ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਵਰ੍ਹੇ 2025-2026 ਲਈ ਭਾਰਤ ਸਰਕਾਰ ਦੇ ਖਾਤੇ (ਆਰਜ਼ੀ/ਅਣ-ਆਡਿਟ)

Posted On: 01 JUN 2026 8:26PM by PIB Chandigarh

ਵਿੱਤੀ ਸਾਲ 2025-26 (ਆਰਜ਼ੀ/ਅਣ-ਆਡਿਟ ਕੀਤੇ) ਲਈ ਭਾਰਤ ਸਰਕਾਰ ਦੇ ਖਾਤਿਆਂ ਨੂੰ ਇਕਜੁੱਟ ਕੀਤਾ ਗਿਆ ਹੈ ਅਤੇ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਇਸ ਦੇ ਪ੍ਰਮੁੱਖ ਅੰਸ਼ ਹੇਠਾਂ ਦਿੱਤੇ ਗਏ ਹਨ: -

ਭਾਰਤ ਸਰਕਾਰ ਨੂੰ 2025-26 ਦੌਰਾਨ 33,85,982 ਕਰੋੜ ਰੁਪਏ (ਕੁੱਲ ਪ੍ਰਾਪਤੀਆਂ ਦੇ ਸਬੰਧਿਤ ਸੋਧ ਅਨੁਮਾਨ 2025-26 ਦਾ 99.4%) ਪ੍ਰਾਪਤ ਹੋਏ ਹਨ ਜਿਸ ਵਿੱਚ 26,23,264 ਕਰੋੜ ਰੁਪਏ ਟੈਕਸ ਰੈਵੇਨਿਊ (ਕੇਂਦਰ ਨੂੰ ਸ਼ੁੱਧ), 6,78,961 ਕਰੋੜ ਰੁਪਏ ਨੌਨ-ਟੈਕਸ ਰੈਵੇਨਿਊ ਅਤੇ 83,757 ਕਰੋੜ ਰੁਪਏ ਨੌਨ-ਡੈਬਿਟ ਕੈਪੀਟਲ ਪ੍ਰਾਪਤੀਆਂ ਸ਼ਾਮਲ ਹਨ। ਨੌਨ-ਡੈਬਿਟ ਕੈਪੀਟਲ ਪ੍ਰਾਪਤੀਆਂ ਵਿੱਚ ਕਰਜ਼ਿਆਂ ਦੀ ਵਸੂਲੀ (24,617 ਕਰੋੜ ਰੁਪਏ) ਅਤੇ ਵਿਭਿੰਨ ਪੂੰਜੀਗਤ ਪ੍ਰਾਪਤੀਆਂ (59,140 ਕਰੋੜ ਰੁਪਏ) ਸ਼ਾਮਲ ਹਨ। ਇਸ ਮਿਆਦ ਤੱਕ ਭਾਰਤ ਸਰਕਾਰ ਦੁਆਰਾ ਰਾਜ ਸਰਕਾਰਾਂ ਨੂੰ ਟੈਕਸਾਂ ਦੇ ਹਿੱਸੇ ਦੇ ਵੰਡ ਵਜੋਂ 13,92,971 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋਂ 1,06,086 ਕਰੋੜ ਰੁਪਏ ਤੋਂ ਵੱਧ ਹੈ।

ਭਾਰਤ ਸਰਕਾਰ ਦਾ ਕੁੱਲ ਖਰਚ 49,05,151  ਕਰੋੜ ਰੁਪਏ (ਸਬੰਧਿਤ ਸੋਧ ਅਨੁਮਾਨ 2025-26 ਦਾ 98.8%) ਹੈ, ਜਿਸ ਵਿੱਚੋਂ 38,36,032  ਕਰੋੜ ਰੁਪਏ ਰੈਵੇਨਿਊ ਖਾਤੇ ‘ਤੇ ਅਤੇ  10,69,119 ਕਰੋੜ ਰੁਪਏ ਕੈਪੀਟਲ ਖਾਤੇ ‘ਤੇ ਹੈ। ਕੁੱਲ ਰੈਵੇਨਿਊ ਖਰਚੇ ਵਿੱਚੋਂ 12,42,575 ਕਰੋੜ ਰੁਪਏ ਵਿਆਜ ਭੁਗਤਾਨ ਦੇ ਲਈ ਅਤੇ 4,53,854 ਕਰੋੜ ਰੁਪਏ ਪ੍ਰਮੁੱਖ ਸਬਸਿਡੀਆਂ ਲਈ ਹਨ।

 

************

ਐੱਨਬੀ/ਕੇਐੱਮਐੱਨ/ਬਲਜੀਤ


(Release ID: 2268030) ਵਿਜ਼ੀਟਰ ਕਾਊਂਟਰ : 8