ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜਨਤਕ ਸੇਵਾ ਨੂੰ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਅਤੇ ਜਨਤਾ ਦਾ ਵਿਸ਼ਵਾਸ ਜਿੱਤਣ ਦਾ ਜ਼ਰੀਆ ਦਰਸਾਉਣ ਵਾਲੇ ਸੰਸਕ੍ਰਿਤ ਸੁਭਾਸ਼ਤਮ ਨੂੰ ਸਾਂਝਾ ਕੀਤਾ


Posted On: 10 JUN 2026 11:00AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੰਸਕ੍ਰਿਤ ਵਿੱਚ ਇੱਕ ਸੁਭਾਸ਼ਤਮ ਸਾਂਝਾ ਕੀਤਾ, ਜਿਸਦਾ ਭਾਵ ਹੈ ਕਿ ਲੋਕ ਸੇਵਾ ਹੀ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਵਿਅਕਤੀ ਨਿਮਰਤਾ, ਸਮਰਪਣ ਅਤੇ ਫ਼ਰਜ਼ ਪਛਾਣਦਿਆਂ ਲਗਾਤਾਰ ਕੰਮ ਕਰਦਾ ਹੈ, ਉਹੀ ਜਨਤਾ ਦਾ ਵਿਸ਼ਵਾਸ ਜਿੱਤਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਆਪਣੀ ਪੋਸਟ ਵਿੱਚ ਲਿਖਿਆ:

"ਲੋਕ ਸੇਵਾ ਹੀ ਸੁਸ਼ਾਸਨ ਦੀ ਸਭ ਤੋਂ ਵੱਡੀ ਕਸੌਟੀ ਹੈ। ਨਿਮਰਤਾ, ਸਮਰਪਣ ਅਤੇ ਫ਼ਰਜ਼ ਪਛਾਣਦਿਆਂ ਲਗਾਤਾਰ ਕੰਮ ਕਰਨ ਵਾਲਾ ਵਿਅਕਤੀ ਹੀ ਜਨਤਾ ਦਾ ਵਿਸ਼ਵਾਸ ਜਿੱਤਦਾ ਹੈ।"

सदानुरक्तप्रकृतिः प्रजापालनतत्परः।
विनीतात्मा हि नृपतिर्भूयसी श्रियमश्नुते॥"

ਇੱਕ ਲੋਕ ਨੁਮਾਇੰਦਾ ਜੋ ਸੇਵਾ ਨੂੰ ਇੱਕ ਪਵਿੱਤਰ ਫ਼ਰਜ਼ ਮੰਨਦਾ ਹੈ, ਲੋਕਾਂ ਦੀ ਭਲਾਈ ਲਈ ਅਣਥੱਕ ਮਿਹਨਤ ਕਰਦਾ ਹੈ, ਸੁਸ਼ਾਸਨ ਰਾਹੀਂ ਉਨ੍ਹਾਂ ਦੀ ਸੁਰੱਖਿਆ ਅਤੇ ਖ਼ੁਸ਼ਹਾਲੀ ਯਕੀਨੀ ਬਣਾਉਂਦਾ ਹੈ ਅਤੇ ਨਿਮਰਤਾ, ਆਤਮ-ਅਨੁਸ਼ਾਸਨ ਤੇ ਵਿਕਾਸ ਪ੍ਰਤੀ ਵਚਨਬੱਧਤਾ ਦੇ ਨਾਲ ਸਮਾਜ ਦੀ ਤਰੱਕੀ ਦੇ ਰਾਹ 'ਤੇ ਸਮਰਪਿਤ ਰਹਿੰਦਾ ਹੈ, ਉਹੀ ਅਸਲ ਵਿੱਚ ਜਨਤਾ ਦਾ ਵਿਸ਼ਵਾਸ, ਸਤਿਕਾਰ, ਮਾਨਤਾ ਅਤੇ ਖ਼ੁਸ਼ਹਾਲੀ ਹਾਸਲ ਕਰਦਾ ਹੈ।

************

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(Release ID: 2271158) ਵਿਜ਼ੀਟਰ ਕਾਊਂਟਰ : 57