ਸਿੱਖਿਆ ਮੰਤਰਾਲਾ
ਯੁਵਾ ਸੰਗਮ ਫੇਜ਼-6 ਤਹਿਤ ਬਿਹਾਰ ਦੇ ਵਫ਼ਦ ਨੇ ਪੰਜਾਬ ਦੀ ਸਮ੍ਰਿੱਧ ਵਿਰਾਸਤ, ਸੁਸ਼ਾਸਨ ਅਤੇ ਸ਼ਹਿਰੀ ਯੋਜਨਾਬੰਦੀ ਦੀ ਉੱਤਮਤਾ ਨੂੰ ਜਾਣਾ
प्रविष्टि तिथि:
15 JUN 2026 6:52PM by PIB Chandigarh
ਯੁਵਾ ਸੰਗਮ ਫੇਜ਼-6 ਪ੍ਰੋਗਰਾਮ ਦੇ ਅਧੀਨ ਬਿਹਾਰ ਦੇ ਇੱਕ ਵਿਦਿਆਰਥੀ ਵਫ਼ਦ ਨੇ ਪੰਜਾਬ ਦਾ ਦੌਰਾ ਕੀਤਾ। ਇਹ ਯਾਤਰਾ ਪਿੱਛਲੇ ਸ਼ਨੀਵਾਰ (13 ਜੂਨ, 2026) ਨੂੰ ਸਮਾਪਤ ਹੋਈ। ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ (ਆਈਆਈIIT) ਪਟਨਾ ਦੀ ਅਗਵਾਈ ਵਿੱਚ ਭਾਗੀਦਾਰਾਂ ਨੇ ਪੰਜਾਬ ਦੇ ਵਿਦਿਅਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਜਾਣਨ-ਸਮਝਨ ਦੇ ਉਦੇਸ਼ ਨਾਲ ਇਹ ਦੌਰਾ ਕੀਤਾ, ਜਿਸ ਦੀ ਮੇਜ਼ਬਾਨੀ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ (ਆਈਆਈਟੀ) ਰੋਪੜ ਨੇ ਕੀਤਾ।
ਵਫ਼ਦ ਨੇ ਪਿੱਛਲੇ ਬੁੱਧਵਾਰ (10 ਜੂਨ, 2026) ਨੂੰ ਚੰਡੀਗੜ੍ਹ ਸਥਿਤ ਲੋਕ ਭਵਨ ਵਿੱਚ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਰਾਜਪਾਲ ਨੇ ਵਫ਼ਦ ਨੂੰ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਅਪਣਾਉਣ, ਰਾਸ਼ਟਰ ਨਿਰਮਾਣ ਵਿੱਚ ਸਰਗਰਮ ਯੋਗਦਾਨ ਪਾਉਣ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਦੇਸ਼ ਦੇ ਭਵਿੱਖ ਦੇ ਨਿਰਮਾਣ ਅਤੇ ਵੱਖ-ਵੱਖ ਖੇਤਰਾਂ ਵਿੱਚ ਸਦਭਾਵਨਾ ਵਧਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਗੱਲਬਾਤ ਦੌਰਾਨ ਭਾਗੀਦਾਰਾਂ ਨੂੰ ਲੀਡਰਸ਼ਿਪ, ਜਨਤਕ ਸੇਵਾ ਅਤੇ ਜ਼ਿੰਮੇਵਾਰ ਨਾਗਰਿਕਤਾ ਨਾਲ ਜੁੜੇ ਮੱਹਤਵਪੂਰਨ ਅਨੁਭਵ ਪ੍ਰਾਪਤ ਹੋਏ।
