ਕੈਨੇਡਾ, ਫਿਲੀਪੀਂਸ ਅਤੇ ਆਈਸਲੈਂਡ ਦੀਆਂ ਤਿੰਨ ਆਲਮੀ ਕਹਾਣੀਆਂ ਦੇ ਨਾਲ ਹੋਵੇਗੀ 19ਵੇਂ MIFF 2026 ਦੀ ਸ਼ੁਰੂਆਤ
ਪਿਘਲਦੇ ਗਲੇਸ਼ੀਅਰ ਅਤੇ ਧੁੰਦਲੀਆਂ ਹੁੰਦੀਆਂ ਯਾਦਾਂ ਤੋਂ ਲੈ ਕੇ ਇਨਸਾਨੀ ਇੱਛਾ ਅਤੇ ਏਆਈ ਨਾਲ ਜੁੜੀਆਂ ਅਨਿਸ਼ਚਿਤਤਾਵਾਂ ਤੱਕ ‘ਟਾਈਮ ਐਂਡ ਵਾਟਰ’, ‘ਅਗਾਪਿਟੋ’ (AGAPITO) ਅਤੇ ‘ਗੁੱਡ ਲੱਕ ਟੂ ਯੂ ਆਲ’ ਨਾਮ ਦੀਆਂ ਤਿੰਨ ਫਿਲਮਾਂ ਨੇ ਅੱਜ ਮੁੰਬਈ ਵਿੱਚ ਸ਼ੁਰੂ ਹੋਏ 19ਵੇਂ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) 2026 ਦਾ ਮਾਹੌਲ ਤਿਆਰ ਕੀਤਾ। ਉਦਘਾਟਨ ਸਮਾਰੋਹ ਤੋਂ ਬਾਅਦ ਰਵਿੰਦਰ ਨਾਟਯ ਮੰਦਿਰ ਵਿੱਚ ਇਨ੍ਹਾਂ ਤਿੰਨੋਂ ਫਿਲਮਾਂ ਦੀ ਸਕ੍ਰੀਨਿੰਗ ਹੋਈ। ਡਾਕਿਊਮੈਂਟਰੀ, ਸ਼ੌਰਟ ਫਿਕਸ਼ਨ ਅਤੇ ਐਨੀਮੇਸ਼ਨ ਲਈ ਭਾਰਤ ਦਾ ਪ੍ਰਮੁੱਖ ਮਹੋਤਸਵ MIFF 15 ਤੋਂ 21 ਜੂਨ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।
ਸਮਾਂ, ਬਰਫ਼ ਅਤੇ ਯਾਦਾਂ ‘ਤੇ ਇੱਕ ਚਿੰਤਨ : ‘ਟਾਈਮ ਐਂਡ ਵਾਟਰ’
ਸਾਰਾ ਡੋਸਾ ਦੁਆਰਾ ਡਾਇਰੈਕਟਿਡ ਫਿਲਮ ‘ਟਾਈਮ ਐਂਡ ਵਾਟਰ’ ਦੇ ਨਾਲ ਮਹੋਤਸਵ ਦੀ ਸ਼ੁਰੂਆਤ ਇੱਕ ਵਿਚਾਰਸ਼ੀਲ ਅੰਦਾਜ ਵਿੱਚ ਹੁੰਦੀ ਹੈ। ਨੈਸ਼ਨਲ ਜਿਓਗ੍ਰਾਫਿਕ ਡਾਕਿਊਮੈਂਟਰੀ ਫਿਲਮਜ਼ ਅਤੇ ਸੈਂਡਬੌਕਸ ਫਿਲਮਜ਼ ਦੁਆਰਾ ਨਿਨਮਾਹ ਫਾਉਂਡੇਸ਼ਨ (Ninmah Foundation) ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਇਹ ਡਾਕਿਊਮੈਂਟਰੀ ਆਈਸਲੈਂਡ ਦੇ ਲੇਖਕ ਆਂਦ੍ਰੀ ਸਨੈਰ ਮੈਗਨਾਸਨ ਦੀ ਕਹਾਣੀ ਹੈ, ਜੋ ਕਿ ਆਪਣੇ ਨਿਜੀ ਅਤੇ ਇਤਿਹਾਸਕ ਰਿਕਾਰਡਸ ਨੂੰ ਇੱਕ ਪ੍ਰਤੀਕਾਤਮਕ ਟਾਈਮ ਕੈਪਸੂਲ ਵਿੱਚ ਬਦਲਦੇ ਹਨ। ਪਿਘਲਦੇ ਗਲੇਸ਼ੀਅਰਾਂ ਅਤੇ ਬਦਲਦੇ ਦ੍ਰਿਸ਼ਾਂ ਦੇ ਵਿਚਕਾਰ, ਉਨ੍ਹਾਂ ਦੀ ਇਹ ਯਾਤਰਾ ਵਾਤਾਵਰਣ ਅਤੇ ਪਰਿਵਾਰ ਦੇ ਨੁਕਸਾਨ ਬਾਰੇ ਇੱਕ ਡੂੰਘੀ ਸੋਚ ਬਣ ਜਾਂਦੀ ਹੈ, ਜਿਸ ਵਿੱਚ ਗਾਇਬ ਹੁੰਦੀ ਬਰਫ਼ ਅਤੇ ਧੁੰਦਲੀਆਂ ਹੁੰਦੀਆਂ ਯਾਦਾਂ ਆਪਸ ਵਿੱਚ ਜੁੜ ਜਾਂਦੀਆਂ ਹਨ। ਸਾਲਾ ਡੋਸਾ ਆਸਕਰ ਦੇ ਲਈ ਨਾਮਜਦ ਹੋ ਚੁੱਕੀ ਨੌਨ-ਫਿਕਸ਼ਨ ਫਿਲਮ ਨਿਰਮਾਤਾ ਹਨ, ਜੋ ਕਿ ਇਨਸਾਨ ਅਤੇ ਕੁਦਰਤ ਦੇ ਰਿਸ਼ਤਿਆਂ ਨੂੰ ਸਮਝਣ ਲਈ ਜਾਣੀ ਜਾਂਦੀ ਹੈ। ਇਹ ਫਿਲਮ ਸਮਾਂ, ਤਬਦੀਲੀ ਅਤੇ ਪੀੜ੍ਹੀ-ਦਰ-ਪੀੜ੍ਹੀ ਦੀ ਜ਼ਿੰਮੇਵਾਰੀ ‘ਤੇ ਇੱਕ ਕਾਵਿਕ ਪ੍ਰਤੀਬਿੰਬ ਪੇਸ਼ ਕਰਦੀ ਹੈ।

ਇੱਕ ਭੁੱਲੀ –ਬਿਸਰੀ ਥਾਂ ‘ਤੇ ਖਾਮੋਸ਼ ਇੰਤਜ਼ਾਰ : AGAPITO
ਅਰਵਿਨ ਬੇਲਾਰਮਿਨੋ ਅਤੇ ਕਾਇਲਾ ਰੋਮੈਰੋ ਦੁਆਰਾ ਡਾਇਰੈਕਟਿਡ, ਤਾਗਾਲੋਗ ਭਾਸ਼ਾ ਦੀ ਫਿਲੀਪਿਨੋ ਸ਼ੌਰਟ ਫਿਲਮ ‘AGAPITO’ ਇੱਕ ਅਜਿਹੀ ਬੌਲਿੰਗ ਐਲੀ ਦੀ ਕਹਾਣੀ ਹੈ ਜੋ ਕਿ ਹੁਣ ਆਪਣੀ ਚਮਕ ਗੁਆ ਰਹੀ ਹੈ। ਮਹੀਨੇ ਦੇ ਅਖੀਰਲੇ ਦਿਨ, ਜਦੋਂ ਮੈਨੇਜਰ ਮੀਰਾ ਆਪਣਾ ਕੰਮ ਖਤਮ ਕਰ ਰਹੀ ਹੁੰਦੀ ਹੈ, ਤਾਂ ਉਹ ਇੱਕ ਅਜਿਹੇ ਮਹਿਮਾਨ ਦਾ ਇੰਤਜ਼ਾਰ ਕਰ ਰਹੀ ਹੁੰਦੀ ਹੈ, ਜਿਸ ਦੇ ਆਉਣ ਨਾਲ ਇੱਕ ਖਾਮੋਸ਼ ਜਜ਼ਬਾਤੀ ਅਹਿਸਾਸ ਜੁੜਿਆ ਹੁੰਦਾ ਹੈ। ਇੱਕ ਸੰਜਮੀ ਕਹਾਣੀ ਸੁਣਾਉਣ ਦੀ ਸ਼ੈਲੀ ਰਾਹੀਂ, ਇਹ ਫਿਲਮ ਰੋਜ਼ਾਨਾ ਦੇ ਕੰਮਾਂ ਅਤੇ ਉਮੀਦਾਂ ਵਿਚਕਾਰ ਤਣਾਅ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਇਹ ਪ੍ਰਗਟ ਕਰਦੀ ਹੈ ਕਿ ਕਿਵੇਂ ਆਮ ਥਾਵਾਂ ਅਤੇ ਹਾਵ-ਭਾਵਾਂ ਦੇ ਅੰਦਰ ਕਿੰਨੀ ਡੂੰਘੀ ਤਾਂਘ, ਯਾਦਾਂ ਅਤੇ ਮਨੁੱਖੀ ਸਬੰਧ ਲੁਕੇ ਹੋ ਸਕਦੇ ਹਨ।

