ਖੇਤੀਬਾੜੀ ਮੰਤਰਾਲਾ
azadi ka amrit mahotsav

ਆਈਸੀਏਆਰ ਨੇ ਖਰੀਫ 2026 ਤੋਂ ਪਹਿਲਾਂ ਖਾਦਾਂ ਦੀ ਸੰਤੁਲਿਤ ਵਰਤੋਂ ‘ਤੇ ਰਾਸ਼ਟਰੀ ਪੱਧਰ ਦੇ ਜਾਗਰੂਕਤਾ ਅਭਿਆਨ ਦੀ ਅਗਵਾਈ ਕੀਤੀ


ਕੇਵੀਕੇ ਅਤੇ ਸੰਸਥਾਨਾਂ ਵੱਖ-ਵੱਖ ਰਾਜਾਂ ਵਿੱਚ ਫੀਲਡ ਕੈਂਪ, ਕਿਸਾਨ-ਵਿਗਿਆਨੀ ਸੰਵਾਦ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰ ਰਹੀਆਂ ਹਨ

Posted On: 20 MAY 2026 6:43PM by PIB Chandigarh

ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਅਤੇ ਮਿੱਟੀ ਦੀ ਸਿਹਤ ਦੀ ਰੱਖਿਆ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਨੇ ਖਾਦਾਂ ਦੀ ਸੰਤੁਲਿਤ ਵਰਤੋਂ ‘ਤੇ ਆਪਣੇ ਰਾਸ਼ਟਰ-ਵਿਆਪੀ ਜਾਗਰੂਕਤਾ ਅਭਿਆਨ ਨੂੰ ਤੇਜ਼ ਕੀਤਾ। ਆਪਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਅਤੇ ਖੋਜ ਸੰਸਥਾਵਾਂ ਦੇ ਨੈੱਟਵਰਕ ਰਾਹੀਂ ਆਈਸੀਏਆਰ, ਕਿਸਾਨਾਂ, ਵਿਦਿਆਰਥੀਆਂ ਅਤੇ ਹਿਤਧਾਰਕਾਂ ਨੂੰ ਮਿੱਟੀ ਦੇ ਪਰੀਖਣ ਅਧਾਰਿਤ ਪੌਸ਼ਟਿਕ  ਤੱਤ ਪ੍ਰਬੰਧਨ, ਏਕੀਕ੍ਰਿਤ ਪੌਸ਼ਟਿਕ ਤੱਤ ਅਭਿਆਸਾਂ ਅਤੇ ਵਾਤਾਵਰਣ ਦੇ ਅਨੁਕੂਲ ਵਿਕਲਪਾਂ ਬਾਰੇ ਪ੍ਰੇਰਣਾ ਦੇਣ ਦੇ ਤਰੀਕੇ ਨਾਲ ਸਿੱਖਿਅਤ ਕਰਨ ਲਈ ਤੀਬਰ ਅਭਿਆਨ ਚਲਾ ਰਿਹਾ ਹੈ। ਲਗਭਗ ਇੱਕ ਮਹੀਨੇ ਤੋਂ ਚੱਲ ਰਹੀ ਇਸ ਪਹਿਲਕਦਮੀ ਦੇ ਤਹਿਤ, ਪਿਛਲੇ ਦੋ ਦਿਨਾਂ (18-19 ਮਈ, 2026) ਦੌਰਾਨ ਦੇਸ਼ ਭਰ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ।

ਪੰਜਾਬ: ਅਬੋਹਰ ਸਥਿਤ ਕੇਵੀਕੇ ਫਾਜ਼ਿਲਕਾ ਨੇ ਸਕੂਲੀ ਵਿਦਿਆਰਥੀਆਂ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਪਰੀਖਣ ਦੀ ਮਹੱਤਤਾ 'ਤੇ "ਸੰਤੁਲਿਤ ਉਰਵਰਕ ਅਪਣਾਏ, ਮਿੱਟੀ ਦੀ ਉਰਵਰਾ ਸ਼ਕਤੀ ਬਚਾਏ” (“संतुलित उर्वरक अपनाएँ, मिट्टी की उर्वरा शक्ति बचाएं”) ਦੇ ਸੰਦੇਸ਼ ਨਾਲ ਇੱਕ ਜਾਗਰੂਕਤਾ ਕੈਂਪ ਆਯੋਜਿਤ ਕੀਤਾ। 

