ ਕੀਤਾ


ਡਿਪੂ ਦਰਪਣ ਫਰੇਮਵਰਕ ਦੇ ਤਹਿਤ ਸੀਡਬਲਿਊਸੀ ਅਤੇ ਐੱਫਸੀਆਈ ਸਭ ਤੋਂ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਵੇਅਰਹਾਊਸਾਂ ਨੂੰ ਸਨਮਾਨਿਤ ਕੀਤਾ ਗਿਆ

प्रविष्टि तिथि: 18 JUN 2026 6:44PM by PIB Chandigarh

ਭਾਰਤ ਦੇ ਅਨਾਜ ਭੰਡਾਰਨ ਪ੍ਰਣਾਲੀ ਦੇ ਆਧੁਨਿਕੀਕਰਣ ਦੀ ਦਿਸ਼ਾ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦੇ ਹੋਏ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ (ਡੀਐੱਫਪੀਡੀ) ਨੇ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਅਨਾਜ ਭੰਡਾਰਨ ਲਈ ਇੱਕ ਸਮਾਰਟ ਵੇਅਰਹਾਊਸਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਹ ਪ੍ਰਣਾਲੀ ਜਨਤਕ ਖੇਤਰ ਦੇ ਅਨਾਜ ਭੰਡਾਰਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਇੰਟਰਨੈੱਟ ਆਫ਼ ਥਿੰਗਜ਼ (ਆਈਓਟੀ) ਅਧਾਰਿਤ ਤਕਨਾਲੋਜੀਆਂ ਦੀ ਵਿਸ਼ਵਵਿਆਪੀ ਸਭ ਤੋਂ ਵੱਡੀ ਤਾਇਨਾਤੀ ਦਾ ਪ੍ਰਤੀਨਿਧਤਵ ਕਰਦੀ ਹੈ।

ਸਮਾਰਟ ਵੇਅਰਹਾਊਸਿੰਗ ਸਿਸਟਮ ਦਾ ਉਦਘਾਟਨ ਮਾਨਯੋਗ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਮਾਨਯੋਗ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸ਼੍ਰੀਮਤੀ ਨਿਮੁਬੇਨ ਜਯੰਤੀਭਾਈ ਬੰਬਾਨੀਆ, ਦੀ ਮੌਜੂਦਗੀ ਵਿੱਚ ਕੀਤਾ ।

ਇਸ ਪਹਿਲ ਨੂੰ ਕੇਂਦਰੀ ਵੇਅਰਹਾਊਸਿੰਗ ਕਾਰਪੋਰੇਸ਼ਨ (ਸੀਡਬਲਿਊਸੀ) ਦੇ 215 ਬੋਰੀਆਂ-ਅਧਾਰਿਤ ਅਨਾਜ ਗੋਦਾਮਾਂ ਵਿੱਚ ਲਾਗੂ ਕੀਤਾ ਗਿਆ ਹੈ, ਜਦੋਂ ਕਿ ਭਾਰਤੀ ਖੁਰਾਕ ਨਿਗਮ (ਐੱਫਸੀਆਈ) 150 ਵਾਧੂ ਗੋਦਾਮਾਂ ਵਿੱਚ ਇਸ ਸਿਸਟਮ ਨੂੰ ਤਾਇਨਾਤ ਕਰ ਰਿਹਾ ਹੈ

ਸਮਾਰਟ ਵੇਅਰਹਾਊਸਿੰਗ ਸਿਸਟਮ ਵਿੱਚ ਫਾਸਟਟੈਗ ਅਤੇ ਏਐਨਪੀਆਰ-ਅਧਾਰਿਤ ਗੇਟ ਆਟੋਮੇਸ਼ਨ, ਜੀਓ-ਟੈਗਡ ਸਮਾਰਟ ਲੌਕ ਰਾਹੀਂ ਇੰਟੇਲੀਜੈਂਟ ਐਕਸੈਸ ਕੰਟਰੋਲ, ਏਆਈ-ਸਮਰੱਥ ਬੈਗ ਕਾਊਂਟਿੰਗ, ਫੇਸ ਰਿਕਗਨਿਸ਼ਨ ਸਿਸਟਮ, ਆਬਜੈਕਟ ਡਿਟੇਕਸ਼ਨ, ਆਈਓਟੀ-ਅਧਾਰਿਤ ਵਾਤਾਵਰਣ ਪੈਰਾਮੀਟਰ ਨਿਗਰਾਨੀ ਅਤੇ ਅੱਗ, ਧੂੰਏਂ ਅਤੇ ਚੂਹਿਆਂ ਦਾ ਪਤਾ ਲਗਾਉਣ ਲਈ ਏਆਈ-ਸੰਚਾਲਿਤ ਨਿਗਰਾਨੀ ਵਰਗੀਆਂ ਉੱਨਤ ਤਕਨਾਲੋਜੀਆਂ ਸ਼ਾਮਲ ਹਨ। ਇਹ ਪਲੈਟਫਾਰਮ ਈਆਰਪੀ ਇੰਟੀਗ੍ਰੇਸ਼ਨ, ਸਵੈਚਾਲਿਤ ਰਿਕਾਰਡ ਨਿਰਮਾਣ, ਅਤੇ ਵੇਅਰਹਾਊਸ ਸੰਚਾਲਨ ਦੇ ਲਈ ਉੱਨਤ ਐਨਾਲਿਟਿਕਸ ਦਾ ਵੀ ਸਮਰਥਨ ਕਰਦਾ ਹੈ।

