ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 18 ਤੋਂ 22 ਜੂਨ ਤੱਕ ਮੱਧ ਪ੍ਰਦੇਸ਼ ਅਤੇ ਉੜੀਸਾ ਦਾ ਦੌਰਾ ਕਰਨਗੇ

प्रविष्टि तिथि: 17 JUN 2026 8:24PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ 18 ਤੋਂ 22 ਜੂਨ, 2026 ਤੱਕ ਮੱਧ ਪ੍ਰਦੇਸ਼ ਅਤੇ ਉੜੀਸਾ ਦਾ ਦੌਰਾ ਕਰਨਗੇ।

18 ਜੂਨ ਨੂੰ, ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਬੈਤੂਲ ਵਿੱਚ ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸ਼ਵਰੀਆ ਵਿਸ਼ਵਵਿਦਿਆਲਾ ਵੱਲੋਂ ਆਯੋਜਿਤ ਪ੍ਰੋਗਰਾਮ, ‘ਆਧਿਆਤਮਿਕ ਜਾਗ੍ਰਿਤੀ ਰਾਹੀਂ ਜਨਜਾਤੀ ਸਮਾਜ ਦਾ ਸਸ਼ਕਤੀਕਰਨ’ ਵਿੱਚ ਸ਼ਾਮਲ ਹੋਣਗੇ।

19 ਜੂਨ ਨੂੰ, ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਓਂਕਾਰੇਸ਼ਵਰ ਵਿੱਚ ਅੰਤਰਰਾਸ਼ਟਰੀ ਸਿਕਲ ਸੈੱਲ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਰਾਸ਼ਟਰਪਤੀ ਉਸੇ ਦਿਨ, ਉੜੀਸਾ ਦੇ ਰਾਏਰੰਗਪੁਰ ਵਿੱਚ, ਏਮਜ਼ ਭੁਵਨੇਸ਼ਵਰ ਵੱਲੋਂ ਆਯੋਜਿਤ ਮੈਡੀਕਲ ਕੈਂਪ, ਕੁਸੁਮੀ ਬਲਾਕ ਦੇ ਅਧੀਨ ਮਾਈਨਿੰਗ (ਖਣਨ) ਪ੍ਰਭਾਵਿਤ ਪਿੰਡਾਂ ਲਈ ਵਿਸ਼ਾਲ ਏਕੀਕ੍ਰਿਤ ਪੇਂਡੂ ਟੂਟੀ ਜਲ ਸਪਲਾਈ ਯੋਜਨਾ, ਬ੍ਰਹਮਾਕੁਮਾਰੀ ਸੰਸਥਾ ਦੇ ਮਾਤ੍ਰਸ਼ਕਤੀ ਭਵਨ ਅਤੇ ਰਾਏਰੰਗਪੁਰ ਜ਼ਿਲ੍ਹੇ ਦੇ ਵਿਸ਼ੇਸ਼ ਸਰਕਟ ਹਾਊਸ ਅਤੇ ਪੁਲਿਸ ਜ਼ਿਲ੍ਹਾ, ਰਾਏਰੰਗਪੁਰ ਦਾ ਉਦਘਾਟਨ ਕਰਨਗੇ।

20 ਜੂਨ ਨੂੰ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪਹਾੜਪੁਰ ਵਿੱਚ ਇੱਕ ਸਕੂਲ ਅਤੇ ਹੁਨਰ ਕੇਂਦਰ ਸਮੇਤ ਵੱਖ-ਵੱਖ ਥਾਵਾਂ ਦਾ ਦੌਰਾ ਕਰਨਗੇ ਅਤੇ ਲਾਭਪਾਤਰੀਆਂ ਅਤੇ ਬੱਚਿਆਂ ਨਾਲ ਗੱਲਬਾਤ ਕਰਨਗੇ। ਇਸ ਤੋਂ ਬਾਅਦ ਉਹ ਦੋਵੇਂ ਰਾਏਰੰਗਪੁਰ ਵਿੱਚ ਇੱਕ ਜਨਤਕ ਸਮਾਗਮ ਵਿੱਚ ਸ਼ਾਮਲ ਹੋਣਗੇ।

21 ਜੂਨ ਨੂੰ, ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਉਸੇ ਦਿਨ, ਉਹ ਜਬਲਪੁਰ ਵਿੱਚ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਵਿੱਚ ਸ਼ਾਮਲ ਹੋਣਗੇ।

22 ਜੂਨ ਨੂੰ, ਰਾਸ਼ਟਰਪਤੀ ਮੱਧ ਪ੍ਰਦੇਸ਼ ਦੇ ਕੂਨੋ ਰਾਸ਼ਟਰੀ ਪਾਰਕ ਵਿੱਚ ਸਹਰੀਆ ਜਨਜਾਤੀ ਦੇ ਮੈਂਬਰਾਂ, ਚੀਤਾ ਟ੍ਰੈਕਰਸ, ਟੂਰਿਸਟ ਗਾਈਡਾਂ ਅਤੇ ਕੂਨੋ ਫੀਲਡ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕਰਨਗੇ।

******

ਐੱਮਜੇਪੀਐੱਸ/ਐੱਸਐੱਸ/ਐੱਸਟੀ


(रिलीज़ आईडी: 2274607) आगंतुक पटल : 5
इस विज्ञप्ति को इन भाषाओं में पढ़ें: English , Urdu , हिन्दी , Gujarati , Odia , Tamil , Malayalam