ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਭਾਰਤ ਦਾ ਕੋਲਡ ਵਾਟਰ ਮੱਛੀ ਪਾਲਣ ਬਲੂ ਇਕੌਨਮੀ ਦੇ ਇੱਕ ਪ੍ਰਮੁੱਖ ਥੰਮ੍ਹ ਵਜੋਂ ਉਭਰ ਰਿਹਾ
Posted On:
23 MAY 2026 5:06PM by PIB Chandigarh
ਭਾਰਤ ਦਾ ਕੋਲਡ ਵਾਟਰ ਫਿਸ਼ਰੀਜ਼ ਖੇਤਰ ਆਜੀਵਿਕਾ ਪੈਦਾ ਕਰਕੇ, ਪੋਸ਼ਣ ਵਿੱਚ ਸੁਧਾਰ ਕਰਕੇ, ਇਕੋ-ਟੂਰਿਜ਼ਮ ਨੂੰ ਹੁਲਾਰਾ ਦੇਕੇ ਅਤੇ ਟਿਕਾਊ ਪਹਾੜੀ ਵਿਕਾਸ ਨੂੰ ਸਮਰਥਨ ਦੇ ਕੇ ਬਲੂ ਇਕੌਨਮੀ ਦੇ ਇੱਕ ਮਹੱਤਵਪੂਰਨ ਕੰਪੋਨੈਂਟ ਦੇ ਰੂਪ ਵਿੱਚ ਉਭਰ ਰਿਹਾ ਹੈ। ਕਦੇ ਹਿਮਾਲਿਆ ਦੀਆਂ ਧਰਾਵਾਂ ਵਿੱਚ ਰਵਾਇਤੀ ਮੱਛੀ ਫੜਨ ਤੱਕ ਸੀਮਿਤ ਰਹਿਣ ਵਾਲਾ ਇਹ ਖੇਤਰ, ਹੁਣ ਵਿਗਿਆਨਿਕ ਖੇਤੀ ਅਤੇ ਉੱਨਤ ਬੁਨਿਆਦੀ ਢਾਂਚੇ ਦੁਆਰਾ ਸਮਰਥਿਤ ਇੱਕ ਆਧੁਨਿਕ ਐਕਵਾਕਲਚਰ ਈਕੋਸਿਸਟਮ ਵਿੱਚ ਵਿਕਸਿਤ ਹੋ ਚੁੱਕਿਆ ਹੈ।
ਕੋਲਡ ਵਾਟਰ ਫਿਸ਼ਰੀਜ਼ ਉੱਚ-ਉਚਾਈ ਵਾਲੀ, ਬਰਫ਼ ਨਾਲ ਪੋਸ਼ਿਤ ਨਦੀਆਂ,ਧਾਰਾਵਾਂ, ਝੀਲਾਂ ਅਤੇ ਜਲ ਭੰਡਾਰਾਂ ਵਿੱਚ ਕੀਤਾ ਜਾਂਦਾ ਹੈ ਜਿੱਥੇ ਤਾਪਮਾਨ 5°C ਤੋਂ 25°C ਦਰਮਿਆਨ ਘੁਲਿਆ ਹੋਇਆ ਆਕਸੀਜਨ 6 ਮਿਲੀਗ੍ਰਾਮ/ਲੀਟਰ ਤੋਂ ਵੱਧ ਅਤੇ ਪੀਐੱਚ ਪੱਧਰ 6.5 ਤੋਂ 8.0 ਤੱਕ ਹੁੰਦਾ ਹੈ । ਰੇਨਬੋ ਟਰਾਊਟ, ਗੋਲਡਨ ਮਾਹਸੀਰ ਅਤੇ ਸਨੋ ਟਰਾਊਟ ਵਰਗੀਆਂ ਪ੍ਰਜਾਤੀਆਂ ਦਾ ਪਾਲਣ ਹੈਚਰੀਆਂ, ਰੇਸਵੇਅ,ਆਰਏਐੱਸ,ਬਾਇਓਫਲੋਕ ਸਿਸਟਮ ਅਤੇ ਕੋਲਡ ਚੇਨ ਸਹੂਲਤਾਂ ਸਮੇਤ ਵਿਸ਼ੇਸ਼ ਬੁਨਿਆਦੀ ਢਾਂਚੇ ਦੀ ਵਰਤੋਂ ਕਰਕੇ ਕੀਤਾ ਜਾਂਦਾ ਹੈ। ਟਰਾਊਟ ਦੀ ਖੇਤੀ ਆਮ ਤੌਰ 'ਤੇ 1,500 ਮੀਟਰ ਤੋਂ ਵੱਧ ਉਚਾਈ 'ਤੇ ਕੀਤੀ ਜਾਂਦੀ ਹੈ , ਜਦੋਂ ਕਿ ਮਾਹਸੀਰ ਦਾ ਪਾਲਣ ਤੁਲਨਾਤਮਕ ਤੌਰ ‘ਤੇ ਘੱਟ ਉਚਾਈ ‘ਤੇ ਉਪਯੁਕਤ ਹੁੰਦਾ ਹੈ।
