ਸਿੱਖਿਆ ਮੰਤਰਾਲਾ
ਓਡੀਸ਼ਾ ਦੇ ਰਾਜਪਾਲ ਨੇ ਯੁਵਾ ਸੰਗਮ ਦੇ ਛੇਵੇਂ ਪੜਾਅ ਦੇ ਤਹਿਤ ਗੁਜਰਾਤ ਦੇ ਵਿਦਿਆਰਥੀ ਵਫ਼ਦ ਨਾਲ ਗੱਲਬਾਤ ਕੀਤੀ
ਗੁਜਰਾਤ ਦੇ ਵਿਦਿਆਰਥੀ ਵਫ਼ਦ ਨੇ ਓਡੀਸ਼ਾ ਦੇ ਸੱਭਿਆਚਾਰਕ, ਵਿਦਿਅਕ ਅਤੇ ਵਿਕਾਸਸ਼ੀਲ ਦ੍ਰਿਸ਼ ਦਾ ਨਿਰੀਖਣ ਕੀਤਾ
प्रविष्टि तिथि:
02 JUN 2026 12:28PM by PIB Chandigarh
ਓਡੀਸ਼ਾ ਦੇ ਰਾਜਪਾਲ ਡਾ. ਹਰੀ ਬਾਬੂ ਕੰਭਮਪਤੀ ਨੇ 27 ਮਈ, 2026 ਨੂੰ ਯੁਵਾ ਸੰਗਮ ਦੇ ਛੇਵੇਂ ਪੜਾਅ ਵਿੱਚ ਹਿੱਸਾ ਲੈਣ ਵਾਲੇ ਗੁਜਰਾਤ ਦੇ ਵਿਦਿਆਰਥੀ ਵਫ਼ਦ ਨਾਲ ਗੱਲਬਾਤ ਕੀਤੀ।

ਇੰਡੀਅਨ ਇੰਸਟੀਟਿਊਟ ਆਫ਼ ਮੈਨੇਜਮੈਂਟ (IIM) ਅਹਿਮਦਾਬਾਦ ਦੀ ਅਗਵਾਈ ਵਿੱਚ ਵਿਦਿਆਰਥੀ ਵਫ਼ਦ ਨੇ 22 ਮਈ, 2026 ਨੂੰ ਓਡੀਸ਼ਾ ਦਾ ਆਪਣੇ ਅਕਾਦਮਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਦੌਰੇ ਦੀ ਸ਼ੁਰੂਆਤ ਕੀਤੀ। ਨੈਸ਼ਨਲ ਇੰਸਟੀਟਿਊਟ ਆਫ਼ ਟੈਕਨਾਲੋਜੀ (NIT) ਰੁੜਕੇਲਾ ਦੁਆਰਾ ਆਯੋਜਿਤ ਇਸ ਵਫ਼ਦ ਦਾ 25 ਮਈ, 2026 ਨੂੰ ਨਿੱਘਾ ਸੁਆਗਤ ਕੀਤਾ ਗਿਆ। ਇਹ ਰਾਜ ਭਰ ਵਿੱਚ ਤੀਬਰ ਅਕਾਦਮਿਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਯਾਤਰਾ ਦੀ ਸ਼ੁਰੂਆਤ ਦਾ ਪ੍ਰਤੀਕ ਹੈ।
ਇਸ ਗੱਲਬਾਤ ਦੌਰਾਨ ਰਾਜਪਾਲ ਨੇ ਰਾਸ਼ਟਰ ਨਿਰਮਾਣ, ਸੱਭਿਆਚਾਰਕ ਸਮਝ ਅਤੇ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਨੌਜਵਾਨਾਂ ਦੀ ਭੂਮਿਕਾ ਰੇਖਾਂਕਿਤ ਕੀਤੀ । ਇਸ ਸੈਸ਼ਨ ਨੇ ਭਾਗੀਦਾਰਾਂ ਨੂੰ ਲੀਡਰਸ਼ਿਪ, ਨਾਗਰਿਕ ਜ਼ਿੰਮੇਵਾਰੀ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਰਾਹੀਂ ਏਕਤਾ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਬਾਰੇ ਕੀਮਤੀ ਜਾਣਕਾਰੀ ਪ੍ਰਦਾਨ ਕੀਤੀ।

