ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਦੇ ਡਾਇਮੰਡ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰ ਪ੍ਰਤੀ ਇਸ ਦੀਆਂ ਛੇ ਦਹਾਕਿਆਂ ਦੀਆਂ ਵਿਲੱਖਣ ਸੇਵਾਵਾਂ ਨੂੰ ਯਾਦ ਕੀਤਾ
ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਕਿਹਾ ਕਿ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਸਮਾਵੇਸ਼ੀ, ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਨੂੰ ਹੁਲਾਰਾ ਦੇ ਰਹੀ ਹੈ
ਕੇਂਦਰੀ ਸਿਹਤ ਸਕੱਤਰ ਨੇ ਕਿਹਾ ਕਿ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਨੇ ਆਪ੍ਰੇਸ਼ਨ ਸਿੰਦੂਰ ਦੇ ਨਾਲ ਸੰਕਟ ਸਮੇਂ ਮਿਸਾਲੀ ਸੇਵਾ ਪ੍ਰਦਾਨ ਕੀਤੀ ਹੈ
ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਨੇ ਸਿਹਤ ਸੰਭਾਲ ਵਿੱਚ ਨਵੀਨਤਾ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ ਬੰਬੇ ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ ਮਦ੍ਰਾਸ ਨਾਲ ਸਹਿਮਤੀ ਪੱਤਰਾਂ 'ਤੇ ਦਸਤਖਤ ਕੀਤੇ
ਕੇਂਦਰੀ ਸਿਹਤ ਸਕੱਤਰ ਨੇ ਤਿਰੂਵਨੰਤਪੁਰਮ ਵਿੱਚ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਦੀ ਅੱਕੁਲਮ ਯੂਨਿਟ ਵਿਖੇ ਉੱਨਤ ਮਾਹਵਾਰੀ ਕੱਪ (menstrual cup) ਨਿਰਮਾਣ ਸਹੂਲਤ ਦਾ ਉਦਘਾਟਨ ਕੀਤਾ
Posted On:
18 MAY 2026 2:40PM by PIB Chandigarh
ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਅੱਜ ਤਿਰੂਵਨੰਤਪੁਰਮ ਵਿੱਚ ਐੱਚਐੱਲਐੱਲ ਪੇਰੂਕਾਡਾ ਫੈਕਟਰੀ ਵਿਖੇ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਦੇ ਡਾਇਮੰਡ ਜੁਬਲੀ ਸਮਾਰੋਹ ਨੂੰ ਸੰਬੋਧਨ ਕੀਤਾ। ਇਹ ਸਮਾਰੋਹ ਦੇਸ਼ ਵਿੱਚ ਜਨਤਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਸੰਗਠਨ ਦੇ 60 ਵਰ੍ਹਿਆਂ ਦੇ ਯੋਗਦਾਨ ਦੇ ਮੌਕੇ ‘ਤੇ ਆਯੋਜਿਤ ਕੀਤਾ ਗਿਆ ਸੀ।
