ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੁਆਰਾ, ਵਣਜ ਅਤੇ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ, ਵਿੱਚ ਸਮੁੰਦਰੀ ਖੁਰਾਕ ਦੇ ਨਿਰਯਾਤ ਵਿਸ਼ੇ 'ਤੇ ਇੱਕ ਰਾਸ਼ਟਰੀ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ


ਆਂਧਰਾ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ, ਮਾਣਯੋਗ ਵਣਜ ਅਤੇ ਉਦਯੋਗ ਮੰਤਰੀ, ਮਾਣਯੋਗ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ, ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਇਸ ਸਮਾਗਮ ਵਿੱਚ ਹਿੱਸਾ ਲੈਣਗੇ

ਮੁੱਲ-ਅਧਾਰਿਤ ਅਤੇ ਪਤਾ ਲਗਾਉਣ ਯੋਗ ਸਮੁੰਦਰੀ ਖੁਰਾਕ ਨਿਰਯਾਤ ਵਾਧੇ ਲਈ ਇੱਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ

Posted On: 03 JUN 2026 3:24PM by PIB Chandigarh

ਭਾਰਤ ਦੇ ਸਮੁੰਦਰੀ ਖੁਰਾਕ ਨਿਰਯਾਤ ਈਕੋਸਿਸਟਮ ਨੂੰ ਰਾਜਾਂ ਅਤੇ ਹਿੱਤਧਾਰਕਾਂ ਦਰਮਿਆਨ ਮਜ਼ਬੂਤ ​​ਕਰਨ ਲਈ ਇੱਕ ਵਿਆਪਕ ਰੂਪਰੇਖਾ ਤਿਆਰ ਕਰਨ ਲਈ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਮੱਛੀ ਪਾਲਣ ਵਿਭਾਗ ਦੁਆਰਾ ਵਣਜ ਅਤੇ ਉਦਯੋਗ ਮੰਤਰਾਲੇ ਦੇ ਸਹਿਯੋਗ ਨਾਲ ਅਤੇ ਆਂਧਰਾ ਪ੍ਰਦੇਸ਼ ਸਰਕਾਰ ਦੇ ਸਹਿਯੋਗ ਨਾਲ, 5-6 ਜੂਨ, 2026 ਨੂੰ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਵਿੱਚ ਸਮੁੰਦਰੀ ਖੁਰਾਕ ਨਿਰਯਾਤ  ਵਿਸ਼ੇ 'ਤੇ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ। ਇਸ ਸਮਾਗਮ ਵਿੱਚ ਆਂਧਰਾ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ, ਸ਼੍ਰੀ ਨਾਰਾ ਚੰਦਰਬਾਬੂ ਨਾਇਡੂ, ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਪੀਯੂਸ਼ ਗੋਇਲ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਅਤੇ ਪੰਚਾਇਤੀ ਰਾਜ ਮੰਤਰੀ, ਸ਼੍ਰੀ ਰਾਜੀਵ ਰੰਜਨ ਸਿੰਘ, ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਕਿੰਜਾਰਾਪੂ ਰਾਮਮੋਹਨ ਨਾਇਡੂ, ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ, ਸ਼੍ਰੀ ਚਿਰਾਗ ਪਾਸਵਾਨ ਮੌਜੂਦ ਰਹਿਣਗੇ। ਕੇਂਦਰ ਸਰਕਾਰ ਦੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ, ਉਦਯੋਗ ਅਤੇ ਜਨਤਕ ਸੰਪਰਕ ਰਾਜ ਮੰਤਰੀ, ਪ੍ਰੋਫੈਸਰ ਐੱਸ.ਪੀ. ਸਿੰਘ ਬਘੇਲ, ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਨਾਲ-ਨਾਲ ਘੱਟ ਗਿਣਤੀ ਮਾਮਲੇ ਮੰਤਰਾਲੇ ਦੇ ਮਾਣਯੋਗ ਰਾਜ ਮੰਤਰੀ, ਸ਼੍ਰੀ ਜਾਰਜ ਕੁਰੀਅਨ ਵੀ ਮੌਜੂਦ ਰਹਿਣਗੇ। 