ਭਵਿੱਖ ਤੋਂ ਇੱਕ ਅਨੋਖੀ ਚੇਤਾਵਨੀ : ‘ਗੁੱਡ ਲੱਕ ਟੂ ਯੂ ਆਲ’
ਕੈਨੇਡੀਅਨ ਫਿਲਮਮੇਕਰ ਕੌਰਡੇਲ ਬਾਰਕਰ ਦੀ ਐਨਿਮੇਟਿਡ ਸ਼ੌਰਟ ਫਿਲਮ ‘ਗੁੱਡ ਲੱਕ ਟੂ ਯੂ ਆਲ’ ਆਪਣੀ ਮਜ਼ੇਦਾਰ ਪਰੰਤੂ ਬੇਚੈਨ ਕਰ ਦੇਣ ਵਾਲੀ ਕਹਾਣੀ ਰਾਹੀਂ ਇੱਕ ਵੱਖਰਾ ਹੀ ਅੰਦਾਜ ਪੇਸ਼ ਕਰਦੀ ਹੈ। ਇਹ ਫਿਲਮ ਇੱਕ ਛੋਟੀ ਜਿਹੀ ਬੱਚੀ ਦੀ ਕਹਾਣੀ ਹੈ ਜੋ ਆਪਣੇ ਖਿਡੌਣਿਆਂ ਦੇ ਨਾਲ ਕਲਪਨਾ ਦੀ ਦੁਨੀਆ ਵਿੱਚ ਗੁਆਚੀ ਹੋਈ ਹੈ; ਉਸ ਨੂੰ ਇਸ ਗੱਲ ਦਾ ਜ਼ਰਾ ਵੀ ਅੰਦਾਜਾ ਨਹੀਂ ਹੈ ਕਿ ਉਸ ਦਾ ਕਨੈਕਸ਼ਨ ਸ਼ਾਇਦ ਇਨਸਾਨਾਂ ਦੇ ਅਨਿਸ਼ਚਿਤ ਭਵਿੱਖ ਨਾਲ ਹੋ ਸਕਦਾ ਹੈ।
ਵਿਗਿਆਨਿਕਾਂ ਅਤੇ ਵਿਚਾਰਕਾਂ ਦੇ ਬਿਖਰੇ ਹੋਏ ਵਿਚਾਰਾਂ ਨੂੰ ਸਮੇਟਦੇ ਹੋਏ, ਇਹ ਫਿਲਮ ਬਚਪਨ ਦੀ ਮਾਸੂਸੀਅਤ ਅਤੇ ਦਾਰਸ਼ਨਿਕ ਬੇਚੈਨੀ ਦੇ ਵਿਚਕਾਰ ਝੂਲਦੀ ਰਹਿੰਦੀ ਹੈ। ਇਹ ਫਿਲਮ ਆਰਟੀਫਿਸ਼ੀਅਲ ਇੰਟੈਲੀਜੈਂਸ, ਤਕਨਾਲੋਜੀ ਦੇ ਵਿਕਾਸ ਅਤੇ ਇਨਸਾਨੀ ਤਰੱਕੀ ਦੇ ਅਨਿਸ਼ਚਿਤ ਰਸਤਿਆਂ ਦੇ ਬਾਰੇ ਜ਼ਰੂਰੀ ਸੁਆਲ ਚੁੱਕਦੀ ਹੈ ਅਤੇ ਇਸ ਵਿੱਚ ਮਜਾਕ, ਹੈਰਾਨੀ ਅਤੇ ਸਾਵਧਾਨੀ ਦੇ ਬਰਾਬਰ ਮੇਲ ਦੇਖਣ ਨੂੰ ਮਿਲਦਾ ਹੈ। ਬਾਰਕਰ ਦੋ ਵਾਰ ਅਕੈਡਮੀ ਐਵਾਰਡ ਲਈ ਨਾਮਜ਼ਦ ਹੋ ਚੁੱਕੇ ਐਨੀਮੇਟਰ ਹਨ ਅਤੇ ਨੈਸ਼ਨਲ ਫਿਲਮ ਬੋਰਡ ਆਫ ਕੈਨੇਡਾ ਨਾਲ ਜੁੜੇ ਹੋਏ ਹਨ।

ਵਾਤਾਵਰਣ ਨਾਲ ਜੁੜੀਆਂ ਚਿੰਤਾਵਾਂ, ਇਨਸਾਨੀ, ਜਜ਼ਬਾਤਾਂ ਅਤੇ ਤਕਨਾਲੋਜੀ ਨਾਲ ਜੁੜੇ ਸੁਆਲਾਂ ਨੂੰ ਇਕੱਠਿਆਂ ਪੇਸ਼ ਕਰਨ ਵਾਲੀਆਂ ਸ਼ੁਰੂਆਤੀ ਤਿੰਨ ਫਿਲਮਾਂ, ਮੁੰਬਈ, ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਵਿਭਿੰਨਤਾ ਅਤੇ ਆਲਮੀ ਨਜ਼ਰੀਏ ਨੂੰ ਦਰਸਾਉਂਦੀ ਹੈ। ਇਨ੍ਹਾਂ ਦੀ ਸਕ੍ਰੀਨਿੰਗ, ਸਿਨੇਮੈਟਿਕ ਉੱਤਮਤਾ ਦੇ ਇੱਕ ਹਫ਼ਤੇ ਲੰਬੇ ਜਸ਼ਨ ਲਈ ਇੱਕ ਪ੍ਰੇਰਣਾਦਾਇਕ ਅਤੇ ਸੋਚਣ ‘ਤੇ ਮਜ਼ਬੂਰ ਕਰਨ ਵਾਲਾ ਮਾਹੌਲ ਬਣਾਉਂਦੀ ਹੈ।
ਦੱਖਣੀ ਏਸ਼ੀਆ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਵੱਡੇ ਨੌਨ-ਫੀਚਰ ਫਿਲਮ ਫੈਸਟੀਵਲ ਦੇ ਤੌਰ ‘ਤੇ ਪਛਾਣੇ ਜਾਣ ਵਾਲਾ ਮੁੰਬਈ ਇੰਟਰਨੈਸ਼ਨਲ ਫਿਲਮ ਫੈਸਟੀਵਲ (MIFF) ਲੰਬੇ ਸਮੇਂ ਤੋਂ ਡਾਕਿਊਮੈਂਟਰੀ, ਸ਼ੌਰਟ ਫਿਕਸ਼ਨ ਅਤੇ ਐਨੀਮੇਸ਼ਨ ਫਿਲਮ ਨਿਰਮਾਣ ਦੇ ਇੱਕ ਸ਼ਾਨਦਾਰ ਜਸ਼ਨ ਵਜੋਂ ਆਪਣੀ ਪਛਾਣ ਬਣਾਏ ਹੋਏ ਹਨ। 1990 ਵਿੱਚ ਸ਼ੁਰੂ ਹੋਇਆ ਅਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਦੇਖ-ਰੇਖ ਹੇਠ ਆਯੋਜਿਤ ਹੋਣ ਵਾਲਾ MIFF, ਇੱਕ ਵੱਕਾਰੀ ਅੰਤਰਰਾਸ਼ਟਰੀ ਮੰਚ ਬਣ ਗਿਆ ਹੈ ਜੋ ਕਿ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਸਿਨੇਮਾ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਦਾ ਹੈ।
19ਵੇਂ MIFF ਬਾਰੇ
MIFF ਦਾ 19ਵਾਂ ਐਡੀਸ਼ਨ ਇੱਕ ਸ਼ਾਨਦਾਰ ਅਤੇ ਗਿਆਨ ਭਰਪੂਰ ਸਿਨੇਮੈਟਿਕ ਅਨੁਭਵ ਦੇਣ ਦਾ ਵਾਅਦਾ ਕਰਦਾ ਹੈ। ਇਸ ਵਿੱਚ ਮਸ਼ਹੂਰ ਇੰਟਰਨੈਸ਼ਨਲ ਫਿਲਮਾਂ ਦੇ ਨਾਲ-ਨਾਲ ਇੰਡਸਟ੍ਰੀ ਨਾਲ ਜੁੜੀਆਂ ਕਈ ਦਿਲਚਸਪ ਪਹਿਲਕਦੀਆਂ ਵੀ ਸ਼ਾਮਲ ਹਨ।
-
