ਜਹਾਜ਼ਰਾਨੀ ਮੰਤਰਾਲਾ
ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਉੱਚ-ਪੱਧਰੀ ਸਮੀਖਿਆ ਕੀਤੀ; ਇਸ ਦੌਰਾਨ ਸੁਧਾਰ, ਸ਼ਿਕਾਇਤ ਨਿਵਾਰਣ, ਡਿਜੀਟਲ ਗਵਰਨੈਂਸ ਅਤੇ ਅਮਲ ’ਤੇ ਜ਼ੋਰ ਦਿੱਤਾ ਗਿਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਦ੍ਰਿਸ਼ਟੀਕੋਣ ਨੇ ਸਮੁੰਦਰੀ ਸੁਧਾਰਾਂ ਨੂੰ ਹੁਲਾਰਾ ਦਿੱਤਾ; ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ‘ਸਮੁੰਦਰੀ ਸੁਧਾਰ ਉਤਸਵ’ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਮੋਦੀ ਜੀ ਦੇ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਨਾਲ ਸਮੁੰਦਰੀ ਸੁਧਾਰ ਦੇ ਨਵੇਂ ਏਜੰਡੇ ਨੂੰ ਹੁਲਾਰਾ ਮਿਲਿਆ ਹੈ : ਸਰਬਾਨੰਦ ਸੋਨੋਵਾਲ
ਸਮੇਂ ਸਿਰ ਸਮੀਖਿਆ ਅਤੇ ਅੰਤਰ-ਏਜੰਸੀ ਤਾਲਮੇਲ ਰਾਹੀਂ ਸਮੁੰਦਰੀ ਪ੍ਰੋਜੈਕਟਾਂ ਅਤੇ ਪ੍ਰਧਾਨ ਮੰਤਰੀ ਦੇ ਵਿਸ਼ਵ ਦੌਰਿਆਂ ਦੇ ਨਤੀਜਿਆਂ ਦੀ ਤੇਜ਼ੀ ਨਾਲ ਨਿਗਰਾਨੀ ਲਈ ਇੱਕ ਸਮਰਪਿਤ ਨਿਗਰਾਨੀ ਪ੍ਰਣਾਲੀ ਅਤੇ ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੀ ਲੋੜ ਹੈ : ਸਰਬਾਨੰਦ ਸੋਨੋਵਾਲ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤ ਦਾ ਸਮੁੰਦਰੀ ਖੇਤਰ 'ਰਿਫਾਰਮ ਐਕਸਪ੍ਰੈੱਸ' (ਸੁਧਾਰਾਂ ਦੀ ਪ੍ਰਕਿਰਿਆ) ਅੱਗੇ ਵਧ ਰਿਹਾ ਹੈ, ਹਰ ਸੁਧਾਰ ਦਾ ਸਾਡੇ ਲੋਕਾਂ ਨੂੰ ਅਸਲ ਲਾਭ ਮਿਲਣਾ ਚਾਹੀਦਾ ਹੈ: ਸਰਬਾਨੰਦ ਸੋਨੋਵਾਲ
Posted On:
25 MAY 2026 9:21PM by PIB Chandigarh
ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ (ਐੱਮਓਪੀਐੱਸਡਬਲਿਊ) ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ‘ਵਿਕਸਿਤ ਭਾਰਤ 2047’ ਦੇ ਦ੍ਰਿਸ਼ਟੀਕੋਣ ਦੇ ਅਨੁਕੂਲ ਭਾਰਤ ਦੇ ਸਮੁੰਦਰੀ ਬਦਲਾਅ ਨੂੰ ਗਤੀ ਦੇਣ ਦੇ ਉਦੇਸ਼ ਨਾਲ ਇੱਕ ਵਿਆਪਕ ਸੁਧਾਰ-ਮੁਖੀ ਰੋਡਮੈਪ ਦੀ ਰੂਪ-ਰੇਖਾ ਤਿਆਰ ਕੀਤੀ ਗਈ।
ਬੈਠਕ ਵਿੱਚ ਪ੍ਰਸ਼ਾਸਨ ਨੂੰ ਮਜ਼ਬੂਤ ਕਰਨ, ਵਪਾਰ ਕਰਨ ਵਿੱਚ ਆਸਾਨੀ (ਈਓਡੀਬੀ) ਵਿੱਚ ਸੁਧਾਰ ਕਰਨ, ਡਿਜੀਟਲ ਏਕੀਕਰਨ ਨੂੰ ਵਧਾਉਣ, ਪ੍ਰਭਾਵਸ਼ਾਲੀ ਸ਼ਿਕਾਇਤ ਨਿਵਾਰਣ ਅਤੇ ਇੱਕ ਯੋਜਨਾਬੱਧ ਤੇ ਜਵਾਬਦੇਹ ਸੰਸਥਾਗਤ ਪ੍ਰਣਾਲੀ ਰਾਹੀਂ ਮੁੱਖ ਸਮੁੰਦਰੀ ਪ੍ਰੋਜੈਕਟਾਂ ਦੇ ਸਮੇਂ ਸਿਰ ਅਮਲ ਨੂੰ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਸਮੁੰਦਰੀ ਖੇਤਰ ਦੀ ਪਰਿਵਰਤਨਸ਼ੀਲ ਯਾਤਰਾ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਐਲਾਨ ਕੀਤਾ ਕਿ ਮੰਤਰਾਲਾ ਦੇਸ਼ ਵਿਆਪੀ ‘ਸਮੁੰਦਰੀ ਸੁਧਾਰ ਉਤਸਵ’ ਮਨਾ ਕੇ ਸਮੁੰਦਰੀ ਸੁਧਾਰਾਂ ਅਤੇ ਵਿਕਾਸ ਦੇ 12 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ। ਇਹ ਪਹਿਲਕਦਮੀ ਬੰਦਰਗਾਹਾਂ, ਜਹਾਜ਼ਰਾਨੀ, ਅੰਦਰੂਨੀ ਜਲਮਾਰਗਾਂ, ਤੱਟਵਰਤੀ ਬੁਨਿਆਦੀ ਢਾਂਚੇ, ਗ੍ਰੀਨ ਸ਼ਿਪਿੰਗ, ਡਿਜੀਟਲੀਕਰਨ ਅਤੇ ਸਮੁੰਦਰੀ ਸੰਪਰਕ ਦੇ ਖੇਤਰ ਵਿੱਚ ਭਾਰਤ ਦੀਆਂ ਪ੍ਰਮੁੱਖ ਪ੍ਰਾਪਤੀਆਂ ਨੂੰ ਪ੍ਰਦਰਸ਼ਿਤ ਕਰੇਗੀ, ਜੋ ਇੱਕ ਮੋਹਰੀ ਵਿਸ਼ਵ ਸਮੁੰਦਰੀ ਰਾਸ਼ਟਰ ਵਜੋਂ ਦੇਸ਼ ਦੇ ਉਭਾਰ ਨੂੰ ਦਰਸਾਉਂਦੀ ਹੈ।
ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰ-ਦਰਸ਼ੀ ਅਗਵਾਈ ਵਿੱਚ ਭਾਰਤ ਦੇ ਸਮੁੰਦਰੀ ਖੇਤਰ ਨੇ ‘ਸੁਧਾਰ (ਰਿਫਾਰਮ), ਪ੍ਰਦਰਸ਼ਨ (ਪਰਫਾਰਮ), ਪਰਿਵਰਤਨ (ਟ੍ਰਾਂਸਫਾਰਮ) ਅਤੇ ਸੂਚਨਾ (ਇਨਫਾਰਮ)’ ਦੇ ਮੰਤਰ ਰਾਹੀਂ ਬੇਮਿਸਾਲ ਤਬਦੀਲੀ ਦਾ ਅਨੁਭਵ ਕੀਤਾ ਹੈ। ਸਮੁੰਦਰੀ ਸੁਧਾਰ ਉਤਸਵ ਭਾਰਤ ਦੇ ਇੱਕ ਆਧੁਨਿਕ, ਕੁਸ਼ਲ ਅਤੇ ਵਿਸ਼ਵ ਪੱਧਰ ’ਤੇ ਪ੍ਰਤੀਯੋਗੀ ਸਮੁੰਦਰੀ ਸ਼ਕਤੀ ਬਣਨ ਦੀ ਯਾਤਰਾ ਦਾ ਜਸ਼ਨ ਮਨਾਏਗਾ।
ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਸ਼ਿਕਾਇਤਾਂ, ਅਦਾਲਤੀ ਮਾਮਲਿਆਂ, ਕਾਨੂੰਨੀ ਮਾਮਲਿਆਂ ਅਤੇ ਮੰਤਰਾਲੇ ਨਾਲ ਸਬੰਧਤ ਸਾਰੇ ਲੰਬਿਤ ਮੁੱਦਿਆਂ ਦੇ ਜਲਦੀ ਨਿਪਟਾਰੇ ਲਈ ਇੱਕ ਢਾਂਚਾਗਤ ਅਤੇ ਸਮੇਂ ਸਿਰ ਕੰਮ ਕਰਨ ਵਾਲੀ ਪ੍ਰਣਾਲੀ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ। ਸਮੇਂ-ਸਮੇਂ ’ਤੇ ਸਮੀਖਿਆ ਕਰਨ, ਜਵਾਬਦੇਹੀ ਯਕੀਨੀ ਬਣਾਉਣ ਅਤੇ ਸਾਰੇ ਲੰਬਿਤ ਮਾਮਲਿਆਂ ਦੇ ਸਮੇਂ ਸਿਰ ਹੱਲ ਨੂੰ ਸੁਖਾਲਾ ਬਣਾਉਣ ਲਈ ਇੱਕ ਸਮਰਪਿਤ ਨਿਗਰਾਨੀ ਅਤੇ ਤਾਲਮੇਲ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਨਾਗਰਿਕ-ਕੇਂਦ੍ਰਿਤ ਸ਼ਾਸਨ ਅਤੇ ਹਿੱਸੇਦਾਰਾਂ ਪ੍ਰਤੀ ਜਵਾਬਦੇਹੀ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਨੂੰ ਸਿਰਫ਼ ਪ੍ਰਕਿਰਿਆਤਮਕ ਨਿਪਟਾਰੇ ’ਤੇ ਹੀ ਨਹੀਂ, ਬਲਕਿ ਅਸਲ ਜ਼ਮੀਨੀ ਪੱਧਰ ’ਤੇ ਹੱਲ ਕੱਢਣ ’ਤੇ ਵੀ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸ਼੍ਰੀ ਸੋਨੋਵਾਲ ਨੇ ਵਿਭਾਗਾਂ ਨੂੰ ਨਿਗਰਾਨੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਰੇ ਜਨਤਕ ਮੰਗ-ਪੱਤਰਾਂ ਅਤੇ ਹਿੱਸੇਦਾਰਾਂ ਦੀਆਂ ਚਿੰਤਾਵਾਂ ’ਤੇ ਪ੍ਰਭਾਵਸ਼ਾਲੀ ਫਾਲੋ-ਅਪ ਕਾਰਵਾਈ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
