ਵਿੱਤ ਮੰਤਰਾਲਾ
azadi ka amrit mahotsav

ਸੀਬੀਡੀਟੀ ਨੇ ‘ਨਵੇਂ ਇਨਕਮ ਟੈਕਸ ਐਕਟ, 2025 ਦੀ ਸਮਝ: ਇੰਟਰਨੈਸ਼ਨਲ ਟੈਕਸ ਐਂਡ ਟ੍ਰਾਂਸਫਰ ਪ੍ਰਾਈਸਿੰਗ ਐਸਪੈਕਟਸ’ ਵਿਸ਼ੇ ‘ਤੇ ਜਾਗਰੂਕਤਾ ਵੈੱਬੀਨਾਰ ਦਾ ਆਯੋਜਨ ਕੀਤਾ

प्रविष्टि तिथि: 12 JUN 2026 11:45AM by PIB Chandigarh

ਇਨਕਮ ਟੈਕਸ ਡਿਪਾਰਟਮੈਂਟ ਅਤੇ ਪੀਡਬਲਿਊਸੀ ਇੰਡੀਆ ਨੇ 9 ਜੂਨ, 2026 ਨੂੰ ਨਵੇਂ ਇਨਕਮ ਟੈਕਸ ਐਕਟ, 2025 ਅਤੇ ਨਵੇਂ ਇਨਕਮ ਟੈਕਸ ਰੂਲਜ਼ 2026 ਵਿੱਚ ਤਬਦੀਲੀ ਬਾਰੇ ‘ਨਵੇਂ ਇਨਕਮ ਟੈਕਸ ਐਕਟ, 2025 ਦੀ ਸਮਝ- ਇੰਟਰਨੈਸ਼ਨਲ ਟੈਕਸ ਐਂਡ ਟ੍ਰਾਂਸਫਰ ਪ੍ਰਾਈਸਿੰਗ ਐਸਪੈਕਟਸ’ ਵਿਸ਼ੇ ‘ਤੇ ਜਾਗਰੂਕਤਾ ਵੈੱਬੀਨਾਰ ਦਾ ਆਯੋਜਨ ਕੀਤਾ।

ਇਸ ਵੈੱਬੀਨਾਰ ਵਿੱਚ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ, ਚੀਨ, ਸਿੰਗਾਪੁਰ, ਸਾਈਪ੍ਰਸ, ਜਾਪਾਨ, ਮਾਰੀਸ਼ਸ, ਕਤਰ, ਯੂਏਈ ਆਦਿ ਸਮੇਤ 16 ਦੇਸ਼ਾਂ ਦੇ 100 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ। ਇਸ ਵੈੱਬੀਨਾਰ ਨੇ ਭਾਰਤ ਵਿੱਚ ਵਿਕਸਿਤ ਹੋ ਰਹੇ ਟੈਕਸੇਸ਼ਨ ਫ੍ਰੇਮਵਰਕ ਬਾਰੇ ਆਪਸੀ ਗੱਲਬਾਤ ਅਤੇ ਗਿਆਨ ਸਾਂਝਾ ਕਰਨ ਲਈ ਇੱਕ ਮਹੱਤਵਪੂਰਨ ਮੰਚ ਵਜੋਂ ਕੰਮ ਕੀਤਾ। 

ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਪ੍ਰਿੰਸੀਪਲ ਚੀਫ ਕਮਿਸ਼ਨਰ (ਇੰਟਰਨੈਸ਼ਨਲ ਟੈਕਸੇਸ਼ਨ) ਸੁਸ਼੍ਰੀ ਮੋਨਿਕਾ ਭਾਟੀਆ, ਚੀਫ ਕਮਿਸ਼ਨਰ ਆਫ ਇਨਕਮ ਟੈਕਸ (ਇੰਟਰਨੈਸ਼ਨਲ ਟੈਕਸੇਸ਼ਨ) ਸ਼੍ਰੀ ਰਮਨ ਚੋਪੜਾ ਅਤੇ ਕਮਿਸ਼ਨਰ ਆਫ ਇਨਕਮ ਟੈਕਸ (ਇਨਟਰਨੈਸ਼ਨਲ ਟੈਕਸੇਸ਼ਨ)-2, ਨਵੀਂ ਦਿੱਲੀ ਦੀ ਡਾ. ਅੰਜੂਲਾ ਜੈਨ ਮੌਜੂਦ ਸਨ, ਜਦਕਿ ਪੀਡਬਲਿਊਸੀ ਇੰਡੀਆ ਵੱਲੋਂ ਸੀਨੀਅਰ ਪਾਰਟਨਰਜ਼ ਮੌਜੂਦ ਸਨ।

