MIFF banner

ਮੁੰਬਈ ਵਿੱਚ ਸਿਨੇਮਾ ਦੀ ਉੱਤਮਤਾ ਅਤੇ ਸੱਭਿਆਚਾਰਕ ਵਿਭਿੰਨਤਾ ਦੇ ਜਸ਼ਨ ਨਾਲ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋਈ


ਡਾਕਿਊਮੈਂਟਰੀ,  ਸ਼ੌਰਟ ਫਿਕਸ਼ਨ,  ਐਨੀਮੇਸ਼ਨ ਅਤੇ AI -ਜੈਨਰੇਟਿਡ ਫਿਲਮਾਂ ਦੇ ਲਈ ਭਾਰਤ  ਦੇ ਪ੍ਰਮੁੱਖ ਫਿਲਮ ਸਮਾਰੋਹ,  ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਦੇ 19ਵੇਂ ਐਡੀਸ਼ਨ ਦੀ ਸ਼ੁਰੂਆਤ ਅੱਜ ਮੁੰਬਈ  ਦੇ ਰਵਿੰਦਰ ਨਾਟਯ ਮੰਦਿਰ  ਵਿੱਚ ਇੱਕ ਸ਼ਾਨਦਾਰ ਉਦਘਾਟਨ ਸਮਾਰੋਹ ਦੇ ਨਾਲ ਹੋਈ। 

ਪਿਛਲੇ ਕੁਝ ਸਾਲਾਂ ਵਿੱਚ, MIFF ਫਿਲਮ ਨਿਰਮਾਤਾਵਾਂ,  ਕਹਾਣੀਕਾਰਾਂ ਅਤੇ ਰਚਨਾਤਮਕ ਪੇਸ਼ੇਵਰਾਂ ਦੇ ਲਈ ਇੱਕ ਆਲਮੀ ਪੱਧਰ ‘ਤੇ ਪਹਿਚਾਣੇ ਜਾਣ ਵਾਲੇ ਮੰਚ ਦੇ ਰੂਪ ਵਿੱਚ ਵਿਕਸਿਤ ਹੋਇਆ ਹੈ  ਜੋ ਦਮਦਾਰ ਅਤੇ ਰਚਨਾਤਮਕ ਸਿਨੇਮਾ ਦੀਆਂ ਕਹਾਣੀਆਂ ਦੇ ਜਰੀਏ ਸਾਰਥਕ ਗੱਲਬਾਤ ਨੂੰ ਹੁਲਾਰਾ ਦਿੰਦਾ ਹੈ। ਮਹੋਤਸਵ ਦਾ 19ਵਾਂ ਐਡੀਸ਼ਨ ਭਾਰਤ ਅਤੇ ਦੁਨੀਆ ਭਰ ਦੇ ਮਸ਼ਹੂਰ ਫਿਲਮ ਨਿਰਮਾਤਾਵਾਂ,  ਸਿਨੇਮਾ ਜਗਤ ਜਾਣਕਾਰਾਂ, ਉਭਰਦੀਆਂ ਸ਼ਖਸੀਅਤਾਂ ਅਤੇ ਸਿਨੇਮਾ ਪ੍ਰੇਮੀਆਂ ਨੂੰ ਇਕੱਠੇ ਲਿਆਉਂਦਾ ਹੈ, ਜੋ ਡਾਕਿਊਮੈਂਟਰੀ, ਸ਼ੌਰਟ ਫਿਕਸ਼ਨ, ਐਨੀਮੇਸ਼ਨ ਅਤੇ AI -ਅਧਾਰਿਤ ਫਿਲਮ ਨਿਰਮਾਣ ਵਰਗੀਆਂ ਵਧੀਆਂ ਕਲਾਵਾਂ ਨਾਲ ਜੁੜੇ ਹਨ।

ਮਹੋਤਸਵ ਦੇ ਪਹਿਲੇ ਦਿਨ ਰੈੱਡ ਕਾਰਪੇਟ ‘ਤੇ ਖਾਸ ਮਹਿਮਾਨਾਂ  ਫਿਲਮ ਨਿਰਮਾਤਾਵਾਂ ਅਤੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ, ਜਿਸ ਤੋਂ ਬਾਅਦ ਉਦਘਾਟਨ ਸਮਾਰੋਹ ਦੀ ਸ਼ੁਰੂਆਤ ਹੋਈ ਜਿਸ ਵਿੱਚ ਫਿਲਮ ਜਗਤ ਅਤੇ ਸੱਭਿਆਚਾਰਕ ਖੇਤਰ ਦੀਆਂ ਮੰਨੀਆਂ -ਪ੍ਰੰਮਨੀਆਂ ਹਸਤੀਆਂ ਸ਼ਾਮਲ  ਹੋਈਆਂ। 

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਚੰਚਲ ਕੁਮਾਰ ਅਤੇ ਮਸ਼ਹੂਰ ਫਿਲਮ ਡਾਇਰੈਕਟਰ ਅਤੇ ਨਿਰਦੇਸ਼ਕ ਡਾ.  ਚੰਦਰਪ੍ਰਕਾਸ਼ ਦ੍ਵਿਵੇਦੀ 19ਵੇਂ MIFF  ਦੇ ਉਦਘਾਟਨ ਸਮਾਰੋਹ  ਦੇ ਦੌਰਾਨ ਰੈੱਡ ਕਾਰਪੇਟ ‘ਤੇ

