ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਪ੍ਰੋਜੈਕਟ ਚੀਤਾ: ਮਜ਼ਬੂਤ ​​ਪ੍ਰਗਤੀ ਅਤੇ ਉੱਜਵਲ ਭਵਿੱਖ ਨੂੰ ਦਰਸਾਉਂਦੀ ਹੈ ਭਾਰਤ ਦੀ ਇਤਿਹਾਸਕ ਜੰਗਲੀ ਜੀਵ ਬਹਾਲੀ ਪਹਿਲਕਦਮੀ

प्रविष्टि तिथि: 19 MAY 2026 5:02PM by PIB Chandigarh

ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਦੀ ਪ੍ਰਧਾਨਗੀ ਹੇਠ ਅੱਜ ਪ੍ਰੋਜੈਕਟ ਚੀਤਾ ਦੀ ਉੱਚ-ਪੱਧਰੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਪ੍ਰੋਗਰਾਮ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ ਅਤੇ ਭਵਿੱਖ ਦੀ ਕਾਰਜ ਯੋਜਨਾ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ (MoEFCC) ਦੇ ਸੀਨੀਅਰ ਅਧਿਕਾਰੀ, ਪ੍ਰੋਜੈਕਟ ਮਾਹਰ ਅਤੇ ਦੇਸ਼ ਵਿੱਚ ਜੰਗਲੀ ਜੀਵ ਸੰਭਾਲ ਨਾਲ ਜੁੜੇ ਸੀਨੀਅਰ ਫੀਲਡ ਅਧਿਕਾਰੀ ਮੌਜੂਦ ਸਨ।

ਪ੍ਰੋਜੈਕਟ ਚੀਤਾ ਭਾਰਤ ਵਿੱਚ ਚੀਤਿਆਂ ਦੇ ਅਲੋਪ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਸਥਾਪਿਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਇਹ ਮੋਹਰੀ ਪਹਿਲਕਦਮੀ ਹੈ। ਇਸ ਪ੍ਰੋਗਰਾਮ ਦੀ ਸ਼ੁਰੂਆਤ ਨਾਮੀਬੀਆ ਅਤੇ ਦੱਖਣ ਅਫਰੀਕਾ ਤੋਂ 20 ਚੀਤਿਆਂ ਦੇ ਇੱਕ ਸੰਸਥਾਪਕ ਸਮੂਹ ਨੂੰ ਟ੍ਰਾਂਸਲੋਕੇਸ਼ਨ ਕਰਕੇ ਕੀਤੀ ਗਈ ਸੀ, ਜਿਸ ਵਿੱਚ ਤਾਲਮੇਲ ਵਾਲੇ ਅੰਤਰਰਾਸ਼ਟਰੀ ਸਹਿਯੋਗ ਅਤੇ ਵਿਗਿਆਨਕ ਯੋਜਨਾ ਰਾਹੀਂ ਬੋਤਸਵਾਨਾ ਤੋਂ 9 ਹੋਰ ਚੀਤਿਆਂ ਨੂੰ ਹੋਰ ਸ਼ਾਮਲ ਕੀਤਾ ਗਿਆ।

ਜੰਗਲੀ ਜੀਵਾਂ ਦੇ ਟ੍ਰਾਂਸਲੋਕੇਸ਼ਨ ਨਾਲ ਜੁੜੀਆਂ ਚੁਣੌਤੀਆਂ ਦੇ ਬਾਵਜੂਦ, ਇਸ ਪ੍ਰੋਜੈਕਟ ਨੇ ਉਤਸ਼ਾਹਜਨਕ ਨਤੀਜੇ ਦਰਜ ਕੀਤੇ ਹਨ। ਵਰਤਮਾਨ ਵਿੱਚ ਚੀਤਿਆਂ ਦੀ ਗਿਣਤੀ 53 ਹੈ, ਜਿਨ੍ਹਾਂ ਵਿੱਚੋਂ 33 ਭਾਰਤ ਵਿੱਚ ਪੈਦਾ ਹੋਏ ਹਨ। ਇਹ ਭਾਰਤੀ ਸਥਿਤੀਆਂ ਵਿੱਚ ਸਫਲ ਅਨੁਕੂਲਨ ਅਤੇ ਪ੍ਰਜਨਨ ਦੇ ਕਾਰਨ ਹੋਏ ਮਹੱਤਵਪੂਰਨ ਵਾਧੇ ਨੂੰ ਦਰਸਾਉਂਦਾ ਹੈ। ਟ੍ਰਾਂਸਲੋਕੇਸ਼ਨ ਕੀਤੇ ਗਏ ਚੀਤਿਆਂ ਅਤੇ ਉਨ੍ਹਾਂ ਦੇ ਸ਼ਾਵਕਾਂ ਦੇ ਬਚਾਅ ਦੀ ਦਰ ਵਿਸ਼ਵ ਪੱਧਰੀ ਮਾਪਦੰਡਾਂ ਦੇ ਬਰਾਬਰ ਪਾਈ ਗਈ ਹੈ। ਕੁਝ ਮਾਮਲਿਆਂ ਵਿੱਚ ਤਾਂ ਇਹ ਉਨ੍ਹਾਂ ਤੋਂ ਬਿਹਤਰ ਵੀ ਹੈ, ਜੋ ਵਿਗਿਆਨਕ ਪ੍ਰਬੰਧਨ ਅਤੇ ਨਿਗਰਾਨੀ ਪ੍ਰੋਟੋਕੋਲ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।  