ਇਸ ਵਰ੍ਹੇ, ਫੈਸਟੀਵਲ ਦੇ ਕੰਪੈਟੇਟਿਵ ਸੈਕਸ਼ਨ ਵਿੱਚ ਭਾਰਤ ਸਮੇਤ 47 ਦੇਸ਼ਾਂ ਤੋਂ 1459 ਫਿਲਮਾਂ ਆਈਆਂ ਹਨ।
-
ਇਸ ਫੈਸਟੀਵਲ ਵਿੱਚ 42 ਤੋਂ ਵੱਧ ਭਾਰਤੀ ਭਾਸ਼ਾਵਾਂ ਅਤੇ ਬਾਹਰ ਦੀਆਂ 30 ਤੋਂ ਵੱਧ ਭਾਸ਼ਾਵਾਂ ਦੀਆਂ ਫਿਲਮਾਂ ਦਿਖਾਈਆਂ ਜਾਣਗੀਆਂ, ਜੋ ਇਸ ਦੀ ਆਲਮੀ ਪਹੁੰਚ ਅਤੇ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦੀਆਂ ਹਨ।
-
ਦੁਨੀਆ ਭਰ ਦੇ ਮਸ਼ਹੂਰ ਫਿਲਮ ਮੇਕਰਸ ਦੀਆਂ ਫਿਲਮਾਂ ਦੇ ਨਾਲ, ਇਹ ਫੈਸਟੀਵਲ ਬਿਹਤਰੀਨ ਡਾਕਿਊਮੈਂਟਰੀ, ਸ਼ੌਰਟ ਫਿਕਸ਼ਨ ਫਿਲਮਾਂ, ਐਨੀਮੇਸ਼ਨ, ਨਵੇਂ ਡਾਇਰੈਕਟਰਾਂ ਦੀਆਂ ਫਿਲਮਾਂ ਅਤੇ ਵਿਦਿਆਰਥੀਆਂ ਦੀਆਂ ਫਿਲਮਾਂ ਪੇਸ਼ ਕਰੇਗਾ।
-
ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ-ਨਾਲ, ‘ਡੌਕ ਬਜ਼ਾਰ’ ਦਾ ਦੂਜਾ ਐਡੀਸ਼ਨ, ਸ਼ਾਨਦਾਰ ਮਾਸਟਰ ਕਲਾਸ ਅਤੇ ਆਈਡੀਪੀਏ ਦਾ ‘ਓਪਨ ਫੋਰਮ’ ਫੈਸਟੀਵਲ ਵਿੱਚ ਸਿਨੇਮੈਟਿਕ ਅਤੇ ਰਚਨਾਤਮਕ ਅਦਾਨ-ਪ੍ਰਦਾਨ ਨੂੰ ਹੋਰ ਬਿਹਤਰ ਬਣਾਉਣਗੇ।
MIFF 2026 ਵਿੱਚ ਕਹਾਣੀ ਕਹਿਣ ਦੀ ਸ਼ੈਲੀ ਦੁਨੀਆ ਦਾ ਅਨੁਭਵ ਕਰੋ, ਜਿੱਥੇ ਦਮਦਾਰ ਸਿਨੇਮਾ, ਰਚਨਾਤਮਕ ਸੋਚ ਅਤੇ ਪ੍ਰੇਰਣਾਦਾਇਕ ਆਵਾਜਾਂ ਮਿਲ ਕੇ ਡਾਕਿਊਮੈਂਟਰੀ, ਐਨੀਮੇਸ਼ਨ ਅਤੇ ਸ਼ੌਰਟ ਫਿਕਸ਼ਨ ਫਿਲਮਾਂ ਦੇ ਨਿਰਮਾਣ ਫਿਲਮ ਨਿਰਮਾਣ ਦਾ ਇੱਕ ਅਭੁੱਲ ਜਸ਼ਨ ਬਣਾਉਣ ਲਈ ਇਕੱਠੇ ਹੁੰਦੇ ਹਨ।
************
ਪੀਆਈਬੀ ਟੀਮ MIFF | ਨਿਕਿਤਾ ਜੋਸ਼ੀ/ਰਿਆਸ ਬਾਬੂ/ਰੋਬਿਨ ਸਿੰਘ/ਦਰਸ਼ਨਾ ਰਾਣੇ/ ਬਲਜੀਤ ਸਿੰਘ
रिलीज़ आईडी:
2273615
| Visitor Counter:
7