ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਆਦਰਸ਼ ਅਧਿਆਪਕ ਦੇ ਗੁਣਾਂ ਨੂੰ ਦਰਸਾਉਂਦਾ ਸੰਸਕ੍ਰਿਤ ਸਲੋਕ ਸਾਂਝਾ ਕੀਤਾ
प्रविष्टि तिथि:
01 JUN 2026 8:37AM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਕੁਝ ਲੋਕ ਖ਼ੁਦ ਕਿਸੇ ਕੰਮ ਨੂੰ ਕਰਨ ਵਿੱਚ ਬਹੁਤ ਕੁਸ਼ਲ ਹੁੰਦੇ ਹਨ, ਜਦਕਿ ਕੁਝ ਹੋਰ ਲੋਕ ਉਹ ਗਿਆਨ ਜਾਂ ਹੁਨਰ ਦੂਜਿਆਂ ਨੂੰ ਸਿਖਾਉਣ ਵਿੱਚ ਖ਼ਾਸ ਤੌਰ ਉੱਤੇ ਮਾਹਿਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਵਿੱਚ ਇਹ ਦੋਵੇਂ ਗੁਣ ਭਾਵ ਆਤਮ-ਨਿਪੁੰਨਤਾ ਅਤੇ ਦੂਜਿਆਂ ਨੂੰ ਸਿਖਾਉਣ ਦੀ ਸਮਰੱਥਾ ਹੋਵੇ, ਉਸ ਨੂੰ ਸਰਬੋਤਮ ਅਧਿਆਪਕਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਅੱਗੇ ਰੱਖਿਆ ਜਾਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਇੱਕ ਸੰਸਕ੍ਰਿਤ ਸੁਭਾਸ਼ਤਮ (ਸਲੋਕ) ਸਾਂਝਾ ਕੀਤਾ-
“श्लिष्टा क्रिया कस्यचिदात्मसंस्था सङ्क्रान्तिरन्यस्य विशेषयुक्ता।
यस्योभयं साधु स शिक्षकाणां धुरि प्रतिष्ठापयितव्य एव।।”
ਇਸ ਦਾ ਅਰਥ ਹੈ ਕਿ ਜਿੱਥੇ ਕੁਝ ਲੋਕ ਅਭਿਆਸ ਵਿੱਚ ਅਤੇ ਕੁਝ ਪੜ੍ਹਾਉਣ ਵਿੱਚ ਮਾਹਿਰ ਹੁੰਦੇ ਹਨ, ਉੱਥੇ ਹੀ ਉਹ ਵਿਅਕਤੀ ਜੋ ਕਿਸੇ ਇੱਕ ਵਿਸ਼ੇ ਵਿੱਚ ਮੁਹਾਰਤ ਹਾਸਲ ਕਰਨ ਦੇ ਨਾਲ-ਨਾਲ ਉਸ ਨੂੰ ਦੂਜਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਿਖਾਉਣ ਦੀ ਸਮਰੱਥਾ ਵੀ ਰੱਖਦਾ ਹੈ, ਉਹ ਅਧਿਆਪਕਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਉੱਚਾ ਸਥਾਨ ਪਾਉਣ ਦੇ ਯੋਗ ਹੈ।
ਪ੍ਰਧਾਨ ਮੰਤਰੀ ਨੇ ‘ਐੱਕਸ’ ਉੱਤੇ ਲਿਖਿਆ:
“श्लिष्टा क्रिया कस्यचिदात्मसंस्था सङ्क्रान्तिरन्यस्य विशेषयुक्ता।
यस्योभयं साधु स शिक्षकाणां धुरि प्रतिष्ठापयितव्य एव।।”
***************
ਐੱਮਜੇਪੀਐੱਸ/ਐੱਸਐੱਸ/ਐੱਸਟੀ
(रिलीज़ आईडी: 2267488)
आगंतुक पटल : 47
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Bengali
,
Bengali-TR
,
Assamese
,
Manipuri
,
Gujarati
,
Odia
,
Tamil
,
Telugu
,
Kannada
,
Malayalam