ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਝੁੱਗੀਆਂ-ਝੌਂਪੜੀਆਂ ਦੇ ਪੁਨਰਵਾਸ ਦੇ ਮੁੱਦੇ 'ਤੇ ਇੱਕ ਸਮੀਖਿਆ ਮੀਟਿੰਗ ਕੀਤੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਅੰਤਯੋਦਯ ਦੇ ਵਿਕਾਸ ਅਤੇ ਗ਼ਰੀਬ ਕਲਿਆਣ ਲਈ ਵਚਨਬੱਧ ਹੈ
ਦਿੱਲੀ ਸਲੱਮ ਅਤੇ ਝੁੱਗੀ-ਝੋਪੜੀ ਪੁਨਰਵਾਸ ਅਤੇ ਪੁਨਰਸਥਾਪਨਾ ਨੀਤੀ, 2026 ਨੂੰ ਅੱਜ ਅੰਤਿਮ ਰੂਪ ਦੇ ਦਿੱਤਾ ਗਿਆ ਹੈ ਦਿੱਲੀ ਸਰਕਾਰ ਨੂੰ ਜਲਦੀ ਹੀ ਇਸ ਦੀ ਨੋਟੀਫਿਕੇਸ਼ਨ ਜਾਰੀ ਕਰਨੀ ਚਾਹੀਦੀ ਹੈ
ਡੀਡੀਏ/ਡੀਯੂਐਸਆਈਬੀ ਨੂੰ ਪੀਪੀਪੀ ਮੋਡ 'ਤੇ ਝੁੱਗੀਆਂ-ਝੌਂਪੜੀਆਂ ਦੇ ਪੁਨਰਵਾਸ ਲਈ ਪੰਜ ਕਲਸਟਰਾਂ ਲਈ 45 ਦਿਨਾਂ ਦੇ ਅੰਦਰ ਟੈਂਡਰ ਜਾਰੀ ਕਰਨੇ ਚਾਹੀਦੇ ਹਨ
ਦਿੱਲੀ ਸਰਕਾਰ ਨੂੰ ਪ੍ਰਤੀ ਮਹੀਨਾ ਘੱਟੋ-ਘੱਟ ਪੰਜ ਪੀਪੀਪੀ-ਅਧਾਰਿਤ ਪੁਨਰਵਾਸ ਪ੍ਰੋਜੈਕਟਾਂ ਲਈ ਟੈਂਡਰ ਜਾਰੀ ਕਰਨੇ ਚਾਹੀਦੇ ਹਨ
ਪੁਨਰਵਾਸ ਕਲੋਨੀਆਂ ਦਾ ਨਿਰਮਾਣ ਆਂਗਣਵਾੜੀ ਕੇਂਦਰਾਂ, ਵਿਦਿਅਕ ਸਹੂਲਤਾਂ, ਸਿਹਤ ਕੇਂਦਰਾਂ ਅਤੇ ਖੇਡ ਦੇ ਮੈਦਾਨਾਂ ਵਰਗੀਆਂ ਸਹੂਲਤਾਂ ਦੀ ਢੁਕਵੀਂ ਅਤੇ ਉਚਿਤ ਵਿਵਸਥਾ ਨੂੰ ਯਕੀਨੀ ਬਣਾਏਗਾ
ਅੱਜ ਦੇ ਫੈਸਲੇ ਨਾਲ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ 4 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ
Posted On:
16 JUN 2026 9:40PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਝੁੱਗੀਆਂ-ਝੌਂਪੜੀਆਂ ਦੇ ਪੁਨਰਵਾਸ ਦੇ ਮੁੱਦੇ 'ਤੇ ਇੱਕ ਸਮੀਖਿਆ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ, ਦਿੱਲੀ ਦੇ ਉਪ ਰਾਜਪਾਲ ਸ਼੍ਰੀ ਤਰਨਜੀਤ ਸਿੰਘ ਸੰਧੂ, ਦਿੱਲੀ ਦੇ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ, ਦਿੱਲੀ ਦੇ ਸ਼ਹਿਰੀ ਵਿਕਾਸ ਮੰਤਰੀ, ਕੇਂਦਰੀ ਗ੍ਰਹਿ ਸਕੱਤਰ, ਦਿੱਲੀ ਦੇ ਮੁੱਖ ਸਕੱਤਰ, ਅਤੇ ਕੇਂਦਰ ਅਤੇ ਦਿੱਲੀ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।

ਮੀਟਿੰਗ ਵਿੱਚ, ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਸਲੱਮ ਅਤੇ ਝੁੱਗੀ-ਝੌਂਪੜੀ ਮੁੜ ਵਸੇਬਾ ਅਤੇ ਪੁਨਰਵਾਸ ਨੀਤੀ, 2026 ਨੂੰ ਅੱਜ ਅੰਤਿਮ ਰੂਪ ਦੇ ਦਿੱਤਾ ਗਿਆ ਹੈ, ਅਤੇ ਦਿੱਲੀ ਸਰਕਾਰ ਨੂੰ ਜਲਦੀ ਹੀ ਇਸਦੀ ਨੋਟੀਫਿਕੇਸ਼ਨ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਹਦਾਇਤ ਕੀਤੀ ਕਿ ਦਿੱਲੀ ਵਿਕਾਸ ਅਥਾਰਟੀ (ਡੀਡੀਏ)/ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀਯੂਐਸਆਈਬੀ) ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ਤਹਿਤ ਝੁੱਗੀਆਂ-ਝੌਂਪੜੀਆਂ ਦੇ ਪੁਨਰਵਾਸ ਲਈ ਪੰਜ ਕਲਸਟਰਾਂ ਲਈ 45 ਦਿਨਾਂ ਦੇ ਅੰਦਰ ਟੈਂਡਰ ਜਾਰੀ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ, 50 ਹੋਰ ਝੁੱਗੀਆਂ-ਝੌਂਪੜੀਆਂ ਦੇ ਕਲਸਟਰਾਂ ਲਈ ਪ੍ਰੋਜੈਕਟ ਦਸਤਾਵੇਜ਼ ਅਤੇ ਟੈਂਡਰ ਫਾਰਮ ਜਲਦੀ ਤਿਆਰ ਕੀਤੇ ਜਾਣੇ ਚਾਹੀਦੇ ਹਨ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਹਰ ਮਹੀਨੇ ਘੱਟੋ-ਘੱਟ ਪੰਜ ਪੀਪੀਪੀ-ਅਧਾਰਿਤ ਪੁਨਰਵਾਸ ਪ੍ਰੋਜੈਕਟਾਂ ਲਈ ਟੈਂਡਰ ਜਾਰੀ ਕਰੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਪੁਨਰਵਾਸ ਕਲੋਨੀਆਂ ਦੇ ਨਿਰਮਾਣ ਵਿੱਚ ਆਂਗਣਵਾੜੀ ਕੇਂਦਰਾਂ, ਵਿਦਿਅਕ ਸਹੂਲਤਾਂ, ਸਿਹਤ ਕੇਂਦਰਾਂ ਅਤੇ ਖੇਡ ਦੇ ਮੈਦਾਨਾਂ ਵਰਗੀਆਂ ਭਾਈਚਾਰਕ ਸਹੂਲਤਾਂ ਲਈ ਢੁਕਵਾਂ ਅਤੇ ਉਚਿਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਫੈਸਲੇ ਨਾਲ ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ 4 ਲੱਖ ਪਰਿਵਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਝੁੱਗੀਆਂ-ਝੌਂਪੜੀਆਂ ਲਈ ਯੋਗਤਾ ਮਿਤੀ 01.01.2025 ਨਿਰਧਾਰਿਤ ਕੀਤੀ ਜਾਣੀ ਚਾਹੀਦੀ ਹੈ।

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਸਰਕਾਰ ਅੰਤਯੋਦਯ ਦੇ ਵਿਕਾਸ ਅਤੇ ਗਰੀਬ ਕਲਿਆਣ ਲਈ ਵਚਨਬੱਧ ਹੈ।
************
ਆਰਕੇ। ਪੀਆਰ । ਪੀਐੱਸ । ਬਲਜੀਤ ਸਿੰਘ
(Release ID: 2273911)
ਵਿਜ਼ੀਟਰ ਕਾਊਂਟਰ : 38