ਕੋਲਡ ਵਾਟਰ ਫਿਸ਼ਰੀਜ਼ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ ਅਤੇ ਨਾਗਾਲੈਂਡ ਦੇ ਨਾਲ-ਨਾਲ ਪੱਛਮ ਬੰਗਾਲ, ਕੇਰਲ, ਕਰਨਾਟਕ ਅਤੇ ਤਮਿਲ ਨਾਡੂ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਵਧ-ਫੁੱਲ ਰਿਹਾ ਹੈ। ਸੰਯੁਕਤ ਤੌਰ ‘ਤੇ, ਇਹ ਈਕੋਸਿਸਟਮ 5.33 ਲੱਖ ਵਰਗ ਕਿਲੋਮੀਟਰ ਤੋਂ ਵੱਧ ਦੇ ਪਹਾੜੀ ਖੇਤਰ ਨੂੰ ਕਵਰ ਕਰਦੇ ਹਨ। ਭਾਰਤ ਨੇ ਠੰਡੇ ਪਾਣੀ ਦੀ 278 ਤੋਂ ਵੱਧ ਮੱਛੀਆਂ ਦੀਆਂ ਕਿਸਮਾਂ ਦੀ ਪਛਾਣ ਕੀਤੀ ਹੈ, ਜੋ ਇਸ ਖੇਤਰ ਨੂੰ ਜੈਵ ਵਿਭਿੰਨਤਾ ਸੰਭਾਲ ਅਤੇ ਟਿਕਾਊ ਪਹਾੜੀ ਵਿਕਾਸ ਲਈ ਮਹੱਤਵਪੂਰਨ ਬਣਾਉਂਦੀਆਂ ਹਨ।
ਮੌਜੂਦਾ ਸਥਿਤੀ ਅਤੇ ਉਤਪਾਦਨ
ਵਰ੍ਹੇ 2024-25 ਦੌਰਾਨ ਭਾਰਤ ਦਾ ਕੁੱਲ ਮੱਛੀ ਉਤਪਾਦਨ ਲਗਭਗ 197.75 ਲੱਖ ਟਨ ਤੱਕ ਪਹੁੰਚ ਗਿਆ, ਜਿਸ ਵਿੱਚ ਅੰਦਰੂਨੀ ਮੱਛੀ ਉਤਪਾਦਨ ਵਿੱਚ ਕੋਲਡ ਵਾਟਰ ਫਿਸ਼ਰੀਜ਼ ਦਾ ਯੋਗਦਾਨ ਲਗਭਗ 3 ਪ੍ਰਤੀਸ਼ਤ ਰਿਹਾ। ਰਾਸ਼ਟਰੀ ਕੋਲਡ ਵਾਟਰ ਮੱਛੀ ਉਤਪਾਦਨ ਵਰਤਮਾਨ ਵਿੱਚ ਲਗਭਗ 7,000 ਮੀਟ੍ਰਿਕ ਟਨ ਹੈ, ਜਦੋਂ ਕਿ ਇਕੱਲੇ ਟਰਾਊਟ ਉਤਪਾਦਨ ਪਿਛਲੇ ਦਹਾਕੇ ਦੀ ਤੁਲਨਾ ਵਿੱਚ ਲਗਭਗ 1.8 ਗੁਣਾ ਵਧ ਕੇ 2024-25 ਵਿੱਚ ਲਗਭਗ 6,000 ਮੀਟ੍ਰਿਕ ਟਨ ਹੋ ਗਿਆ ਹੈ।