ਡਿਜੀਟਲ ਪ੍ਰਸ਼ਾਸਨ ਅਤੇ ਵਪਾਰ ਕਰਨ ਵਿਚ ਅਸਾਨੀ (ਈਓਡੀਬੀ) ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਦੇ ਹੋਏ ਮੰਤਰਾਲੇ ਨੇ ਜਹਾਜ਼ਰਾਨੀ ਡਾਇਰੈਕਟੋਰੇਟ ਜਨਰਲ ਦੀ ਸਰਪ੍ਰਸਤੀ ਹੇਠ ਇੱਕ ਏਕੀਕ੍ਰਿਤ ਡਿਜੀਟਲ ਪਲੇਟਫਾਰਮ ਅਤੇ ਮੋਬਾਈਲ ਐਪਲੀਕੇਸ਼ਨ ਵਿਕਸਤ ਕਰਨ ਦਾ ਵੀ ਫੈਸਲਾ ਕੀਤਾ ਹੈ। ਪ੍ਰਸਤਾਵਿਤ ਪਲੇਟਫਾਰਮ ਇੱਕ ਏਕੀਕ੍ਰਿਤ ਡਿਜੀਟਲ ਈਕੋਸਿਸਟਮ ਪ੍ਰਣਾਲੀ ਰਾਹੀਂ ਬਿਹਤਰ ਹਿੱਸੇਦਾਰ ਇੰਟਰਫੇਸ, ਅਸਲ-ਸਮੇਂ ਸੇਵਾ ਪ੍ਰਦਾਨ ਕਰਨ, ਡਿਜੀਟਲ ਦਸਤਾਵੇਜ਼ੀਕਰਨ, ਸ਼ਿਕਾਇਤ ਨਿਵਾਰਣ ਅਤੇ ਏਕੀਕ੍ਰਿਤ ਸਮੁੰਦਰੀ ਸੇਵਾਵਾਂ ਪ੍ਰਦਾਨ ਕਰੇਗਾ।
ਬੈਠਕ ਵਿੱਚ ਪਿਛਲੇ 12 ਸਾਲਾਂ ਦੌਰਾਨ ਸਮੁੰਦਰੀ ਖੇਤਰ ਵਿੱਚ ਹਾਸਲ ਕੀਤੀ ਗਈ ਪ੍ਰਗਤੀ ਦੀ ਵਿਆਪਕ ਸਮੀਖਿਆ ਅਤੇ ਪਾੜੇ ਦੇ ਵਿਸ਼ਲੇਸ਼ਣ ਕਰਨ ਦਾ ਵੀ ਫੈਸਲਾ ਲਿਆ ਗਿਆ। ਇਹ ਅਭਿਆਸ ਤੁਰੰਤ ਨੀਤੀਗਤ ਦਖਲ-ਅੰਦਾਜ਼ੀ, ਸੰਸਥਾਗਤ ਮਜ਼ਬੂਤੀ ਅਤੇ ਸਮਰੱਥਾ ਵਾਧੇ ਦੀ ਲੋੜ ਵਾਲੇ ਤਰਜੀਹੀ ਖੇਤਰਾਂ ਦੀ ਪਛਾਣ ਕਰਦੇ ਹੋਏ ‘ਵਿਕਸਿਤ ਭਾਰਤ 2047’ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਅਨੁਕੂਲ ਚੱਲ ਰਹੇ ਸੁਧਾਰਾਂ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਮੁਲਾਂਕਣ ਕਰੇਗਾ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਪ੍ਰਮੁੱਖ ਸਮੁੰਦਰੀ ਅਤੇ ਲੌਜਿਸਟਿਕਸ ਪ੍ਰੋਜੈਕਟਾਂ ਦੇ ਜਲਦੀ ਫੈਸਲੇ ਲੈਣ ਅਤੇ ਸੁਚਾਰੂ ਅਮਲ ਨੂੰ ਯਕੀਨੀ ਬਣਾਉਣ ਲਈ ਮੰਤਰਾਲਿਆਂ, ਰਾਜ ਸਰਕਾਰਾਂ, ਬੰਦਰਗਾਹ ਅਥਾਰਟੀਆਂ, ਸਮੁੰਦਰੀ ਸੰਸਥਾਵਾਂ ਅਤੇ ਉਦਯੋਗ ਜਗਤ ਦੇ ਹਿੱਸੇਦਾਰਾਂ ਵਿਚਕਾਰ ਮਜ਼ਬੂਤ ਤਾਲਮੇਲ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅਧਿਕਾਰੀਆਂ ਨੂੰ ਨੀਤੀ ਦੇ ਬਿਹਤਰ ਅਮਲ ਅਤੇ ਨਿਗਰਾਨੀ ਲਈ ਅੰਤਰ-ਮੰਤਰਾਲਾ ਤਾਲਮੇਲ ਪ੍ਰਣਾਲੀ ਅਤੇ ਸੰਸਥਾਗਤ ਸਲਾਹ-ਮਸ਼ਵਰੇ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ।
ਕੇਂਦਰੀ ਮੰਤਰੀ ਨੇ ਪਾਰਦਰਸ਼ਤਾ, ਗਿਆਨ-ਸਾਂਝਾ ਕਰਨ ਅਤੇ ਖੇਤਰੀ ਤਾਲਮੇਲ ਵਿੱਚ ਸੁਧਾਰ ਲਈ ਸਲਾਹ-ਮਸ਼ਵਰਾ ਬੈਠਕਾਂ ਵਿੱਚ ਉਦਯੋਗ ਜਗਤ ਦੇ ਨੁਮਾਇੰਦਿਆਂ, ਰਾਜ ਸਰਕਾਰਾਂ, ਬੰਦਰਗਾਹ ਅਥਾਰਟੀਆਂ ਅਤੇ ਸਬੰਧਤ ਹਿੱਸੇਦਾਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸੋਨੋਵਾਲ ਨੇ ਕਿਹਾ ਕਿ ਉੱਭਰਦੀਆਂ ਚੁਣੌਤੀਆਂ ਨਾਲ ਨਜਿੱਠਣ ਅਤੇ ਭਾਰਤ ਦੀ ਸਮੁੰਦਰੀ ਅਰਥਵਿਵਸਥਾ ਦੀ ਪੂਰੀ ਸਮਰੱਥਾ ਨੂੰ ਉਜਾਗਰ ਕਰਨ ਲਈ ਸਹਿਯੋਗੀ ਸ਼ਾਸਨ ਅਤੇ ਨਿਰੰਤਰ ਗੱਲਬਾਤ ਜ਼ਰੂਰੀ ਹੈ।
ਸਮੁੰਦਰੀ ਖੇਤਰ ਦੀਆਂ ਤੇਜ਼ੀ ਨਾਲ ਬਦਲ ਰਹੀਆਂ ਲੋੜਾਂ ਨੂੰ ਦਰਸਾਉਂਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸੋਨੋਵਾਲ ਨੇ ਵਿਭਾਗਾਂ ਨੂੰ ਹੁਨਰ ਵਿਕਾਸ , ਸਮਰੱਥਾ ਨਿਰਮਾਣ ਅਤੇ ਵਿਸ਼ੇਸ਼ ਸਮੁੰਦਰੀ ਸਿਖਲਾਈ ਪ੍ਰੋਗਰਾਮਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੀ ਸੋਨੋਵਾਲ ਨੇ ਭਵਿੱਖ ਦੀਆਂ ਵਿਕਾਸ ਲੋੜਾਂ ਨੂੰ ਪੂਰਾ ਕਰਨ ਲਈ ਡਿਜੀਟਲ ਗਵਰਨੈਂਸ, ਡੇਟਾ ਪ੍ਰਬੰਧਨ , ਲੌਜਿਸਟਿਕਸ ਏਕੀਕਰਨ ਅਤੇ ਉੱਭਰ ਰਹੀਆਂ ਸਮੁੰਦਰੀ ਤਕਨਾਲੋਜੀਆਂ ਵਿੱਚ ਮੁਹਾਰਤ ਵਿਕਸਤ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਬੈਠਕ ਵਿੱਚ ਸਮੁੰਦਰੀ ਖੇਤਰ ਵਿੱਚ ਕਾਰਜਸ਼ੀਲ ਕੁਸ਼ਲਤਾ, ਪਾਰਦਰਸ਼ਤਾ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸੁਧਾਰ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਪ੍ਰਣਾਲੀਆਂ ਅਤੇ ਡੇਟਾ-ਸੰਚਾਲਿਤ ਸ਼ਾਸਨ ਦਾ ਲਾਭ ਉਠਾਉਣ ’ਤੇ ਵੀ ਵਿਆਪਕ ਰੂਪ ਵਿੱਚ ਧਿਆਨ ਕੇਂਦਰਿਤ ਕੀਤਾ ਗਿਆ। ਸ਼੍ਰੀ ਸੋਨੋਵਾਲ ਨੇ ਅਧਿਕਾਰੀਆਂ ਨੂੰ ਤਕਨੀਕੀ ਏਕੀਕਰਨ ਵਿੱਚ ਤੇਜ਼ੀ ਲਿਆਉਣ ਅਤੇ ਬਿਹਤਰ ਨਿਗਰਾਨੀ ਤੇ ਨੀਤੀਗਤ ਨਤੀਜਿਆਂ ਲਈ ਸੰਸਥਾਗਤ ਡੇਟਾ-ਸਾਂਝਾ ਕਰਨ ਦੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ।
ਸਮੇਂ ਸਿਰ ਅਮਲ ਅਤੇ ਜਵਾਬਦੇਹੀ ਯਕੀਨੀ ਬਣਾਉਣ ਲਈ ਸ਼੍ਰੀ ਸੋਨੋਵਾਲ ਨੇ ਸਾਰੇ ਵਿਭਾਗਾਂ ਨੂੰ ਵਿਆਪਕ ਨਤੀਜਾ-ਮੁਖੀ ਟੀਚਿਆਂ ਦੇ ਨਾਲ ਸਮੇਂ-ਸਮੇਂ ’ਤੇ ਸਮੀਖਿਆ ਬੈਠਕਾਂ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਮੰਤਰਾਲੇ ਦੀ ਹਰ ਪਹਿਲਕਦਮੀ ਦੀ ਨਿਗਰਾਨੀ ਸਪਸ਼ਟ ਤੌਰ ’ਤੇ ਨਿਰਧਾਰਤ ਸਮਾਂ-ਸੀਮਾ, ਪ੍ਰਦਰਸ਼ਨ ਸੂਚਕਾਂ ਅਤੇ ਨਿਰੰਤਰ ਮੁਲਾਂਕਣ ਪ੍ਰਣਾਲੀ ਰਾਹੀਂ ਕੀਤੀ ਜਾਣੀ ਚਾਹੀਦੀ ਹੈ।
ਪ੍ਰਭਾਵਸ਼ਾਲੀ ਜਨ-ਸੰਚਾਰ ਦੀ ਮਹੱਤਤਾ ’ਤੇ ਚਾਨਣਾ ਪਾਉਂਦੇ ਹੋਏ ਸ਼੍ਰੀ ਸੋਨੋਵਾਲ ਨੇ ਅਧਿਕਾਰੀਆਂ ਨੂੰ ਮੰਤਰਾਲੇ ਦੀਆਂ ਪ੍ਰਾਪਤੀਆਂ, ਸੁਧਾਰਾਂ ਅਤੇ ਮੌਕਿਆਂ ਦੇ ਵਿਆਪਕ ਪ੍ਰਚਾਰ-ਪਸਾਰ ਲਈ ਹਿੱਸੇਦਾਰਾਂ ਤੱਕ ਪਹੁੰਚ ਅਤੇ ਮੀਡੀਆ ਨਾਲ ਤਾਲਮੇਲ ਦੇ ਯਤਨਾਂ ਨੂੰ ਵੱਡੇ ਪੱਧਰ ’ਤੇ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ। ਸ਼੍ਰੀ ਸੋਨੋਵਾਲ ਨੇ ਵੱਧ ਤੋਂ ਵੱਧ ਲੋਕਾਂ, ਖਾਸ ਕਰਕੇ ਨੌਜਵਾਨਾਂ ਨਾਲ ਜੁੜਨ ਲਈ ਡਿਜੀਟਲ ਮੁਹਿੰਮਾਂ, ਲਘੂ ਫ਼ਿਲਮਾਂ (ਸ਼ਾਰਟ ਵੀਡੀਓਜ਼), ਗ੍ਰਾਫਿਕਸ, ਰੀਲਾਂ, ਸੰਸਥਾਗਤ ਪਹੁੰਚ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਵਰਤੋਂ ਕਰਦੇ ਹੋਏ ਨਵੀਨਤਾਕਾਰੀ ਸੰਚਾਰ ਰਣਨੀਤੀਆਂ ਅਪਣਾਉਣ ਦਾ ਸੱਦਾ ਦਿੱਤਾ।
ਸ਼੍ਰੀ ਸਰਬਾਨੰਦ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਦੂਰ-ਦਰਸ਼ੀ ਅਗਵਾਈ ਵਿੱਚ ਭਾਰਤ ਦੇ ਸਮੁੰਦਰੀ ਖੇਤਰ ਵਿੱਚ ਹੋ ਰਹੀ ਤਬਦੀਲੀ ਨੂੰ ਜਨਤਾ ਤੱਕ ਪਹੁੰਚਾਇਆ ਜਾਣਾ ਚਾਹੀਦਾ ਹੈ। ਸਾਡੇ ਸੁਧਾਰਾਂ, ਮੌਕਿਆਂ ਅਤੇ ਪ੍ਰਾਪਤੀਆਂ ਨੂੰ ਰਵਾਇਤੀ ਅਤੇ ਡਿਜੀਟਲ ਦੋਵਾਂ ਪਲੇਟਫਾਰਮਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਭਾਰਤੀ, ਸਮੁੰਦਰੀ ਖੇਤਰ ਨੂੰ ਰਾਸ਼ਟਰ ਨਿਰਮਾਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇੱਕ ਵਿਸ਼ਾਲ ਮਾਰਗ ਵਜੋਂ ਦੇਖ ਸਕਣ।
ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਹਾਲ ਦੀ ਪੰਜ ਦਿਨਾਂ ਪੰਜ ਦੇਸ਼ਾਂ ਦੀ ਯਾਤਰਾ ਤੋਂ ਨਿਕਲੇ ਨਤੀਜਿਆਂ, ਵਚਨਬੱਧਤਾਵਾਂ ਅਤੇ ਰਣਨੀਤਕ ਪਹਿਲਕਦਮੀਆਂ ਦੇ ਇਕੱਠਾ ਕਰਨ, ਸਮੀਖਿਆ ਅਤੇ ਫਾਲੋ-ਅਪ ਕਾਰਵਾਈ ਲਈ ਇੱਕ ਸਮਰਪਿਤ ਨਿਗਰਾਨੀ ਅਤੇ ਤਾਲਮੇਲ ਕਮੇਟੀ ਦੇ ਗਠਨ ਦਾ ਵੀ ਨਿਰਦੇਸ਼ ਦਿੱਤਾ। ਕਮੇਟੀ ਇਹ ਯਕੀਨੀ ਬਣਾਏਗੀ ਕਿ ਇਸ ਯਾਤਰਾ ਤੋਂ ਪ੍ਰਾਪਤ ਹੋਣ ਵਾਲੇ ਸਾਰੇ ਮੁੱਖ ਨਤੀਜਿਆਂ ਦਾ ਸਮੇਂ ਸਿਰ ਅਮਲ ਹੋਵੇ, ਵੱਖ-ਵੱਖ ਏਜੰਸੀਆਂ ਵਿਚਕਾਰ ਤਾਲਮੇਲ ਬਣਿਆ ਰਹੇ ਅਤੇ ਸਮਾਂ-ਸੀਮਾ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸ਼ਾਸਨ ਸੁਧਾਰਾਂ ਅਤੇ ਕੁਸ਼ਲ ਜਨਤਕ ਸੇਵਾ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੰਤਰਾਲੇ ਦੇ ਸਾਰੇ ਵਿਭਾਗਾਂ ਨੂੰ ‘ਸੁਧਾਰ (ਰਿਫਾਰਮ), ਪ੍ਰਦਰਸ਼ਨ (ਪਰਫਾਰਮ), ਪਰਿਵਰਤਨ (ਟ੍ਰਾਂਸਫਾਰਮ) ਅਤੇ ਸੂਚਨਾ (ਇਨਫਾਰਮ)’ ਦੇ ਢਾਂਚੇ ਤਹਿਤ ਅਮਲ ਵਿੱਚ ਆਉਣ ਵਾਲੀਆਂ ਰੁਕਾਵਟਾਂ ਦੀ ਪਛਾਣ ਕਰਨ ਅਤੇ ਕਾਰਜ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ।
ਹਿੱਸੇਦਾਰਾਂ ਤੱਕ ਪਹੁੰਚ ਅਤੇ ਜਨ-ਸੰਚਾਰ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਪਰਿਵਰਤਨਸ਼ੀਲ ਸੁਧਾਰਾਂ ਅਤੇ ਪਹਿਲਕਦਮੀਆਂ ਨੂੰ ਡਿਜੀਟਲ ਮੁਹਿੰਮਾਂ ਅਤੇ ਨਵੀਨਤਾਕਾਰੀ ਸੰਚਾਰ ਪਲੇਟਫਾਰਮਾਂ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ। ਸੋਨੋਵਾਲ ਨੇ ਸਮੁੰਦਰੀ ਖੇਤਰ ਵਿੱਚ ਤੇਜ਼ੀ ਨਾਲ ਕੰਮ ਨਿਪਟਾਉਣ , ਜਵਾਬਦੇਹੀ ਅਤੇ ਬਿਹਤਰ ਸੇਵਾ ਪ੍ਰਦਾਨ ਕਰਨ ਦਾ ਸੱਦਾ ਦਿੰਦੇ ਹੋਏ ‘ਵਿਕਸਿਤ ਭਾਰਤ’ ਦੇ ਰਾਸ਼ਟਰੀ ਦ੍ਰਿਸ਼ਟੀਕੋਣ ਦੇ ਨਾਲ ਵਧੇਰੇ ਤਾਲਮੇਲ, ਯੋਜਨਾਬੱਧ ਨਿਗਰਾਨੀ ਅਤੇ ਨਤੀਜਾ-ਮੁਖੀ ਪ੍ਰਸ਼ਾਸਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਸ਼੍ਰੀ ਸੋਨੋਵਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੁਸ਼ਾਸਨ, ਸਮੁੰਦਰੀ ਵਿਕਾਸ ਅਤੇ ਸਮਾਵੇਸ਼ੀ ਰਾਸ਼ਟਰੀ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਇੱਕ ਸਰਗਰਮ, ਜਵਾਬਦੇਹ ਅਤੇ ਸੁਧਾਰ-ਮੁਖੀ ਕਾਰਜ ਸਭਿਆਚਾਰ ਦੇ ਨਾਲ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ।



*****
ਐੱਮਆਈ/ਆਈਐੱਨਡੀਯੂ
(Release ID: 2266524)
ਵਿਜ਼ੀਟਰ ਕਾਊਂਟਰ : 2