ਸਾਲ 1966 ਵਿੱਚ ਸਥਾਪਿਤ, ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਨੇ ਭਾਰਤ ਦੇ ਜਨਤਕ ਸਿਹਤ ਮਿਸ਼ਨ ਨੂੰ ਸਸ਼ਕਤ ਬਣਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਰਾਸ਼ਟਰੀ ਪਰਿਵਾਰ ਨਿਯੋਜਨ ਪ੍ਰੋਗਰਾਮ ਵਿੱਚ ਆਪਣੇ ਸ਼ੁਰੂਆਤੀ ਯੋਗਦਾਨ ਤੋਂ ਲੈ ਕੇ ਸਿਹਤ ਸੰਭਾਲ ਉਤਪਾਦਾਂ, ਡਾਇਗਨੌਸਟਿਕਸ, ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਸਮਾਜਿਕ ਮਾਰਕੀਟਿੰਗ ਵਿੱਚ ਆਪਣੀ ਵਿਭਿੰਨ ਮੌਜੂਦਗੀ ਤੱਕ, ਸੰਗਠਨ ਨੇ ਲਗਾਤਾਰ ਉੱਤਮਤਾ, ਨਵੀਨਤਾ ਅਤੇ ਜਨਤਕ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ।

ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਸਿਹਤ ਸਕੱਤਰ, ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਵਿੱਚ ਪ੍ਰਗਟਾਏ ਗਏ ਡੂੰਘੇ ਭਰੋਸੇ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਸੰਗਠਨ ਨੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਪ੍ਰਤੀ ਆਪਣੀ ਅਟੁੱਟ ਵਚਨਬੱਧਤਾ ਰਾਹੀਂ ਇਸ ਭਰੋਸੇ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ,ਜਿਸ ਦਾ ਉਦੇਸ਼ ਸਾਰਿਆਂ ਲਈ ਸਮਾਵੇਸ਼ੀ, ਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ ਯਕੀਨੀ ਬਣਾਉਣਾ ਹੈ।
ਉਨ੍ਹਾਂ ਨੇ ਐੱਚਐੱਲਐੱਲ ਦੀ ਨਿਰੰਤਰ ਵਿਕਾਸ ਅਤੇ ਸਿਹਤ ਸੰਭਾਲ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਇੱਛਾ ਸ਼ਕਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੰਗਠਨ ਨੇ ਸਿਸਟਮ ਵਿੱਚ ਮਹੱਤਵਪੂਰਨ ਪਾੜੇ ਦੀ ਪਛਾਣ ਕਰਨ ਅਤੇ ਵਿਹਾਰਕ, ਪ੍ਰਭਾਵਸ਼ਾਲੀ ਉਪਾਵਾਂ ਰਾਹੀਂ ਉਨ੍ਹਾਂ ਨੂੰ ਹੱਲ ਕਰਨ ਦੀ ਇੱਕ ਵਿਲੱਖਣ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ ਅਜਿਹੇ ਯਤਨ ਹਮੇਸ਼ਾ ਸਕੇਲ 'ਤੇ ਨਹੀਂ ਪਹੁੰਚ ਸਕਦੇ, ਪਰ ਉਨ੍ਹਾਂ ਦਾ ਸੰਚਤ ਪ੍ਰਭਾਵ, ਖਾਸ ਕਰਕੇ ਔਰਤਾਂ ਅਤੇ ਮਰੀਜ਼ਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ, ਦੇਸ਼ ਦੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਇੱਕ ਪਰਿਵਰਤਨਸ਼ੀਲ ਭੂਮਿਕਾ ਨਿਭਾਉਂਦਾ ਹੈ।