ਪੱਛਮ ਬੰਗਾਲ: ਖਾਦਾਂ ਦੀ ਸੰਤੁਲਿਤ ਵਰਤੋਂ ‘ਤੇ ਚੱਲ ਰਹੇ ਜਾਗਰੂਕਤਾ ਅਭਿਆਨ ਦੇ ਅਧੀਨ, ਕੇਵੀਕੇ ਬਰਦਵਾਨ ਨੇ 18 ਮਈ, 2026 ਨੂੰ ਬੁਡ-ਬੁਡ, ਗਲਸੀ-I ਵਿੱਚ ਅਤੇ 19 ਮਈ, 2026 ਨੂੰ ਭਾਸਾਪੁਰ, ਗਲਸੀ-II ਵਿੱਚ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ, ਜਿਸ ਵਿੱਚ ਖਾਦਾਂ ਦੇ ਸੰਤੁਲਿਤ ਵਰਤੋਂ ਅਤੇ ਟਿਕਾਊ ਪੌਸ਼ਟਿਕ ਤੱਤ ਪ੍ਰਬੰਧਨ ਅਭਿਆਸਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਸ ਦੇ ਨਾਲ ਹੀ, ਦੱਖਣ 24 ਪਰਗਨਾ ਜ਼ਿਲ੍ਹੇ ਦੇ ਨਿਮਪੀਠ ਸਥਿਤ ਆਰਏਕੇਵੀਕੇ ਨੇ 19 ਮਈ, 2026 ਨੂੰ “ਵੱਖ-ਵੱਖ ਫਸਲਾਂ ਵਿੱਚ ਮਿੱਟੀ ਦੇ ਪਰੀਖਣ ਅਧਾਰਿਤ ਪੌਸ਼ਟਿਕ ਤੱਤ ਪ੍ਰਬੰਧਨ” ‘ਤੇ ਇੱਕ ਸਿਖਲਾਈ ਪ੍ਰਗੋਰਾਮ ਆਯੋਜਿਤ ਕੀਤਾ। ਇਸੇ ਤਰ੍ਹਾਂ, ਕਲੀਮਪੋਂਗ ਬਲਾਕ-II ਦੇ ਅਧੀਨ ਸਾਂਗਸੇ ਪਿੰਡ ਵਿੱਚ ਕਲੀਮਪੋਂਗ ਕੇਵੀਕੇ ਨੇ ਖਾਦਾਂ ਦੀ ਸੰਤੁਲਿਤ ਵਰਤੋਂ ‘ਤੇ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਵਿੱਚ ਪੰਚਾਇਤ ਪ੍ਰਤੀਨਿਧੀਆਂ ਅਤੇ ਕਿਸਾਨਾਂ ਨੇ ਹਿੱਸਾ ਲਿਆ। 

ਇਸ ਦੇ ਨਾਲ ਹੀ, ਦੱਖਣ ਦਿਨਾਜਪੁਰ ਸਥਿਤ ਡੀਡੀਕੇਵੀਕੇ ਨੇ ਕੁਮਾਰਗੰਜ ਦੇ ਬਟੂਨ ਵਿੱਚ ਖਰੀਫ ਝੋਨੇ ਦੇ ਬੀਜਾਂ ਅਤੇ ਬੀਜ ਕਿਆਰੀਆਂ ਦੇ ਇਲਾਜ ‘ਤੇ ਇੱਕ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ, ਜਿਸ ਵਿੱਚ 31 ਕਿਸਾਨਾਂ ਅਤੇ ਮਹਿਲਾ ਕਿਸਾਨਾਂ ਨੇ ਹਿੱਸਾ ਲਿਆ। ਫਸਲਾਂ ਦੀ ਉਤਪਾਦਕਤਾ ਅਤੇ ਸਥਿਰਤਾ ਵਿੱਚ ਸੁਧਾਰ ਲਈ ਵਿਗਿਆਨਕ ਬੀਜ ਇਲਾਜ ਵਿਧੀਆਂ ਅਤੇ ਸਿਹਤਮੰਦ ਨਰਸਰੀ ਪ੍ਰਬੰਧਨ ‘ਤੇ ਜ਼ੋਰ ਦਿੱਤਾ ਗਿਆ। 

ਓਡੀਸ਼ਾ: ਕੇਵੀਕੇ ਬੌਧ ਨੇ 19 ਮਈ, 2026 ਨੂੰ ਬੌਧ ਜ਼ਿਲ੍ਹੇ ਦੇ ਹਰਭੰਗਾ ਬਲਾਕ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ‘ਤੇ ਇੱਕ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ, ਜਿਸ ਵਿੱਚ 30 ਭਾਗੀਦਾਰਾਂ ਨੇ ਹਿੱਸਾ ਲਿਆ। 