ਇਸ ਵਰਕਸ਼ਾਪ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਸਮੁੰਦਰੀ ਉਤਪਾਦ ਨਿਰਯਾਤ ਵਿਕਾਸ ਅਥਾਰਿਟੀ (ਐੱਮਪੀਈਡੀਏ), ਨਿਰਯਾਤ ਨਿਰੀਖਣ ਪ੍ਰੀਸ਼ਦ (ਈਆਈਸੀ), ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਿਟੀ ਆਫ਼ ਇੰਡੀਆ (ਐੱਫਐੱਸਐੱਸਏਆਈ), ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐੱਸ), ਨੈਸ਼ਨਲ ਫਿਸ਼ਰੀਜ਼ ਡਿਵੈਲਪਮੈਂਟ ਬੋਰਡ (ਐਨਐੱਫਡੀਬੀ), ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ), ਨੈਸ਼ਨਲ ਕੋਆਪ੍ਰੇਟਿਵ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਸੀਡੀਸੀ), ਨੈਸ਼ਨਲ ਕੋਆਪ੍ਰੇਟਿਵ ਐਕਸਪੋਰਟਸ ਲਿਮਿਟੇਡ (ਐੱਨਸੀਈਐੱਲ), ਸਮਾਲ ਫਾਰਮਰਜ਼ ਐਗਰੀਬਿਜ਼ਨਸ ਕੰਸੋਰਟੀਅਮ (ਐੱਸਐੱਫਏਸੀ), ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ਼ ਇੰਡੀਆ (ਐੱਨਏਐੱਫਈਡੀ), ਅਤੇ ਇਨਵੈਸਟ ਇੰਡੀਆ ਵਰਗੀਆਂ ਪ੍ਰਮੁੱਖ ਰਾਸ਼ਟਰੀ ਸੰਸਥਾਵਾਂ ਵੀ ਵਰਕਸ਼ਾਪ ਵਿੱਚ ਮੌਜੂਦ ਰਹਿਣਗੀਆਂ। ਇਸ ਵਰਕਸ਼ਾਪ ਵਿੱਚ ਸਮੁੰਦਰੀ ਖੁਰਾਕ ਨਿਰਯਾਤਕ, ਸਮੁੰਦਰੀ ਖੁਰਾਕ ਨਿਰਯਾਤ ਐਸੋਸੀਏਸ਼ਨਾਂ, ਉਦਯੋਗ ਹਿੱਤਧਾਰਕਾਂ, ਸਮੁੰਦਰੀ ਭੋਜਨ ਪ੍ਰੋਸੈੱਸਰਾਂ, ਸਟਾਰਟਅੱਪਸ ਅਤੇ ਹੋਰ ਮੁੱਲ ਲੜੀ ਭਾਗੀਦਾਰਾਂ ਦੀ ਮੌਜੂਦਗੀ ਵੀ ਹੋਵੇਗੀ । ਇਸ ਨਾਲ ਸਮੁੰਦਰੀ ਖੁਰਾਕ ਨਿਰਯਾਤ ਈਕੋਸਿਸਟਮ ਵਿੱਚ ਪ੍ਰਤੀਨਿਧਤਾ ਯਕੀਨੀ ਹੋਵੇਗੀ।

ਤਕਨੀਕੀ ਸੈਸ਼ਨਾਂ ਦਾ ਉਦੇਸ਼ ਰਾਜ-ਵਿਸ਼ੇਸ਼ ਨਿਰਯਾਤ ਰਣਨੀਤੀਆਂ ਦੀ ਪਛਾਣ ਕਰਨਾ, ਮੁੱਲ ਜੋੜਨ ਅਤੇ ਪਤਾ ਲਗਾਉਣ ਦੀ ਸਮਰੱਥਾ ਲਈ ਇੱਕ ਸੰਕੇਤਕ ਰੋਡਮੈਪ ਤਿਆਰ ਕਰਨਾ ਅਤੇ ਰੈਗੂਲੇਟਰੀ ਅਤੇ ਬੁਨਿਆਦੀ ਢਾਂਚੇ ਦੇ ਉਪਾਵਾਂ ਨੂੰ ਸਮਰੱਥ ਬਣਾਉਣ ਲਈ ਸਿਫਾਰਸ਼ਾਂ ਤਿਆਰ ਕਰਨਾ ਹੈ। ਵਰਕਸ਼ਾਪ ਵਿੱਚ ਸਟਾਰਟਅੱਪਸ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਨੂੰ ਨਿਰਯਾਤ ਈਕੋਸਿਸਟਮ ਵਿੱਚ ਵਧੇਰੇ ਏਕੀਕ੍ਰਿਤ ਕਰਨ ਦੇ ਤਰੀਕਿਆਂ ਦਾ ਵੀ ਪਤਾ ਲਗਾਇਆ ਜਾਵੇਗਾ। ਇਸ ਦਾ ਉਦੇਸ਼ ਗਲੋਬਲ ਸੀ-ਫੂਡ ਮਾਰਕਿਟਸ ਵਿੱਚ ਭਾਰਤ ਦੀ ਸਮੁੱਚੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕਰਨਾ ਹੈ।

