ਵਿੱਤ ਮੰਤਰਾਲਾ
ਕੇਂਦਰੀ ਸਰਕਾਰ ਨੇ 1 ਜੂਨ, 2026 ਤੋਂ 31 ਅਕਤੂਬਰ, 2026 ਤੱਕ ਕਪਾਹ ਦੇ ਆਯਾਤ ‘ਤੇ ਸਾਰੀਆਂ ਕਸਟਮ ਡਿਊਟੀਆਂ ਨੂੰ ਅਸਥਾਈ ਛੂਟ ਦਿੱਤੀ
Posted On:
30 MAY 2026 6:46PM by PIB Chandigarh
ਕੇਂਦਰ ਸਰਕਾਰ ਨੇ ਭਾਰਤੀ ਟੈਕਸਟਾਈਲ ਸੈਕਟਰ ਲਈ ਕਪਾਹ ਦੀ ਉਪਲਬਧਤਾ ਵਧਾਉਣ ਲਈ 1 ਜੂਨ, 2026 ਤੋਂ 31 ਅਕਤੂਬਰ, 2026 ਤੱਕ ਕਪਾਹ ਦੇ ਆਯਾਤ ‘ਤੇ ਸਾਰੀਆਂ ਕਸਟਮ ਡਿਊਟੀਆਂ ਨੂੰ ਅਸਥਾਈ ਤੌਰ ‘ਤੇ ਛੂਟ ਦਿੱਤੀ ਹੈ।
ਅਸਥਾਈ ਡਿਊਟੀ ਛੂਟ ਨਾਲ ਟੈਕਸਟਾਈਲ ਅਤੇ ਲਿਬਾਸ ਖੇਤਰ ਵਿੱਚ ਇਨਪੁਟ ਲਾਗਤ ਘੱਟ ਹੋਣ ਦੀ ਉਮੀਦ ਹੈ, ਜਿਸ ਨਾਲ ਨਿਰਮਾਤਾਵਾਂ ਅਤੇ ਉਪਭੋਗਤਾਵਾਂ ਨੂੰ ਟੀਚਾਬੱਧ ਰਾਹਤ ਮਿਲੇਗੀ, ਇਸ ਦੇ ਨਾਲ ਹੀ ਘਰੇਲੂ ਕਿਸਾਨਾਂ ਦੇ ਹਿਤਾਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।
ਕੁੱਲ ਮਿਲਾ ਕੇ, ਇਸ ਕਦਮ ਨਾਲ ਘਰੇਲੂ ਕੱਪੜਾ ਉਦਯੋਗ, ਵਿਸ਼ੇਸ਼ ਤੌਰ ‘ਤੇ ਛੋਟੇ ਅਤੇ ਦਰਮਿਆਨੇ ਉੱਦਮਾਂ ‘ਤੇ ਸਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ, ਕਿਉਂਕਿ ਇਸ ਨਾਲ ਬਜ਼ਾਰ ਵਿੱਚ ਕਪਾਹ ਦੀ ਬਿਹਤਰ ਉਪਲਬਧਤਾ ਯਕੀਨੀ ਹੋਵੇਗੀ।
ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿੱਕ ਕਰੋ।
****
ਐੱਨਬੀ/ਕੇਐੱਮਐੱਨ/ਬਲਜੀਤ
(Release ID: 2267487)
ਵਿਜ਼ੀਟਰ ਕਾਊਂਟਰ : 31