ਆਪਣੀ ਯਾਤਰਾ ਦੌਰਾਨ, ਵਿਦਿਆਰਥੀ ਵਫ਼ਦ ਨੇ ਓਡੀਸ਼ਾ ਦੇ ਸਮ੍ਰਿੱਧ ਸੱਭਿਆਚਾਰਕ, ਵਿਦਿਅਕ ਅਤੇ ਵਿਕਾਸਸ਼ੀਲ ਦ੍ਰਿਸ਼ ਨੂੰ ਦੇਖਿਆ। ਭਾਗੀਦਾਰਾਂ ਨੇ ਕੋਨਾਰਕ ਸੂਰਯ ਮੰਦਿਰ ਅਤੇ ਮਾਂ ਸਮਲੇਸ਼ਵਰੀ ਮੰਦਿਰ ਵਰਗੇ ਪ੍ਰਤਿਸ਼ਠਿਤ ਸਥਾਨਾਂ ਦਾ ਦੌਰਾ ਕੀਤਾ ਅਤੇ ਰਾਜ ਦੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਸਥਾਨਕ ਕਾਰੀਗਰਾਂ ਨਾਲ ਗੱਲਬਾਤ ਰਾਹੀਂ ਓਡੀਸ਼ਾ ਦੀਆਂ ਜੀਵੰਤ ਟੈਕਸਟਾਈਲ ਪਰੰਪਰਾਵਾਂ ਦਾ ਵੀ ਅਨੁਭਵ ਕੀਤਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਅਤੇ ਰਵਾਇਤੀ ਪ੍ਰਦਰਸ਼ਨਾਂ ਰਾਹੀਂ ਮੁੰਡਾ ਆਦਿਵਾਸੀ ਭਾਈਚਾਰੇ ਨਾਲ ਸਬੰਧ ਸਥਾਪਿਤ ਕੀਤਾ ।

ਵਿਦਿਆਰਥੀ ਵਫ਼ਦ ਨੇ ਕੇਂਦਰੀ ਭਾਰਤੀ ਭਾਸ਼ਾ ਸੰਸਥਾਨ ਦੁਆਰਾ ਆਯੋਜਿਤ ਇੱਕ ਸੈਸ਼ਨ ਵਿੱਚ ਹਿੱਸਾ ਲਿਆ, ਜਿਸ ਵਿੱਚ ਭਾਰਤ ਦੀ ਭਾਸ਼ਾਈ ਵਿਭਿੰਨਤਾ ਅਤੇ ਸੱਭਿਆਚਾਰਕ ਸਮਝ ਨੂੰ ਹੁਲਾਰਾ ਦੇਣ ਵਿੱਚ ਇਸ ਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਉਨ੍ਹਾਂ ਨੇ ਰਾਸ਼ਟਰੀ ਤਕਨਾਲੋਜੀ ਸੰਸਥਾਨ ਰਾਊਰੇਕੇਲਾ ਦੀ ਐੱਫਬੀਟੀਬੀਆਈ ਲੈਬ, ਰਾਊਰਕੇਲਾ ਸਟੀਲ ਪਲਾਂਟ, ਹੀਰਾਕੁੰਡ ਡੈਮ ਅਤੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਦਾ ਵੀ ਦੌਰਾ ਕੀਤਾ।
ਇਸ ਨਾਲ ਉਨ੍ਹਾਂ ਨੂੰ ਓਡੀਸ਼ਾ ਦੇ ਨਵੀਨਤਾ ਈਕੋਸਿਸਟਮ, ਉਦਯੋਗਿਕ ਵਿਕਾਸ, ਇੰਜੀਨੀਅਰਿੰਗ ਉੱਤਮਤਾ ਅਤੇ ਖੇਡ ਬੁਨਿਆਦੀ ਢਾਂਚੇ ਬਾਰੇ ਜਾਣਕਾਰੀ ਪ੍ਰਾਪਤ ਹੋਈ।
ਟਿਕਾਊ ਵਿਕਾਸ 'ਤੇ ਕੇਂਦ੍ਰਿਤ ਗਤੀਵਿਧੀਆਂ ਦੇ ਤਹਿਤ, ਵਿਦਿਆਰਥੀ ਵਫ਼ਦ ਨੇ "ਏਕ ਪੇੜ ਮਾਂ ਕੇ ਨਾਮ" ਮੁਹਿੰਮ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਨੇ ਰੁੱਖ ਲਗਾਏ ਅਤੇ ਵਾਤਾਵਰਣ ਸੰਭਾਲ ਅਤੇ ਜੈਵਿਕ ਖੇਤੀ ਅਭਿਆਸਾਂ ਬਾਰੇ ਗਿਆਨ ਪ੍ਰਾਪਤ ਕੀਤਾ। ਇਹ ਯਾਤਰਾ 30 ਮਈ, 2026 ਨੂੰ ਇੱਕ ਸਮਾਪਤੀ ਸਮਾਰੋਹ ਦੇ ਨਾਲ ਸਮਾਪਤ ਹੋਈ, ਜੋ ਕਿ ਯੁਵਾ ਸੰਗਮ ਦੇ ਤਹਿਤ ਸਿੱਖਣ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਰਾਸ਼ਟਰੀ ਏਕਤਾ ਦੀ ਇੱਕ ਸਾਰਥਕ ਯਾਤਰਾ ਦੀ ਪਰੀਨੀਤੀ ਦਾ ਪ੍ਰਤੀਕ ਹੈ।
*****
ਏਕੇ/ਬਲਜੀਤ
(रिलीज़ आईडी: 2268023)
आगंतुक पटल : 6