ਲਾਗੂਕਰਨ ਰਣਨੀਤੀ ਲੰਬੇ ਸਮੇਂ ਦੀ ਸਥਿਰਤਾ ਲਈ ਇੱਕ ਲੈਂਡਸਕੇਪ-ਅਧਾਰਿਤ ਦ੍ਰਿਸ਼ਟੀਕੋਣ ਅਪਣਾਉਂਦਾ ਹੈ। ਕੁਨੋ ਨੈਸ਼ਨਲ ਪਾਰਕ ਨੂੰ ਆਬਾਦੀ ਦੀ ਸਥਾਪਨਾ ਲਈ ਪ੍ਰਾਇਮਰੀ ਸਥਾਨ ਵਜੋਂ ਵਿਕਸਿਤ ਕੀਤਾ ਗਿਆ ਹੈ, ਜਦੋਂ ਕਿ ਗਾਂਧੀ ਸਾਗਰ ਵਾਈਲਡਲਾਈਫ ਸੈਂਚੁਰੀ ਨੂੰ ਅੱਗੇ ਵਿਸਥਾਰ ਲਈ ਇੱਕ ਵਾਧੂ ਨਿਵਾਸ ਸਥਾਨ ਵਜੋਂ ਤਿਆਰ ਕੀਤਾ ਗਿਆ ਹੈ। ਇਹ ਸਥਾਨ ਮੱਧ ਭਾਰਤ ਵਿੱਚ ਫੈਲੇ ਇੱਕ ਵੱਡੇ ਆਪਸ ਵਿੱਚ ਜੁੜੇ ਲੈਂਡਸਕੇਪ ਦਾ ਹਿੱਸਾ ਹੈ, ਜੋ ਫੈਲਾਅ ਅਤੇ ਜੈਨੇਟਿਕ ਅਦਾਨ-ਪ੍ਰਦਾਨ ਨੂੰ ਆਸਾਨ ਬਣਾਉਂਦਾ ਹੈ। ਗੁਜਰਾਤ ਦੇ ਬੰਨੀ ਘਾਹ ਦੇ ਮੈਦਾਨਾਂ ਸਮੇਤ ਨਵੇਂ ਖੇਤਰਾਂ ਵਿੱਚ ਪ੍ਰੋਜੈਕਟ ਦਾ ਵਿਸਤਾਰ ਕਰਨ ਲਈ ਵੀ ਤਿਆਰੀ ਦਾ ਕੰਮ ਚੱਲ ਰਿਹਾ ਹੈ, ਜਿੱਥੇ ਨਿਵਾਸ ਸਥਾਨ ਦੀ ਅਨੁਕੂਲਤਾ ਅਤੇ ਸ਼ਿਕਾਰ ਵਧਾਉਣ ਦੇ ਉਪਾਅ ਤਸੱਲੀਬਖਸ਼ ਪੱਧਰ 'ਤੇ ਪਹੁੰਚ ਗਏ ਹਨ।