 ਦੋ-ਦਿਨਾਂ ਰਾਸ਼ਟਰੀ ਵਰਕਸ਼ਾਪ ਦੀ ਸ਼ੁਰੂਆਤ ਇੱਕ ਉਦਘਾਟਨੀ ਸੈਸ਼ਨ ਨਾਲ ਹੋਵੇਗੀ। ਇਸ ਤੋਂ ਬਾਅਦ ਦੇ ਸਮਾਗਮਾਂ ਵਿੱਚ ਹਿੱਤਧਾਰਕਾਂ ਨਾਲ ਸੰਵਾਦ ਅਤੇ ਹਿੱਸਾ ਲੈਣ ਵਾਲੇ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਪੇਸ਼ਕਾਰੀਆਂ ਸ਼ਾਮਲ ਹੋਣਗੀਆਂ। ਇਸ ਦੇ ਨਾਲ ਹੀ ਦੋ ਤਕਨੀਕੀ ਸੈਸ਼ਨ ਵੀ ਹੋਣਗੇ ਅਤੇ ਅੰਤ ਵਿੱਚ ਇੱਕ ਸਮਾਪਤੀ ਸੈਸ਼ਨ ਹੋਵੇਗਾ। ਉਦਘਾਟਨੀ ਦਿਵਸ ‘ਤੇ,  ਹਿੱਤਧਾਰਕਾਂ ਅਤੇ ਸਟਾਰਟਅੱਪਸ ਨਾਲ ਇੱਕ ਇੰਟਰਐਕਟਿਵ ਸੈਸ਼ਨ ਸਿੱਧੇ ਸ਼ਮੂਲੀਅਤ ਅਤੇ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰੇਗਾ। ਇਸ ਤੋਂ ਬਾਅਦ ਮੱਛੀ ਪਾਲਣ ਵਿਭਾਗ, ਵਣਜ ਵਿਭਾਗ, ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲਾ, ਡੀਪੀਆਈਆਈਟੀ, ਕਿਰਤ ਵਿਭਾਗ, ਐੱਮਐੱਸਐੱਮਈ ਮੰਤਰਾਲਾ, ਵਿੱਤੀ ਸੇਵਾਵਾਂ ਵਿਭਾਗ, ਅਤੇ ਨਿਰਯਾਤ ਨਿਰੀਖਣ ਪ੍ਰੀਸ਼ਦ ਸਮੇਤ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੁਆਰਾ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ਇਹ ਸੈਸ਼ਨ ਯੋਜਨਾਵਾਂ, ਨੀਤੀਗਤ ਉਪਾਵਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਦੀ ਰੂਪਰੇਖਾ ਤਿਆਰ ਕਰਨਗੇ। ਪ੍ਰਧਾਨ ਮੰਤਰੀ ਮਤਸਯ ਕਿਸਾਨ ਸਮ੍ਰਿੱਧੀ ਯੋਜਨਾ (ਪੀਐਮਐਮਕੇਐਸਐਸਵਾਈ, ਕੇਸੀਸੀ, ਅਤੇ ਹੋਰ ਪਹਿਲਕਦਮੀਆਂ ਦੇ ਲਾਭਪਾਤਰੀਆਂ ਨੂੰ ਵੀ ਲਾਭ ਵੰਡੇ ਜਾਣਗੇ।

ਦੂਜੇ ਦਿਨ, ਦੋ ਤਕਨੀਕੀ ਸੈਸ਼ਨਾਂ ਵਿੱਚ ਵੈਲਿਊ ਐਡਿਡ, ਪ੍ਰਮਾਣੀਕਰਣ ਅਤੇ ਟਰੇਸੇਬਿਲਿਟੀ ਰਾਹੀਂ ਸਮੁੰਦਰੀ ਖੁਰਾਕ ਨਿਰਯਾਤ ਨੂੰ ਅੱਗੇ ਵਧਾਉਣ ਅਤੇ ਨਿਰਯਾਤ ਵਾਧੇ ਅਤੇ ਵਿਭਿੰਨਤਾ ਨੂੰ ਚਲਾਉਣ ਵਿੱਚ ਸਟਾਰਟ-ਅੱਪਸ, ਐੱਮਐੱਸਐੱਮਈ ਅਤੇ ਉੱਭਰ ਰਹੇ ਖੇਤਰਾਂ ਦੀ ਭੂਮਿਕਾ 'ਤੇ ਕੇਂਦ੍ਰਿਤ ਕੀਤਾ ਜਾਵੇਗਾ। ਵਰਕਸ਼ਾਪ ਦੇ ਸਮਾਪਤੀ ਸੈਸ਼ਨ ਵਿੱਚ ਪ੍ਰਮੁੱਖ ਨਤੀਜਿਆਂ ਅਤੇ ਸਿਫ਼ਾਰਸ਼ਾਂ ਦਾ ਸਾਰ ਪੇਸ਼ ਕੀਤਾ ਜਾਵੇਗਾ।

ਭਾਰਤ ਦੇ ਸਮੁੰਦਰੀ ਉਤਪਾਦਾਂ ਦਾ ਨਿਰਯਾਤ 2025-26 ਦੌਰਾਨ ਲਗਭਗ ₹73,890.46 ਕਰੋੜ (ਯੂਐੱਸਡੀ 8.45 ਬਿਲੀਅਨ) ਅਮਰੀਕੀ ਡਾਲਰ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। ਇਸ ਵਿੱਚ ਨਿਰਯਾਤ ਦੀ ਮਾਤਰਾ 19.72 ਲੱਖ ਮੀਟ੍ਰਿਕ ਟਨ ਰਹੀ ਹੈ। ਇਹ ਭਾਰਤੀ ਸਮੁੰਦਰੀ ਖੁਰਾਕ ਦੀ ਵਿਸ਼ਵਵਿਆਪੀ ਮੰਗ ਵਿੱਚ ਨਿਰੰਤਰ ਵਾਧੇ ਅਤੇ ਵਿਸਥਾਰ ਨੂੰ ਦਰਸਾਉਂਦਾ ਹੈ। ਇਸ ਮਜ਼ਬੂਤ ​​ਪ੍ਰਦਰਸ਼ਨ ਨੂੰ ਦੇਖਦੇ ਹੋਏ, ਇਸ ਸੈਕਟਰ ਨੇ ਨਿਰਯਾਤ ਵਿੱਚ ₹1 ਲੱਖ ਕਰੋੜ ਦਾ ਅਭਿਲਾਸ਼ੀ ਟੀਚਾ ਰੱਖਿਆ ਹੈ। ਵਰਕਸ਼ਾਪ ਤੋਂ ਹਿੱਤਧਾਰਕਾਂ ਦੀ ਸਮਰੱਥਾ ਮਜ਼ਬੂਤ ​ਹੋਣ, ਸਰਵੋਤਮ ਅਭਿਆਸਾਂ ਨੂੰ ਉਤਸ਼ਾਹ ਮਿਲਣ ਅਤੇ ਸਮੁੱਚੀ ਨਿਰਯਾਤ ਤਿਆਰੀਆਂ ਨੂੰ ਵਧਾ ਕੇ ਵਿਕਾਸ ਨੂੰ ਹੋਰ ਵਧੇਰੇ ਗਤੀ ਮਿਲਣ ਦੀ ਉਮੀਦ ਹੈ। ਇਸ ਨਾਲ ਇਸ ਮਹੱਤਵਾਕਾਂਖੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਯੋਗਦਾਨ ਮਿਲੇਗਾ।

