ਰੱਖਿਆ ਮੰਤਰਾਲਾ
ਆਤਮ ਨਿਰਭਰ ਭਾਰਤ ਨੂੰ ਵੱਡਾ ਹੁਲਾਰਾ: ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਮਨੁੱਖ ਰਹਿਤ ਹਵਾਈ ਵਾਹਨ (ਯੂਏਵੀ) ਦੁਆਰਾ ਪ੍ਰਿਸੀਜ਼ਨ ਗਾਈਡੇਡ ਮਿਜ਼ਾਈਲ-V3 ਦੇ ਏਅਰ-ਟੂ-ਗਰਾਉਂਡ ਅਤੇ ਏਅਰ-ਟੂ-ਏਅਰ ਦੋਵਾਂ ਮੋਡ ਵਿੱਚ ਵਿਕਾਸ ਪ੍ਰੀਖਣ ਸਫਲਤਾਪੂਰਨ ਪੂਰੇ ਕੀਤੇ
Posted On:
19 MAY 2026 9:50PM by PIB Chandigarh
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਆਂਧਰ ਪ੍ਰਦੇਸ਼ ਦੇ ਕੁਰਨੂਲ ਕੋਲ ਸਥਿਤ ਡੀਆਰਡੀਓ ਪ੍ਰੀਖਣ ਰੇਂਜ ਵਿੱਚ ਏਅਰ-ਟੂ-ਗਰਾਉਂਡ ਅਤੇ ਏਅਰ-ਟੂ-ਏਅਰ ਵਿੱਚ ਹਮਲਾ ਕਰਨ ਦੀ ਸਮਰੱਥਾ ਵਾਲੇ ਮਨੁੱਖ ਰਹਿਤ ਹਵਾਈ ਵਾਹਨ ਨਾਲ ਅਨੁਮਾਨਿਤ ਸਟੀਕ ਨਿਰਦੇਸ਼ਿਤ ਮਿਜ਼ਾਈਲ (ਯੂਐੱਲਪੀਜੀਐੱਮ)-ਵੀ3 ਦੇ ਅੰਤਿਮ ਸੁਧਾਰੀ ਸੰਰਚਨਾ ਦੇ ਵਿਕਾਸ ਦੇ ਪ੍ਰੀਖਣ ਸਫਲਤਾਪੂਰਵਕ ਪੂਰੇ ਕਰ ਲਏ ਹਨ। ਇਹ ਪ੍ਰੀਖਣ ਏਕੀਕ੍ਰਿਤ ਗਰਾਉਂਡ ਕੰਟਲੋਰ ਸਿਸਟਮ (GCS) ਰਾਹੀਂ ਸੰਚਾਲਿਤ ਕੀਤੇ ਗਏ, ਜਿਸ ਦਾ ਉਦੇਸ਼ ULPGM ਹਥਿਆਰ ਪ੍ਰਣਾਲੀ ਦੇ ਪ੍ਰਭਾਵਸ਼ਾਲੀ ਕਮਾਂਡ ਅਤੇ ਨਿਯੰਤਰਣ ਨੂੰ ਯਕੀਨੀ ਬਣਾਉਣਾ ਹੈ। ਇਹ GCS ਪ੍ਰਣਾਲੀ ਅਤਿ-ਆਧੁਨਿਕ ਤਕਨਾਲੋਜੀਆਂ ਨਾਲ ਲੈਸ ਹੈ, ਜੋ ਤਿਆਰੀ, ਟੀਚਾ ਪ੍ਰਾਪਤੀ ਅਤੇ ਲਾਂਚ ਪ੍ਰਕਿਰਿਆਵਾਂ ਨੂੰ ਸਵੈਚਾਲਿਤ ਬਣਾ ਕੇ ਮਿਸ਼ਨ ਦੀ ਕੁਸ਼ਲਤਾ ਅਤੇ ਸ਼ੁੱਧਤਾ ਨੂੰ ਵਧਾਉਂਦੀ ਹੈ।
BVYI.jpeg)
PZHX.jpeg)
ਡੀਆਰਡੀਓ ਨੇ ਮਿਜ਼ਾਇਲਾਂ ਦੇ ਵਿਕਾਸ ਅਤੇ ਉਤਪਾਦਨ ਲਈ ਹੈਦਰਾਬਾਦ ਸਥਿਤ ਭਾਰਤ ਡਾਇਨਾਮਿਕਸ ਲਿਮਿਟੇਡ ਅਤੇ ਹੈਦਰਾਬਾਦ ਸਥਿਤ ਅਡਾਨੀ ਡਿਫੈਂਸ ਸਿਸਟਮਸ ਐਂਡ ਟੈਕਨਾਲੌਜੀ ਲਿਮਿਟੇਡ ਨਾਮਕ 2 ਉਤਪਾਦਨ ਏਜੰਸੀਆਂ ਨਾਲ ਸਾਂਝੇਦਾਰੀ ਕੀਤੀ ਹੈ। ਮੌਜੂਦਾ ਸਮੇਂ ਵਿੱਚ ਪ੍ਰੀਖਣਾਂ ਲਈ ਇਸ ਪ੍ਰਣਾਲੀ ਨੂੰ ਬੰਗਲੁਰੂ ਸਥਿਤ ਨਿਊਸਪੇਸ ਰਿਸਰਚ ਐਂਡ ਟੈਕਨਾਲੌਜੀਜ਼ ਦੁਆਰਾ ਵਿਕਸਿਤ ਯੂਏਵੀ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ।