ਮੱਧ ਪ੍ਰਦੇਸ਼: ਜਬਲਪੁਰ ਦੇ ਆਈਸੀਏਆਰ- ਡਾਇਰੈਕਟੋਰੇਟ ਆਫ਼ ਵੀਡ ਰਿਸਰਚ ਨੇ 19 ਮਈ, 2026 ਨੂੰ ਜਬਲਪੁਰ ਜ਼ਿਲ੍ਹੇ ਦੇ ਪਾਟਨ ਬਲਾਕ ਦੇ ਰਾਇਥਰਾ ਪਿੰਡ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਇੱਕ ਕਿਸਾਨ-ਵਿਗਿਆਨੀ ਸੰਵਾਦ-ਕਮ-ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਵਿੱਚ 22 ਆਦਮੀ ਅਤੇ 12 ਔਰਤਾਂ ਭਾਗੀਦਾਰਾਂ ਸਮੇਤ ਕੁਲ 34 ਕਿਸਾਨਾਂ ਨੇ ਹਿੱਸਾ ਲਿਆ।

ਇਸ ਦੌਰਾਨ, ਆਈਸੀਏਆਰ-ਆਈਆਈਐੱਸਐੱਸ, ਭੋਪਾਲ ਨੇ 18 ਮਈ, 2026 ਨੂੰ ਸੀਹੋਰ ਦੇ ਅਮਲਾ ਪਿੰਡ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ 'ਤੇ ਇੱਕ ਅਭਿਆਨ ਚਲਾਇਆ, ਜਿਸ ਵਿੱਚ ਹਰੀ ਖਾਦ, ਜੈਵਿਕ-ਖਾਦ, ਸ਼ੁੱਧ ਖੇਤੀ ਅਤੇ ਖਰੀਫ਼ 2026 ਲਈ ਟਿਕਾਊ ਵਿਧੀਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ। 'ਮੇਰਾ ਗਾਂਵ ਮੇਰਾ ਗੌਰਵ' ਪ੍ਰੋਗਰਾਮ ਦੇ ਤਹਿਤ, ਇੱਕ ਟੀਮ ਨੇ 19 ਮਈ, 2026 ਨੂੰ ਧਾਰ ਜ਼ਿਲ੍ਹੇ ਦੇ ਨਲਛਾ ਬਲਾਕ ਦੇ ਮੁੰਡਾਨਾ ਪਿੰਡ ਵਿੱਚ "ਸੋਇਆਬੀਨ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ" ਵਿਸ਼ੇ 'ਤੇ ਇੱਕ ਜਾਗਰੂਕਤਾ ਮੀਟਿੰਗ ਦਾ ਆਯੋਜਨ ਕੀਤਾ।

ਰਾਜਸਥਾਨ: ਆਈਸੀਏਆਰ- ਇੰਡੀਅਨ ਇੰਸਟੀਟਿਊਟ ਆਫ਼ ਰੈਪੇਸੀਡ ਮਸਟਰਡ ਰਿਸਰਚ (ਆਈਆਈਆਰਐੱਮਆਰ), ਭਰਤਪੁਰ ਨੇ “ਮੇਰਾ ਗਾਂਵ-ਮੇਰਾ ਗੌਰਵ” ਪ੍ਰੋਗਰਾਮ ਦੇ ਅਧੀਨ 19 ਮਈ, 2026 ਨੂੰ ਰਣਧੀਰਪੁਰਾ ਪਿੰਡ ਵਿੱਚ ਇੱਕ ਦਿਨ ਦਾ ਕਿਸਾਨ ਸੰਗੋਸ਼ਠੀ ਦਾ ਆਯੋਜਨ ਕੀਤਾ, ਜਿਸ ਦਾ ਉਦੇਸ਼ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ, ਮਿੱਟੀ ਦੀ ਸਿਹਤ ਨੂੰ ਬਿਹਤਰ ਕਰਨਾ, ਹਰਿਤ ਖਾਦ ਅਤੇ ਕੁਦਰਤੀ ਅਤੇ ਜੈਵਿਕ ਖੇਤੀਬਾੜੀ ਅਭਿਆਸਾਂ ਬਾਰੇ ਜਾਗਰੂਕਤਾ ਕਰਨਾ ਸੀ। 

ਤੇਲੰਗਾਨਾ: ਆਈਸੀਏਆਰ-ਪੋਲਟਰੀ ਖੋਜ ਡਾਇਰੈਕਟੋਰੇਟ, ਹੈਦਰਾਬਾਦ ਨੇ 19 ਮਈ, 2026 ਨੂੰ ਮਹਿਬੂਬਨਗਰ ਜ਼ਿਲ੍ਹੇ ਦੇ ਬਾਲਾਨਗਰ ਮੰਡਲ ਦੇ ਮਮਮੁਦੁਗੁੱਟਾ ਪਿੰਡ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਤੀਬਰ ਅਭਿਆਨ ਦੇ ਅਧੀਨ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ; ਜਿਸ ਵਿੱਚ 19 ਕਿਸਾਨਾਂ ਨੇ ਹਿੱਸਾ ਲਿਆ।