19ਵੇਂ MIFF ਦੇ ਉਦਘਾਟਨ ਪ੍ਰੋਗਰਾਮ ਦੇ ਦੌਰਾਨ ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲੇ ਅਤੇ IT ਮੰਤਰੀ ਸ਼੍ਰੀ ਆਸ਼ੀਸ਼ ਸ਼ੈਲਾਰ, ਮਰਾਠੀ ਭਾਸ਼ਾ ਵਿਭਾਗ ਦੇ ਸਕੱਤਰ ਡਾ.  ਕਿਰਨ ਕੁਲਕਰਣੀ  ਦੇ ਨਾਲ

 

ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ  ਡਾ. ਐੱਲ. ਮੁਰੂਗਨ,  NFDC  ਦੇ ਚੇਅਰਮੈਨ ਸ਼੍ਰੀ ਜੀ. ਕ੍ਰਿਸ਼ਨ ਕੁਮਾਰ ਅਤੇ NFDC  ਦੇ ਮੈਨਜਿੰਗ ਡਾਇਰੈਕਟਰ ਸ਼੍ਰੀ ਪ੍ਰਕਾਸ਼ ਮਗਦੁਮ ਦੇ ਨਾਲ 19ਵੇਂ MIFF ਦੇ ਉਦਘਾਟਨ ਸਮਾਰੋਹ ਦੌਰਾਨ

 

ਮਸ਼ਹੂਰ ਫਿਲਮ ਨਿਰਮਾਤਾ ਅਤੇ ਵੀ. ਸ਼ਾਂਤਾਰਾਮ ਦੇ ਪੁੱਤਰ ਸ਼੍ਰੀ ਕਿਰਨ ਸ਼ਾਂਤਾਰਾਮ ਨੇ ਵੀ 19ਵੇਂ MIFF  ਦੇ ਉਦਘਾਟਨ ਸਮਾਰੋਹ ਵਿੱਚ ਸ਼ਿਰਕਤ ਕੀਤੀ

ਮਸ਼ਹੂਰ ਫਿਲਮ ਨਿਰਮਾਤਾ ਅਤੇ IFFI ਦੇ ਡਾਇਰੈਕਟਰ ਸ਼੍ਰੀ ਆਸ਼ੂਤੋਸ਼ ਗੋਵਾਰਿਕਰ 19ਵੇਂ MIFF  ਦੇ ਉਦਘਾਟਨ ਸਮਾਰੋਹ  ਦੇ ਦੌਰਾਨ ਰੈੱਡ ਕਾਰਪੇਟ ‘ਤੇ

 

ਮਸ਼ਹੂਰ ਫਿਲਮ ਐਕਟਰ ਸ਼੍ਰੀ ਜੈਦੀਪ ਅਹਲਾਵਤ ਅਤੇ ਐਕਟਰਸ ਸ਼੍ਰੀ ਸ਼ੀਨਾ ਚੌਹਾਨ  19ਵੇਂ MIFF  ਦੇ ਉਦਘਾਟਨ ਸਮਾਰੋਹ  ਦੇ ਦੌਰਾਨ ਰੈੱਡ ਕਾਰਪੇਟ ‘ਤੇ

PIB ਮੁੰਬਈ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਸਮਿਤਾ ਵਤਸ ਸ਼ਰਮਾ 19ਵੇਂ MIFF ਦੇ ਸ਼ਾਨਦਾਰ ਉਦਘਾਟਨ ਦੇ ਦੌਰਾਨ ਰੈੱਡ ਕਾਰਪੇਟ ‘ਤੇ ਗੱਲਬਾਤ ਕਰਦੇ ਹੋਏ

 ਉਦਘਾਟਨ ਸਮਾਰੋਹ ਦੀਆਂ ਝਲਕੀਆਂ

ਮਸ਼ਹੂਰ ਫਿਲਮ ਐਕਟਰ ਸ਼੍ਰੀ ਜੈਦੀਪ ਅਹਲਾਵਤ 19ਵੇਂ  MIFF  ਦੇ ਉਦਘਾਟਨ ਸਮਾਰੋਹ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ

 

ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ  ਡਾ.  ਐੱਲ.  ਮੁਰੂਗਨ 19ਵੇਂ  MIFF  ਦੇ ਉਦਘਾਟਨ ਸਮਾਰੋਹ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ

 

************

ਪੀਆਈਬੀ ਟੀਮ MIFF | ਸੁਪ੍ਰੀਆ ਘਾਇਤਡਾਕ/ ਐਡਗਰ ਕੋਲਹੋ/ ਦਰਸ਼ਨਾ ਰਾਣੇ


Great films resonate through passionate voices. Share your love for cinema with #MIFF2026. Tag us @pibmumbai on X, and we'll help spread your passion! For journalists, bloggers, and vloggers wanting to connect with filmmakers for interviews/interactions, reach out to us at miff.mediadesk@pib.gov.in with the subject line: Take One with PIB.


रिलीज़ आईडी: 2273909   |   Visitor Counter: 3