ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਦ੍ਰਿੜ੍ਹ ਇਰਾਦੇ, ਸਵੈ-ਸੰਜਮ ਅਤੇ ਬੁੱਧੀਮਾਨੀ ਦੇ ਗੁਣਾਂ ਨੂੰ ਦਰਸਾਉਂਦਾ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

प्रविष्टि तिथि: 02 JUN 2026 8:30AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ। ਇਸ ਦਾ ਭਾਵ ਹੈ ਕਿ ਦ੍ਰਿੜ੍ਹ ਇਰਾਦਾ ਅਤੇ ਸਵੈ-ਸੰਜਮ ਹੀ ਉਹ ਸ਼ਕਤੀਆਂ ਹਨ, ਜਿਹੜੀਆਂ ਔਖੇ ਤੋਂ ਔਖੇ ਰਸਤਿਆਂ ਨੂੰ ਵੀ ਸੁਖਾਲਾ ਬਣਾ ਦਿੰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਸਾਡੇ ਨੌਜਵਾਨ ਇਸੇ ਦ੍ਰਿੜ੍ਹ ਸੰਕਲਪ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਲਗਾਤਾਰ ਜੁਟੇ ਹੋਏ ਹਨ।

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਇੱਕ ਪੋਸਟ ਵਿੱਚ ਲਿਖਿਆ:

"ਦ੍ਰਿੜ੍ਹ ਇਰਾਦਾ ਅਤੇ ਸਵੈ-ਸੰਜਮ ਉਹ ਸ਼ਕਤੀ ਹੈ, ਜੋ ਔਖੇ ਤੋਂ ਔਖੇ ਰਾਹ ਨੂੰ ਵੀ ਆਸਾਨ ਬਣਾ ਦਿੰਦੀ ਹੈ। ਅੱਜ ਸਾਡੇ ਨੌਜਵਾਨ ਸਾਥੀ ਇਸੇ ਸੰਕਲਪ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਲਗਾਤਾਰ ਜੁਟੇ ਹੋਏ ਹਨ।"

निश्चित्य यः प्रक्रमते
नान्तर्वसति कर्मणः।

अबन्ध्यकालो वश्यात्मा
स वै पण्डित उच्यते॥"

ਜਿਹੜਾ ਵਿਅਕਤੀ ਕਿਸੇ ਕੰਮ ਨੂੰ ਚੰਗੀ ਤਰ੍ਹਾਂ ਸੋਚ-ਸਮਝ ਕੇ ਦ੍ਰਿੜ੍ਹ ਇਰਾਦੇ ਨਾਲ ਸ਼ੁਰੂ ਕਰਦਾ ਹੈ ਅਤੇ ਵਿਚਾਲੇ ਅਧੂਰਾ ਨਹੀਂ ਛੱਡਦਾ, ਜਿਹੜਾ ਸਮੇਂ ਦੀ ਸਹੀ ਵਰਤੋਂ ਕਰਦਾ ਹੈ ਅਤੇ ਆਪਣੀਆਂ ਇੰਦਰੀਆਂ 'ਤੇ ਪੂਰਾ ਕਾਬੂ ਰੱਖਦਾ ਹੈ; ਅਜਿਹਾ ਵਿਅਕਤੀ ਹੀ ਅਸਲ ਵਿੱਚ ਬੁੱਧੀਮਾਨ ਹੁੰਦਾ ਹੈ।

*********

ਐੱਮਜੇਪੀਐੱਸ/ਐੱਸਐੱਸ/ਪੀਆਰਕੇ


(रिलीज़ आईडी: 2268035) आगंतुक पटल : 56
इस विज्ञप्ति को इन भाषाओं में पढ़ें: English , Urdu , Marathi , हिन्दी , Bengali , Bengali-TR , Assamese , Manipuri , Gujarati , Tamil , Telugu , Kannada , Malayalam