ਜੰਮੂ ਅਤੇ ਕਸ਼ਮੀਰ 2024-25 ਵਿੱਚ ਲਗਭਗ 3,010 ਮੀਟ੍ਰਿਕ ਟਨ ਦੇ ਉਤਪਾਦਨ ਦੇ ਨਾਲ ਭਾਰਤ ਦੇ ਮੋਹਰੀ ਟਰਾਊਟ ਉਤਪਾਦਕ ਖੇਤਰ ਵਜੋਂ ਉਭਰਿਆ ਹੈ, ਜਿਸ ਨੂੰ ਕੋਕਰਨਾਗ ਹੈਚਰੀ ਅਤੇ 2,000 ਤੋਂ ਵੱਧ ਨਿਜੀ ਟਰਾਊਟ ਯੂਨਿਟਾਂ ਦਾ ਸਮਰਥਨ ਪ੍ਰਾਪਤ ਹੈ । ਹਿਮਾਚਲ ਪ੍ਰਦੇਸ਼ ਨੇ 2025-26 ਵਿੱਚ 909 ਟਰਾਊਟ ਕਿਸਾਨਾਂ ਅਤੇ 1,739 ਟਰਾਊਟ ਫਾਰਮਿੰਗ ਯੂਨਿਟਾਂ ਦੇ ਨਾਲ ਲਗਭਗ 1,673 ਮੀਟ੍ਰਿਕ ਟਨ ਟਰਾਊਟ ਦਾ ਉਤਪਾਦਨ ਕੀਤਾ। ਉੱਤਰਾਖੰਡ ਨੇ 2024-25 ਦੌਰਾਨ ਪਿਥੌਰਾਗੜ੍ਹ, ਬਾਗੇਸ਼ਵਰ ਅਤੇ ਚਮੋਲੀ ਵਰਗੇ ਜ਼ਿਲ੍ਹਿਆਂ ਵਿੱਚ ਲਗਭਗ 2,500 ਰੇਸਵੇਅ ਦੇ ਸਹਿਯੋਗ ਨਾਲ ਲਗਭਗ 710 ਮੀਟ੍ਰਿਕ ਟਨ ਟਰਾਊਟ ਉਤਪਾਦਨ ਅਤੇ 10,486 ਮੀਟ੍ਰਿਕ ਟਨ ਦਾ ਕੁੱਲ ਮੱਛੀ ਉਤਪਾਦਨ ਦਰਜ ਕੀਤਾ। ਲੱਦਾਖ ਨੇ ਆਪਣੀਆਂ ਕਠੋਰ ਜਲਵਾਯੂ ਸਥਿਤੀਆਂ ਦੇ ਬਾਵਜੂਦ 120 ਰੇਸਵੇਅ ਅਤੇ ਚਾਰ ਹੈਚਰੀਆਂ ਦੇ ਨਾਲ 50 ਮੀਟ੍ਰਿਕ ਟਨ ਉਤਪਾਦਨ ਨੂੰ ਪਾਰ ਕਰ ਗਿਆ ਹੈ ।
ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ ਅਤੇ ਨਾਗਾਲੈਂਡ ਸਮੇਤ ਉੱਤਰ-ਪੂਰਬੀ ਰਾਜ ਲਗਾਤਾਰ ਹੈਚਰੀਆਂ ਅਤੇ ਟਰਾਊਟ ਫਾਰਮਿੰਗ ਦਾ ਵਿਸਥਾਰ ਕਰ ਰਹੇ ਹਨ , ਜਦੋਂ ਕਿ ਕੇਰਲ, ਕਰਨਾਟਕ ਅਤੇ ਤਮਿਲ ਨਾਡੂ ਵਾਇਨਾਡ, ਨੀਲਗਿਰੀ ਅਤੇ ਉੱਤਰ ਕੰਨੜ ਵਰਗੇ ਪਹਾੜੀ ਖੇਤਰਾਂ ਵਿੱਚ ਪਾਇਲਟ ਆਰਏਐੱਸ ਅਤੇ ਬਾਇਓਫਲੋਕ ਸਿਸਟਮ ਨੂੰ ਅਪਣਾ ਰਹੇ ਹਨ ।