ਉੱਤਰ ਪ੍ਰਦੇਸ਼: ਸੰਤੁਲਿਤ ਖਾਦ ਦੀ ਵਰਤੋਂ ‘ਤੇ ਅਧਾਰਿਤ “ਮੇਰਾ ਗਾਂਵ ਮੇਰਾ ਗੌਰਵ” ਪ੍ਰੋਗਰਾਮ 19 ਮਈ, 2026 ਨੂੰ ਲਖਨਊ ਦੇ ਮੋਹਨਲਾਲ ਗੰਜ ਬਲਾਕ ਦੇ ਦੇਵਤੀ ਪਿੰਡ ਵਿੱਚ ਆਯੋਜਿਤ ਕੀਤਾ ਗਿਆ। 

 ਉੱਤਰਾਖੰਡ: ਨੈਨੀਤਾਲ ਦੇ ਭੀਮਤਾਲ ਸਥਿਤ ਆਈਸੀਏਆਰ-ਸੈਂਟਰਲ ਰਿਸਰਚ ਇੰਸਟੀਟਿਊਟ ਆਫ ਕੋਲਡਵਾਟਰ ਫਿਸ਼ਰੀਜ਼ ਨੇ 19 ਮਈ, 2026 ਨੂੰ ਨੈਨੀਤਾਲ ਦੇ ਭੀਮਤਾਲ ਬਲਾਕ ਦੇ ਪਾਂਦੇਛੋਰੇ ਪਿੰਡ ਵਿੱਚ ਜੈਵਿਕ ਖਾਦ ਦੀ ਵਰਤੋਂ ‘ਤੇ ਇੱਕ ਫੀਲਡ ਡੇਅ ਦਾ ਆਯੋਜਨ ਕੀਤਾ। 

ਕੁੱਲ ਮਿਲਾ ਕੇ, ਇਹ ਅਭਿਆਨ ਏਕੀਕ੍ਰਿਤ ਪੌਸ਼ਟਿਕ ਤੱਤ ਪ੍ਰਬੰਧਨ (ਆਈਐੱਨਐੱਮ), ਜੈਵ ਖਾਦਾਂ ਦੀ ਵਰਤੋਂ, ਵਰਮੀਕੰਪੋਸਟਿੰਗ, ਫਾਰਮਯਾਰਡ ਖਾਦ (FYM) ਦੀ ਵਿਗਿਆਨਕ ਵਰਤੋਂ, ਪਸ਼ੂ-ਅਧਾਰਿਤ ਪੌਸ਼ਟਿਕ ਤੱਤਾਂ ਦੀ ਰੀਸਾਈਕਲਿੰਗ ਅਤੇ ਹਰਿਤ ਖਾਦ ਅਭਿਆਸਾਂ ਰਾਹੀਂ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਦੀ ਹੈ, ਜਿਸ ਨਾਲ ਖਰੀਫ 2026 ਦੌਰਾਨ ਰਸਾਇਣਕ ਖਾਦਾਂ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ।  ਆਈਸੀਏਆਰ ਦੇ ਇਨ੍ਹਾਂ ਤਾਲਮੇਲ ਵਾਲੇ ਯਤਨਾਂ ਦਾ ਉਦੇਸ਼ ਖਾਦ ਸੁਰੱਖਿਆ ਯਕੀਨੀ ਬਣਾਉਣਾ, ਪੌਸ਼ਟਿਕ ਤੱਤਾਂ ਦੀ ਵਰਤੋਂ ਦੀ ਕੁਸ਼ਲਤਾ ਵਿੱਚ ਸੁਧਾਰ ਕਰਨਾ, ਇਨਪੁਟ ਲਾਗਤਾਂ ਨੂੰ ਘੱਟ ਤਕਨਾ ਅਤੇ ਲੰਬੇ ਸਮੇਂ ਲਈ ਮਿੱਟੀ ਦੀ ਸਿਹਤ ਦੀ ਰੱਖਿਆ ਕਰਨਾ ਹੈ।

*****

ਆਰਸੀ/ਐੱਮਐੱਸ/ਏਕੇ


(Release ID: 2263688) ਵਿਜ਼ੀਟਰ ਕਾਊਂਟਰ : 9