ਐੱਚਐੱਲਐੱਲ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਵਿਸ਼ਵਾਸ ਨੂੰ ਉਜਾਗਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਵਿਸ਼ਵਾਸ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਦੇ ਕਿਫਾਇਤੀ ਦਵਾਈਆਂ ਅਤੇ ਭਰੋਸੇਯੋਗ ਇਲਾਜ ਇਮਪਲਾਂਟ (ਅੰਮ੍ਰਿਤ) ਫਾਰਮੇਸੀ ਨੈੱਟਵਰਕ ਵਰਗੀਆਂ ਪ੍ਰਮੁੱਖ ਪਹਿਲਕਦਮੀਆਂ ਨਾਲ ਮਜ਼ਬੂਤ ਸਮਰਥਨ ਅਤੇ ਸ਼ਮੂਲੀਅਤ ਤੋਂ ਵੀ ਝਲਕਦਾ ਹੈ, ਜਿਸ ਨੇ ਹਾਲ ਹੀ ਵਿੱਚ ਸੇਵਾ ਦਾ ਇੱਕ ਦਹਾਕਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ ਦੇ ਨਾਲ, ਅਜਿਹੀਆਂ ਪਹਿਲਕਦਮੀਆਂ ਨੇ ਦੇਸ਼ ਭਰ ਵਿੱਚ ਕਿਫਾਇਤੀ ਦਵਾਈਆਂ ਦੀ ਉਪਲਬਧਤਾ ਵਿੱਚ ਕਾਫ਼ੀ ਵਾਧਾ ਕੀਤਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਫਾਰਮੇਸੀਆਂ ਨੇ ਮੰਤਰਾਲੇ ਨੂੰ ਕੈਂਸਰ ਦੀਆਂ ਦਵਾਈਆਂ, ਬ੍ਰਾਂਡੇਡ ਦਵਾਈਆਂ ਅਤੇ ਜ਼ਰੂਰੀ ਡਾਕਟਰੀ ਉਪਕਰਣਾਂ ਸਮੇਤ ਮਹੱਤਵਪੂਰਨ ਦਵਾਈਆਂ ਦੀ ਉਪਲਬਧਤਾ ਯਕੀਨੀ ਬਣਾਉਣ ਵਿੱਚ ਸਮਰੱਥ ਬਣਾਇਆ ਹੈ, ਜਿਨ੍ਹਾਂ ਦੀਆਂ ਕੀਮਤਾ ਪ੍ਰਚਲਿਤ ਬਜ਼ਾਰ ਦਰਾਂ ਨਾਲੋਂ 50 ਪ੍ਰਤੀਸ਼ਤ ਘੱਟ ਹਨ, ਜਿਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਾਫ਼ੀ ਵਿੱਤੀ ਰਾਹਤ ਮਿਲ ਰਹੀ ਹੈ।
ਸੰਕਟ ਦੇ ਸਮੇਂ ਵਿੱਚ ਐੱਚਐੱਲਐੱਲ ਦੀ ਸ਼ਲਾਘਾਯੋਗ ਭੂਮਿਕਾ ਨੂੰ ਯਾਦ ਕਰਦੇ ਹੋਏ, ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਆਪ੍ਰੇਸ਼ਨ ਸਿੰਦੂਰ ਦੌਰਾਨ ਸੰਗਠਨ ਦੇ ਤੁਰੰਤ ਅਤੇ ਤਾਲਮੇਲ ਵਾਲੇ ਜਵਾਬ 'ਤੇ ਚਾਨਣਾ ਪਾਇਆ, ਜਿਸ ਦੇ ਤਹਿਤ ਜ਼ਰੂਰੀ ਡਾਕਟਰੀ ਉਪਕਰਣ, ਭੀਸ਼ਮ ਕਿਊਬਜ਼ ਅਤੇ ਦਵਾਈਆਂ ਜੰਮੂ ਅਤੇ ਕਸ਼ਮੀਰ ਅਤੇ ਪੰਜਾਬ ਰਾਜਾਂ ਨੂੰ ਤੁਰੰਤ ਪਹੁੰਚਾਈਆਂ ਗਈਆਂ। ਉਨ੍ਹਾਂ ਕਿਹਾ ਕਿ ਅਜਿਹੇ ਯਤਨ ਸੰਕਟ ਦੇ ਸਮੇਂ ਵਿੱਚ ਦੇਸ਼ ਦੀ ਸੇਵਾ ਕਰਨ ਲਈ ਐੱਚਐੱਲਐੱਲ ਦੀ ਕਾਰਜਸ਼ੀਲ ਤਿਆਰੀ, ਵਚਨਬੱਧਤਾ ਅਤੇ ਸਮਰੱਥਾ ਨੂੰ ਦਰਸਾਉਂਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਸੰਗਠਨ ਦੀ ਅਸਲ ਸਮਰੱਥਾ ਮਹੱਤਵਪੂਰਨ ਪਲਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਉਸਦੀ ਯੋਗਤਾ ਵਿੱਚ ਹੁੰਦੀ ਹੈ ਅਤੇ ਇਸ ਸਬੰਧ ਵਿੱਚ ਐੱਚਐੱਲਐੱਲ ਨੇ ਜਨਤਕ ਸੇਵਾ ਪ੍ਰਦਾਨ ਕਰਨ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ।

