ਸਿੱਖਿਆ ਮੰਤਰਾਲਾ
azadi ka amrit mahotsav

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸੀਬੀਐੱਸਈ ਨੂੰ ਤਕਨੀਕੀ ਚੁਣੌਤੀਆਂ ਨੂੰ ਨਜਿੱਠਣ ਵਿੱਚ ਸਹਾਇਤਾ ਲਈ ਆਈਆਈਟੀ ਮਾਹਿਰਾਂ ਨੂੰ ਨਿਯੁਕਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ


ਇਸ ਸਾਲ ਦੀ ਪ੍ਰੀਖਿਆ ਤੋਂ ਬਾਅਦ ਦੇ ਪੁਨਰ-ਮੁਲਾਂਕਣ ਸੇਵਾਵਾਂ ਦੇ ਐਲਾਨ ਤੋਂ ਬਾਅਦ ਸਾਹਮਣੇ ਆਈਆਂ ਸਾਰੀਆਂ ਤਕਨੀਕੀ ਖਾਮੀਆਂ ਦੀ ਜਾਂਚ ਆਈਆਈਟੀ ਟੀਮ ਕਰੇਗੀ

Posted On: 24 MAY 2026 4:45PM by PIB Chandigarh

ਹਾਲ ਦੇ ਘਟਨਾਕ੍ਰਮਾਂ ਅਤੇ ਸੀਬੀਐੱਸਈ ਪੋਸਟ ਰਿਜ਼ਲਟ ਸਰਵਿਸਿਜ਼ ਪੋਰਟਲ ਸਬੰਧੀ ਵਿਦਿਆਰਥੀਆਂ ਅਤੇ ਮਾਪਿਆਂ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਨੂੰ ਦੇਖਦੇ ਹੋਏ, ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ ਮਦਰਾਸ ਤੋਂ ਪ੍ਰੋਫੈਸਰਾਂ ਅਤੇ ਤਕਨੀਕੀ ਮਾਹਿਰਾਂ ਦੀ ਇੱਕ ਟੀਮ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੀ ਸਹਾਇਤਾ ਲਈ ਭੇਜਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਪੁਨਰ ਮੁਲਾਂਕਣ ਪ੍ਰਕਿਰਿਆ ਗਲਤੀ-ਮੁਕਤ ਹੋ ਸਕੇ।

ਸੀਬੀਐੱਸਈ ਦੀ ਪ੍ਰੀਖਿਆ ਤੋਂ ਬਾਅਦ ਸੇਵਾ ਪੋਰਟਲ ਵਿੱਚ ਤਕਨੀਕੀ ਸਮੱਸਿਆਵਾਂ ਦੀਆਂ ਰਿਪੋਰਟਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਆਈਆਈਟੀ ਮਦਰਾਸ ਦੀ ਮਾਹਿਰ ਟੀਮ ਸਿਸਟਮਾਂ ਅਤੇ ਤਕਨੀਕੀ ਵਰਕਫਲੋ ਵਿੱਚ ਟੀਚਾਬੱਧ ਤਕਨੀਕੀ ਸੁਧਾਰਾਂ ਨੂੰ ਲਾਗੂ ਕਰੇਗੀ, ਖਾਸ ਤੌਰ 'ਤੇ ਪੋਰਟਲ ਦੀ ਸਥਿਰਤਾ ਅਤੇ ਸਰਵਰ ਦੇ ਪ੍ਰਦਰਸ਼ਨ ਦੀ ਜਾਂਚ ਕਰੇਗੀ। ਟੀਮ ਸਮੁੱਚੇ ਆਈਟੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਦਾ ਵੀ ਮੁਲਾਂਕਣ ਕਰੇਗੀ ਅਤੇ ਲੌਗਇਨ ਪ੍ਰਮਾਣੀਕਰਨ/ਉਪਭੋਗਤਾ ਪਹੁੰਚ ਪ੍ਰਣਾਲੀਆਂ/ਭੁਗਤਾਨ ਗੇਟਵੇ ਦੀ ਸ਼ੁੱਧਤਾ ਅਤੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸੁਧਾਰਾਤਮਕ ਉਪਾਅ ਕਰਨ ਵਿੱਚ ਸਹਾਇਤਾ ਕਰੇਗੀ।

ਸ਼੍ਰੀ ਪ੍ਰਧਾਨ ਨੇ ਦੁਹਰਾਇਆ ਕਿ ਵਿਦਿਆਰਥੀਆਂ ਦੇ ਹਿਤ ਸਭ ਤੋਂ ਉੱਪਰ ਹਨ ਅਤੇ ਇੱਕ ਪਾਰਦਰਸ਼ੀ, ਕੁਸ਼ਲ ਅਤੇ ਵਿਦਿਆਰਥੀ-ਹਿਤੈਸ਼ੀ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਸੀਬੀਐੱਸਈ ਦੁਆਰਾ ਸਾਰੇ ਜ਼ਰੂਰੀ ਸੁਧਾਰਾਤਮਕ ਉਪਾਅ ਤਰਜੀਹ ਦੇ ਅਧਾਰ ‘ਤੇ ਕੀਤੇ ਜਾਣੇ ਚਾਹੀਦੇ ਹਨ।

*****

ਏਕੇ


(Release ID: 2264868) ਵਿਜ਼ੀਟਰ ਕਾਊਂਟਰ : 2