ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਜੈ ਪ੍ਰਕਾਸ਼ ਨਾਰਾਇਣ ਬਰਡ ਸੈਂਚੁਰੀ ਨੂੰ ਭਾਰਤ ਦੀ 100ਵੀਂ ਰਾਮਸਰ ਸਾਈਟ ਵਜੋਂ ਨਾਮਜ਼ਦ ਕੀਤੇ ਜਾਣ ਦੀ ਸ਼ਲਾਘਾ ਕੀਤੀ


प्रविष्टि तिथि: 05 JUN 2026 11:58AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਵੱਲੋਂ ਰਾਮਸਰ ਸਾਈਟ ਦੀ ਸੈਂਚੁਰੀ ਪੂਰੀ ਕਰਨ ’ਤੇ ਅਥਾਹ ਖ਼ੁਸ਼ੀ ਪ੍ਰਗਟਾਈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਲੀਆ ਵਿਖੇ ਜੈ ਪ੍ਰਕਾਸ਼ ਨਾਰਾਇਣ ਬਰਡ ਸੈਂਚੁਰੀ (ਸੁਰਹਾ ਤਾਲ) ਨੂੰ ਦੇਸ਼ ਦੀ 100ਵੀਂ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜਲਗਾਹ ਪੰਛੀਆਂ ਦੀ ਵਿਭਿੰਨਤਾ ਦੇ ਮਾਮਲੇ ਵਿੱਚ ਅਸਾਧਾਰਨ ਰੂਪ ਵਿੱਚ ਖ਼ੁਸ਼ਹਾਲ ਹੈ, ਜੋ ਕਈ ਪ੍ਰਵਾਸੀ ਅਤੇ ਸਥਾਨਕ ਪੰਛੀਆਂ ਨੂੰ ਆਕਰਸ਼ਿਤ ਕਰਦੀ ਹੈ। 

ਸ਼੍ਰੀ ਮੋਦੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਹ ਸ਼ਾਨਦਾਰ ਪ੍ਰਾਪਤੀ ਭਾਰਤ ਦੀ ਆਪਣੇ ਕੁਦਰਤੀ ਵਾਤਾਵਰਣ, ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਜਲਗਾਹਾਂ ਦੀ ਰਾਖੀ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਸਪਸ਼ਟ ਰੂਪ ਵਿੱਚ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਭਾਈਚਾਰਕ ਭਾਗੀਦਾਰੀ, ਵਿਗਿਆਨ, ਨਵੀਨਤਾ ਅਤੇ ਸਰਗਰਮ ਜਾਗਰੂਕਤਾ ਪਹਿਲਕਦਮੀਆਂ ਦੇ ਮਾਧਿਅਮ ਰਾਹੀਂ ਜਲਗਾਹਾਂ ਦੀ ਸੰਭਾਲ਼ ਅਤੇ ਮੁੜ ਸੁਰਜੀਤ ਕਰਨ ਦੇ ਯਤਨਾਂ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਂਝੇ ਯਤਨ ਜੈਵਿਕ ਵਿਭਿੰਨਤਾ ਦੀ ਸੰਭਾਲ਼, ਈਕੋਲੋਜੀਕਲ ਬੈਲੈਂਸ ਨੂੰ ਬਣਾਈ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹਰੇ-ਭਰੇ ਭਵਿੱਖ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:

“ਰਾਮਸਰ ਸਾਈਟਜ਼ ਦੇ ਸੰਦਰਭ ਵਿੱਚ ਇੱਕ ਸ਼ਤਾਬਦੀ ਪੂਰੀ ਹੋ ਚੁੱਕੀ ਹੈ!

ਇਹ ਜਾਣ ਕੇ ਖ਼ੁਸ਼ੀ ਹੋਈ ਕਿ ਉੱਤਰ ਪ੍ਰਦੇਸ਼ ਦੇ ਬਲੀਆ ਵਿਖੇ ਜੈ ਪ੍ਰਕਾਸ਼ ਨਾਰਾਇਣ ਬਰਡ ਸੈਂਚੁਰੀ (ਸੁਰਹਾ ਤਾਲ) ਨੂੰ ਭਾਰਤ ਦੀ 100ਵੀਂ ਰਾਮਸਰ ਸਾਈਟ ਘੋਸ਼ਿਤ ਕੀਤਾ ਗਿਆ ਹੈ। ਇਹ ਜਲਗਾਹ ਪੰਛੀਆਂ ਦੀ ਵਿਭਿੰਨਤਾ ਨਾਲ ਖ਼ੁਸ਼ਹਾਲ ਹੈ ਅਤੇ ਕਈ ਪ੍ਰਵਾਸੀ ਤੇ ਸਥਾਨਕ ਪੰਛੀਆਂ ਨੂੰ ਆਪਣੇ ਵੱਲ ਖਿੱਚਦੀ ਹੈ।

ਕੁਦਰਤੀ ਵਾਤਾਵਰਣ ਅਤੇ ਵਿਸ਼ੇਸ਼ ਤੌਰ ’ਤੇ ਜਲਗਾਹਾਂ ਦੀ ਰਾਖੀ ਪ੍ਰਤੀ ਭਾਰਤ ਦੀ ਅਟੁੱਟ ਵਚਨਬੱਧਤਾ ਇਸ ਪ੍ਰਾਪਤੀ ਵਿੱਚ ਸਪਸ਼ਟ ਰੂਪ ਵਿੱਚ ਝਲਕਦੀ ਹੈ।

ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਭਾਈਚਾਰਕ ਭਾਗੀਦਾਰੀ, ਵਿਗਿਆਨ, ਨਵੀਨਤਾ ਅਤੇ ਸਰਗਰਮ ਜਾਗਰੂਕਤਾ ਪਹਿਲਕਦਮੀਆਂ ਦੇ ਮਾਧਿਅਮ ਰਾਹੀਂ ਜਲਗਾਹਾਂ ਦੀ ਸੰਭਾਲ਼ ਅਤੇ ਮੁੜ ਸੁਰਜੀਤ ਕਰਨ ਦੇ ਯਤਨਾਂ ਨੂੰ ਬਹੁਤ ਜ਼ਿਆਦਾ ਮਜ਼ਬੂਤੀ ਮਿਲੀ ਹੈ। ਇਹ ਯਤਨ ਜੈਵਿਕ ਵਿਭਿੰਨਤਾ ਨੂੰ ਸੰਭਾਲ਼ਣ, ਪਰਿਸਥਿਤਿਕੀ ਸੰਤੁਲਨ ਬਣਾਈ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਹਰੇ-ਭਰੇ ਭਵਿੱਖ ਦਾ ਨਿਰਮਾਣ ਕਰਨ ਵਿੱਚ ਸਹਾਈ ਹਨ।

 

***********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2269952) आगंतुक पटल : 18
इस विज्ञप्ति को इन भाषाओं में पढ़ें: English , Urdu , Marathi , हिन्दी , Assamese , Bengali , Bengali-TR , Manipuri , Gujarati , Odia , Tamil , Telugu , Kannada , Malayalam