 

ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ, ਸੁਸ਼੍ਰੀ ਮੋਨਿਕਾ ਭਾਟੀਆ ਨੇ ਵਿਭਾਗ ਅਤੇ ਹਿਤਧਾਰਕਾਂ ਦੇ ਸਮੂਹਿਕ ਯਤਨਾਂ ‘ਤੇ ਚਾਨਣਾ ਪਾਇਆ, ਜਿਨ੍ਹਾਂ ਦੇ ਕਾਰਨ ਨਵੇਂ ਇਨਕਮ ਟੈਕਸ ਐਕਟ, 2025 ਵਿੱਚ ਸੁਚਾਰੂ ਤੌਰ ‘ਤੇ ਤਬਦੀਲੀ ਯਕੀਨੀ ਹੋਈ। ਉਨ੍ਹਾਂ ਨੇ ਸਰਹੱਦ ਪਾਰ ਟ੍ਰਾਂਸਫਰ ਪ੍ਰਾਈਸਿੰਗ ਮਕੈਨੀਜ਼ਮ, ਅੰਤਰਰਾਸ਼ਟਰੀ ਸਹਿਯੋਗ ਅਤੇ ਗਲੋਬਲ ਟੈਕਸੇਸ਼ਨ ਈਕੋਸਿਸਟਮ ਵਿੱਚ ਭਾਰਤ ਦੀ ਵਧਦੀ ਭੂਮਿਕਾ ਦੇ ਮਹੱਤਵ ‘ਤੇ ਵੀ ਵਿਸਤਾਰ ਨਾਲ ਚਰਚਾ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਐਡਵਾਂਸ ਪ੍ਰਾਈਸਿੰਗ ਐਗਰੀਮੈਂਟਸ ਦੀ ਸਫਲਤਾ ਅਤੇ ਪ੍ਰਾਸੰਗਿਕਤਾ ਬਾਰੇ ਗੱਲ ਕੀਤੀ ਅਤੇ ਟੈਕਸਪੇਅਰਸ ਲਈ ਅਨੁਪਾਲਣਾ ਵਿੱਚ ਨਿਸ਼ਚਿਤਤਾ ਅਤੇ ਪਹੁੰਚਯੋਗਤਾ ਨੂੰ ਯਕੀਨੀ ਬਣਾਉਣ ਵਿੱਚ ਸੇਫ ਹਾਰਬਰ ਉਪਬੰਧਾਂ ਦੇ ਮਹੱਤਵ ‘ਤੇ ਜ਼ੋਰ ਦਿੱਤਾ।

ਇਨਕਮ ਟੈਕਸ ਐਕਟ, 1961 ਅਤੇ ਇਨਕਮ ਟੈਕਸ ਐਕਟ, 2025 ਦੀਆਂ ਮੁੱਖ ਤਬਦੀਲੀਆਂ, ਢਾਂਚਾਗਤ ਸੁਧਾਰਾਂ ਅਤੇ ਤੁਲਨਾਤਮਕ ਪਹਿਲੂਆਂ ਬਾਰੇ ਵੀ ਇੱਕ ਪੇਸ਼ਕਾਰੀ ਦਿੱਤੀ ਗਈ, ਜਿਸ ਵਿੱਚ ਨਵੇਂ ਨਿਯਮ, ਫਾਰਮਾਂ, ਪ੍ਰਕਿਰਿਆਤਮਕ ਅਪਡੇਟਸ ਸ਼ਾਮਲ ਸਨ। ਇੰਟਰਐਕਟਿਵ ਸੈਸ਼ਨ ਦੌਰਾਨ ਭਾਗੀਦਾਰਾਂ ਨੇ ਕਈ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਇਨਕਮ ਟੈਕਸ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਤਾ। ਵੱਖ-ਵੱਖ ਭਾਗੀਦਾਰਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਨਾਲ ਇਸ ਤਰ੍ਹਾਂ ਦੇ ਹੋਰ ਜ਼ਿਆਦਾ ਸੰਵਾਦਾਂ ਬਾਰੇ ਉਮੀਦ ਪ੍ਰਗਟ ਕੀਤੀ। 

 

********

ਐੱਨਬੀ/ਕੇਐੱਮਐੱਨ/ਬਲਜੀਤ ਸਿੰਘ


(रिलीज़ आईडी: 2272188) आगंतुक पटल : 6
इस विज्ञप्ति को इन भाषाओं में पढ़ें: Telugu , Bengali , Bengali-TR , English , Gujarati , Urdu , हिन्दी , Tamil