ਲੋਕ ਸਭਾ ਸਕੱਤਰੇਤ
ਜੈਨ ਸੰਤ, ਜੈਨ ਦਰਸ਼ਨ ਦੇ ਸਿਧਾਂਤਾਂ ਅਤੇ ਵਿਚਾਰਾਂ ਰਾਹੀਂ ਪੂਰੇ ਵਿਸ਼ਵ ਵਿੱਚ ਪਰਿਵਰਤਨ ਲਿਆ ਰਹੇ ਹਨ: ਲੋਕ ਸਭਾ ਸਪੀਕਰ
ਜੈਨ ਧਰਮ ਦੀਆਂ ਸਿੱਖਿਆਵਾਂ, ਸ਼ਾਂਤੀ, ਆਤਮ-ਸੰਯਮ ਅਤੇ ਨੈਤਿਕ ਜੀਵਨ ਜਿਊਣ ਦਾ ਇੱਕ ਸ਼ਾਸ਼ਵਤ ਰਾਹ ਦਿਖਾਉਂਦੀ ਹੈ: ਲੋਕ ਸਭਾ ਸਪੀਕਰ
प्रविष्टि तिथि:
18 JUN 2026 5:22PM by PIB Chandigarh
ਆਤਮ- ਸੰਜਮ, ਮਨ ‘ਤੇ ਕੰਟਰੋਲ, ਵਿਚਾਰਾਂ ਦੀ ਸ਼ੁੱਧਤਾ ਅਤੇ ਨੈਤਿਕ ਕਦਰਾਂ-ਕੀਮਤਾ ਦੀ ਪਾਲਣਾ ਕਰਨ ਨਾਲ ਪਰਮਾਨੰਦ ਦੀ ਪ੍ਰਾਪਤੀ ਹੁੰਦੀ ਹੈ: ਲੋਕ ਸਭਾ ਸਪੀਕਰ
ਮਾਣਯੋਗ ਲੋਕ ਸਭਾ ਸਪੀਕਰ ਨੇ ਰਾਏਪੁਰ, ਛੱਤੀਸਗੜ੍ਹ ਵਿੱਚ ਆਚਾਰਿਆ ਪਦਾਰੋਹਣ ਏਵਮ ਸਹਸਤ੍ਰਾਵਧਾਨ ਤਪੱਸਿਆ ਮਹੋਤਸਵ (ACHARYA PADAROHAN EVAM SAHASTRAVADHAN TAPASYA MAHOTSAV) ਵਿੱਚ ਲੋਕਾ ਨੂੰ ਸੰਬੋਧਨ ਕੀਤਾ
ਰਾਏਪੁਰ (ਛੱਤੀਸਗੜ੍ਹ), 18 ਜੂਨ, 2026: ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਨੇ ਅੱਜ ਕਿਹਾ ਕਿ ਜੈਨ ਭਿਖਸ਼ੂ ਅਤੇ ਸੰਤ, ਜੈਨ ਦਰਸ਼ਨ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਰਾਹੀਂ ਨਾ ਸਿਰਫ਼ ਭਾਰਤ, ਸਗੋਂ ਪੂਰੀ ਦੁਨੀਆ ਵਿੱਚ ਸਮਾਜਿਕ ਤਬਦੀਲੀ ਲਿਆ ਰਹੇ ਹਨ।
ਪਰਮ ਪੂਜਯ ਆਚਾਰੀਆ ਸ਼੍ਰੀ ਵਿਨੈ ਕੁਸ਼ਲ ਜੀ ਮਹਾਰਾਜ ਦੇ ਵਿਸ਼ਾਲ ਆਚਾਰਿਆ ਪਦਾਰੋਹਣ ਮਹੋਤਸਵ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸ਼੍ਰੀ ਬਿਰਲਾ ਨੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦੇ ਸਮਾਧਾਨ ਕਰਨ ਵਿੱਚ ਜੈਨ ਦਰਸ਼ਨ ਦੀਆਂ ਸਿੱਖਿਆਵਾਂ ਨੂੰ ਬਹੁਤ ਪ੍ਰਾਸੰਗਿਕ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ, ਜਦੋਂ ਸਮਾਜ ਤਣਾਅ, ਚਿੰਤਾ, ਟਕਰਾਅ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪਤਨ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਜੈਨ ਧਰਮ ਦੀਆਂ ਸਿੱਖਿਆਵਾਂ ਸ਼ਾਂਤੀ, ਆਤਮ-ਸੰਜਮ ਅਤੇ ਨੈਤਿਕ ਜੀਵਨ ਜਿਊਣ ਦਾ ਇੱਕ ਸਦੀਵੀ ਮਾਰਗ ਦਿਖਾਉਂਦੀ ਹੈ।