ਇਸ ਖੇਤਰ ਨੇ ਆਜੀਵਿਕਾ ਦੇ ਮਹੱਤਵਪੂਰਨ ਮੌਕੇ ਪੈਦਾ ਕੀਤੇ ਹਨ। ਕੋਲਡ ਵਾਟਰ ਵਾਲੇ ਰਾਜਾਂ ਵਿੱਚ 23.51 ਲੱਖ ਪਰਿਵਾਰਾਂ ਨੂੰ ਆਜੀਵਿਕਾ ਸਹਾਇਤਾ ਮਿਲੀ ਹੈ, ਜਦੋਂ ਕਿ 33.78 ਲੱਖ ਮਛੇਰਿਆਂ ਨੂੰ ਬੀਮਾ ਯੋਜਨਾਵਾਂ ਦੇ ਤਹਿਤ ਕਵਰ ਕੀਤਾ ਗਿਆ ਹੈ। ਇਕੱਲੇ ਜੰਮੂ ਅਤੇ ਕਸ਼ਮੀਰ ਵਿੱਚ 31,000 ਤੋਂ ਵੱਧ ਰਜਿਸਟਰਡ ਮਛੇਰੇ ਅਤੇ ਮੱਛੀ ਪਾਲਣ ਹਨ।
ਪ੍ਰਮੁੱਖ ਨਿਵੇਸ਼ ਅਤੇ ਬੁਨਿਆਦੀ ਢਾਂਚਾ ਵਿਕਾਸ
ਭਾਰਤ ਸਰਕਾਰ ਨੇ ਪ੍ਰਮੁੱਖ ਯੋਜਨਾਵਾਂ ਅਤੇ ਟੀਚਾਬੱਧ ਪਹਿਲਕਦਮੀਆਂ ਰਾਹੀਂ ਕੋਲਡ ਵਾਟਰ ਫਿਸ਼ਰੀਜ਼ ਦੇ ਬੁਨਿਆਦੀ ਢਾਂਚੇ ਵਿੱਚ ਕਾਫ਼ੀ ਨਿਵੇਸ਼ ਕੀਤਾ ਹੈ।
ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ (ਪੀਐੱਮਐੱਮਐੱਸਵਾਈ ) ਦੇ ਤਹਿਤ ਵਰ੍ਹੇ 2020-26 ਦੌਰਾਨ ਰਾਸ਼ਟਰੀ ਪੱਧਰ 'ਤੇ ₹21,963.48 ਕਰੋੜ ਮੁੱਲ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਕੋਲਡ ਵਾਟਰ ਰਾਜਾਂ ਲਈ ਸਵੀਕ੍ਰਿਤ 5,638.76 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਸ਼ਾਮਲ ਹੈ। ਇਨ੍ਹਾਂ ਨਿਵੇਸ਼ਾਂ ਵਿੱਚ 5,663 ਰੇਸਵੇਅ, 54 ਟਰਾਊਟ ਹੈਚਰੀਆਂ, 13 ਵੱਡੀਆਂ ਆਰਏਐੱਸ ਯੂਨਿਟਾਂ, 16 ਦਰਮਿਆਨੀਆਂ ਆਰਏਐੱਸ ਯੂਨਿਟਾਂ, 36 ਛੋਟੀਆਂ ਆਰਏਐੱਸ ਯੂਨਿਟਾਂ, ਹਿਮਾਲੀਅਨ ਅਤੇ ਉੱਤਰ-ਪੂਰਬੀ ਖੇਤਰਾਂ ਵਿੱਚ ਲਗਭਗ 4,600 ਤਲਾਬ, 293 ਕੋਲਡ ਸਟੋਰੇਜ ਅਤੇ 8,366 ਟ੍ਰਾਂਸਪੋਰਟ ਵਾਹਨ ਸ਼ਾਮਲ ਹਨ।