ਆਪਣੇ ਪ੍ਰਵਾਸ ਦੌਰਾਨ ਵਫ਼ਦ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਪ੍ਰਮੁੱਖ ਸਥਾਨਾਂ ਦਾ ਦੌਰਾ ਕੀਤਾ ਅਤੇ ਖੇਤਰ ਦੀ ਸੱਭਿਆਚਾਰਕ ਵਿਰਾਸਤ, ਸ਼ਹਿਰੀ ਯੋਜਨਾਬੰਦੀ ਦੀਆਂ ਪ੍ਰਾਪਤੀਆਂ ਅਤੇ ਇਤਿਹਾਸਕ ਮਹੱਤਤਾ ਨੂੰ ਨੇੜਿਓ ਜਾਣਿਆ। ਭਾਗੀਦਾਰਾਂ ਨੇ ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ਦਾ ਵੀ ਦੌਰਾ ਕੀਤਾ, ਜੋ ਕਿ ਸ਼ਹਿਰ ਦੇ ਮੁੱਖ ਆਕਰਸ਼ਣਾਂ ਵਿੱਚੋਂ ਇੱਕ ਹੈ ਅਤੇ ਉਸ ਦੇ ਯੋਜਨਾਬੱਧ ਵਿਕਾਸ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਇਸ ਦੌਰੇ ਰਾਹੀਂ ਭਾਗੀਦਾਰਾਂ ਨੂੰ ਕੁਦਰਤੀ ਸੁੰਦਰਤਾ, ਸ਼ਹਿਰੀ ਡਿਜ਼ਾਈਨ ਅਤੇ ਜਨਤਕ ਥਾਵਾਂ ਦੇ ਸੰਤੁਲਿਤ ਤਾਲਮੇਲ ਨੂੰ ਸਮਝਣ ਦਾ ਮੌਕਾ ਮਿਲਿਆ।



ਵਫ਼ਦ ਨੇ ਸਤਲੁਜ ਦਰਿਆ ਦੇ ਕੰਢੇ ਸਥਿਤ ਰੋਪੜ (ਰੂਪਨਗਰ) ਵਿਖੇ ਇਤਿਹਾਸਕ ਹੜੱਪਾ ਪੁਰਾਤੱਤਵ ਸਥਾਨ ਦਾ ਵੀ ਦੌਰਾ ਕੀਤਾ। ਇਸ ਸਥਾਨ ਨੇ ਭਾਗੀਦਾਰਾਂ ਨੂੰ ਦੇਸ਼ ਦੀ ਪ੍ਰਾਚੀਨ ਸਭਿਅਤਾ ਅਤੇ ਪੁਰਾਤੱਤਵ ਵਿਰਾਸਤ ਬਾਰੇ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ। ਵਫ਼ਦ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਵੀ ਦੌਰਾ ਕੀਤਾ।


ਯੁਵਾ ਸੰਗਮ ਦੇ ਅਧੀਨ ਵਿਵਹਾਰਕ ਲਰਨਿੰਗ ਗਤੀਵਿਧੀਆਂ ਦੇ ਤਹਿਤ ਭਾਗੀਦਾਰਾਂ ਨੇ ਚੰਡੀਗੜ੍ਹ ਦੇ ਪ੍ਰਤੀਸ਼ਠਿਤ ਸੈਕਟਰ-17 ਪਲਾਜ਼ਾ ਅਤੇ ਹੋਰ ਪ੍ਰਮੁੱਖ ਸ਼ਹਿਰੀ ਸਥਾਨਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਭਾਰਤ ਦੇ ਪਹਿਲੇ ਯੋਜਨਾਬੱਧ ਸ਼ਹਿਰ ਦੇ ਵਿਕਾਸ ਪਿੱਛੇ ਦ੍ਰਿਸ਼ਟੀਕੋਣ ਅਤੇ ਯੋਜਨਾਬੰਦ ਸਿਧਾਂਤਾਂ ਨੂੰ ਸਮਝਣ ਦਾ ਮੌਕਾ ਮਿਲਿਆ। ਭਾਗੀਦਾਰਾਂ ਨੇ ਦੇਖਿਆ ਕਿ ਕਿਸ ਤਰ੍ਹਾਂ ਬਿਹਤਰ ਸ਼ਹਿਰੀ ਡਿਜ਼ਾਈਨ, ਜਨਤਕ ਬੁਨਿਆਦੀ ਢਾਂਚਾ ਅਤੇ ਨਾਗਰਿਕ ਸੁਵਿਧਾਵਾਂ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਵਿੱਚ ਯੋਗਦਾਨ ਦਿੰਦੀ ਹੈ।