ਆਪਣੇ ਸੰਬੋਧਨ ਦੇ ਅੰਤ ਵਿੱਚ, ਉਨ੍ਹਾਂ ਨੇ ਪਾਰਦਰਸ਼ਿਤਾ, ਇਮਾਨਦਾਰੀ ਅਤੇ ਸਮਰਪਣ ਦੇ ਉੱਚਤਮ ਮਿਆਰਾਂ ਨਾਲ ਸੇਵਾਵਾਂ ਪ੍ਰਦਾਨ ਕਰਨ ਲਈ ਸੰਗਠਨ ਦੀ ਪ੍ਰਸ਼ੰਸਾ ਕੀਤੀ ਅਤੇ ਦੇਸ਼ ਦੇ ਜਨਤਕ ਸਿਹਤ ਉਦੇਸ਼ਾਂ ਨੂੰ ਅੱਗੇ ਵਧਾਉਣ ਵਿੱਚ ਇੱਕ ਮੁੱਖ ਭਾਈਵਾਲ ਵਜੋਂ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਵਿੱਚ ਮੰਤਰਾਲੇ ਦੇ ਨਿਰੰਤਰ ਵਿਸ਼ਵਾਸ ਦੀ ਪੁਸ਼ਟੀ ਕੀਤੀ।
ਸਮਾਪਤੀ ਸਮਾਰੋਹ ਦਾ ਇੱਕ ਮੁੱਖ ਆਕਰਸ਼ਨ ਇੱਕ ਯਾਦਗਾਰੀ ਸਿੱਕਾ ਜਾਰੀ ਕਰਨਾ ਸੀ, ਜੋ ਕਿ ਭਾਰਤ ਦੇ ਪ੍ਰਮੁੱਖ ਸਿਹਤ ਸੰਭਾਲ ਜਨਤਕ ਖੇਤਰ ਦੇ ਉੱਦਮਾਂ ਵਿੱਚੋਂ ਇੱਕ ਵਜੋਂ ਐੱਚਐੱਲਐੱਲ ਦੇ ਛੇ ਦਹਾਕਿਆਂ ਦੇ ਵਿਲੱਖਣ ਸਫ਼ਰ ਨੂੰ ਦਰਸਾਉਂਦਾ ਹੈ। ਇਹ ਇਸ ਦੀ ਸਥਾਈ ਵਿਰਾਸਤ ਅਤੇ ਰਾਸ਼ਟਰੀ ਮਹੱਤਤਾ ਦਾ ਵੀ ਪ੍ਰਤੀਕ ਹੈ।
ਇਸ ਸਮਾਗਮ ਵਿੱਚ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ ਬੰਬੇ ਅਤੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨਾਲੋਜੀ ਮਦ੍ਰਾਸ ਸਮੇਤ ਪ੍ਰਮੁੱਖ ਸੰਸਥਾਵਾਂ ਵਿਚਕਾਰ ਸਹਿਮਤੀ ਪੱਤਰਾਂ (ਐੱਮਓਯੂ) ਦਾ ਅਦਾਨ-ਪ੍ਰਦਾਨ ਵੀ ਹੋਇਆ, ਜਿਸ ਦਾ ਉਦੇਸ਼ ਸਹਿਯੋਗੀ ਖੋਜ ਨੂੰ ਉਤਸ਼ਾਹਿਤ ਕਰਨਾ, ਸਿਹਤ ਸੰਭਾਲ ਵਿੱਚ ਨਵੀਨਤਾ ਨੂੰ ਅੱਗੇ ਵਧਾਉਣਾ ਅਤੇ ਭਾਰਤ ਦੀਆਂ ਜਨਤਕ ਸਿਹਤ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤੀਆਂ ਗਈਆਂ ਅਤਿ-ਆਧੁਨਿਕ ਤਕਨਾਲੋਜੀਆਂ ਦੇ ਵਿਕਾਸ ਨੂੰ ਤੇਜ਼ ਕਰਨਾ ਹੈ।

ਕਿਫਾਇਤੀ ਸਿਹਤ ਸੰਭਾਲ ਸਮਾਧਾਨਾਂ ਅਤੇ ਸਮਾਜਿਕ ਪ੍ਰਭਾਵ ਪ੍ਰਤੀ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰਦੇ ਹੋਏ, ਐੱਚਐੱਲਐੱਲ ਨੇ ਇਸ ਸਮਾਗਮ ਦੌਰਾਨ ਕਈ ਮੁੱਖ ਉਤਪਾਦ ਅਤੇ ਸੇਵਾ ਪਹਿਲਕਦਮੀਆਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਹਾਈਡ੍ਰੋਸੇਫਾਲਸ ਸ਼ੰਟ ਦੀ ਮੁੜ ਸ਼ੁਰੂਆਤ, ਐੱਚਐੱਲਐੱਲ ਪਰਿਵਰਤਨ ਵੈਲਨੈਸ ਕਲੀਨਿਕ, ਐੱਚਐੱਲਐੱਲ ਵਾਟਰ ਦੀ ਸ਼ੁਰੂਆਤ ਅਤੇ 'ਹੈਪੀ ਡੇਜ਼' ਕੰਪੋਸਟੇਬਲ ਸੈਨੇਟਰੀ ਨੈਪਕਿਨ ਦੀ ਰਿਲੀਜ਼ ਸ਼ਾਮਲ ਹੈ। ਇਹ ਸਾਰੀਆਂ ਪਹਿਲਕਦਮੀਆਂ ਪਹੁੰਚਯੋਗਤਾ, ਸਥਿਰਤਾ ਅਤੇ ਨਵੀਨਤਾ-ਅਧਾਰਿਤ ਜਨਤਕ ਸਿਹਤ ਉਪਾਵਾਂ 'ਤੇ ਸੰਗਠਨ ਦੇ ਨਿਰੰਤਰ ਧਿਆਨ ਨੂੰ ਦਰਸਾਉਂਦੀਆਂ ਹਨ।
ਇਸ ਸਮਾਗਮ ਵਿੱਚ ਕੇਂਦਰੀ ਸਿਹਤ ਸਕੱਤਰ ਦੁਆਰਾ ਤਿਰੂਵਨੰਤਪੁਰਮ ਵਿੱਚ ਐੱਚਐੱਲਐੱਲ ਦੀ ਅੱਕੁਲਮ ਯੂਨਿਟ ਵਿਖੇ ਇੱਕ ਉੱਨਤ ਮਾਹਵਾਰੀ ਕੱਪ (menstrual cup) ਨਿਰਮਾਣ ਸਹੂਲਤ ਦਾ ਉਦਘਾਟਨ ਵੀ ਸ਼ਾਮਲ ਸੀ। ਇਹ ਉੱਨਤ ਸਹੂਲਤ ਰਾਸ਼ਟਰੀ ਤਰਜੀਹਾਂ ਦੇ ਅਨੁਸਾਰ ਔਰਤਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ, ਵਾਤਾਵਰਣ ਅਨੁਕੂਲ ਮਾਹਵਾਰੀ ਸਫਾਈ ਹੱਲਾਂ ਨੂੰ ਉਤਸ਼ਾਹਿਤ ਕਰਨ ਅਤੇ ਸਵਦੇਸ਼ੀ ਨਿਰਮਾਣ ਉੱਤਮਤਾ ਨੂੰ ਮਜ਼ਬੂਤ ਕਰਨ ਲਈ ਐੱਚਐੱਲਐੱਲ ਦੀ ਵਚਨਬੱਧਤਾ ਨੂੰ ਉਜਾਗਰ ਕਰਦੀ ਹੈ।
ਇਸ ਮੌਕੇ 'ਤੇ, ਕੇਂਦਰੀ ਸਿਹਤ ਸਕੱਤਰ ਸ਼੍ਰੀਮਤੀ ਪੁਣਯ ਸਲੀਲਾ ਸ਼੍ਰੀਵਾਸਤਵ ਨੇ ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਦੀਆਂ ਪੀਐੱਫਟੀ ਅਤੇ ਏਐੱਫਟੀ ਸਹੂਲਤਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਦਾ ਸੀਨੀਅਰ ਅਧਿਕਾਰੀਆਂ ਨੇ ਸਵਾਗਤ ਕੀਤਾ ਅਤੇ ਮੁੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੋਵਾਂ ਯੂਨਿਟਾਂ ਦੇ ਫੈਕਟਰੀ ਕੰਪਲੈਕਸ ਦਾ ਦੌਰਾ ਕੀਤਾ, ਟੀਮਾਂ ਨਾਲ ਗੱਲਬਾਤ ਕੀਤੀ ਅਤੇ ਨਿਰਮਾਣ ਪ੍ਰਕਿਰਿਆਵਾਂ ਦੀ ਸਮੀਖਿਆ ਕੀਤੀ ਅਤੇ ਗੁਣਵੱਤਾ, ਕੁਸ਼ਲਤਾ ਅਤੇ ਸਵਦੇਸ਼ੀ ਉਤਪਾਦਨ ਪ੍ਰਤੀ ਵਚਨਬੱਧਤਾ ਲਈ ਐੱਚਐੱਲਐੱਲ ਦੀ ਵੀ ਸ਼ਲਾਘਾ ਕੀਤੀ।
ਇਸ ਸਮਾਗਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ, ਐੱਚਐੱਲਐੱਲ ਲਾਈਫਕੇਅਰ ਲਿਮਿਟੇਡ ਦੇ ਉੱਚ ਅਧਿਕਾਰੀ, ਭਾਈਵਾਲ ਸੰਸਥਾਵਾਂ ਦੇ ਪ੍ਰਤੀਨਿਧੀ ਅਤੇ ਜਨਤਕ ਸਿਹਤ ਅਤੇ ਸਿਹਤ ਸੰਭਾਲ ਖੇਤਰਾਂ ਦੇ ਉੱਘੇ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ।
************
ਐੱਸਆਰ/ਏਕੇ
(Release ID: 2262873)
ਵਿਜ਼ੀਟਰ ਕਾਊਂਟਰ : 12