ਰਾਜ-ਵਾਰ ਨਿਵੇਸ਼ਾਂ ਵਿੱਚ ਉੱਤਰਾਖੰਡ ਲਈ 317.25 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਲਈ 155.48 ਕਰੋੜ ਰੁਪਏ, ਜੰਮੂ ਅਤੇ ਕਸ਼ਮੀਰ ਲਈ 149.73 ਕਰੋੜ ਰੁਪਏ ਅਤੇ ਲੱਦਾਖ ਲਈ 33.49 ਕਰੋੜ ਰੁਪਏ ਸ਼ਾਮਲ ਹਨ । ਇਹ ਪ੍ਰੋਜੈਕਟਸ ਰੇਸਵੇਅ, ਟਰਾਊਟ ਹੈਚਰੀਆਂ, ਬਾਇਓਫਲੋਕ ਸਿਸਟਮ, ਫਿਸ਼ ਫੀਡ ਮਿੱਲਾਂ, ਫਿਸ਼ ਕਿਓਸਕ, ਸਜਾਵਟੀ ਮੱਛੀ ਪਾਲਣ ਇਕਾਈਆਂ, ਰੈਫ੍ਰਿਜਰੇਟਿਡ ਟ੍ਰਾਂਸਪੋਰਟ ਅਤੇ ਰਿਜ਼ਰਵਾਇਰ ਸਟੋਰੇਜ ਪ੍ਰੋਗਰਾਮਾਂ ਦਾ ਸਮਰਥਨ ਕਰਦੇ ਹਨ ।
ਫਿਸ਼ਰੀਜ਼ ਅਤੇ ਐਕੂਆਕਲਚਰ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਐੱਫਆਈਡੀਐੱਫ) ਨੇ ਹੈਚਰੀਆਂ, ਸਿਖਲਾਈ ਕੇਂਦਰਾਂ ਅਤੇ ਮੱਛੀ ਪਾਲਣ ਬੁਨਿਆਦੀ ਢਾਂਚੇ ਲਈ 2018-26 ਦੌਰਾਨ 7,761.78 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ । ਨੀਲੀ ਕ੍ਰਾਂਤੀ ਯੋਜਨਾ (2015-20) ਨੇ ਰੇਸਵੇਅ, ਹੈਚਰੀਆਂ ਅਤੇ ਰਿਜ਼ਰਵਾਇਰ ਸਟੋਰੇਜ ਦੇ ਸਮਰਥਨ ਰਾਹੀਂ ਵਿਗਿਆਨਕ ਟਰਾਊਟ ਫਾਰਮਿੰਗ ਦੀ ਨੀਂਹ ਰੱਖੀ ।
6,000 ਕਰੋੜ ਰੁਪਏ ਦੇ ਖਰਚੇ ਵਾਲੀ ਪੀਐੱਮ-ਐੱਮਕੇਐੱਸਐੱਸਵਾਈ ਦੇ ਤਹਿਤ, ਐਕੂਆਕਲਚਰ ਬੀਮਾ, ਮੱਛੀ ਪਾਲਣ ਸਟਾਰਟਅੱਪ/ਸੂਖਮ ਉੱਦਮਾਂ ਨੂੰ ਪ੍ਰਦਰਸ਼ਨ ਗ੍ਰਾਂਟਾਂ ਅਤੇ ਮੁੱਲ ਲੜੀ ਕੁਸ਼ਲਤਾ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ – ਜਿਸ ਨਾਲ ਕੋਲਡ ਵਾਟਰ ਦੇ ਮੱਛੀ ਪਾਲਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ।