ਵਿਗਿਆਨਕ ਨਿਗਰਾਨੀ ਤੋਂ ਪਤਾ ਲਗਦਾ ਹੈ ਕਿ ਚੀਤੇ ਭਾਰਤੀ ਸਥਿਤੀਆਂ ਦੇ ਅਨੁਕੂਲ ਚੰਗੀ ਤਰ੍ਹਾਂ ਢਲ ਰਹੇ ਹਨ। ਉਨ੍ਹਾਂ ਦੀ ਹੱਦ ਸਥਿਰ ਹੈ, ਉਹ ਸ਼ਿਕਾਰ ਦੇ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਦੇ ਹਨ ਅਤੇ ਵੱਖ-ਵੱਖ ਪ੍ਰਬੰਧਨ ਪ੍ਰਣਾਲੀਆਂ ਵਿੱਚ ਕੋਈ ਮਹੱਤਵਪੂਰਨ ਸਰੀਰ ਸਬੰਧੀ ਤਣਾਅ ਨਹੀਂ ਦੇਖਿਆ ਗਿਆ ਹੈ।

ਪ੍ਰੋਜੈਕਟ ਦੇ ਅਗਲੇ ਪੜਾਅ ਵਿੱਚ ਵਾਧੂ ਟ੍ਰਾਂਸਲੋਕੇਸ਼ਨਾਂ ਰਾਹੀਂ ਇਕਜੁੱਟਤਾ ਅਤੇ ਵਿਸਥਾਰ, ਮੱਧ ਪ੍ਰਦੇਸ਼ ਵਿੱਚ ਨੌਰਾਦੇਹੀ ਜੰਗਲੀ ਜੀਵ ਸੈੰਕਚੂਰੀ ਜਿਹੇ ਨਵੇਂ ਸਥਾਨਾਂ ਦਾ ਵਿਕਾਸ ਅਤੇ ਚਿਨ੍ਹਿੰਹ ਲੈਂਡਸਕੇਪਾਂ ਵਿੱਚ ਇੱਕ ਮੈਟਾਪੌਪੁਲੇਸ਼ਨ ਫਰੇਮਵਰਕ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਜੈਨੇਟਿਕ ਵਿਭਿੰਨਤਾ ਨੂੰ ਬਣਾਏ ਰੱਖਣ ਅਤੇ ਆਬਾਦੀ ਵਾਧੇ ਨੂੰ ਉਤਸ਼ਾਹਿਤ ਕਰਨ ਲਈ ਅਫਰੀਕੀ ਦੇਸ਼ਾਂ ਤੋਂ ਚੀਤਿਆਂ ਦੀ ਨਿਰੰਤਰ ਸਪਲਾਈ ਦੀ ਕਲਪਨਾ ਕੀਤੀ ਗਈ ਹੈ।

ਪ੍ਰੋਜੈਕਟ ਚੀਤਾ ਲਗਾਤਾਰ ਤਰੱਕੀ ਕਰ ਰਿਹਾ ਹੈ ਅਤੇ ਵਿਸ਼ਵ ਪੱਧਰ 'ਤੇ ਇੱਕ ਮਹੱਤਵਪੂਰਨ ਸੰਭਾਲ ਪਹਿਲਕਦਮੀ ਵਜੋਂ ਉੱਭਰ ਰਿਹਾ ਹੈ। ਨਿਰੰਤਰ ਵਿਗਿਆਨਕ ਮਾਰਗਦਰਸ਼ਨ, ਸੰਸਥਾਗਤ ਸਹਿਯੋਗ ਅਤੇ ਤਾਲਮੇਲ ਵਾਲੇ ਲਾਗੂਕਰਨ ਦੇ ਨਾਲ, ਇਹ ਪ੍ਰੋਜੈਕਟ ਲੰਬੇ ਸਮੇਂ ਦੀ ਸਫਲਤਾ ਲਈ ਚੰਗੀ ਸਥਿਤੀ ਵਿੱਚ ਹੈ ਅਤੇ ਦੇਸ਼ ਵਿੱਚ ਚੀਤਾ ਸੰਭਾਲ ਅਤੇ ਖੁੱਲ੍ਹੇ ਕੁਦਰਤੀ ਈਕੋਸਿਸਟਮ ਦੀ ਬਹਾਲੀ ਵਿੱਚ ਮਹੱਤਵਪੂਰਨ ਯੋਗਦਾਨ ਦੇਣ ਦੀ ਉਮੀਦ ਹੈ।

*****

ਵੀਐੱਮ/ਜੀਐੱਸ/ਏਕੇ


(रिलीज़ आईडी: 2263263) आगंतुक पटल : 40
इस विज्ञप्ति को इन भाषाओं में पढ़ें: English , Urdu , हिन्दी , Gujarati , Tamil , Kannada , Malayalam