'ਯੁਵਾ ਸੰਗਮ' ਅਧੀਨ ਵਿਹਾਰਕ ਸਿਖਲਾਈ ਗਤੀਵਿਧੀਆਂ ਦੇ ਹਿੱਸੇ ਵਜੋਂ, ਭਾਗੀਦਾਰਾਂ ਨੇ ਚੰਡੀਗੜ੍ਹ ਦੇ ਪ੍ਰਸਿੱਧ ਸੈਕਟਰ-17 ਪਲਾਜ਼ਾ ਅਤੇ ਹੋਰ ਮੁੱਖ ਸ਼ਹਿਰੀ ਸਥਾਨਾਂ ਦਾ ਦੌਰਾ ਕੀਤਾ। ਦੌਰੇ ਦੌਰਾਨ, ਉਨ੍ਹਾਂ ਨੂੰ ਭਾਰਤ ਦੇ ਪਹਿਲੇ ਯੋਜਨਾਬੱਧ ਸ਼ਹਿਰ ਦੇ ਵਿਕਾਸ ਪਿੱਛੇ ਦ੍ਰਿਸ਼ਟੀਕੋਣ ਅਤੇ ਯੋਜਨਾਬੰਦੀ ਦੇ ਸਿਧਾਂਤਾਂ ਨੂੰ ਸਮਝਣ ਦਾ ਮੌਕਾ ਮਿਲਿਆ। ਭਾਗੀਦਾਰਾਂ ਨੇ ਦੇਖਿਆ ਕਿ ਕਿਵੇਂ ਉੱਤਮ ਸ਼ਹਿਰੀ ਡਿਜ਼ਾਈਨ, ਜਨਤਕ ਬੁਨਿਆਦੀ ਢਾਂਚਾ ਅਤੇ ਨਾਗਰਿਕ ਸਹੂਲਤਾਂ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ।

ਸਿੱਖਿਆ ਮੰਤਲਾਰੇ ਦੇ ਉੱਚ ਸਿੱਖਿਆ ਵਿਭਾਗ ਨੇ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਪ੍ਰੋਗਰਾਮ ਦੇ ਅਧੀਨ ਯੁਵਾ ਸੰਗਮ ਫੇਜ਼-6 ਪਹਿਲਕਦਮੀ ਦੀ ਸ਼ੁਰੂਆਤ ਦੇਸ਼ ਦੇ ਨੌਜਵਾਨਾਂ ਵਿਚਕਾਰ ਰਾਸ਼ਟਰੀ ਏਕਤਾ ਨੂੰ ਹੁਲਾਰਾ ਦੇਣ ਅਤੇ ਆਪਸੀ ਸੰਪਰਕ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤਾ ਹੈ। ਇਹ ਪ੍ਰੋਗਰਾਮ 22 ਜੋੜੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭਾਗੀਦਾਰਾਂ ਨੂੰ ਭਾਰਤ ਦੀਆਂ ਵਿਭਿੰਨ ਸੱਭਿਆਚਾਰਕ ਪਰੰਪਰਾਵਾਂ, ਵਿਦਿਅਕ ਸੰਸਥਾਵਾਂ, ਨਵੀਨਤਾ ਨਾਲ ਜੁੜੀਆਂ ਪਹਿਲਕਦਮੀਆਂ ਅਤੇ ਵਿਕਾਸ ਪ੍ਰੋਗਰਾਮਾਂ ਦੀ ਜਾਣਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਸ ਦੇ ਰਾਹੀਂ ਨੌਜਵਾਨਾਂ ਵਿੱਚ 'ਅਨੇਕਤਾ ਵਿੱਚ ਏਕਤਾ' ਦੀ ਭਾਵਨਾ ਦੇ ਪ੍ਰਤੀ ਸਮਝ ਅਤੇ ਸਨਮਾਨ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
************
ਆਰਆਰਟੀਐੱਨ/ਬਲਜੀਤ ਸਿੰਘ
(रिलीज़ आईडी: 2273590)
आगंतुक पटल : 5