ਅਨੰਤਨਾਗ (ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ), ਊਧਮ ਸਿੰਘ ਨਗਰ (ਉੱਤਰਾਖੰਡ), ਜ਼ੀਰੋ (ਅਰੁਣਾਚਲ ਪ੍ਰਦੇਸ਼) ਅਤੇ ਮੋਕੋਕਚੁੰਗ (ਨਾਗਾਲੈਂਡ) ਵਿਖੇ ਸਥਾਪਿਤ ਏਕੀਕ੍ਰਿਤ ਐਕਵਾ ਪਾਰਕ ਆਧੁਨਿਕ ਮੱਛੀ ਪਾਲਣ ਕੇਂਦਰਾਂ ਵਜੋਂ ਉਭਰ ਰਹੇ ਹਨ , ਜੋ ਹੈਚਰੀਆਂ, ਪ੍ਰੋਸੈੱਸਿੰਗ ਸਹੂਲਤਾਂ, ਕੋਲਡ ਚੇਨ ਪ੍ਰਣਾਲੀਆਂ, ਮੁੱਲ ਵਾਧੇ ਦੇ ਬੁਨਿਆਦੀ ਢਾਂਚੇ ਅਤੇ ਮਾਰਕੀਟਿੰਗ ਸਹਾਇਤਾ ਨਾਲ ਲੈਸ ਹਨ।
ਅਨੰਤਨਾਗ (ਜੰਮੂ ਅਤੇ ਕਸ਼ਮੀਰ), ਪਿਥੌਰਾਗੜ੍ਹ (ਉੱਤਰਾਖੰਡ), ਕੁੱਲੂ (ਹਿਮਾਚਲ ਪ੍ਰਦੇਸ਼) ਅਤੇ ਕਾਰਗਿਲ (ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ) ਵਿੱਚ ਚਾਰ ਕੋਲਡ ਵਾਟਰ ਫਿਸ਼ਰੀਜ਼ ਕਲਸਟਰ ਵੀ ਸੂਚਿਤ ਕੀਤੇ ਗਏ ਹਨ।
ਖੇਤਰੀ ਉਪਲਬਧੀਆਂ
ਜੰਮੂ ਅਤੇ ਕਸ਼ਮੀਰ ਨੇ ਟਰਾਉਟ ਉਤਪਾਦਨ ਨੂੰ 2015-16 ਦੇ 298 ਮੀਟ੍ਰਿਕ ਟਨ ਤੋਂ ਵਧਾ ਕੇ 2025-26 ਵਿੱਚ 3,010 ਮੀਟ੍ਰਿਕ ਟਨ ਕਰ ਦਿੱਤਾ ਹੈ, ਜਿਸ ਨਾਲ ਇਹ ਭਾਰਤ ਦਾ ਮੋਹਰੀ ਟਰਾਉਟ ਉਤਪਾਦਕ ਖੇਤਰ ਬਣ ਗਿਆ ਹੈ। ਹਿਮਾਚਲ ਪ੍ਰਦੇਸ਼ ਨੇ ਆਰਏਐੱਸ ਨੂੰ ਅਪਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਗੋਲਡਨ ਮਹਾਸੀਰ ਦਾ ਕੈਪਟਿਵ ਬ੍ਰੀਡਿੰਗ ਹਾਸਲ ਕੀਤਾ ਹੈ।
ਉਤਰਾਖੰਡ ਨੇ ਆਪਣੇ ਮੱਛੀ ਉਤਪਾਦਨ ਨੂੰ ਦੁੱਗਣਾ ਕਰਕੇ 10,486 ਮੀਟ੍ਰਿਕ ਟਨ ਕਰ ਦਿੱਤਾ ਹੈ ਅਤੇ "ਉੱਤਰਾਫਿਸ਼" ਬ੍ਰਾਂਡ ਦੇ ਤਹਿਤ ਮੱਛੀ-ਪਾਲਣ ਦੀ ਬ੍ਰਾਂਡਿੰਗ ਨੂੰ ਉਤਸ਼ਾਹਿਤ ਕਰਦੇ ਹੋਏ ਲਗਭਗ 2,500 ਰੇਸਵੇਅ ਦਾ ਵਿਸਤਾਰ ਕੀਤਾ ਹੈ। ਲੱਦਾਖ ਨੇ ਉੱਚ-ਉਚਾਈ ਵਾਲੇ ਰੇਗਿਸਤਾਨ ਖੇਤਰਾਂ ਵਿੱਚ ਐਕੂਆਕਲਚਰ ਦੀ ਵਿਵਹਾਰਿਕਤਾ ਨੂੰ ਸਾਬਤ ਕੀਤਾ ਹੈ, ਜਿੱਥੇ ਸਥਾਨਕ ਟਰਾਊਟ ਬੀਜ ਉਤਪਾਦਨ ਟਰਾਸ ਵਿੱਚ 30,000 ਬੀਜਾਂ ਅਤੇ ਚੋਚੁਟ ਵਿੱਚ 80,000 ਬੀਜਾਂ ਤੱਕ ਪਹੁੰਚ ਗਿਆ ਹੈ ।
ਅਰੁਣਾਚਲ ਪ੍ਰਦੇਸ਼, ਸਿੱਕਮ, ਮੇਘਾਲਿਆ ਅਤੇ ਨਾਗਾਲੈਂਡ ਐਕਵਾ ਪਾਰਕਾਂ ਅਤੇ ਮੱਛੀ ਪਾਲਣ ਕਲੱਸਟਰਾਂ ਰਾਹੀਂ ਹੈਚਰੀਆਂ ਅਤੇ ਟਰਾਊਟ ਫਾਰਮਿੰਗ ਦਾ ਵਿਸਤਾਰ ਕਰ ਰਹੇ ਹਨ।
ਇਸ ਦੌਰਾਨ ਪੱਛਮ ਬੰਗਾਲ, ਕੇਰਲ, ਕਰਨਾਟਕ ਅਤੇ ਤਮਿਲ ਨਾਡੂ ਦੇ ਪਹਾੜੀ ਖੇਤਰ ਐਕੂਆਕਲਚਰ ਵਿੱਚ ਵਿਭਿੰਨਤਾ ਲਿਆਉਣ ਅਤੇ ਪਾਣੀ ਦੀ ਕੁਸ਼ਲਤਾ ਵਿੱਚ ਸੁਧਾਰ ਕਰਨ ਲਈ ਆਰਏਐੱਸ ਅਤੇ ਬਾਇਓਫਲੋਕ ਤਕਨਾਲੋਜੀਆਂ ਨੂੰ ਅਪਣਾ ਰਹੇ ਹਨ।
ਨੀਤੀਗਤ ਪਹਿਲਕਦਮੀ ਅਤੇ ਅੰਤਰਰਾਸ਼ਟਰੀ ਸਹਿਯੋਗ
ਕੋਲਡ ਵਾਟਰ ਫਿਸ਼ਰੀਜ਼ ਦੇ ਵਿਕਾਸ ਨੂੰ ਨੀਲ ਕ੍ਰਾਂਤੀ ਯੋਜਨਾ, ਪੀਐੱਮਐੱਮਐੱਸਵਾਈ, ਪੀਐੱਮ-ਐੱਮਕੇਐੱਸਐੱਸਵਾਈ, ਐੱਫਆਈਡੀਐੱਫ ਅਤੇ ਮਛੇਰਿਆਂ ਲਈ ਕਿਸਾਨ ਕ੍ਰੈਡਿਟ ਕਾਰਡ ਸੁਵਿਧਾਵਾਂ ਦੇ ਵਿਸਤਾਰ ਰਾਹੀਂ ਨਿਰੰਤਰ ਨੀਤੀਗਤ ਯਤਨਾਂ ਦੁਆਰਾ ਗਤੀ ਮਿਲੀ ਹੈ।
ਸਰਕਾਰ ਨੇ ਕੋਲਡ ਵਾਟਰ ਫਿਸ਼ਰੀਜ਼ ਦੇ ਵਿਕਾਸ ਲਈ ‘ਮਾਡਲ ਦਿਸ਼ਾ-ਨਿਰਦੇਸ਼ 2026’ ਵੀ ਜਾਰੀ ਕੀਤੇ ਹਨ, ਜਿਸ ਵਿੱਚ ਸਾਈਟ ਚੋਣ, ਹੈਚਰੀ ਮਿਆਰ, ਪ੍ਰਬੰਧਨ, ਜੈਵਿਕ-ਸੁਰੱਖਿਆ, ਬ੍ਰਾਂਡਿੰਗ, ਪ੍ਰਮਾਣਨ, ਈ-ਟ੍ਰੇਡਿੰਗ ਅਤੇ ਕੌਸ਼ਲ ਵਿਕਾਸ ਸ਼ਾਮਲ ਹਨ।