ਇਸ ਮੌਕੇ ‘ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ਼੍ਰੀ ਵਿਸ਼ਣੂ ਦੇਵ ਸਾਏ; ਛੱਤੀਸਗੜ੍ਹ ਵਿਧਾਨ ਸਭਾ ਸਪੀਕਰ ਡਾ. ਰਮਨ ਸਿੰਘ; ਕੇਂਦਰੀ ਮੰਤਰੀ ਸ਼੍ਰੀ ਤੋਖਨ ਸਾਹੂ, ਸਾਂਸਦ ਸ਼੍ਰੀ ਬ੍ਰਿਜ ਮੋਹਨ ਅਗਰਵਾਲ ਅਥੇ ਹੋਰ ਪਤਵੰਤੇ ਸ਼ਾਮਲ ਸਨ।
ਜੈਨ ਦਰਸ਼ਨ ਦੇ ਮੂਲ ਸਿਧਾਂਤਾਂ ‘ਤੇ ਚਾਣਨਾ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੱਚੀ ਖੁਸ਼ੀ ਸਿਰਫ ਭੌਤਿਕ ਸੰਪਦਾ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸਗੋਂ, ਆਤਮ-ਸੰਜਮ, ਆਪਣੇ ਮਨ ‘ਤੇ ਕੰਟਰੋਲ, ਵਿਚਾਰਾਂ ਦੀ ਪਵਿੱਤਰਤਾ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਪਾਲਣ ਨਾਲ ਹੀ ਸਥਾਈ ਸੰਤੁਸ਼ਟੀ ਹਾਸਲ ਹੁੰਦੀ ਹੈ। ਇਸ ਸੰਦਰਭ ਵਿੱਚ, ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਹਿੰਸਾ, ਕਰੁਣਾ ਅਤੇ ਦਯਾ ਦਾ ਵਿਵਹਾਰ ਕਰਕੇ ਹੀ ਦੁਨੀਆ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਜੈਨ ਸੰਤਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਸੰਤਾਂ ਨੇ ਸੱਚ, ਹਮਦਰਦੀ ਅਤੇ ਅਧਿਆਤਮਿਕ ਜਾਗਰੂਕਤਾ ਵਰਗੀਆਂ ਕਦਰਾਂ-ਕੀਮਤਾਂ ਅਧਾਰਿਤ ਨੈਤਿਕ ਸਮਾਜ ਦੇ ਨਿਰਮਾਣ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ।
ਜੈਨ ਸੰਤਾਂ ਦੇ ਆਤਮ ਸੰਜਮ ਨੂੰ ਨਮਨ ਕਰਦੇ ਹੋਏ, ਸ਼੍ਰੀ ਬਿਰਲਾ ਨੇ ਉਨ੍ਹਾਂ ਸੰਤਾਂ ਦੇ ਪ੍ਰੇਰਕ ਉਦਾਹਰਣ ‘ਤੇ ਚਾਣਨਾ ਪਾਇਆ ਜੋ ਆਪਣੇ ਅੰਦਰੂਨੀ ਮਨ ਨੂੰ ਮਜ਼ਬੂਤ ਬਣਾਉਣ ਅਤੇ ਸਮਾਜ ਦੇ ਮਾਰਗਦਰਸ਼ਨ ਕਰਨ ਲਈ ਲੰਬੇ ਸਮੇਂ ਤੱਕ ਉਪਵਾਸ ਅਤੇ ਕਠੋਰ ਅਧਿਆਤਮਿਕ ਸਾਧਨ ਕਰਦੇ ਹਨ। ਡੂੰਘੇ ਅਧਿਆਤਮਿਕ ਅਨੁਸ਼ਾਸਨ ਰਾਹੀਂ ਇੱਕ ਨੌਜਵਾਨ ਬਾਲ ਮੁਨੀ ਦੁਆਰਾ ਸਿੱਧੀ ਹਾਸਲ ਕਰਨ ਦੀ ਜ਼ਿਕਰਯੋਗ ਉਪਲਬਧੀ ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲਬਧੀਆਂ ਇਸ ਗੱਲ ਨੂੰ ਦਰਸਾਉਂਦੀਆਂ ਹਨ ਕਿ ਘੱਟ ਉਮਰ ਵਿੱਚ ਵੀ ਏਕਾਗਰਤਾ, ਗਿਆਨ ਅਤੇ ਤਪੱਸਿਆ ਰਾਹੀਂ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਨਾਲ ਬਦਲਿਆ ਜਾ ਸਕਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੈਨ ਆਚਾਰਿਆ ਅਤੇ ਸੰਤਾਂ ਦਾ ਜੀਵਨ ਅਨੁਸ਼ਾਸਨ, ਤਿਆਗ ਅਤੇ ਨਿਰਸਵਾਰਥ ਸੇਵਾ ਦਾ ਜੀਵੰਤ ਉਦਾਹਰਣ ਹੈ। ਉਨ੍ਹਾਂ ਦਾ ਆਚਰਣ ਲੋਕਾਂ ਨੂੰ ਆਪਣੇ ਜੀਵਨ ਵਿੱਚ ਧੀਰਜ, ਆਤਮ ਸੰਜਮ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਆਪਣਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਸੰਤਾਂ ਅਤੇ ਮੁਨੀਆਂ ਦਾ ਮਾਰਗਦਰਸ਼ਨ, ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ ਅਤੇ ਆਧਿਆਤਮਿਕ ਵਿਕਾਸ ਅਤੇ ਨੈਤਿਕ ਉਤਮਤਾ ਪ੍ਰਤੀ ਸਮਾਜ ਦੀ ਵਚਨਬੱਧਤਾ ਨੂੰ ਮਜ਼ਬੂਤ ਕਰੇਗਾ।
ਸ਼੍ਰੀ ਬਿਰਲਾ ਨੇ ਲੋਕਾਂ ਤੋਂ ਸੱਚ, ਨੈਤਿਕਤਾ, ਆਤਮ-ਅਨੁਸ਼ਾਸਨ ਅਤੇ ਦਇਆ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾਉਣ ਦੀ ਅਪੀਲ ਕਰਦੇ ਹੋਏ, ਸ਼੍ਰੀ ਬਿਰਲਾ ਨੇ ਕਿਹਾ ਕਿ ਇਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ‘ਤੇ ਮਜ਼ਬੂਤ ਅਤੇ ਵਧੇਰੇ ਸਦਭਾਵਨਾਪੂਰਨ ਸਮਾਜ ਦਾ ਨਿਰਮਾਣ ਹੋ ਸਕਦਾ ਹੈ। ਉਨ੍ਹਾਂ ਨੇ ਦੁਹਰਾਇਆ ਕਿ ਜੈਨ ਸੰਤਾਂ ਦੀਆਂ ਸਿੱਖਿਆਵਾਂ ਅਤੇ ਭਗਵਾਨ ਮਹਾਵੀਰ ਦਾ ਦਰਸ਼ਨ ਸ਼ਾਂਤੀਪੂਰਣ, ਨੈਤਿਕ ਅਤੇ ਗਿਆਨਵਾਨ ਸਮਾਜ ਦੇ ਨਿਰਮਾਣ ਲਈ ਪ੍ਰੇਰਨਾ ਦੇ ਪ੍ਰਭਾਵਸ਼ਾਲੀ ਸਰੋਤ ਬਣੇ ਹੋਏ ਹਨ।
************
ਏਐੱਮ/ਬਲਜੀਤ ਸਿੰਘ
(रिलीज़ आईडी: 2275184)
आगंतुक पटल : 3