ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕਾਲਮਨਵੀਸ ਅਤੇ ਲੇਖਕ ਸ਼੍ਰੀ ਸੁਹੇਲ ਸੇਠ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ, ਜਿਸ ਵਿੱਚ ਮਾਣ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਤੋਂ ਪ੍ਰੇਰਿਤ ਜਨ-ਅੰਦੋਲਨ ਵਜੋਂ ਸ਼ਾਸਨ ਦੀ ਇੱਕ ਕਾਰਜ-ਸ਼ੈਲੀ ਨੂੰ ਉਜਾਗਰ ਕੀਤਾ ਗਿਆ ਹੈ

Posted On: 10 JUN 2026 10:21PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਾਲਮਨਵੀਸ ਅਤੇ ਲੇਖਕ ਸ਼੍ਰੀ ਸੁਹੇਲ ਸੇਠ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ ਹੈ।

ਇਹ ਲੇਖ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਾਰਜਕਾਲ 'ਤੇ ਵਿਚਾਰ ਪੇਸ਼ ਕਰਦਾ ਹੈ ਅਤੇ ਜ਼ਿਕਰ ਕਰਦਾ ਹੈ ਕਿ ਉਨ੍ਹਾਂ ਨੇ ਘੱਟ ਚੁਣਿਆ ਜਾਣ ਵਾਲਾ ਰਸਤਾ ਅਪਣਾਇਆ, ਜਿਸ ਨੇ ਮਾਣ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਤੋਂ ਪ੍ਰੇਰਿਤ ਜਨ-ਅੰਦੋਲਨ ਵਜੋਂ ਸ਼ਾਸਨ ਦੀ ਕਾਰਜ-ਸ਼ੈਲੀ ਜ਼ਰੀਏ ਜ਼ਿਕਰਯੋਗ ਬਦਲਾਅ ਕੀਤੇ। ਇਸ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਧੇਰੇ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਸਿੱਧ ਹੋਏ ਹਨ ਅਤੇ ਭਾਰਤ ਨੂੰ ਜਿਸ ਸਮਰੱਥ ਅਗਵਾਈ ਦੀ ਲੋੜ ਸੀ, ਉਨ੍ਹਾਂ ਨੇ ਉਹ ਉਪਲਬਧ ਕਰਾਈ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਪੋਸਟ ਕੀਤਾ:

"ਇਸ ਲੇਖ ਵਿੱਚ ਸ਼੍ਰੀ @Suhelseth ਨੇ ਪ੍ਰਧਾਨ ਮੰਤਰੀ @narendramodi ਦੇ ਕਾਰਜਕਾਲ 'ਤੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਘੱਟ ਚੁਣਿਆ ਜਾਣ ਵਾਲਾ ਰਸਤਾ ਅਪਣਾਇਆ, ਜਿਸ ਨੇ ਮਾਣ ਅਤੇ ਪ੍ਰਭਾਵਸ਼ਾਲੀ ਡਿਲੀਵਰੀ ਤੋਂ ਪ੍ਰੇਰਿਤ ਜਨ-ਅੰਦੋਲਨ ਵਜੋਂ ਸ਼ਾਸਨ ਦੀ ਕਾਰਜ-ਸ਼ੈਲੀ ਜ਼ਰੀਏ ਜ਼ਿਕਰਯੋਗ ਬਦਲਾਅ ਕੀਤੇ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਵਧੇਰੇ ਪ੍ਰਭਾਵਸ਼ਾਲੀ ਪ੍ਰਧਾਨ ਮੰਤਰੀ ਸਿੱਧ ਹੋਏ ਹਨ ਅਤੇ ਭਾਰਤ ਨੂੰ ਜਿਸ ਸਮਰੱਥ ਅਗਵਾਈ ਦੀ ਲੋੜ ਸੀ, ਉਨ੍ਹਾਂ ਨੇ ਉਹ ਉਪਲਬਧ ਕਰਵਾਈ ਹੈ।"

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2271961) ਵਿਜ਼ੀਟਰ ਕਾਊਂਟਰ : 52