ਕੋਲਡ ਵਾਟਰ ਫਿਸ਼ਰੀਜ਼ 'ਤੇ ਇਹ ਜ਼ੋਰ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਬਲੂ ਇਕੌਨਮੀ ਦੇ ਤਹਿਤ ਸਟਾਰਟਅੱਪ ਈਕੋਸਿਸਟਮ ਦੇ ਵਿਸਥਾਰ, ਸੂਰਜੀ ਊਰਜਾ ਨਾਲ ਸੰਚਾਲਿਤ ਬੁਨਿਆਦੀ ਢਾਂਚੇ ਅਤੇ ਲਾਭਪਾਤਰੀ-ਉਨਮੁਖ ਯੋਜਨਾਵਾਂ ਨੂੰ ਤੇਜ਼ੀ ਨਾਲ ਲਾਗੂ ਕਰਨ 'ਤੇ ਦਿੱਤੇ ਗਏ ਜ਼ੋਰ ਦੇ ਅਨੁਸਾਰ ਹੈ।
ਸਟਾਰਟਅੱਪਸ ਡ੍ਰੋਨ-ਸਮਰੱਥ ਲੌਜਿਸਟਿਕਸ, ਸਮਾਰਟ ਫੀਡਿੰਗ ਸਿਸਟਮ, ਡਿਜੀਟਲ ਟ੍ਰੈਸੇਬਿਲਿਟੀ ਪਲੈਟਫਾਰਮ ਅਤੇ ਕਿਸਾਨਾਂ ਨੂੰ ਸਿੱਧੇ ਬਜ਼ਾਰਾਂ ਨਾਲ ਜੋੜਨ ਵਾਲੇ ਮੋਬਾਈਲ ਐਪਲੀਕੇਸ਼ਨ ਜਿਹੇ ਇਨੋਵੇਸ਼ਨ ਪੇਸ਼ ਕਰ ਰਹੇ ਹਨ। ਸਹਿਕਾਰੀ ਕਮੇਟੀਆਂ, ਐੱਸਐੱਚਜੀ ਅਤੇ ਐੱਨਜੀਓ ਕਲੱਸਟਰ-ਅਧਾਰਿਤ ਉਤਪਾਦਨ, ਮਹਿਲਾਵਾਂ ਦੀ ਭਾਗੀਦਾਰੀ ਅਤੇ ਸਮੂਹਿਕ ਮਾਰਕੀਟਿੰਗ ਦਾ ਸਮਰਥਨ ਕਰ ਰਹੇ ਹਨ।
ਭਾਰਤ ਹੈਚਰੀ ਪ੍ਰਬੰਧਨ , ਬਿਮਾਰੀ ਨਿਯੰਤਰਣ , ਐਕੂਆਕਲਚਰ ਪ੍ਰਣਾਲੀਆਂ ਅਤੇ ਨਿਰਯਾਤ ਰਣਨੀਤੀਆਂ ਵਿੱਚ ਗਿਆਨ ਦੇ ਅਦਾਨ-ਪ੍ਰਦਾਨ ਲਈ ਨਾਰਵੇ ਅਤੇ ਆਈਸਲੈਂਡ ਨਾਲ ਅੰਤਰਰਾਸ਼ਟਰੀ ਸਹਿਯੋਗ ਨੂੰ ਵੀ ਮਜ਼ਬੂਤ ਕਰ ਰਿਹਾ ਹੈ ।
ਭਾਰਤ ਵਿੱਚ ਕੋਲਡ ਵਾਟਰ ਫਿਸ਼ਰੀਜ਼ ਹੁਣ ਦੂਰ-ਦੁਰਾਡੇ ਦੀਆਂ ਧਾਰਾਵਾਂ ਤੱਕ ਸੀਮਿਤ ਕੋਈ ਮਾਮੂਲੀ ਗਤੀਵਿਧੀ ਨਹੀਂ ਰਹਿ ਗਿਆ ਹੈ। ਇਹ ਵਿਗਿਆਨਿਕ ਇਨੋਵੇਸ਼ਨ, ਵਾਤਾਵਰਣਿਕ ਸਥਿਰਤਾ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਗ੍ਰਾਮੀਣ ਉੱਦਮਤਾ ਨੂੰ ਜੋੜ ਕੇ ਭਾਰਤ ਦੀ ਬਲੂ ਇਕੌਨਮੀ ਦਾ ਇੱਤਕ ਰਣਨੀਤਕ ਕੰਪੋਨੈਂਟ ਬਣ ਚੁੱਕਿਆ ਹੈ।
***************
ਜੇਪੀ/ਏਕੇ
(Release ID: 2264865)
ਵਿਜ਼ੀਟਰ ਕਾਊਂਟਰ : 9