ਮੇਜ਼ਬਾਨ ਰਾਜ ਆਂਧਰਾ ਪ੍ਰਦੇਸ਼, ਦੇਸ਼ ਵਿੱਚ ਮੱਛੀ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਸਮੁੰਦਰੀ ਖੁਰਾਕ ਨਿਰਯਾਤਕ ਹੈ; 2025-26 ਵਿੱਚ ਇਸ ਦਾ ਐਕੂਆਕਲਚਰ ਉਤਪਾਦਨ 55.39 ਲੱਖ ਟਨ ਰਿਹਾ । ਆਪਣੀ ਵਿਸ਼ਾਲ ਤੱਟਵਰਤੀ, ਮਜ਼ਬੂਤ ​​ਐਕੂਆਕਲਚਰ ਅਧਾਰ, ਅਤੇ ਸੁਸਥਾਪਿਤ ਪ੍ਰੋਸੈੱਸਿੰਗ ਅਤੇ ਨਿਰਯਾਤ ਬੁਨਿਆਦੀ ਢਾਂਚੇ ਦੇ ਨਾਲ, ਇਹ ਰਾਜ ਸਮੁੰਦਰੀ ਨਿਰਯਾਤ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉੱਭਰਿਆ ਹੈ। ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ) ਦੇ ਤਹਿਤ, ਆਂਧਰਾ ਪ੍ਰਦੇਸ਼ ਨੂੰ ₹2,324.17 ਕਰੋੜ ਦੀ ਮਨਜ਼ੂਰੀ ਮਿਲੀ ਹੈ । ਪ੍ਰਮੁੱਖ ਬੁਨਿਆਦੀ ਢਾਂਚਾ ਪਹਿਲਕਦਮੀਆਂ ਵਿੱਚ ਵਿਸ਼ਾਖਾਪਟਨਮ (2), ਵਿਜੈਨਗਰਮ, ਕਾਕੀਨਾਡਾ, ਤਿਰੂਪਤੀ ਅਤੇ ਅਨਾਕਾਪੱਲੀ ਵਿੱਚ ਛੇ ਏਕੀਕ੍ਰਿਤ ਮੱਛੀ ਲੈਂਡਿੰਗ ਕੇਂਦਰ (₹126.91 ਕਰੋੜ); ਪੁਡੀਮਡਕਾ, ਬੁਡਾਗਾਟਲਾਪਲੇਮ ਅਤੇ ਕੋਠਾਪਟਨਮ ਵਿਖੇ ਤਿੰਨ ਮੱਛੀ ਫੜਨ ਵਾਲੇ ਬੰਦਰਗਾਹ (₹1,137.20 ਕਰੋੜ); ਅਤੇ ਬਾਪਟਲਾ ਵਿਖੇ ਇੱਕ ਏਕੀਕ੍ਰਿਤ ਐਕਵਾ ਪਾਰਕ (₹88.08 ਕਰੋੜ) ਸ਼ਾਮਲ ਹਨ। ਕੁੱਲ ਮਿਲਾ ਕੇ, ਇਹ ਪ੍ਰੋਜੈਕਟਸ ਮੱਛੀ ਪਾਲਣ ਦੇ ਬੁਨਿਆਦੀ ਢਾਂਚੇ ਨੂੰ ਆਧੁਨਿਕੀਕਰਣ ਦੀ ਦਿਸ਼ਾ ਵਿੱਚ  ₹1,352.19 ਕਰੋੜ ਦੇ ਨਿਵੇਸ਼ ਨੂੰ ਦਰਸਾਉਂਦੇ ਹਨ। ਇਸ ਤੋਂ ਇਲਾਵਾ, ਮੱਛੀ ਪਾਲਣ ਅਤੇ ਐਕੂਆਕਲਚਰ ਬੁਨਿਆਦੀ ਢਾਂਚਾ ਵਿਕਾਸ ਫੰਡ (ਐੱਫਆਈਡੀਐੱਫ) ਦੇ ਤਹਿਤ ₹259.28 ਕਰੋੜ ਦੇ ਨੌਂ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਭਾਰਤ ਸਰਕਾਰ ਨੇ ਪੀਐੱਮਐੱਮਐੱਸਵਾਈ ਦੇ ਤਹਿਤ ਰਾਜ ਵਿੱਚ 4 ਲੱਖ ਤੋਂ ਵੱਧ ਲਾਭਪਾਤਰੀਆਂ ਦੀ ਆਜੀਵਿਕਾ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਹੈ।

ਪ੍ਰਮੁੱਖ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਟੈਰਿਫ ਅਤੇ ਨੌਨ-ਟੈਰਿਫ ਚੁਣੌਤੀਆਂ ਦੇ ਬਾਵਜੂਦ, ਭਾਰਤ ਦੇ ਸਮੁੰਦਰੀ ਖੁਰਾਕ ਨਿਰਯਾਤ ਨੇ ਮਜ਼ਬੂਤੀ ਦਿਖਾਈ ਹੈ । ਇਸਨੂੰ ਪੀਐੱਮਐੱਮਐੱਸਵਾਈ, ਨੀਲੀ ਕ੍ਰਾਂਤੀ ਯੋਜਨਾ, ਪੀਐੱਮਐੱਮਕੇਐੱਸਐੱਸਵਾਈ, ਅਤੇ ਐੱਫਆਈਡੀਐੱਫ ਵਰਗੀਆਂ ਪਹਿਲਕਦਮੀਆਂ ਦੁਆਰਾ ਸਮਰਥਨ ਮਿਲਿਆ ਹੈ, ਜਿਨ੍ਹਾਂ ਨੇ ਉਤਪਾਦਨ, ਬੁਨਿਆਦੀ ਢਾਂਚਾ ਅਤੇ ਨਿਰਯਾਤ ਮੁਕਾਬਲੇਬਾਜ਼ੀ ਨੂੰ ਮਜ਼ਬੂਤ ​​ਕੀਤਾ ਹੈ। ਇਨ੍ਹਾਂ ਯਤਨਾਂ ਨੂੰ ਵਣਜ ਅਤੇ ਉਦਯੋਗ ਮੰਤਰਾਲੇ ਦੇ ਨਿਰਯਾਤ ਪ੍ਰਮੋਸ਼ਨ ਮਿਸ਼ਨ (ਈਪੀਐੱਮ) ਅਤੇ ਨਿਰਯਾਤ ਲਈ ਜ਼ੀਰੋ-ਰੇਟਿਡ ਜੀਐੱਸਟੀ ਵਿਵਸਥਾ ਨਾਲ ਹੋਰ ਬਲ ਮਿਲਿਆ ਹੈ , ਜਿਸ ਨਾਲ ਟੈਕਸ ਨਿਰਪੱਖਤਾ ਅਤੇ ਲਾਗਤ ਬੋਝ ਘਟਣਾ ਯਕੀਨੀ ਹੋਇਆ ਹੈ ਅਤੇ ਇਸ ਤਰ੍ਹਾਂ ਵਿਸ਼ਵਵਿਆਪੀ ਸਮੁੰਦਰੀ ਖੁਰਾਕ ਬਜ਼ਾਰਾਂ ਵਿੱਚ ਭਾਰਤ ਦੀ ਸਥਿਤੀ ਹੋਰ ਮਜ਼ਬੂਤ ​​ਹੋਈ ਹੈ।

ਜਿਵੇਂ-ਜਿਵੇਂ ਭਾਰਤ ₹1 ਲੱਖ ਕਰੋੜ ਦੇ ਸਮੁੰਦਰੀ ਖੁਰਾਕ ਨਿਰਯਾਤ ਦੇ ਟੀਚੇ ਵੱਲ ਵਧ ਰਿਹਾ ਹੈ, ਇਹ ਵਰਕਸ਼ਾਪ ਨਵੀਨਤਾ, ਏਕੀਕਰਣ ਅਤੇ ਵਿਸ਼ਵਵਿਆਪੀ ਲੀਡਰਸ਼ਿਪ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਇਸ ਵਰਕਸ਼ਾਪ ਦੇ ਨਤੀਜੇ ਭਵਿੱਖ ਲਈ ਤਿਆਰ, ਪ੍ਰਤੀਯੋਗੀ ਅਤੇ ਸਮਾਵੇਸ਼ੀ ਸਮੁੰਦਰੀ ਖੁਰਾਕ ਨਿਰਯਾਤ ਈਕੋਸਿਸਟਮ ਨੂੰ ਗਤੀ ਪ੍ਰਦਾਨ ਕਰਨਗੇ, ਜਿਸ ਨਾਲ ਵਿਸ਼ਵਵਿਆਪੀ ਬਜ਼ਾਰਾਂ ਵਿੱਚ ਭਾਰਤ ਇੱਕ ਭਰੋਸੇਮੰਦ ਲੀਡਰ ਵਜੋਂ ਸਥਾਪਿਤ ਹੋਵੇਗਾ।

************

ਜੇਪੀ/ਏਕੇ


(Release ID: 2270193) ਵਿਜ਼ੀਟਰ ਕਾਊਂਟਰ : 52