ਇਸ ਤਕਨਾਲੋਜੀ-ਅਧਾਰਿਤ ਪ੍ਰਣਾਲੀ ਨਾਲ ਵਾਹਨ ਟਰਨਅਰਾਊਂਡ ਸਮਾਂ (ਟੀਏਟੀ) ਨੂੰ ਘਟਾ ਕੇ, ਪਾਰਦਰਸ਼ਤਾ ਵਧਾ ਕੇ, ਅਨੁਪਾਲਣ ਨਿਗਰਾਨੀ ਨੂੰ ਮਜ਼ਬੂਤ ​​ਕਰਕੇ, ਮਨੁੱਖੀ ਸਰੋਤ ਉਤਪਾਦਕਤਾ ਵਿੱਚ ਸੁਧਾਰ ਕਰਕੇ, ਖਤਰਿਆਂ ਦਾ ਜਲਦੀ ਪਤਾ ਲਗਾਉਣ ਦੇ ਯੋਗ ਬਣਾ ਕੇ ਅਤੇ ਵੇਅਰਹਾਊਸ ਸੰਚਾਲਨ ਦੀ ਵਾਸਤਵਿਕ ਸਮੇਂ ਦੀ ਦਿੱਖ ਪ੍ਰਦਾਨ ਕਰਕੇ ਸੰਚਾਲਨ ਕੁਸ਼ਲਤਾ ਵਿੱਚ ਮਹੱਤਵਪੂਰਨ ਸੁਧਾਰ ਹੋਣ ਦੀ ਉਮੀਦ ਹੈ।

ਸਭਾ ਨੂੰ ਸੰਬੋਧਿਤ ਕਰਦੇ ਹੋਏ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰ ਤਕਨਾਲੋਜੀ-ਅਧਾਰਿਤ ਸੁਧਾਰਾਂ ਰਾਹੀਂ ਭਾਰਤ ਦੀ ਖੁਰਾਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਦੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮਾਰਟ ਵੇਅਰਹਾਊਸਿੰਗ ਸਿਸਟਮ ਅਨਾਜ ਦੀ ਵਿਗਿਆਨਕ ਸਟੋਰੇਜ ਅਤੇ ਬਿਹਤਰ ਸੰਭਾਲ ਨੂੰ ਯਕੀਨੀ ਬਣਾਏਗਾ, ਜਿਸ ਨਾਲ ਕਿਸਾਨਾਂ, ਵੇਅਰਹਾਊਸ ਸੰਚਾਲਕਾਂ ਅਤੇ ਜਨਤਕ ਵੰਡ ਪ੍ਰਣਾਲੀ (ਪੀਡੀਐਸ)ਦੇ ਅੰਤਰਗਤ ਆਉਣ ਵਾਲੇ 80 ਕਰੋੜ ਤੋਂ ਵੱਧ ਲਾਭਪਾਤਰੀਆਂ ਨੂੰ ਲਾਭ ਹੋਵੇਗਾ।

ਮੰਤਰੀ ਮਹੋਦਯ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਦੀਆਂ ਡਿਜੀਟਾਈਜ਼ੇਸ਼ਨ ਪਹਿਲਕਦਮੀਆਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਭੋਜਨ ਸਬਸਿਡੀਆਂ ਸਹੀ ਲਾਭਪਾਤਰੀਆਂ ਤੱਕ ਪਹੁੰਚਣ। ਵੱਖ-ਵੱਖ ਸੁਧਾਰਾਂ ਅਤੇ ਡਿਜੀਟਲ ਦਖਲਅੰਦਾਜ਼ੀ ਰਾਹੀਂ, 24.3 ਕਰੋੜ ਤੋਂ ਵੱਧ ਅਯੋਗ ਰਾਸ਼ਨ ਕਾਰਡਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਨਾਲ ਪਾਰਦਰਸ਼ਿਤਾ ਵਿੱਚ ਸੁਧਾਰ ਹੋਇਆ ਹੈ ਅਤੇ ਲਾਭਾਂ ਦੀ ਨਿਸ਼ਾਨਾਬੱਧ ਡਿਲੀਵਰੀ ਯਕੀਨੀ ਬਣਾਈ ਗਈ ਹੈ।

ਪਿਛਲੇ ਕੁਝ ਸਾਲਾਂ ਵਿੱਚ, ਡੀਐੱਫਪੀਡੀ ਨੇ ਕਈ ਪਰਿਵਰਤਨਕਾਰੀ ਡਿਜੀਟਲ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਸਮਾਰਟ ਪੀਡੀਐਸ, ਅੰਨਾ ਚੱਕਰ, ਡਿਪੋ ਦਰਪਨ, ਆਸ਼ਾ, ਸਕੈਨ, ਅੰਨਾ ਦਰਪਨ, ਅਤੇ ਹੋਰ ਤਕਨਾਲੋਜੀ-ਸੰਚਾਲਿਤ ਪਲੈਟਫਾਰਮ ਸ਼ਾਮਲ ਹਨ ਜਿਨ੍ਹਾਂ ਨੇ ਦੇਸ਼ ਭਰ ਵਿੱਚ ਖਰੀਦ, ਸਟੋਰੇਜ, ਲੌਜਿਸਟਿਕਸ ਅਤੇ ਅਨਾਜ ਵੰਡ ਪ੍ਰਣਾਲੀਆਂ ਨੂੰ ਮਜ਼ਬੂਤ ​​ਕਰਨ ਲਈ ਏਆਈ ਅਤੇ ਐਮਐਲ ਦਾ ਲਾਭ ਉਠਾਇਆ ਹੈ।

ਇਸ ਸਮਾਗਮ ਦੌਰਾਨ, ਵਿਭਾਗ ਨੇ ਡਿਪੂ ਦਰਪਨ ਮੁਲਾਂਕਣ ਢਾਂਚੇ ਦੇ ਤਹਿਤ ਪਛਾਣੇ ਗਏ ਸੀਡਬਲਿਊਸੀ ਅਤੇ ਐੱਫਸੀਆਈ ਦੇ 20 ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਵੇਅਰਹਾਊਸਾਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ 'ਤੇ ਕਈ ਗਿਆਨ ਅਤੇ ਪ੍ਰਚਾਰ ਪ੍ਰਕਾਸ਼ਨਾਂ ਦਾ ਵੀ ਅਨਾਵਰਣ ਕੀਤਾ ਗਿਆ, ਜਿਨ੍ਹਾਂ ਵਿੱਚ "ਮੰਡੀਆਂ/ਖਰੀਦ ਕੇਂਦਰਾਂ ਵਿੱਚ ਸੁਰੱਖਿਅਤ ਅਨਾਜ ਭੰਡਾਰਨ ਲਈ ਵਿਵਹਾਰਕ ਗਾਈਡ", "ਐੱਫਪੀਐਸ ਡੀਲਰਾਂ ਲਈ ਪੌਕੇਟ ਹੈਂਡਬੁੱਕ", "ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ 12 ਸਾਲ", "ਅੰਨਾ ਅਤੇ ਐਲਗੋਰਿਦਮ: ਪੀਡੀਐਸ ਵਿੱਚ ਅਗਲੀ ਪੀੜ੍ਹੀ ਦੇ ਸ਼ਾਸਨ ਵੱਲ ਵਧਣਾ (2024-2026)" ਅਤੇ ਆਈਓਟੀ-ਸਮਰੱਥ ਪ੍ਰਣਾਲੀਆਂ ਦੇ ਸੰਚਾਲਨ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਵਾਲਾ ਸਮਾਰਟ ਵੇਅਰਹਾਊਸਿੰਗ ਮੈਨੂਅਲ ਸ਼ਾਮਲ ਹਨ।

ਸਮਾਰਟ ਵੇਅਰਹਾਊਸਿੰਗ ਸਿਸਟਮ ਦੀ ਸ਼ੁਰੂਆਤ ਇੱਕ ਆਧੁਨਿਕ, ਕੁਸ਼ਲ ਅਤੇ ਤਕਨਾਲੋਜੀ-ਅਧਾਰਿਤ ਅਨਾਜ ਪ੍ਰਬੰਧਨ ਪ੍ਰਣਾਲੀ ਦੇ ਨਿਰਮਾਣ ਦੇ ਸਰਕਾਰ ਦੇ ਯਤਨਾਂ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀਹੈ। ਇਹ ਪਹਿਲਕਦਮੀ ਡਿਜੀਟਲ ਇੰਡੀਆ, ਇੰਡੀਆ ਏਆਈ ਮਿਸ਼ਨ, ਪੀਐਮ ਗਤੀਸ਼ਕਤੀ, ਅਤੇ ਆਤਮਨਿਰਭਰ ਭਾਰਤ ਦੇ ਰਾਸ਼ਟਰੀ ਟੀਚਿਆਂ ਦੇ ਅਨੁਰੂਪ ਹੈ ਅਤੇ ਦੇਸ਼ ਵਿੱਚ ਲੰਬੇ ਸਮੇਂ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ​​ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੀ ਉਮੀਦ ਹੈ ।

****

ਆਈਏ/ਆਰਪੀ/ਬਲਜੀਤ ਸਿੰਘ


(रिलीज़ आईडी: 2275508) आगंतुक पटल : 6
इस विज्ञप्ति को इन भाषाओं में पढ़ें: English , Urdu , हिन्दी , Gujarati , Kannada