ਯੂਐੱਲਪੀਜੀਐੱਮ ਮਿਜ਼ਾਈਲ ਨੂੰ ਹੈਦਰਾਬਾਦ ਸਥਿਤ ਰਿਸਰਚ ਸੈਂਟਰ ਇਮਾਰਤ ਦੁਆਰਾ ਨੋਡਲ ਪ੍ਰਯੋਗਸ਼ਾਲਾ ਵਜੋਂ ਹੋਰ DRDO ਪ੍ਰਯੋਗਸ਼ਾਲਾਵਾਂ, ਜਿਵੇਂ ਕਿ ਹੈਦਰਾਬਾਦ ਸਥਿਤ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ (DRDL), ਚੰਡੀਗੜ੍ਹ ਸਥਿਤ ਟਰਮੀਨਲ ਬੈਲਿਸਟਿਕਸ ਖੋਜ ਪ੍ਰਯੋਗਸ਼ਾਲਾ (TBRL) ਅਤੇ ਪੁਣੇ ਸਥਿਤ ਹਾਈ ਐਨਰਜੀ ਮਟੀਰੀਅਲ ਰਿਸਰਚ ਲੈਬੋਟਰੀ (HEMRL) ਦੇ ਨਾਲ ਮਿਲ ਕੇ ਵਿਕਸਿਤ ਕੀਤਾ ਗਿਆ ਹੈ।
ਇਸ ਮਿਜ਼ਾਈਲ ਦਾ ਨਿਰਮਾਣ ਪੂਰੀ ਤਰ੍ਹਾਂ ਨਾਲ ਭਾਰਤੀ ਰੱਖਿਆ ਈਕੋਸਿਸਟਮ ਰਾਹੀਂ ਕੀਤਾ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਐੱਮਐੱਸਐੱਮਈ ਅਤੇ ਹੋਰ ਉਦਯੋਗ ਸ਼ਾਮਲ ਹਨ। ਪ੍ਰੀਖਣਾਂ ਨੇ ਇੱਕ ਪੂਰੀ ਤਰ੍ਹਾਂ ਨਾਲ ਵਿਕਸਿਤ ਘਰੇਲੂ ਸਪਲਾਈ ਚੇਨ ਦੀ ਪੁਸ਼ਟੀ ਕੀਤੀ ਹੈ, ਜੋ ਤਰੁੰਤ ਵੱਡੇ ਪੈਮਾਨੇ ‘ਤੇ ਉਤਪਾਦਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਡੀਆਰਡੀਓ, ਜਨਤਕ ਖੇਤਰ ਦੇ ਉਪਕ੍ਰਮਾਂ, ਰੱਖਿਆ ਉਤਪਾਦਨ ਭਾਗੀਦਾਰਾਂ ਅਤੇ ਉਦਯੋਗ ਜਗਤ ਨੂੰ ਯੂਐੱਲਪੀਜੀਐੱਮ-ਵੀ3 ਦੇ ਸਫਲ ਪ੍ਰੀਖਣਾਂ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਟੈਂਕ ਰੋਧੀ ਭੂਮਿਕਾ ਲਈ ਏਅਰ-ਟੂ-ਗਰਾਉਂਡ ਅਤੇ ਡਰੋਨ, ਹੈਲੀਕੌਪਟਰ ਅਤੇ ਹੋਰ ਹਵਾਈ ਟੀਚਿਆਂ ‘ਤੇ ਹਮਲੇ ਲਈ ਏਅਰ-ਟੂ-ਏਅਰ ਮੋਡ ਵਿੱਚ ਇਸ ਦੀ ਸਫਲਤਾ ਰੱਖਿਆ ਖੇਤਰ ਵਿੱਚ ਆਤਮ ਨਿਰਭਰਤਾ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਰਣਨੀਤਕ ਉਪਲਬਧੀ ਹੈ।
ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀਆਰਡੀਓ ਦੇ ਪ੍ਰਧਾਨ ਡਾ. ਸਮੀਰ ਵੀ. ਕਾਮਤ ਨੇ ਪ੍ਰੀਖਣਾਂ ਨਾਲ ਜੁੜੀਆਂ ਸਾਰੀਆਂ ਟੀਮਾਂ ਨੂੰ ਇਸ ਸ਼ਲਾਘਾਯੋਗ ਉਪਲਬਧੀ ਲਈ ਵਧਾਈ ਦਿੱਤੀ।
****
ਵੀਕੇ/ਸੈਵੀ/ਬਲਜੀਤ ਸਿੰਘ
(Release ID: 2263257)
ਵਿਜ਼ੀਟਰ ਕਾਊਂਟਰ : 13