ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਐੱਸਏਐੱਫਐੱਫ (ਸੈਫ) ਮਹਿਲਾ ਚੈਂਪੀਅਨਸ਼ਿਪ 2026 ਜਿੱਤਣ 'ਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਵਧਾਈ ਦਿੱਤੀ
प्रविष्टि तिथि:
07 JUN 2026 11:55AM by PIB Chandigarh
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਅੰਨਪੂਰਨਾ ਦੇਵੀ ਨੇ ਐੱਸਏਐੱਫਐੱਫ (ਸੈਫ) ਮਹਿਲਾ ਚੈਂਪੀਅਨਸ਼ਿਪ 2026 ਦਾ ਖ਼ਿਤਾਬ ਜਿੱਤਣ 'ਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਨੂੰ ਵਧਾਈ ਦਿੱਤੀ ਹੈ।
ਕੇਂਦਰੀ ਮੰਤਰੀ ਨੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤ ਦੀਆਂ ਧੀਆਂ ਨੇ ਇਤਿਹਾਸ ਰਚ ਦਿੱਤਾ ਹੈ। ਸਾਡੀ ਮਹਿਲਾ ਫੁੱਟਬਾਲ ਟੀਮ ਨੇ ਐੱਸਏਐੱਫਐੱਫ ਮਹਿਲਾ ਚੈਂਪੀਅਨਸ਼ਿਪ 2026 ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸ਼ਬਦ ਲੱਖਾਂ ਨੌਜਵਾਨ ਖਿਡਾਰੀਆਂ, ਖ਼ਾਸ ਕਰਕੇ ਧੀਆਂ ਲਈ ਇੱਕ ਪ੍ਰੇਰਨਾ ਹਨ। ਇਹ ਜਿੱਤ ਨਾਰੀ ਸ਼ਕਤੀ, ਸਮਰਪਣ ਅਤੇ ਨਵੇਂ ਭਾਰਤ ਦੇ ਆਤਮ-ਵਿਸ਼ਵਾਸ ਦਾ ਪ੍ਰਤੀਕ ਹੈ।
ਉਨ੍ਹਾਂ ਨੇ ਪੂਰੀ ਟੀਮ ਨੂੰ ਤਹਿ ਦਿਲੋਂ ਵਧਾਈ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
***************
ਐੱਸਐੱਸ/ਵੀਐੱਨ
(रिलीज़ आईडी: 2271193)
आगंतुक पटल : 5